Share on Facebook

Main News Page

ਹਡਰਸਫੀਲਡ ਗੁਰਦੁਆਰੇ ਦੇ ਗ੍ਰੰਥੀ ਕਸ਼ਮੀਰਾ ਸਿੰਘ ਦੀ ਕਰਤੂਤ

ਖ਼ਾਲਸਾ ਨਿਊਜ਼ ਟੀਮ: ਜੋ ਤੁਸੀਂ ਇਸ ਵੀਡੀਓ 'ਚ ਦੇਖੋਗੇ ਉਹ ਹੈ ਸਿੱਖ ਅਖਵਾਉਣ ਵਾਲਿਆਂ ਦੀ ਗਲਤੀ ਦਾ ਨਤੀਜਾ। ਜਦੋਂ ਸਿੱਖ ਅਖਵਾਉਣ ਵਾਲਾ ਅਵੇਸਲਾ ਹੋ ਗਿਆ, ਧਰਮ ਨੂੰ ਧੰਦਾ ਬਣਾ ਲਿਆ, ਉਸੇ ਦਿਨ ਤੋਂ ਇਹ ਵਪਾਰੀ ਕਿਸਮ ਦੇ ਲੋਕਾਂ ਨੇ ਧਰਮ ਦਾ ਬੇੜਾ ਗਰਕ ਕਰ ਦਿੱਤਾ।

ਅਖੰਡ ਪਾਠ ਦੀ ਕੋਈ ਮਰਿਆਦਾ ਗੁਰੂ ਸਾਹਿਬ ਵਲੋਂ ਨਹੀਂ ਚਲਾਈ ਗਈ। ਗੁਰਬਾਣੀ ਸੁੱਚਜਾ ਅਤੇ ਜਾਗਰੂਕ ਅਵਸਥਾ ਦਾ ਮਨੁੱਖ ਬਣਨ ਲਈ ਗਾਈਡਲਾਈਨ ਹੈ,ਪਰ ਅਸੀਂ ਇਸ ਨੂੰ ਪਾਠ ਅਤੇ ਦਿਖਾਵੇ ਲਈ ਧਰ ਛਡਿਆ ਹੈ।

ਜਿਸ ਤਰ੍ਹਾਂ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਬੇੜਾ ਗਰਕਿਆ ਪਾਠੀ ਨਾ ਤਾਂ ਆਪ ਪਾਠ ਕਰ ਰਿਹਾ ਹੈ, ਪੰਨੇ ਪਲਟੀ ਜਾਂਦਾ ਹੈ, ਆਪਣੇ ਸਮਾਰਟ ਫੋਨ ਤੋਂ ਕੰਨਾਂ 'ਚ ਇਅਰਫੋਨ ਲਾਕੇ ਕੁਝ ਸੁਣ ਰਿਹਾ ਹੈ ਅਤੇ ਕੋਈ ਵੀਡੀਓ ਵੀ ਦੇਖ ਰਿਹਾ ਹੈ। ਇਸ ਭਾਈ ਦਾ ਤਾਂ ਇਹ ਹਾਲ ਹੈ ਕਿ "ਆਦਿ ਤੋਂ ਪੜਿਆ, ਅੰਤ ਤੋਂ ਪੜਿਆ, ਵਿਚੋਂ ਵਿਚੋਂ ਦਰਸ਼ਨ ਕਰਿਆ..."

ਜਿਸ ਨੇ ਪਾਠ ਕਰਵਾਇਆ ਉਹ ਇਸ ਪਖੰਡ ਨੂੰ ਜਾਰੀ ਕਰਕੇ, ਪੈਸਾ ਦੇਕੇ ਘਰ ਜਾਕੇ ਸੁੱਤਾ ਪਿਆ ਹੈ, ਭਾੜੇ ਦੇ ਪਾਠੀ ਇਸ ਤਰ੍ਹਾਂ ਉਨ੍ਹਾਂ ਦੇ ਪਖੰਡ ਨੂੰ ਜਾਰੀ ਰੱਖ ਰਹੇ ਨੇ, ਤੇ ਮੌਜਾਂ ਕਰ ਰਹੇ ਨੇ। ਜੇ ਇਹ ਉਨ੍ਹਾਂ ਦਾ ਧੰਦਾ ਵੀ ਹੈ ਤਾਂ, ਵੀ ਉਹ ਸੁਹਿਰਦ ਨਹੀਂ, ਜੇ ਇਹੀ ਕੁੱਝ ਕਰਨਾ ਹੈ ਤਾਂ ਗੁਰੂ ਦਾ ਸਹਾਰਾ ਕਿਉਂ?

ਇਸ ਅਖੰਡ ਪਾਠ ਦੇ ਪਖੰਡ ਜਦੋਂ ਤੱਕ ਲੋਕਾਂ ਦੇ ਸਿਰੋਂ ਨਹੀਂ ਲਹਿੰਦਾ, ਇਹ ਸਭ ਕੁੱਝ ਚਲਦਾ ਰਹੇਗਾ। ਸਿੱਖਾਂ ਨੂੰ ਆਪ ਗੁਰਬਾਣੀ ਪੜ੍ਹਨੀ, ਸੁਣਨੀ ਅਤੇ ਜੀਵਨ 'ਚ ਧਾਰਨ ਕਰਣੀ ਪੈਣੀ ਹੈ, ਫਿਰ ਜਾ ਕੇ ਇਸ ਤਰ੍ਹਾਂ ਦਾ ਕਰਮਕਾਂਡਾਂ ਅਤੇ ਪਖੰਡੀ ਲੋਕਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਇਸ ਗ੍ਰੰਥੀ ਨੂੰ ਨਿਊ ਕੈਸਲ ਅਤੇ ਲੀਡਸ ਦੇ ਗੁਰਦੁਆਰੇ ਤੋਂ ਵੀ ਕੱਢਿਆ ਗਿਆ ਸੀ। ਇਸ ਨੂੰ ਹਡਰਸਫੀਲਡ ਗੁਰਦੁਆਰੇ ਤੋਂ ਕੁੱਝ ਸਾਲ ਪਹਿਲਾਂ ਲੰਗਰ ਚੁਰਾਉਣ ਕਰਕੇ ਕੱਢਿਆ ਗਿਆ ਸੀ ਜਦੋਂ ਇੰਦਰਪਾਲ ਸਿੰਘ ਜਨਰਲ ਸੈਕਟਰੀ ਸੀ। ਹੁਣ ਕੁਝ ਸਾਲਾਂ ਬਾਅਦ ਜਦੋਂ ਇੰਦਰਪਲ ਸਿੰਘ ਪ੍ਰਧਾਨ ਬਣਿਆ ਤਾਂ ਉਸਨੇ ਕਸ਼ਮੀਰਾ ਸਿੰਘ ਨੂੰ ਵਾਪਿਸ ਰੱਖ ਲਿਆ।

ਗੁਰੂ ਨਾਨਕ ਗੁਰਦੁਆਰਾ
Prospect Street, Springwood, Huddersfield, HD1 2NX (UK)
01484 42773

ਗ੍ਰੰਥੀ ਦਾ ਨਾਮ: ਕਸ਼ਮੀਰਾ ਸਿੰਘ
ਪ੍ਰਧਾਨ ਦਾ ਨਾਮ: ਇੰਦਰਪਾਲ ਸਿੰਘ ਰੰਧਾਵਾ
ਜਨਰਲ ਸੈਕਟਰੀ: ਲਖਵਿੰਦਰ ਸਿੰਘ ਜੌਹਲ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top