Share on Facebook

Main News Page

ਇੰਦੌਰ ਵਿਚ ਵਾਹਿਗੁਰੂ ਨਾਂ ਦੀ ਦੁਕਾਨ 'ਤੇ ਬੀੜੀ ਸਿਗਰੇਟ ਵੇਚੀ ਜਾ ਰਹੀ ਹੈ
-: ਸਰਬਪ੍ਰੀਤ ਸਿੰਘ

ਨਵੀਂ ਦਿੱਲੀ 11 ਮਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਇਕ ਅਦਾਲਤ ਵਿਚ ਅਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ ਐਫ ਆਈ ਆਰ ਨੰ 57/11 ਧਾਰਾ 471,487 ਏ ਅਤੇ 489 ਅਧੀਨ ਨਿਜੀ ਤੋਰ ਪੇਸ਼ ਹੋ ਕੇ ਅਪਣੀ ਹਾਜਿਰੀ ਲਗਵਾਈ ਉਨ੍ਹਾਂ ਦੇ ਨਾਲ ਭਾਈ ਜਸਵਿੰਦਰ ਸਿੰਘ ਵੀ ਅਦਾਲਤ ਵਿਚ ਪੇਸ਼ ਹੋਏ ਸਨ।

ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਉਨ੍ਹਾਂ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਜ ਦਾ ਮਾਹੌਲ ਸਿੱਖਾਂ ਦੇ ਬਹੁਤ ਹੀ ਜਿਆਂਦਾ ਖਿਲਾਫ ਹੋ ਗਿਆ ਹੈ ਤੇ ਸ਼ਰਾਰਤੀ ਅਨਸਰ ਜਾਣਬੂਝ ਕੇ ਸਿੱਖੀ ਦੀ ਸ਼ਾਨ ਦੇ ਖਿਲਾਫ ਕੂਝ ਨਾ ਕੂਝ ਕਰਦੇ ਰਹਿੰਦੇ ਹਨ ਤੇ ਸਾਡੇ ਆਗੂ ਹਨ ਕਿ ਉਹ ਇਨ੍ਹਾਂ ਅਨਸਰਾਂ ਨੂੰ ਨਥ ਨਾ ਪਾ ਕੇ ਚੁਪਚਾਪ ਸਿੱਖੀ ਨੂੰ ਢਾਹ ਲਗਦੀ ਦੇਖੀ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੇਸਬੁਕ ਰਾਹੀ ਪਤਾ ਲਗਿਆ ਹੈ ਕਿ ਇੰਦੋਰ ਦੇ ਜਵਾਹਰ ਮਾਰਗ ਦੇ ਰਿਆਸਤਗੰਜ ਇਲਾਕੇ ਅੰਦਰ ਹੁਣ ਇਕ "ਵਾਹਿਗੁਰੂ ਟ੍ਰੇਡਰਸ" ਨਾਂ ਦੀ ਦੁਕਾਨ ਖੋਲੀ ਗਈ ਹੈ, ਜਿਸ ਵਿਚ ਬੀੜੀ, ਸਿਗਰੇਟਾਂ, ਪਾਨ ਮਸਾਲੇ ਅਤੇ ਸੁਪਾਰੀ ਵੇਚੀ ਜਾ ਰਹੀਆਂ ਹਨ ਅਤੇ ਦੁਕਾਨਦਾਰ ਨੇ ਦੁਕਾਨ 'ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਵੀ ਲਾਈ ਹੋਈ ਹੈ। ਜਦ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖੀ ਵਿਚ ਨਸ਼ੇ ਵੇਚਣਾਂ ਜਾਂ ਇਸਦਾ ਸੇਵਨ ਕਰਨਾ ਬਜਰ ਕੁਰਹਿਤ ਹੈ।

ਅੰਤ ਵਿਚ ਉਨ੍ਹਾਂ ਅਕਾਲ ਤਖਤ ਦੇ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਅਮ੍ਰਿੰਤਸਰ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੁਕਾਨਦਾਰ ਦੇ ਖਿਲਾਫ ਜਲਦ ਤੋਂ ਜਲਦ ਸਿੱਖ ਰਹਿਤ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਏ। ਭਾਈ ਸਰਬਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ 5 ਜੁਲਾਈ ਨੂੰ ਹੋਵੇਗੀ।

Phone # of Waheguru Traders 76090 58592 or 75090 58592


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top