Share on Facebook

Main News Page

ਬੀਬੀ ਹਰਸਿਮਰਤ ਕੌਰ ਬਾਦਲ ਜਿੱਤ ਲਈ ਗੁਰੂ ਦਾ ਸ਼ੁਕਰਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਕਰਨ ਦੀ ਬਜਾਏ, ਇੱਕ ਦੇਹਧਾਰੀ ਦੇ ਡੇਰੇ 'ਤੇ ਮੱਥਾ ਟੇਕ ਕੇ ਵਾਪਸ ਪਰਤੀ

ਅੰਮ੍ਰਿਤਸਰ 17 ਮਈ (ਜਸਬੀਰ ਸਿੰਘ): ਜਿਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਜਿੱਤ ਪ੍ਰਾਪਤ ਕਰਨ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਉਥੇ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜੇਤੂ ਰਹਿਣ ਵਾਲੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਪਤੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਅੰਮ੍ਰਿਤਸਰ ਜਰੂਰ ਆਈ, ਪਰ ਉਹ ਭਾਜਪਾ ਆਗੂ ਮੋਦੀ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੀ ਬਜਾਏ, ਗੁਰੂਵਾਲੀ ਪਿੰਡ ਵਿੱਚ ਇੱਕ ਸਾਧ ਦੇ ਡੇਰੇ ਤੇ ਮੱਥਾ ਟੇਕ ਕੇ ਵਾਪਸ ਚੱਲੀ ਗਈ, ਜਦ ਕਿ ਸਾਰਾ ਦਿਨ ਅੰਮ੍ਰਿਤਸਰ ਦਾ ਮੀਡੀਆ ਉਹਨਾਂ ਦੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਉਡੀਕ ਕਰਦਾ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ 11 ਵਜੋ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਵੱਲੋ ਬਠਿੰਡਾ ਲੋਕ ਸਭਾ ਚੋਣ ਤੋਂ ਜਿੱਤ ਪ੍ਰਾਪਤ ਕਰਨ ਉਪਰੰਤ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਆਉਣ ਦੀ ਖਬਰ ਮਿਲੀ ਤਾਂ ਸਾਰਾ ਮੀਡੀਆ ਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸਟੈਂਟੂ ਹੋ ਗਿਆ ਅਤੇ ਕਈ ਪਾਸਿਆ ਤੋਂ ਸ੍ਰੀ ਦਰਬਾਰ ਸਾਹਿਬ ਦੇ ਰਸਤਿਆ ਰਾਹੀ ਜਾਣ ਵਾਲੀ ਟਰੈਫਿਕ ਨੂੰ ਰੋਕ ਦਿੱਤਾ ਗਿਆ, ਪਰ ਸਾਰਾ ਦਿਨ ਉਡੀਕ ਕਰਨ 'ਤੇ ਪਤਾ ਲੱਗਾ ਕਿ ਬੀਬੀ ਬਾਦਲ ਆਪਣੇ ਪਤੀ ਨਾਲ ਸ਼ਹਿਰ ਦੇ ਬਾਹਰਵਾਰ ਇੱਕ ਦੇਹਧਾਰੀ ਡੇਰੇ ਵਿੱਚ ਮੱਥਾ ਟੇਕ ਹੀ ਵਾਪਸ ਮੁੜ ਗਈ ਅਤੇ ਗੁਰੂ ਦਾ ਸ਼ੁਕਰਾਨਾ ਕਰਨ ਦੀ ਬਜਾਏ ਉਹਨਾਂ ਨੇ ਇੱਕ ਦੇਹਧਾਰੀ ਗੁਰੂ ਦਾ ਹੀ ਸ਼ੁਕਰਾਨਾ ਕਰਕੇ ਕੰਮ ਸਾਰ ਲਿਆ, ਜਿਸ ਕਾਰਨ ਮੀਡੀਆ ਵਾਲਿਆ ਨੂੰ ਅਖੀਰ ਨਿਰਾਸ਼ ਹੀ ਵਾਪਸ ਪਰਤਣਾ ਪਿਆ। ਇਸੇ ਤਰ੍ਵ ਕੈਪਟਨ ਅਮਰਿੰਦਰ ਸਿੰਘ ਨੇ ਜਿੱਤ ਦਾ ਸਰਟੀਫਿਕੇਟ ਲੈਣ ਤੋਂ ਤੁਰੰਤ ਉਪਰੰਤ ਬੀਤੇ ਕਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਵੀ ਜਿੱਤ ਪ੍ਰਾਪਤ ਕਰ ਚੁੱਕੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੀ ਇੱਕ ਨਿਮਾਣੇ ਸਿੱਖ ਵਜੋ ਮੱਥਾ ਟੇਕਿਆ। ਸੰਗਰੂਰ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਦੇਰ ਰਾਤ ਮੱਥਾ ਟੇਕਿਆ ਤੇ ਗੁਰੂ ਦਾ ਸ਼ੁਕਰਾਨਾ ਕੀਤਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਭਾਂਵੇ ਹਾਰ ਗਏ ਹਨ, ਪਰ ਫਿਰ ਉਹਨਾਂ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ।

ਚਰਚਾ ਇਹ ਵੀ ਪਾਈ ਜਾ ਰਹੀ ਹੈ ਕਿ ਬੀਬੀ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਜਾਣਕਾਰੀ ਮਿਲੀ ਤੇ ਸਾਰਾ ਮੀਡੀਆ ਉਹਨਾਂ ਦੀ ਉਡੀਕ ਕਰ ਰਿਹਾ ਹੈ ਤਾਂ ਉਹਨਾਂ ਨੇ ਮੀਡੀਆ ਦੇ ਵਿਵਾਦਤ ਸਵਾਲ ਪੁੱਛੇ ਜਾਣ ਤੋਂ ਮਜਬੂਰੀ ਵੱਸ ਟਾਲਾ ਵੱਟਿਆ ਹੈ ਅਤੇ ਉਹ ਫਿਰ ਕਿਸੇ ਦਿਨ ਰਾਤ ਵੇਲੇ ਵੀ ਮੱਥਾ ਟੇਕਣ ਆ ਸਕਦੇ ਹਨ। ਪੰਜਾਬ ਵਿੱਚ ਅਕਾਲੀ ਦਲ ਦੀ ਹੋਈ ਹਾਰ ਤੋਂ ਸ੍ਰੀ ਸੁਖਬੀਰ ਸਿੰਘ ਬਾਦਲ ਕਾਫੀ ਖੱਫਾ ਹਨ ਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਦਿੱਗਜ਼ ਆਗੂ ਅਰੁਨ ਜੇਤਲੀ ਦੀ ਹੋਈ ਹਾਰ ਦੇ ਸਦਮੇ ‘ਚੋ ਉਹ ਹਾਲੇ ਬਾਹਰ ਨਹੀਂ ਆ ਸਕੇ ਹਨ। ਇੱਕ ਪਾਸੇ ਸ੍ਰੀ ਸੁਖਬੀਰ ਸਿੰਘ ਬਾਦਲ ਭਾਜਪਾ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਹਾਰ ਲਈ ਦੋਸ਼ੀ ਠਹਿਰਾ ਰਹੇ ਹਨ ਜਦ ਕਿ ਦੂਸਰੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਸ੍ਰੀ ਮਜੀਠੀਆ ਤੇ ਅਕਾਲੀ ਵਰਕਰਾਂ ਨੂੰ ਦੋਸ਼ੀ ਠਹਿਰਾ ਰਹੇ ਹਨ ਕਿ ਉਹਨਾਂ ਵੱਲੋ ਗੁਰਬਾਣੀ ਦੀ ਇੱਕ ਤੁਕ ਬਦਲਣ ਕਾਰਨ ਲੋਕਾਂ ਨੇ ਗੁੱਸੇ ਵਿੱਚ ਸ੍ਰੀ ਜੇਤਲੀ ਨੂੰ ਵੋਟਾਂ ਨਹੀਂ ਪਾਈਆ ਹਨ। ਦੋਹਾਂ ਪਾਰਟੀਆ ਵਿੱਚ ਵੱਧਦੀ ਦੂਸ਼ਣਬਾਜ਼ੀ ਕਿਸੇ ਵੇਲੇ ਵੀ ਵਿਰਾਟ ਰੂਪ ਧਾਰਨ ਕਰ ਸਕਦੀ ਹੈ ਕਿਉਂਕਿ ਭਾਜਪਾ ਨੂੰ ਕੇਂਦਰ ਵਿੱਚ ਹੁਣ ਕਿਸੇ ਵੀ ਹੋਰ ਪਾਰਟੀ ਦੇ ਕਿਸੇ ਵੀ ਲੋਕ ਸਭਾ ਮੈਂਬਰ ਦੀ ਲੋੜ ਨਹੀਂ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸੀਨੀਅਰ ਆਗੂਆ ਤੇ ਵਿਸ਼ੇਸ਼ ਕਰਕੇ ਰਾਜਨਾਥ ਸਿੰਘ ਤੇ ਪਰਧਾਨ ਮੰਤਰੀ ਦੇ ਦਾਅਵੇਦਾਰ ਨਰਿੰਦਰ ਮੋਦੀ ਦਾ ਗੁੱਸਾ ਕਿਸੇ ਵੀ ਪੰਜਾਬ ਦੀ ਅਕਾਲੀ ਸਰਕਾਰ ਲਈ ਕੋਈ ਨਵੀ ਮੁਸੀਬਤ ਖੜੀ ਕਰ ਸਕਦਾ ਹੈ ਜਿਸ ਤੋਂ ਬਾਦਲ ਪਰਿਵਾਰ ਕਾਫੀ ਚਿੰਤੁਤ ਹੈ ਕਿਉਂਕਿ ਪੂਰਣ ਬਹੁਮੱਤ ਮਿਲਣ ਉਪਰੰਤ ਭਾਜਪਾ ਸਰਕਾਰ ਪੁਰਾਣਾ ਫਾਰਮੂਲਾ ਸੰਵਿਧਾਨ ਦੀ ਧਾਰਾ 356 ਦੇ ਦੁਰਵਰਤੋਂ ਕਰਕੇ ਕਾਂਗਰਸੀ ਰਾਜਾਂ ਸਮੇਤ ਹੋਰ ਵਿਰੋਧੀ ਸਰਕਾਰਾਂ ਵਾਲੇ ਸੂਬਿਆ ਦੀਆ ਸਰਕਾਰਾਂ ਤੋਂੜ ਕੇ ਉਹਨਾਂ ਰਾਜਾਂ ਵਿੱਚ ਰਾਸ਼ਟਰਪਤੀ ਲਾਗੂ ਰਾਜ ਕਰ ਸਕਦੀ ਹੈ ਜਿਸ ਦਾ ਸੇਕ ਪੰਜਾਬ ਨੂੰ ਵੀ ਪੁੱਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਭਾਜਪਾ ਦੇ ਦਿੱਗਜ਼ ਅਰੁਨ ਜੇਤਲੀ ਭਾਂਵੇ ਚੋਣ ਹਾਰ ਗਏ ਹਨ ਪਰ ਬਾਕੀ ਦੋ ਸੀਟਾਂ ਜਿੱਤ ਜਾਣ ਨਾਲ ਭਾਜਪਾ ਕਈ ਪ੍ਰਕਾਰ ਦੀਆ ਸਿਆਸੀ ਜਰਬਾ ਤਕਸੀਮਾਂ ਕਰ ਰਹੀ ਹੈ ਜਿਸ ਕਾਰਨ ਅਕਾਲੀਆ ਦੇ ਸਾਹ ਸੁੱਕੇ ਪਏ ਹਨ। ਲੋਕ ਸਭਾ ਚੋਣਾਂ ਦੌਰਾਨ ਆਰ.ਐਸ.ਐਸ ਦਾ ਕਰੀਬ ਪੰਜ ਹਜਾਰ ਵਰਕਰ ਅੰਮ੍ਰਿਤਸਰ ਆਇਆ ਜਿਹਨਾਂ ਵਿੱਚ ਬਹੁਤ ਸਾਰੀਆ ਔਰਤਾਂ ਵੀ ਸ਼ਾਮਲ ਸਨ ਨੇ ਜਦੋਂ ਲੋਕਾਂ ਦੇ ਨਸ਼ਿਆ ਨਾਲ ਘਰਾਂ ਦੇ ਘਰ ਉਜੜੇ ਵੇਖੇ ਤਾਂ ਉਸ ਦੀਆ ਰੀਪੋਰਟਾਂ ਜਿਹੜੀਆ ਆਰ.ਐਸ.ਐਸ ਦੇ ਹੈਡਕੁਆਟਰ ਵਿਖੇ ਪੁੱਜੀਆ ਹਨ ਉਹਨਾਂ ਤੋਂ ਹਾਕਮ ਧਿਰ ਚਿੰਤੁਤਰ ਹੈ। ਭਾਜਪਾ ਆਗੂ ਅਰੁਣ ਜੇਤਲੀ ਨੇ ਅੰਮ੍ਰਿਤਸਰ ਦੇ ਲੋਕਾਂ ਦਾ ਧੰਨਵਾਦ ਤਾਂ ਜਰੂਰ ਕੀਤਾ ਪਰ ਇੱਕ ਵਾਰੀ ਵੀ ਉਹਨਾਂ ਨੇ ਅਕਾਲੀ ਦਲ ਵੱਲੋ ਦਿੱਤੇ ਗਏ ਸਹਿਯੋਗ ਦਾ ਜ਼ਿਕਰ ਤੱਕ ਨਹੀਂ ਕੀਤਾ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਇੱਕ ਸਰਪੰਚ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖ ਕੋ ਵੋਟਰਾਂ ਨੂੰ ਲਾਲਚ ਦੇ ਕੇ ਸਹੁੰਆ ਖੁਆ ਕੇ ਵੋਟਾਂ ਤਾਂ ਲੈ ਸਕਦੀ ਹੈ, ਪਰ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਉਹਨਾਂ ਦੇ ਵੱਸ ਦੇ ਰੋਗ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਗੁਰੂ ਸਾਹਿਬਾਨ ਨੂੰ ਚੋਰ ਲੁੱਟੇਰੇ ਤੇ ਡਾਕੂ ਕਹਿ ਕੇ ਕਿਤਾਬਾਂ ਛਪਵਾ ਸਕਦੇ ਹਨ ਉਹਨਾਂ ਕੋਲੋ ਕੋਈ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੀ ਆਸ ਰੱਖਣੀ ਕਦਾਚਿਤ ਵੀ ਜਾਇਜ ਨਹੀਂ ਹੈ। ਉਹਨਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਤੇ ਉਸ ਦੀ ਪਤੀ ਸੁਖਬੀਰ ਸਿੰਘ ਬਾਦਲ ਦੇ ਮੱਥਾ ਨਾ ਟੇਕਣ ਆਉਣ ਨਾਲ ਗੁਰੂ ਸਾਹਿਬ ਦੇ ਦਰਬਾਰ ਦੀ ਆਨ ਸ਼ਾਨ ਨੂੰ ਕੋਈ ਵੀ ਫਰਕ ਨਹੀਂ ਪਵੇਗਾ ਸਗੋ ਫਰਕ ਇਹਨਾਂ ਪੰਥ ਦੇ ਭਗੌੜਿਆ ਨੂੰ ਹੀ ਪਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top