Share on Facebook

Main News Page

ਲਓ ਬਈ ਪੰਜਾਬ ਵਾਸੀਓ, ਬਾਦਲ ਸਾਬ ਲਈ ਭਾਗਾਂ ਵਾਲਾ ਦਿਨ ਆ ਗਿਆ ਹੈ

** ਇਹ ਲਿਖਤ ਸ. ਸਰਵਨ ਸਿੰਘ ਦੇ ਫੇਸਬੁੱਕ ਅਕਾਉਂਟ 'ਤੋਂ ਕਾਪੀ ਕੀਤੀ ਗਈ ਹੈ। https://www.facebook.com/longestbeard?hc_location=timeline

ਲਓ ਬਈ ਪੰਜਾਬ ਵਾਸੀਓ, ਬਾਦਲ ਸਾਬ ਲਈ ਭਾਗਾਂ ਵਾਲਾ ਦਿਨ ਆ ਗਿਆ ਹੈ, ਕਿਉਂਕਿ ਇਹ ਬਹੁਤ ਸਾਲਾਂ ਤੋਂ ਪੰਜਾਬ ਅਤੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਦੌੜੇ ਫਿਰਦੇ ਸੀ, ਪਰ ਕੇਂਦਰ ਚ ਕਾਂਗਰਸ ਸਰਕਾਰ ਇਨਸਾਫ਼ ਨਹੀਂ ਸੀ ਦਿੰਦੀ। ਹੁਣ ਬਾਦਲਾਂ ਦੇ ਸਿਆਸੀ ਰਿਸ਼ਤੇਦਾਰਾਂ ਦੀ ਸਰਕਾਰ ਆਉਣ ਨਾਲ ਪੰਜਾਬ ਦੇ ਸਾਰੇ ਮਸਲੇ ਹੱਲ ਹੋਣ ਦਾ ਸਮਾਂ ਆ ਗਿਆ ਹੈ, ਕਿਉਂਕਿ ਬਾਦਲ ਸਾਬ ਨੇ ਮੋਦੀ ਦੀ ਧੌਣ 'ਤੇ ਗੋਡਾ ਧਰ ਕੇ ਵੀ ਮਸਲੇ ਹੱਲ ਕਰਵਾ ਦੇਣੇ ਆ ਜੇਕਰ ਓਹ ਨਾ ਮੰਨਿਆ ਤਾਂ।

ਚੰਡੀਗੜ੍ਹ ਵੀ ਪੰਜਾਬ ਨੂੰ ਮਿਲਣ ਵਾਲਾ ਈ ਆ ਬੱਸ, ਤੁਸੀਂ ਲੈਣ ਲਈ ਤਿਆਰ ਰਹਿਓ ਹੱਥਾਂ 'ਚ ਕੌਲੇ ਫੜ ਕੇ, ਕਿਤੇ ਇਹ ਨਾ ਹੋਵੇ ਕੇ ਓਧਰੋਂ ਚੰਡੀਗੜ੍ਹ ਮਿਲ ਜਾਵੇ ਤੇ ਤੁਸੀਂ ਤਿਆਰੀ ਈ ਨਾ ਕੀਤੀ ਹੋਵੇ ਤੇ ਗਰਮ ਗਰਮ ਚੰਡੀਗੜ੍ਹ ਮਿਲਣ ਨਾਲ ਹੱਥ ਈ ਲੂਹ ਹੋ ਜਾਣ ….

ਹੁਣ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਵਾਲਾ ਕੋਈ ਨੀ ਜੰਮਿਆ ,ਬਾਦਲ ਸਾਬ ਦੇ ਸਿਰਫ ਇੱਕ ਵਾਰੀ ਕਹਿਣ ਤੇ ਹੀ ਮੋਦੀ ਸਾਬ ਆਪ ਆਕੇ ਸੋਨੇ ਦੀ ਕਹੀ ਨਾਲ ਨੱਕਾ ਬੰਨਣਗੇ ਸਾਰੀਆਂ ਨਹਿਰਾਂ ਦਾ ਜਿਹੜੀਆਂ ਪੰਜਾਬ ਦਾ ਪਾਣੀ ਬਾਹਰ ਲਿਜਾਂਦੀਆਂ ਹਨ …..

ਹਾਂ ਸਚ, ਹੁਣ ਪੰਜਾਬੀਆਂ ਨੂੰ ਟੇਂਸ਼ਨ ਲੈਣ ਦੀ ਬਿਲਕੁਲ ਲੋੜ ਨੀ ਕਿਉਂਕਿ ਕਿਸੇ ਵੇਲੇ ਵੀ ਪੰਜਾਬ ਸਿਰ ਚੜ੍ਹਿਆ ਕਰਜ਼ਾ ਮਾਫ਼ ਹੋ ਸਕਦਾ, ਆਖਿਰਕਾਰ ਸੈਂਟਰ ਚ ਆਪਣੇ ਬਾਦਲ ਸਾਬ ਦੇ ਰਿਸ਼ਤੇਦਾਰਾਂ ਦੀ ਸਰਕਾਰ ਆ ਯਾਰ ……

ਆਹ ਤਾਂ ਕੁਛ ਵੀ ਨੀ, ਹੁਣ ਤੁਸੀਂ ਦੇਖਿਓ ਅਕਾਲੀਆਂ ਨੇ ਭਾਜਪਾ ਨੂੰ ਕਹਿ ਕੇ 1984 ਦੇ ਕਤਲੇਆਮ ਦੇ ਕਾਤਿਲ ਵੀ ਫਾਂਸੀ ਟੰਗ ਦੇਣੇ ਆ 2-4 ਦਿਨਾ 'ਚ ਈ ….. ਬੱਸ ਖਬਰਾਂ ਸੁਣਨ ਨੂੰ ਤਿਆਰ ਰਹਿਓ, ਕਿਸੇ ਵੇਲੇ ਵੀ ਖਬਰ ਆ ਸਕਦੀ ਆ ਕੇ ਸਿੱਖਾਂ ਦੇ ਕਾਤਿਲ ਫਾਂਸੀ ਟੰਗ ਤੇ …….

ਲੈ ਸਚ, ਆਹ ਨਸ਼ਿਆਂ ਆਲੀ ਗੱਲ ਦਾ ਤਾਂ ਚੇਤਾ ਈ ਨੀ ਰਿਹਾ ਮੈਨੂੰ , ਹੁਣ ਤਾਂ ਚੁਆਨੀ ਦਾ ਨਸ਼ਾ ਨੀ ਆਉਣ ਦੇਣਾ ਪੰਜਾਬ ਚ ਬਾਦਲ ਸਾਬ ਨੇ ਕਿਉਂਕਿ ਕਾਂਗਰਸ ਈ ਨਸ਼ੇ ਭੇਜਦੀ ਸੀ ਪੰਜਾਬ ਚ ….. ਕਾਂਗਰਸ ਖਤਮ ਤਾਂ ਪੰਜਾਬ ਚੋਂ ਨਸ਼ੇ ਖਤਮ …..

ਕਿੰਨਾ ਚੰਗਾ ਲੱਗਿਆ ਪੜ੍ਹਨ ਨੂੰ ਉੱਪਰ ਲਿਖਿਆ, ਪਰ ਬਾਦਲ ਸਾਬ ਤਾਂ ਆਖਿਰ ਬਾਦਲ ਸਾਬ ਨੇ ….ਕਦੀ ਚਿੱਟੇ ਬੱਦਲ ਤੇ ਕਦੀ ਕਾਲੇ ਬੱਦਲ ….ਹੁਣ ਦੇਖੋ ਕਿਹੜਾ ਰੰਗ ਵਟਾਉਂਦੇ ਆ ਬਾਦਲ ਸਾਬ ਪੰਜਾਬੀਆਂ ਨੂੰ ਬੁੱਧੂ ਬਣਾਉਣ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top