Share on Facebook

Main News Page

ਕੈਪਟਨ ਅਮਰਿੰਦਰ ਵਾਲੀ ਨਾ ਹੋਵੇ ਕਿਤੇ ਮੋਦੀ ਨਾਲ

ਜਲੰਧਰ - ਐਗਜ਼ਿਟ ਪੋਲ ਤੋਂ ਉਤਸ਼ਾਹਤ ਭਾਜਪਾ ਆਗੂਆਂ ਅਤੇ ਵਰਕਰਾਂ ਦੇ ਪੈਰ ਭੁੰਜੇ ਨਹੀਂ ਲੱਗ ਰਹੇ ਹਨ ਅਤੇ ਬਹੁਤਿਆਂ ਨੇ ਲੱਡੂਆਂ ਦੇ ਆਰਡਰ ਵੀ ਦੇ ਦਿੱਤੇ ਹਨ, ਪਰ ਜੇ ਚੋਣ ਨਤੀਜੇ ਐਗਜ਼ਿਟ ਪੋਲ ਦੇ ਉਲਟ ਆਉਂਦੇ ਹਨ ਤਾਂ ਨਰਿੰਦਰ ਮੋਦੀ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਨਹਾਤੇ-ਧੋਤੇ ਰਹਿ ਸਕਦੇ ਹਨ। ਪਿਛਲੀਆਂ ਦੋ ਵਾਰੀ ਦੀਆਂ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ‘ਤੇ ਨਜ਼ਰ ਮਾਰੀ ਜਾਵੇ ਤਾਂ ਇਹ ਉਲਟ ਹੀ ਨਿਕਲਦੇ ਰਹੇ ਹਨ। ਭਾਜਪਾ ਦੇ ਸ਼ਾਈਨਿੰਗ ਇੰਡੀਆ ਅਤੇ ਗੁਡ ਫੀਲ ਦੇ ਨਾਅਰਿਆਂ ਦੀ ਫੂਕ ਨਿਕਲ ਗਈ ਸੀ।

ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਵੀ ਐਗਜ਼ਿਟ ਪੋਲ ‘ਚ ਭਾਜਪਾ ਦੀ ਸਰਕਾਰ ਬਣਾ ਦਿੱਤੀ ਗਈ ਸੀ, ਪਰ ਭਾਜਪਾ ਵਾਲੇ ਕੱਛਾਂ ਵਜਾਉਂਦੇ ਰਹਿ ਗਏ ਤੇ ਕਾਂਗਰਸ ਦੀ ਅਗਵਾਈ ਹੇਠ ਯੂ ਪੀ ਏ-2 ਵਾਰੀ ਸਰਕਾਰ ਬਣਾ ਲਈ ਸੀ। ਪੰਜਾਬ ਅੰਦਰ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ‘ਚ ਕਾਂਗਰਸ ਦੀ ਸਰਕਾਰ ਬਣਾ ਦਿੱਤੀ ਸੀ, ਪਰ ਚੋਣ ਨਤੀਜਿਆਂ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਪੱਸ਼ਟ ਬਹੁਮਤ ਨਾਲ ਹੋਂਦ ‘ਚ ਆਈ ਸੀ। ਇਸ ਵਾਰੀ ਭਾਜਪਾ ਨੇ ‘ਅਬ ਕੀ ਬਾਰ, ਮੋਦੀ ਸਰਕਾਰ’ ਦੇ ਨਾਹਰੇ ਹੇਠ ਚੋਣ ਲੜੀ ਹੈ, ਬਿਨਾਂ ਸ਼ੱਕ ਭਾਜਪਾ ਨੂੰ ਹਿੰਦੀ ਭਾਸ਼ਾਈ ਸੂਬਿਆਂ ‘ਚ ਚੰਗਾ ਹੁੰਗਾਰਾ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ, ਪਰ ਦੱਖਣ ਵਿੱਚ ਕਿਤੇ-ਕਿਤੇ ਹੀ ਕਮਲ ਦਾ ਫੁੱਲ ਖਿੜਦਾ ਨਜ਼ਰ ਆ ਰਿਹਾ ਹੈ।

300 ਤੋਂ ਵੱਧ ਸੀਟਾਂ ਦਾ ਦਾਅਵਾ ਕਰਨ ਵਾਲੀ ਭਾਜਪਾ 250 ਤੱਕ ਟਿਕ ਸਕਦੀ ਹੈ। ਭਾਜਪਾ ਨੇ ਠੀਕ ਉਸੇ ਤਰ੍ਹਾਂ ਨਵੀਂ ਸਰਕਾਰ ਬਣਾਉਣ ਲਈ ਜੰਗੀ ਪੱਧਰ ‘ਤੇ ਤਿਆਰੀ ਵਿੱਢ ਦਿੱਤੀ ਹੈ, ਜਿਵੇਂ ਐਗਜ਼ਿਟ ਪੋਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 2012 ‘ਚ ਵਿੱਢੀ ਸੀ। ਭਾਵੇਂ ਕਿ ਭਾਜਪਾ ਅੰਦਰ ਹੀ ਬੇਚੈਨੀ ਅਤੇ ਨਰਾਜ਼ਗੀ ਪਾਈ ਜਾ ਰਹੀ ਹੈ। ਐਗਜ਼ਿਟ ਪੋਲ ਤੋਂ ਬਾਅਦ ਮੋਤੀ ਮਹਿਲ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਗਿਆ ਸੀ। ਵਜ਼ੀਰੀਆਂ ਲੈਣ ਵਾਲੇ ਅਤੇ ਕਮਾਊ ਸਟੇਸ਼ਨ ਲੈਣ ਵਾਲੇ ਅਧਿਕਾਰੀਆਂ ਨੇ ਰਾਤੋ-ਰਾਤ ਪਟਿਆਲਾ ਜਾ ਡੇਰੇ ਮੱਲੇ ਸਨ। ਵਜ਼ੀਰੀ ਕੱਟ ਜਾਣ ਦੇ ਡਰੋਂ ਦੁਆਬੇ ਦਾ ਇੱਕ ਆਗੂ ਤਾਂ ਚੜ੍ਹਾਵਾ ਵੀ ਚਾੜ੍ਹ ਆਇਆ ਸੀ।

ਮੋਤੀ ਮਹਿਲ ‘ਚ ਬੈਠ ਕੇ ਕੈਪਟਨ ਅਮਰਿੰਦਰ ਸਿੰਘ ਨੇ ਵਜ਼ੀਰਾਂ ਦੀ ਲਿਸਟ ਵੀ ਬਣਾ ਲਈ ਸੀ। ਚੰਗੇ ਜ਼ਿਲ੍ਹਿਆਂ ਦੇ ਪੁਲਸ ਮੁਖੀ ਬਣਨ ਲਈ ਪੁਲਸ ਅਫਸਰ ਦੀਆਂ ਗੱਡੀਆਂ ਧੂੜਾਂ ਪੁੱਟਦੀਆਂ ਮੋਤੀ ਮਹਿਲ ਦੇ ਰਾਹੇ ਪੈ ਗਈਆਂ ਸਨ। ਚੋਣ ਨਤੀਜਿਆਂ ਤੋਂ ਪਹਿਲਾਂ ਹੀ ਮੋਤੀ ਮਹਿਲ ਤੋਂ ਸਰਕਾਰ ਚੱਲਣ ਲੱਗ ਪਈ ਸੀ। ਪੂਰੇ ਚੋਣ ਨਤੀਜੇ ਆਉਣ ਤੱਕ ਸਾਰਾ ਮੀਡੀਆ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਾਈ ਬੈਠਾ ਸੀ, ਪਰ ਚੋਣ ਨਤੀਜਿਆਂ ਨੇ ਪਾਸਾ ਹੀ ਪਲਟ ਦਿੱਤਾ ਤੇ ਮੋਤੀ ਮਹਿਲ ਸੁੰਨ ਹੋ ਗਿਆ ਤੇ ਪੰਜਾਬ ਮੁੜ ਬਾਦਲਾਂ ਦੇ ਰੰਗ’ਚ ਰੰਗਿਆ ਗਿਆ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top