Share on Facebook

Main News Page

ਅਖੌਤੀ ਜਥੇਦਾਰ ਗੁਰਬਚਨ ਸਿੰਘ ਵੱਲੋਂ ਸਿੱਖਾਂ ਨੂੰ ਆਬਾਦੀ ਵਧਾਉਣ ਦਾ ਮੁੜ ਸੱਦਾ

ਟਿੱਪਣੀ: ਅਖੌਤੀ ਜਥੇਦਾਰਾ, ਕੋਈ ਹੋਸ਼ ਤੋਂ ਕੰਮ ਲੈ, ਖੱਸੀ ਹੋ ਗਿਆ ਹੈ ਨੌਜਵਾਨ ਪੰਜਾਬ ਦਾ, ਇਹ ਤੁਹਾਡੇ ਆਕਾ ਬਾਦਲ ਦੇ ਜਵਾਈ ਮਜੀਠੀਏ ਦੀ ਮੇਹਰਬਾਨੀ ਸਦਕਾ ਹੈ, ਜਿਸਨੂੰ ਤੁਸੀਂ ਹੁਣੇ ਗੁਰਬਾਣੀ ਸੁਣਨ ਅਤੇ ਸੇਵਾ ਕਰਨ ਦੀ "ਸਜ਼ਾ" ਸੁਣਾਈ ਹੈ। - ਸੰਪਾਦਕ ਖ਼ਾਲਸਾ ਨਿਊਜ਼

ਪਟਿਆਲਾ, 10 ਮਈ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਿੱਖ ਕੌਮ ਨੂੰ ਮੁੜ ਸੱਦਾ ਦਿੱਤਾ ਹੈ ਕਿ ਉਹ ਕੌਮ ਦੇ ਵਡੇਰੇ ਹਿੱਤਾਂ ਲਈ ਆਪਣੀ ਆਬਾਦੀ ਵਿੱਚ ਵਾਧਾ ਬਣਾਉਣ। ਉਨ੍ਹਾਂ ਆਖਿਆ ਕਿ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਦੋ ਬੱਚਿਆਂ ਤੱਕ ਸੀਮਤ ਨਾ ਰਹਿਣ, ਕਿਉਂਕਿ ਅਜਿਹੀ ਪਿਰਤ ਨਾਲ ਕੌਮ ਦੀ ਗਿਣਤੀ ਕਾਫ਼ੀ ਘੱਟ ਰਹੀ ਹੈ, ਜੋ ਕਈ ਪਹਿਲੂਆਂ ਤੋਂ ਚਿੰਤਾਜਨਕ ਹੈ। ਉਨ੍ਹਾਂ ਪ੍ਰੈਸ ਮਿਲਣੀ ਦੌਰਾਨ ਆਖਿਆ ਕਿ ਕੌਮ ਦੀ ਆਬਾਦੀ ਦੇ ਵਾਧੇ ਬਾਰੇ ਕਿਸੇ ਧਿਰ ਵੱਲੋਂ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਕੀਤੀ ਗਹੀ ਬਲਕਿ ਦੇਸ਼ ਵਿਦੇਸ਼ ਦੀ ਸੰਗਤ ਨੇ ਇਸ ਫੁਰਮਾਨ ’ਤੇ ਪਹਿਰਾ ਦੇਣ ਦੀ ਵਕਾਲਤ ਕੀਤੀ ਹੈ।

ਉਹ ਅੱਜ ਇੱਥੇ ਛਿਆਨਵੇਂ ਕਰੋੜੀ ਸੱਚਖੰਡ ਵਾਸੀ ਬਾਬਾ ਚੇਤ ਸਿੰਘ ਅਤੇ ਬਾਬਾ ਸੰਤਾ ਸਿੰਘ ਦੇ ਬੁੱਢਾ ਦਲ ਦੇ ਮੌਜੂਦਾ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਸਾਂਝੇ ਤੌਰ 'ਤੇ ਕਰਵਾਏ ਗਏ ਬਰਸੀ ਸਮਾਗਮ ਵਿੱਚ ਪੁੱਜੇ ਹੋਏ ਸਨ। ਸਮਾਗਮ ਨੂੰ ਸਬੰਧੋਨ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਸਿੱਖੀ ਮਰਿਆਦਾ ਦੀ ਬਹਾਲੀ ‘ਤੇ ਜ਼ੋਰ ਦਿੰਦਿਆਂ ਸਮੂਹ ਨਾਨਕ ਲੇਵਾ ਸੰਗਤ ਨੂੰ ਆਖਿਆ ਕਿ ਪਹਿਲਾਂ ਉਹ ਸਿੱਖੀ ਰਹਿਤ, ਸਿਧਾਂਤ ਤੇ ਪ੍ਰਪੰਰਾਵਾਂ ਨੂੰ ਆਪਣੇ ਘਰਾਂ ਤੋਂ ਪੂਰਨ ਰੂਪ 'ਚ ਲਾਗੂ ਕਰਨ ਤੇ ਫਿਰ ਗੁਆਂਢੀਆਂ ਨੂੰ ਪ੍ਰੇਰਿਤ ਕਰਨ। ਅਜਿਹੇ ਉਪਰਾਲੇ ਨਾਲ ਸਿੱਖੀ ਦਾ ਪਸਾਰਾ ਸੰਸਾਰ ਪੱਧਰ 'ਤੇ ਹੋਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਸੰਦਰਭ ਵਿੱਚ ਅਜੋਕੀਆਂ ਅਲਾਮਤਾਂ ਜਿਵੇਂ ਨਸ਼ਾ, ਭਰੂਣ ਹੱਤਿਆਵਾਂ, ਦਾਜ ਤੇ ਕੇਸਾਂ ਦੀ ਬੇਅਦਬੀ ਆਦਿ ਦਾ ਇੱਕੋ ਹੱਲ ਹੈ ਕਿ ਸਿੱਖ ਕੌਮ ਘੱਟ ਗਿਣਤੀ ਵਿੱਚ ਨਾ ਰਹੇ, ਬਲਕਿ ਸੰਸਾਰ ਦਾ ਹਰ ਪ੍ਰਾਣੀ ਸਿੱਖ ਹੋਵੇ। ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਵੱਲੋਂ ਮਹਿੰਗਾਈ ਦੇ ਜ਼ਮਾਨੇ ਵਿੱਚ ਅਜਿਹੇ ਧਾਰਮਿਕ ਫੁਰਮਾਨ ਸਾਰਥਕ ਹੋਣ ਸਬੰਧੀ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਜੋ ਵੀ ਪ੍ਰਾਣੀ ਧਰਤੀ 'ਤੇ ਆਉਂਦਾ ਹੈ ਤਾਂ ਉਸ ਦੇ ਰਿਜਕ ਤੇ ਹੋਰ ਲੋੜਾਂ ਪ੍ਰਮਾਤਮਾ ਵੱਲੋਂ ਪਹਿਲਾਂ ਹੀ ਤੈਅ ਹੁੰਦੀਆ ਹਨ। ਇਹ ਚਿੰਤਾਵਾਂ ਕੌਮ ਨੂੰ ਪ੍ਰਮਾਤਮਾ ’ਤੇ ਛੱਡ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ‘ਚ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਧਾਰਮਿਕ ਸਜ਼ਾ ਬਾਖ਼ੂਬੀ ਨਿਭਾਈ ਜਾ ਰਹੀ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਇੱਕ ਗੁਰਦੁਆਰ ੇਵਿਖੇ ਕੀਤੀ ਗਈ ਭੰਨ ਤੋੜ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋਏ ਸਰੂਪਾਂ ਦੀ ਪੜਤਾਲ ਲਈ ਤਿੰਨ ਮੈਂਬਰ ਕਮੇਟੀ ਪਾਕਿਸਤਾਨੀ ਭੇਜੀ ਗਈ ਅਤੇ ਰਿਪੋਰਟ ਆਉਣ ਮਗਰੋਂ ਛੇਤੀ ਹੀ ਅਗਲੀ ਕਾਰਵਾਈ ਵਿਚਾਰੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁੰਬਈ ਖ਼ਾਲਸਾ ਕਾਲਜ ਮਾਟੂੰਗਾ ਦੇ ਪ੍ਰਿੰਸੀਪਲ 'ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਗਈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਐਸਜੀਪੀਸੀ ਦੇ ਐਜੂਕੇਸ਼ਨ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉਭਾ, ਸਕੱਤਰ ਅਵਤਾਰ ਸਿੰਘ, ਕੋਆਰਡੀਨੇਟਰ ਬਲਵਿੰਦਰ ਸਿੰਘ ਜੌੜਾ ਅਤੇ ਚੀਫ ਆਕਊਟੈਂਟ ਸਤਿੰਦਰ ਸਿੰਘ ਸ਼ਾਮਲ ਹਨ। ਇਹ ਮੁੰਬਈ ਜਾ ਕੇ ਘੋਖ ਕਰਕੇ ਸੱਚ ਸਾਹਮਣੇ ਲਿਆਉਣਗੇ।

ਸਮਾਗਮ ਵਿੱਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਗਿਆਨੀ ਮੱਲ ਸਿੰਘ, ਕਰਨੈਲ ਸਿੰਘ ਪੰਜੋਲੀ, ਬਾਬਾ ਬਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਹਾਜ਼ਰ ਸੀ।’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top