Share on Facebook

Main News Page

ਜਿਨ੍ਹਾਂ ਨੂੰ ਨਹੀਂ ਪਤਾ ਉਹ ਜਾਣ ਲੈਣ ਪੁਲਿਸ ਕੈਟ ਨਿਹੰਗ ਪੂਹਲਾ ਬਦਮਾਸ਼ ਕੌਣ ਸੀ
-:
ਡਾ. ਸੁਖਪ੍ਰੀਤ ਸਿੰਘ ਉਦੋਕੇ

* ਪੂਹਲੇ ਤੇ ਉਸ ਦੇ ਸਾਥੀਆਂ ਵਲੋਂ ਸ਼ਹੀਦ ਸਿੰਘ ਦੀ ਬੇਟੀ ਨਾਲ ਸਮੂਹਿਕ ਬਲਾਤਕਾਰ

ਪ੍ਰਸਿਧ ਕਵੀਸ਼ਰ ਜੋਗਾ ਸਿੰਘ ਜੋਗੀ ਦਾ ਬੇਟਾ ਭਾਈ ਅਨੂਪ ਸਿੰਘ ਸ਼ਹੀਦ ਹੋ ਚੁੱਕਾ ਸੀ। ਉਸ ਦੀ ਬੇਟੀ ਰਤਿੰਦਰਬੀਰ ਕੌਰ ਪਿਤਾ ਦੀ ਸ਼ਹਾਦਤ ਸਮੇਂ ਬਹੁਤ ਛੋਟੀ ਸੀ। 16 ਸਾਲ ਦੀ ਉਮਰ ਵਿਚ ਦਰਸ਼ਨ ਸਿੰਘ ਮੈਮੋਰੀਅਲ ਕਾਲਜ ਫੇਰੂਮਾਨ ਵਿਖੇ ਪੜ੍ਹ ਰਹੀ ਸੀ।

ਭਾਈ ਜੋਗਾ ਸਿੰਘ ‘ਜੋਗੀ’ ਕੌਮ ਦੇ ਵਧੀਆ ਕਵੀਸ਼ਰ ਹੋਣ ਕਰਕੇ ਤਕਰੀਬਨ ਸਾਰੇ ਹੀ ਧਾਰਮਿਕ ਜੋੜ ਮੇਲਿਆਂ ਵਿਚ ਹਾਜ਼ਰੀ ਭਰਦੇ ਰਹੇ ਹਨ। ਉਹਨਾਂ ਦਾ ਮੁੱਖ ਦਫ਼ਤਰ ਵੀ ਬਾਬੇ-ਬਕਾਲੇ ਹੋਣ ਕਰਕੇ ਨਿਹੰਗ ਜਥੇਬੰਦੀਆਂ ਨਾਲ ਉਹਨਾਂ ਦਾ ਵਧੇਰੇ ਆਉਣ ਜਾਣ ਰਿਹਾ। ਇਸ ਤਰ੍ਹਾਂ ਹੀ ਨਿਹੰਗ ਸਿੰਘਾਂ ਵਲੋਂ ਮਨਾਏ ਜਾਂਦੇ ਜੋੜ ਮੇਲਿਆਂ ਅਤੇ ਸਮਾਗਮਾਂ ਉਪਰ ਜਾਣ ਕਰਕੇ ਉਹਨਾਂ ਦੀ ਮੁਲਾਕਾਤ ਅਜੀਤ ਸਿੰਘ ਪੂਹਲੇ ਨਾਲ ਹੋ ਗਈ। ਪੂਹਲੇ ਦਾ ‘ਜੋਗੀ’ ਹੋਰਾਂ ਦੇ ਘਰ ਆਉਣਾ ਜਾਣਾ ਹੋ ਗਿਆ।

ਇਹ ਨੇੜਤਾ ਏਨੀ ਵੱਧ ਗਈ ਕਿ ਜਦੋਂ ਪੂਹਲੇ ਦੇ ਭਰਾ ਮਲਕੀਅਤ ਸਿੰਘ ਕੁੱਕੂ ਦਾ ਜਾਇਦਾਦ ਦੇ ਝਗੜੇ ਵਿੱਚ ਕਤਲ ਕਰ ਦਿੱਤਾ ਗਿਆ ਤਾਂ ਪੂਹਲੇ ਨੇ ਮਲਕੀਅਤ ਸਿੰਘ ਦੇ ਛੋਟੇ ਜਿਹੇ ਬੱਚੇ ਨੂੰ ਵੀ ਕੁਝ ਸਮੇਂ ਲਈ ‘ਜੋਗੀ’ ਦੇ ਘਰ ਛੱਡ ਦਿੱਤਾ। ਹੁਣ ਪੂਹਲੇ ਦੀ ਨਜ਼ਰ ਭਾਈ ਸ਼ਹੀਦ ਅਨੂਪ ਸਿੰਘ ਦੀ ਸਪੁੱਤਰੀ ਤੇ ਪਈ ਜੋ ਕਿ ਅਜੇ ਜਵਾਨੀ ਦੀ ਦਹਿਲੀਜ਼ ਤੇ ਪੈਰ ਹੀ ਧਰ ਰਹੀ ਸੀ। ਇਸ ਨੇ ਇਸ ਲੜਕੀ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਕਾਫ਼ੀ ਪੈਸੇ ਵੀ ਦੇਣੇ ਸ਼ੁਰੂ ਕਰ ਦਿੱਤੇ। ਛੋਟੀ ਉਮਰ ਹੋਣ ਕਰਕੇ ਬੱਚੀ ਲਾਲਚ ਵੱਸ ਪੂਹਲੇ ਦੇ ਨੇੜੇ ਹੁੰਦੀ ਗਈ ਕਿਉਂਕਿ ਉਮਰ ਵਿੱਚ ਪੂਹਲਾ ਉਸ ਦੇ ਪਿਤਾ ਸਮਾਨ ਸੀ। ਪੂਹਲਾ ਉਸ ਨੂੰ ਲਾਲਚ ਦੇ ਕੇ ਹੌਲੀ-ਹੌਲੀ ਆਪਣੇ ਜਾਲ ਵਿਚ ਫਸਾ ਰਿਹਾ ਸੀ। ਕਈ ਵਾਰ ਪੂਹਲੇ ਨੇ ਉਸ ਨੂੰ ਘਰੋਂ ਆਪਣੇ ਡੇਰੇ ਉਪਰ ਇਸ ਬਹਾਨੇ ਨਾਲ ਬੁਲਾ ਲੈਣਾ ਕਿ ਮੈਂ ਇਕੱਲਾ ਹਾਂ ਮੇਰੇ ਕੋਲ ਕੋਈ ਖਾਣਾ ਬਣਾਉਣ ਵਾਲਾ ਨਹੀਂ ਹੈ। ਤੂੰ ਆ ਕੇ ਮੇਰਾ ਖਾਣਾ ਬਣਾ ਦੇ। ਡੇਰੇ ਤੋਂ ਜਦੋਂ ਉਸ ਬੱਚੀ ਨੇ ਕਾਲਜ ਜਾਣਾ ਤਾਂ ਪੂਹਲੇ ਨੇ ਆਪ ਲਾਲ-ਬੱਤੀ ਵਾਲੀ ਗੱਡੀ ਵਿੱਚ ਉਸ ਨੂੰ ਕਾਲਜ ਭੇਜਣਾ। ਸੋ ਉਹ ਬੱਚੀ ਇਸ ਦੇ ਲਾਲਚ ਵਿੱਚ ਆ ਕੇ ਇਸ ਦੇ ਨੇੜੇ ਹੁੰਦੀ ਗਈ।

ਹੌਲੀ ਹੌਲੀ ਪੂਹਲੇ ਨੇ ਉਸ ਨੂੰ ਇਹ ਲਾਲਚ ਦਿੱਤਾ ਕਿ ਮੇਰੇ ਕੋਲ ਬਹੁਤ ਸੋਨਾ ਹੈ ਮੈਂ ਤੈਨੂੰ ਸਾਰਾ ਦੇ ਦਿਆਂਗਾ। ਕੁਝ ਸਮੇਂ ਬਾਅਦ ਪੂਹਲੇ ਨੇ ਉਸ ਬੱਚੀ ਨਾਲ ਸਰੀਰਕ ਸਬੰਧ ਬਣਾ ਲਏ। ਹੁਣ ਉਹ ਮਾਸੂਮ ਬੱਚੀ ਇਸ ਦੇ ਜਾਲ ਵਿਚ ਫਸ ਚੁੱਕੀ ਸੀ ਅਤੇ ਜਦੋਂ ਸਮਝ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ।

ਹੌਲੀ ਹੌਲੀ ਭਾਈ ਜੋਗਾ ਸਿੰਘ ‘ਜੋਗੀ’ ਅਤੇ ਆਮ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗ ਗਿਆ ਕਿ ਬੱਚੀ ਨਾਲ ਕੀ ਬੀਤ ਰਹੀ ਹੈ। ਕਈ ਵਾਰ ਜੋਗਾ ਸਿੰਘ ਬੱਚੀ ਨੂੰ ਲੈਣ ਪੂਹਲੇ ਦੇ ਡੇਰੇ ਗਏ ਪ੍ਰੰਤੂ ਪੂਹਲੇ ਨੇ ਬੱਚੀ ਨੂੰ ਮਿਲਣ ਵੀ ਨਾ ਦਿੱਤਾ ਸਗੋਂ ਜਦੋਂ ਜੋਗਾ ਸਿੰਘ ਜੋਗੀ ਡੇਰੇ ਤੋਂ ਵਾਪਸ ਮੁੜਨ ਲਗੇ ਤਾਂ ਆਪਣੇ ਗੁੰਡਿਆਂ ਨੂੰ ਕਿਹਾ ਕਿ ਗੱਡੀ ਲੈ ਜਾਉ ਅਤੇ ਜੋਗੀ ਵਿਚ ਮਾਰ ਕੇ ਇਸ ਨੂੰ ਖ਼ਤਮ ਕਰ ਦਿਉ, ਮੈਂ ਆਪੇ ਇਸ ਨੂੰ ਐਕਸੀਡੈਂਟ ਦਾ ਰੂਪ ਦੇ ਦਿਆਂਗਾ। ਕੁਝ ਸਮੇਂ ਬਾਅਦ ਕਿਸੇ ਤਰੀਕੇ ਇਸ ਬੱਚੀ ਨੂੰ ਘਰ ਲਿਆਂਦਾ ਗਿਆ। ਪਰ ਕੁਝ ਹੀ ਦਿਨਾਂ ਬਾਅਦ ਪੂਹਲਾ ਫਿਰ ਉਸ ਨੂੰ ਜ਼ਬਰਦਸਤੀ ਚੁੱਕ ਲਿਆਇਆ।

ਉਦੋਂ ਲਗਾਤਾਰ 2 ਮਹੀਨੇ ਮਾਸੂਮ ਰਤਿੰਦਰਬੀਰ ਕੌਰ ਘਰ ਵਾਪਸ ਨਹੀਂ ਸੀ ਪਹੁੰਚੀ ਜਦੋਂ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਾਂ ਹੋਈ ਤਾਂ ਹਾਰ ਕੇ ਹਾਈ ਕੋਰਟ ਵਿੱਚ ਰਿੱਟ ਪਾਈ ਗਈ ।ਹਾਈ ਕੋਰਟ ਨੇ ਸਬੰਧਤ ਇਲਾਕੇ ਦੇ ਪੁਲੀਸ ਅਧਿਕਾਰੀਆਂ ਤੋਂ ਜਵਾਬ ਮੰਗਿਆ। ਉਹ ਅਫਸਰ ਪੂਹਲੇ ਕੋਲ ਗਏ ਤੇ ਕਹਿਣ ਲੱਗੇ ਹੁਣ ਸਾਨੂੰ ਕੋਈ ਜਵਾਬ ਦੇਣਾ ਪੈਣਾ ਹੈ, ਕੋਈ ਹੀਲਾ ਕਰੋ।

ਪੂਹਲੇ ਨੇ ਕਾਨੂੰਨੀ ਦਾਅ ਪੇਚਾਂ ਦੀ ਸੂਝ ਰੱਖਣ ਵਾਲੇ ਯਾਰ ਐਡਵੋਕੇਟ ਦੀਪਇੰਦਰ ਸਿੰਹੁ ਢਿਲੋਂ ਤੱਕ ਪਹੁੰਚ ਕੀਤੀ ।ਉਸ ਨੇ ਨਾਬਾਲਿਗ ਰਤਿੰਦਰਬੀਰ ਕੌਰ ਦੇ ਕਾਨੂੰਨੀ ਤੌਰ ਤੇ ਪੂਹਲੇ ਦੇ ਨਾਲ ਮੈਰਿਜ਼-ਰਜਿਸਟਰੇਸ਼ਨ ਦੇ ਕਾਗਜ਼ ਤਿਆਰ ਕਰ ਦਿੱਤੇ। ਪੂਹਲੇ ਦੇ ਜੁੰਡਲੀ ਦੇ ਯਾਰਾਂ ਨੇ ਹਾਈ ਕੋਰਟ ਨੂੰ ਸੂਚਨਾਂ ਭੇਜ ਦਿੱਤੀ ,ਲੜਕੀ ਨੇ ਆਪਣੀ ਮਰਜ਼ੀ ਨਾਲ ਪੂਹਲੇ ਨਾਲ ਵਿਆਹ ਕਰਵਾਇਆ ਹੈ ਤੇ ਉਹ ਦੇ ਕੋਲ ਮਰਜ਼ੀ ਨਾਲ ਰਹਿ ਰਹੀ ਹੈ।

ਕਾਨੂੰਨੀ ਚਾਰਾਜੋਈ ਤੋਂ ਵਿਹਲਾ ਹੋ ਕੇ ਪੂਹਲੇ ਨਾਂ ਦੇ ਇਸ ਦਰਿੰਦੇ ਨੇ ਭਾਈ ਜੋਗਾ ਸਿੰਘ ਦਾ ਗੁੱਸਾ ਵੀ ਉਸ ਦੀ ਮਾਸੂਮ ਪੋਤਰੀ ਤੇ ਕੱਢਿਆ। ਉਸ ਮਾਸੂਮ ਬਾਲੜੀ ਨੂੰ ਪੂਹਲੇ ਨੇ ਨਿਹੰਗ ਬਾਣੇ ਹੇਠ ਲੁਕੇ ਆਪਣੇ ਬਾਕੀ ਬਦਮਾਸ਼ ਸਾਥੀਆਂ ਦੇ ਹਵਾਲੇ ਕਰਕੇ ਵਾਰੀ-ਵਾਰੀ ਸਾਰਿਆ ਨੂੰ ਬਲਾਤਕਾਰ ਕਰਨ ਦਾ ਹੁਕਮ ਦਿੱਤਾ। ਮਾਸੂਮ ਰਤਿੰਦਰਬੀਰ ਕੌਰ ਉਪਰ ਸਾਰੀ ਰਾਤ ਵਹਿਸ਼ੀਆਨਾਂ ਕਹਿਰ ਢਾਇਆ ਗਿਆ। ਉਸ ਮਾਸੂਮ ਬਾਲੜੀ ਉਪਰ ਹੋਏ ਇਸ ਅੱਤਿਆਚਾਰ ਦਾ ਵੀ ਭਾਈ ਸਵਰਨਜੀਤ ਸਿੰਘ ਗਵਾਹ ਹੈ। ਇਹ ਸ਼ਰਮਨਾਕ ਘਟਨਾਂ ਸਮੁੱਚੀ ਸਿੱਖ ਕੌਮ ਦੇ ਲਈ ਇੱਕ ਚੈਲਿੰਜ ਸੀ, ਕਿਉਂ ਕਿ ਮਾਸੂਮ ਬਾਲੜੀ ਰਤਿੰਦਰਬੀਰ ਕੋਰ ਦਾ ਪਿਤਾ ਅਨੂਪ ਸਿੰਘ ਸਿੱਖ ਸੰਘਰਸ਼’ਚ ਜੂਝ ਕੇ ਸ਼ਹੀਦ ਹੋਇਆ ਸੀ। ਪਰ ਸਮੁੱਚੀ ਕੌਮ ਅੰਦਰੋਂ ਕੋਈ ਵੀ ਲੀਡਰ ਜਾਂ ਜਥੇਬੰਦੀ ਇੱਕ ਸ਼ਹੀਦ ਸਿੰਘ ਦੀ ਬਾਲੜੀ ਦੀ ਆਬਰੂ ਇੱਕ ਬਦਮਾਸ਼ ਟੋਲੇ ਤੋਂ ਬਚਾ ਨਾ ਸਕੀ।

ਇਸ ਵਹਿਸ਼ਤ ਨੂੰ ਆਪਣੇ ਜਿਸਮ ਤੇ ਹੰਢਾਅ ਕੇ ਮਾਸੂਮ ਬਾਲੜੀ ਦੀ ਹਾਲਤ ਨੀਮ-ਪਾਗਲਾਂ ਵਾਲੀ ਹੋ ਗਈ, ਉਸ ਦੀ ਇਸ ਹਾਲਤ ਨੂੰ ਵੇਖ ਕੇ ਰਹਿਮ ਦਿਲ ਲੋਕ ਉਸ ਤੇ ਤਰਸ ਕਰਦੇ ਤੇ ਮਨ ਹੀ ਮਨ ਵਿੱਚ ਇਸ ਪੂਹਲੇ ਨਾਂ ਦੇ ਹਰਨਾਖਸ਼ ਦੇ ਪਾਪਾਂ ਦਾ ਘੜਾ ਛੇਤੀ ਭਰਨ ਦੀਆਂ ਅਰਜ਼ੋਈਆਂ ਕਰਦੇ।

ਅਖੀਰ ਇੱਕ ਦਿਨ ਪੂਹਲੇ ਦੀ ਗੈਰ ਹਾਜ਼ਰੀ ਵਿੱਚ ਭਾਈ ਜੋਗੀ ਤੇ ਹੋਰ ਰਿਸ਼ਤੇਦਾਰ ਆ ਕੇ ਨੀਮਪਾਗਲ ਰਤਿੰਦਰਬੀਰ ਕੌਰ ਨੂੰ ਲੈ ਗਏ। ਇਥੇ ਪੂਹਲੇ ਦੇ ਗਿਰੋਹ ਵਿੱਚ ਰਹਿ ਕੇ ਕਿ ਗਿਆ ਮੋਰਿੰਡੇ ਦਾ ਇੱਕ ਰੱਬ ਦਾ ਭੈਅ ਰੱਖਣ ਵਾਲਾ ਨੌਜੁਵਾਨ, ਜਿਸ ਨੇ ਉਸ ਉਪਰ ਵਰਤੇ ਕਹਿਰ ਨੂੰ ਖੁਦ ਵੇਖਿਆ ਸੀ, ਉਸ ਨਾਲ ਵਿਆਹ ਕਰਵਾਉਣ ਲਈ ਅੱਗੇ ਆਇਆ।

ਜਦੋਂ ਪੂਹਲੇ ਨੂੰ ਪਤਾ ਲੱਗਾ ਕਿ ਉਸ ਦੇ ਜਥੇ ਦਾ ਇਕ ਨੌਜਵਾਨ ਬੀਬੀ ਰਤਿੰਦਰਬੀਰ ਕੌਰ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ ਤਾਂ ਪੂਹਲੇ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਮੈਂ ਤੈਨੂੰ ਖਤਮ ਕਰਕੇ ਹੀ ਛੱਡਾਂਗਾ, ਜਿਸ ਦੇ ਨਾਲ ਤੂੰ ਵਿਆਹ ਕਰਵਾਇਆ ਉਹ ਤਾਂ ਸਾਡੇ ਸਾਰੇ ਜਥੇ ਨੇ ਵਰਤੀ ਹੋਈ ਆ।

ਪੂਹਲੇ ਦੇ ਜ਼ੁਲਮਾਂ ਵਿਰੁੱਧ ਅਵਾਜ਼ ਉਠਾਉਣ ਵਾਲੇ ਜਥੇਦਾਰ ਦੀਪ ਸਿੰਘ ਤੇ ਉਨ੍ਹਾਂ ਦੇ ਜਥੇ ਦੇ ਦੀਆਂ ਤੇਗਾਂ ਦੀ ਛਾਂ ਹੇਠ ਇਹ ਵਿਆਹ ਤਾਂ ਹੋ ਗਿਆ, ਪਰ ਬਾਅਦ ਵਿੱਚ ਗੁੱਸੇ ਵਿੱਚ ਆ ਕੇ ਪੂਹਲੇ ਨੇ ਰਤਿੰਦਰਬੀਰ ਕੌਰ ਨਾਲ ਵਿਆਹ ਕਰਵਾਉਣ ਵਾਲੇ ਇਸ ਬਹਾਦਰ ਨੌਜਵਾਨ ਨੂੰ ਆਪਣੇ ਭਰਾ ਗੁੰਡੇ ਮਲਕੀਤ ਸਿੰਘ ਦੇ ਕਤਲ ਕੇਸ ਵਿੱਚ ਫਸਵਾ ਕੇ ਜੇਲ੍ਹ ਭਿਜਵਾ ਦਿੱਤਾ।

ਕੁਝ ਸਰੋਤਾਂ ਤੋਂ ਪਤਾ ਲਗਾ ਹੈ ਕਿ ਹੁਣ ਵੀ ਬੱਚੀ ਰਤਿੰਦਰਬੀਰ ਦੀ ਹਾਲਤ ਬਹੁਤ ਮਾੜੀ ਹੈ ਅਤੇ ਉਸ ਦੇ ਪਤੀ ਨੂੰ ਅਦਾਲਤ ਨੇ ਪੂਹਲੇ ਦੇ ਭਰਾ ਦੇ ਕਤਲ ਦੇ ਝੂਠੇ ਕੇਸ ਵਿਚ ਸਜ਼ਾ ਸੁਣਾ ਦਿੱਤੀ ਹੈ।

ਇਕ ਵਾਰੀ ਬਾਬਾ ਦੀਪ ਸਿੰਘ, ਭਾਈ ਸਰਵਨਜੀਤ ਸਿੰਘ ਅਤੇ ਹੋਰ ਸਿੰਘ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਜੋ ਕਿ ਚੋਣਾਂ ਦੌਰਾਨ ਘੁਮਾਣ (ਗੁਰਦਾਸਪੁਰ) ਵਿਖੇ ਆਇਆ ਸੀ। ਬਾਬਾ ਦੀਪ ਸਿੰਘ ਨੇ ਲਿਖਤੀ ਰੂਪ ਵਿੱਚ ਬੀਬੀ ਰਤਿੰਦਰਬੀਰ ਕੌਰ ਦੀ ਸਾਰੀ ਵਾਰਤਾ ਬਾਦਲ ਸਾਹਿਬ ਨੂੰ ਦਿਤੀ ਤਾਂ ਬਾਦਲ ਸਾਹਿਬ ਨੇ ਸ੍ਰੀ ਹਰਿਗੋਬਿੰਦ ਪੁਰ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਬਾਠ (ਜੋ ਪੂਹਲੇ ਦਾ ਖਾਸ ਯਾਰ ਹੈ) ਨੂੰ ਹੱਸ ਕੇ ਕਿਹਾ, "ਬਾਠ ਸਾਹਿਬ, ਆਪਣੇ ਯਾਰ ਪੂਹਲੇ ਨੂੰ ਸਮਝਾਉ ਕੀ ਕਰੀ ਜਾਂਦਾ ਏ" ਇਸ ਤੋਂ ਵੱਧ ਬਾਦਲ ਸਾਹਿਬ ਨੇ ਕੋਈ ਕਾਰਵਾਈ ਨਾ ਕੀਤੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top