Share on Facebook

Main News Page

ਅਨੰਦਪੁਰ ਸਾਹਿਬ ‘ਚ ਨਸ਼ਿਆਂ ਦਾ ਕਾਰੋਬਾਰ ਜੋਰਾਂ ‘ਤੇ

ਸ਼੍ਰੀ ਅਨੰਦਪੁਰ ਸਾਹਿਬ, ੧੨ ਮਈ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ): ਪੰਜ ਦਰਿਆਵਾਂ ਦੀ ਧਰਤੀ ਜਿਸਨੂੰ ਕਿਸੇ ਵੇਲੇ ਸੋਨੇ ਦੀ ਚਿੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਪਰ ਅੱਜ ਇਹ ਪੰਜਾਬ ਨਸ਼ਿਆਂ ਦੀ ਹੱਬ ਬਣਦਾ ਜਾ ਰਿਹਾ ਹੈ। ਇਸ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣਾ ਨਾਂ ਤਾਂ ਪ੍ਰਸ਼ਾਸ਼ਨ ਆਤਣੀ ਡਿਉਟੀ ਸਮਝਦਾ ਹੈ ਤੇ ਨਾਂ ਹੀ ਆਪਣੇ ਆਪ ਨੂੰ ਹਰਮਨ ਪਿਆਰੇ ਆਗੂ ਦੱਸਣ ਵਾਲੇ ਸਮਾਜਸੇਵੀ।

ਵੈਸੇ ਤਾਂ ਇਲਾਕੇ ਅੰਦਰ ਅੱਜ ਕੱਲ ਕਈ ਦਰਜਨਾਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਨਸ਼ਿਆਂ ਨੂੰ ਰੋਕਣ ਜਾਂ ਨਸ਼ਿਆਂ ਖਿਲਾਫ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਨਸ਼ੇ ਦੇ ਸੌਦਾਗਰ ਬੇਖੋਫ ਹੋਕੇ ਆਪਣਾ ਕਾਰੋਬਾਰ ਚਲਾ ਰਹੇ ਹਨ। ਇਸ ਪਾਸੇ ਜੇਕਰ ਸੰਬੰਧਿਤ ਵਿਭਾਗ ਨੇ ਤੁਰੰਤ ਧਿਆਨ ਦੇਕੇ ਉਚਿੱਤ ਕਦਮ ਨਾਂ ਚੁੱਕੇ ਤਾਂ ਸਥਿਤੀ ਕਿਸੇ ਵੀ ਸਮੇਂ ਗੰਭੀਰ ਰੂਪ ਧਾਰਨ ਕਰ ਸਕਦੀ ਹੈ, ਜਿਸਨੂੰ ਸੰਭਾਲਣਾ ਵੱਸ ਤੋਂ ਬਾਹਰ ਹੋ ਜਾਵੇਗਾ। ਇਹਨਾਂ ਨਸ਼ਿਆਂ ਵਿਚ ਨਜ਼ਾਇਜ ਦੇਸੀ ਦਾਰੂ ਤੋਂ ਇਲਾਵਾ ਸਮੈਕ, ਹੈਰੋਇਨ, ਭੁੱਕੀ, ਅਫੀਮ ਅਤੇ ਹੋਰ ਨਸ਼ੀਲੇ ਪਦਾਰਥ ਵੀ ਸ਼ਾਮਿਲ ਹਨ, ਜਿਨਾਂ ਦਾ ਇਲਾਕੇ ਦੇ ਨੋਜਵਾਨਾਂ ਵਲੋਂ ਵੱਡੀ ਪੱਧਰ ਤੇ ਸੇਵਨ ਕੀਤਾ ਜਾ ਰਿਹਾ ਹੈ।

ਨਸ਼ਿਆਂ ਦੀ ਵੀ ਹੁੰਦੀ ਹੈ ਹੋਮ ਡਿਲਿਵਰੀ:

ਸਮੱਗਲਰਾਂ ਨੂੰ ਵੀ ਇਸ ਇਲਾਕੇ ਵਿਚ ਪੁਲਿਸ ਦਾ ਕੋਈ ਡਰ ਭੈ ਨਹੀਂ ਹੈ, ਜਿਸ ਕਾਰਨ ਨਸ਼ਾ ਵੇਚਣ ਵਾਲੇ ਖੁੱਲੇ ਦਿਲ ਨਾਲ ਬੇਖੌਫ ਹੋਕੇ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵਧਾ ਰਹੇ ਹਨ ਤੇ ਨਸ਼ੇ ਦੀ ਸਪਲਾਈ ਘਰ-ਘਰ ਪਹੁੰਚਦੀ ਕੀਤੀ ਜਾਂਦੀ ਹੈ। ਇੱਥੇ ਜਿਆਦਾਤਰ ਦੇਖਿਆ ਗਿਆ ਹੈ ਕਿ ਜੇਕਰ ਕਿਧਰੇ ਕਿਸੇ ਨਸ਼ਾ ਤਸਕਰੀ ਕਰਨ ਵਾਲੇ ਨੂੰ ਪੁਲਿਸ ਵਲੋਂ ਫੜ ਵੀ ਲਿਆ ਜਾਂਦਾ ਹੈ ਤਾਂ ਉਸਨੂੰ ਪੁਲਿਸ ਥਾਣੇ ਲੈਕੇ ਆਉਣ ਤੋਂ ਪਹਿਲਾਂ ਹੀ ਇਲਾਕੇ ਦੇ ਲੀਡਰ ਉਹਨਾਂ ਨੂੰ ਛੁਡਵਾਉਣ ਲਈ ਆ ਜਾਂਦੇ ਹਨ।

ਕੁਝ ਸਮਾਜਸੇਵੀਆਂ ਵਲੋਂ ਨਸ਼ੇ ‘ਤੇ ਠੱਲ ਪਾਉਣ ਦੀ ਅਪੀਲ:

ਇਲਾਕੇ ਦੇ ਕੁਝ ਸਮਾਜਸੇਵੀ ਮੈਂਬਰ ਸ਼੍ਰੋਮਣੀ ਕਮੇਟੀ ਪ੍ਰਿੰ:ਸੁਰਿੰਦਰ ਸਿੰਘ, ਭਾਈ ਗੁਰਦਾਸ ਇੰਸਟੀਚਿਊਟ ਦੇ ਡਾ:ਹਰਸਿਮਰਨ ਸਿੰਘ, ਮੈਨੇਜਰ ਪ੍ਰੀਤਮ ਸਿੰਘ,ਮੈਨੇਜਰ ਇੰਦਰਪਾਲ ਸਿੰਘ ਚੱਡਾ, ਜਸਵਿੰਦਰ ਸਿੰਘ ਢਿੱਲੋਂ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਪ੍ਰਿੰ: ਹਰਜੀਤ ਕੌਰ ਸਿੱਧੂ, ਸਰਬਜੀਤ ਸਿੰਘ ਰੈਣੂ, ਤਜਿੰਦਰ ਸਿੰਘ ਵਾਲੀਆ, ਡਾ: ਨਿਰੰਜਣ ਸਿੰਘ ਰਾਣਾ ਆਦਿ ਵਲੋਂ ਅਪੀਲ ਕੀਤੀ ਗਈ ਹੈ, ਕਿ ਇਹਨਾਂ ਮਾਰੂ ਨਸ਼ਿਆਂ ਉੱਤੇ ਜਲਦ ਤੋਂ ਜਲਦ ਠੱਲ ਪਾਈ ਜਾਵੇ, ਤਾਂ ਜੋ ਅਸੀਂ ਇੱਕ ਵਧੀਆ ਤੇ ਸੋਹਣੇ ਪੰਜਾਬ ਦੀ ਸਿਰਜਣਾ ਕਰ ਸਕੀਏ, ਇਹ ਤਾਂ ਹੀ ਸੰਭਵ ਹੈ ਜੇ ਅਸੀਂ ਸਾਰੇ ਇਕਜੁੱਟ ਹੋਕੇ ਹੰਭਲਾ ਮਾਰਾਂਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top