Share on Facebook

Main News Page

ਗਿਆਨੀ ਸ਼ਿਵਤੇਗ ਸਿੰਘ ਬਾਰੇ ਬਣਾਈ ਕਹਾਣੀ ਨੇ ਲਿਆ ਨਵਾਂ ਮੋੜ

(ਗੁਰਦੇਵ ਸਿੰਘ ਸੱਧੇਵਾਲੀਆ 16 May 2014): ਪਿੱਛਲੇ ਦਿਨੀਂ ਫੇਸਬੁਕ ਉਪਰ ਘੁੰਮਦੀ ਅਤੇ ਪੰਥਕ ਡਾਟ ਔਰਗ http://www.panthic.org/articles/5545 ਵਲੋਂ ਉਛਾਲੀ ਗਈ ਗਿਆਨੀ ਸ਼ਿਵਤੇਗ ਸਿੰਘ ਦੀ ਕਹਾਣੀ ਨੇ ਉਸ ਵਕਤ ਨਵਾਂ ਮੋੜ ਲਿਆ, ਜਦ ਦੋਸ਼ ਲਾਉਂਦੀ ਦੱਸੀ ਜਾਂਦੀ ਬੀਬੀ ਨੇ ਲਿਖਤੀ ਐਵੀਡੈਂਸ ਡਿਕਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਕਿ ਮੇਰਾ ਦੋਸ਼ੀ ਗਿਆਨੀ ਸ਼ਿਵਤੇਗ ਸਿੰਘ ਨਹੀਂ, ਬਲਕਿ ਦੋਸ਼ ਲਾਉਣ ਵਾਲਾ ਖੁਦ ਉਹ ਤਬਲਾ ਵਾਦਕ ਹੈ, ਜਿਸ ਨੇ ਇੱਕ ਦਿਨ ਪਹਿਲਾਂ ਉਸ ਨੂੰ ਰੌਲ 'ਤੇ ਬੈਠੀ ਨੂੰ ‘ਆਈ ਲਵ ਯੂ’ ਕਿਹਾ ਅਤੇ ਉਸ ਦਾ ਰਾਹ ਵੀ ਰੋਕਿਆ ਉਹ ਬੀਬੀ ਇਸ ਤੋਂ ਪਹਿਲਾਂ ਕਿ ਕਮੇਟੀ ਕੋਲੇ ਉਸ ਤਬਲਾ ਵਾਦਕ ਬਾਰੇ ਕੁੱਝ ਕਹਿੰਦੀ, ਉਸ ਨੇ ਪਹਿਲਾਂ ਹੀ ਉਸ ਦੀ ਕਹਾਣੀ ਗਿਆਨੀ ਸ਼ਿਵਤੇਗ ਸਿੰਘ ਨਾਲ ਬਣਾ ਕੇ ਛੱਡ ਦਿੱਤੀ।

ਇਹ ਗੱਲ ਉਸ ਵੇਲੇ ਹੋਰ ਵੀ ਪੇਚੀਦਾ ਹੋ ਗਈ ਜਦ ਬਹੁਤੇ ਕਮੇਟੀ ਵਾਲੇ ਸਚਾਈ ਜਾਨਣ ਦੀ ਥਾਂ ਇਸ ਗੱਲ ਉਪਰ ਹੀ ਅੜੇ ਰਹੇ ਕਿ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਪੂਨੀਆ ਵਧੀਆ ਪ੍ਰਬੰਧਕ ਨਹੀਂ ਹੈ, ਜਿਸ ਕਾਰਨ ਇਹ ਘਟਨਾ ਵਾਪਰੀ। ਇਸ ਮੋੜ 'ਤੇ ਆ ਕੇ ਲੋਕਾਂ ਵਲੋਂ ਸ਼ੱਕ ਕੀਤਾ ਜਾਂਦਾ ਹੈ, ਕਿ ਦਰਅਸਲ ਮਸਲਾ ਖੁੱਸ ਚੁੱਕੀ ਪ੍ਰਧਾਨਗੀ ਦਾ ਹੈ, ਪਰ ਸ਼ਿਵਤੇਗ ਸਿੰਘ ਨੂੰ ਆਪਸੀ ਇਸ ਅੰਦਰਲੀ ਖਹਿਬਾਜੀ ਲਈ ਬਲੀ ਦਾ ਬੱਕਰਾ ਬਣਾਇਆ ਹੈ। ਇਹ ਵੀ ਕਿਹਾ ਜਾਂਦਾ ਹੈ, ਕਿ ਢਾਡੀ ਬੀਬੀ ਕੋਲੇ ਇਹ ਵੀ ਪਹੁੰਚ ਕੀਤੀ ਗਈ, ਕਿ ਉਹ ਦੱਸ ਲੱਖ ਰੁਪਈਆ ਲੈ ਕੇ ਵਾਪਸ ਚਲੀ ਜਾਵੇ, ਪਰ ਲੱਗਿਆ ਹੋਇਆ ਦੋਸ਼ ਵਾਪਸ ਨਾ ਲਏ।

ਭਰੋਸੇ ਯੋਗ ਸੂਤਰਾਂ ਮੁਤਾਬਕ ਜਦ ਕੁਝ ਬੰਦਿਆਂ ਦੋਸ਼ ਲਾਉਣ ਵਾਲੇ ਤਬਲਾ ਵਾਦਕ ਨੂੰ ਘਟਨਾ ਬਾਰੇ ਪੁੱਛਿਆ ਤਾਂ ਉਸ ਮੰਨਿਆ ਕਿ ਉਸ ਨੂੰ ‘ਪੀ.ਆਰ.ਕਾਰਡ’ ਦਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਜੇ ਉਹ ਅਪਣੇ ਲਾਏ ਗਏ ਦੋਸ਼ ਨੂੰ ਬਰਕਰਾਰ ਰੱਖਦਾ ਹੈ। ਯਾਦ ਰਹੇ ਕਿ ਰੇਰੂ ‘ਸਾਹਬ’ ਡੇਰੇ ਦੇ ਕੀਰਤਨੀ ਜੱਥੇ ਨਾਲ ਆਏ ਤਬਲਾ ਵਾਦਕ ਨੇ ਕਮੇਟੀ ਕੋਲੇ, ਇਹ ਦੋਸ਼ ਲਾਇਆ ਸੀ ਕਿ ਗਿਆਨੀ ਸ਼ਿਵਤੇਗ ਸਿੰਘ ਢਾਡੀ ਬੀਬੀ ਨਾਲ ਜੱਫੀ ਪਾਈ ਖੜਾ ਸੀ। ਪਰ ਉਸ ਦਾ ਇਹ ਦੋਸ਼ ਉਸ ਵੇਲੇ ਹੀ ਸ਼ੱਕ ਦੇ ਘੇਰੇ ਵਿਚ ਆ ਜਾਂਦਾ ਹੈ, ਜਦ ਉਹ ਕਹਿੰਦਾ ਹੈ ਕਿ ਦਰਵਾਜਾ ਖੁਲ੍ਹਾ ਹੋਇਆ ਸੀ! ਕੋਈ ਵੀ ਸਿਆਣਾ ਬੰਦਾ ਇਹ ਸਮਝ ਸਕਦਾ ਹੈ ਕਿ ਦਰਵਾਜਾ ਖੁਲ੍ਹਾ ਛੱਡਕੇ ਕੋਈ ਬੇਗਾਨੀ ਔਰਤ ਨੂੰ ਜੱਫੀਆਂ ਨਹੀਂ ਪਾਉਂਦਾ।

ਇਹ ਅਫਵਾਹ ਵੀ ਜੋਰਾਂ ਤੇ ਰਹੀ ਹੈ ਕਿ ਜੇ ਗਿਆਨੀ ਸ਼ਿਵਤੇਗ ਸਿੰਘ ਸੱਚਾ ਸੀ ਤਾਂ ਦੌੜਿਆ ਕਿਉਂ? ਪਰ ਗੱਲ ਦਰਅਸਲ ਇਹ ਹੈ ਕਿ ਬਾਜਵਾ ਨਾਂ ਦੇ ਨੌਜਵਾਨ ਨੂੰ ਲੱਖਵਿੰਦਰ ਨਾਂ ਦੇ ਬੰਦੇ ਦਾ ਟੈਕਸ-ਮੈਸਿਜ ਆਇਆ ਸੀ ਕਿ ਮਿਸ਼ਨਰੀ ਪ੍ਰਚਾਰਕ ਕਿਸੇ ਔਰਤ ਨਾਲ ਫੜਿਆ ਗਿਆ ਹੈ। ਪਰ ਬਾਜਵਾ ਨੇ ਵਾਪਸ ਮੈਸਿਜ ਭੇਜਿਆ ਕਿ ਇਹ ਫੇਕ ਖਬਰ ਹੈ ਤਾਂ ਲੱਖਵਿੰਦਰ ਨੇ ਉਸ ਨੂੰ ਫੋਨ ਕਰਕੇ ਕਿਸੇ ਹੋਰ ਬੰਦੇ ਨਾਲ ਗੱਲ ਕਰਾਈ, ਜਿਸ ਨੇ ਉਪਰੋਤਕ ਕਹਾਣੀ ਉਸ ਨੂੰ ਸੁਣਾਈ, ਤਾਂ ਬਾਅਦ ਲਖਵਿੰਦਰ ਨੇ ਉਸ ਨੂੰ ਦੱਸਿਆ ਕਿ ਚਾਹੇ ਫੇਕ ਚਾਹੇ ਸੱਚੀ ਅਸੀਂ ਅੱਜ ਸ਼ਿਵਤੇਗ ਚੱਕ ਲੈਣਾ ਹੈ, ਜਿਸ ਤੋਂ ਬਾਜਵਾ ਦੇ ਕੰਨ ਖੜੇ ਹੋ ਗਏ ਅਤੇ ਉਹ ਗਿਆਨੀ ਸ਼ਿਵਤੇਗ ਸਿੰਘ ਕੋਲੇ ਇੱਕ ਹੋਰ ਸਾਥੀ ਨੂੰ ਲੈ ਕੇ ਪਹਿਲਾਂ ਹੀ ਪਹੁੰਚ ਗਿਆ। ਕਮੇਟੀ ਵਿਚਲੀ ਮੀਟਿੰਗ ਦੀ ਗਰਮਾ ਗਰਮ ਬਹਿਸ ਤੋਂ ਬਾਅਦ ਸ੍ਰ. ਪੂਨੀਏ ਨੇ ਮਾਹੌਲ ਨੂੰ ਭਾਂਪਦਿਆਂ ਗਿਆਨੀ ਸ਼ਿਵਤੇਗ ਸਿੰਘ ਨੂੰ ਫੋਨ ਕਰ ਦਿੱਤਾ ਕਿ ਇਥੋਂ ਛੇਤੀ ਦੌੜ ਅਤੇ ਉਹ ਸ੍ਰ. ਬਾਜਵੇ ਹੋਰਾਂ ਨਾਲ ਗੱਡੀ ਵਿਚ ਬੈਠ ‘ਸੇਫ’ ਥਾਂ ਚਲੇ ਗਏ ਅਤੇ ਕੋਈ ਵੀਹ ਮਿੰਟ ਬਾਅਦ 8-10 ਗੱਡੀਆਂ ਭਰੀਆਂ, ਧਰਮ ਦੇ ਨਾਂ ਦੇ ਗੁੰਡਾ-ਗਰਦੀ ਕਰਨ ਵਾਲੇ ਲੋਕਾਂ ਦੀਆਂ ਆ ਪਹੁੰਚੀਆਂ। ਸੋਚਿਆ ਜਾ ਸਕਦਾ ਹੈ ਕਿ ਜੇ ਉਹ ਨੌਜਵਾਨ ਗਿਆਨੀ ਸ਼ਿਵਤੇਗ ਸਿੰਘ ਨੂੰ ਉਥੋਂ ਲੈ ਕੇ ਨਾ ਦੌੜਦੇ ਤਾਂ ਨਤੀਜੇ ਕੀ ਹੋ ਸਕਦੇ ਸਨ।

ਹੋਰ ਹੈਰਾਨੀ ਦੀ ਗੱਲ ਇਹ ਕਿ ਬਾਦਲ ਐਂਡ-ਪਾਰਟੀ ਦੀ ਦਿੱਲੀ ਕਮੇਟੀ ਨੂੰ ਪਤਾ ਨਹੀਂ ਕੀ ਸੁਪਨਾ ਆਇਆ ਕਿ ਉਨ੍ਹਾਂ ਬਿਨਾ ਕੋਈ ਗੱਲ ਜਾਣੇ ਅਤੇ ਪੱਖ ਸੁਣੇ, ਗਿਆਨੀ ਸ਼ਿਵਤੇਗ ਸਿੰਘ ਨੂੰ ਦਿੱਲੀ ਗੁਰਦੁਆਰਿਆਂ ਦੀਆਂ ਸੇਵਾਵਾਂ ਤੋਂ ਰਾਤੋ ਰਾਤ ਮੁਕਤ ਵੀ ਕਰ ਦਿੱਤਾ, ਜਿਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਜਿਥੇ ਡਿਕਸੀ ਗੁਰਦੁਆਰਾ ਦੀ ਆਪਸੀ ਨਿੱਜੀ ਕਿੜ ਕੱਢਣ ਲਈ ਗਿਆਨੀ ਜੀ ਨੂੰ ਬਲੀ ਚਾਹੜਿਆ ਗਿਆ ਹੈ, ਉਥੇ ਬਾਦਲਾਂ ਅਤੇ ਦਸਮ ਗਰੰਥੀ ਪਾਰਟੀ ਨੂੰ ਵੀ ਸ਼ਿਵਤੇਗ ਸਿੰਘ ਬੁਰੀ ਤਰ੍ਹਾਂ ਰੜਕ ਰਿਹਾ ਸੀ।

ਇਹ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਵਾਲੀ ਗੱਲ ਹੋਈ ਹੈ ਅਤੇ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਬਾਹਰਲੇ ਗੁਰਦੁਆਰੇ ਵੀ ਹਿੰਦੋਸਤਾਨ ਦੇ ਗੁਲਾਮ ਹੋ ਕੇ ਰਹਿ ਗਏ ਹਨ, ਜਿਥੋਂ ਤਾਰਾਂ ਹਿਲਦੀਆਂ ਹਨ ਅਤੇ ਕਾਰਵਾਈ ਇਥੇ ਹੁੰਦੀ ਹੈ। ਬਾਕੀ ਪੂਰੀ ਕਹਾਣੀ ਵਿੱਚ????


ਟਿੱਪਣੀ: ਹਾਲੇ ਹੋਰ ਪਰਤਾਂ ਖੁਲਣੀਆਂ ਹਨ, ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਲੋਕਾਂ ਨੇ ਇਸ ਨੀਚ ਪੱਧਰ 'ਤੇ ਗਿਰ ਜਾਣਾ ਹੈ, ਇਹ ਉਮੀਦ ਤਾਂ ਹੈ ਸੀ, ਪਰ ਐਨੀ ਛੇਤੀ... ਖੈਰ ਆਉਣ ਵਾਲੇ ਦਿਨਾਂ 'ਚ ਇਸ ਸਾਰੀ ਕਹਾਣੀ ਪਿਛੇ ਕਿਹੜੇ ਕਿਹੜੇ ਕਾਰਣ ਅਤੇ ਕਰਿੰਦੇ ਹਨ, ਉਨ੍ਹਾਂ ਦਾ ਪਾਜ ਉਘੇੜਿਆ ਜਾਵੇਗਾ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top