ਅੱਜ
ਕਲ ਦਾਨ ਦੇ ਨਾਮ 'ਤੇ ਗੁਰਦਵਾਰਿਆਂ ਦੀਆਂ ਗੋਲਕਾਂ ਵਿਚ ਅਨੇਵਾਹ ਪੈਸਾ ਪਾਇਆ ਜਾ ਰਿਹਾ
ਹੈ। ਗੁਰਦਵਾਰਿਆਂ ਵਿਚ ਦਾਨ ਦੇ ਨਾਮ ਜਮੀਨ, ਅਤੇ ਹੋਰ ਚੀਜਾਂ ਦੇ ਰਹੇ ਅਸੀਂ ਸੋਚਦੇ ਹਾਂ
ਕਿ ਅਸੀਂ ਦਾਨੀ ਹਾਂ। ਕਈ ਵਾਰੀ ਅਸੀਂ ਗੁਰਦਵਾਰੇ ਥੋੜੇ ਪੈਸੇ ਦੇਕੇ, ਭਾਈ ਕੋਲੋਂ ਅਰਦਾਸ
ਵੀ ਕਰਵਾਉਂਦੇ ਹਾਂ ਕਿ ਆਹ ਫਲਾਣੇ ਸਿੰਘ ਨੇ ਗੁਰਦਵਾਰੇ ਨੂੰ ਆਹ ਸਮਾਨ ਦਾਨ ਦਿਤਾ ਹੈ।
ਅਸਲ ਵਿੱਚ ਅਸੀਂ ਦਾਨੀ ਨਹੀਂ ਹਾਂ। ਇਹ ਸ਼ਬਦ ਬ੍ਰਾਹਮਣਵਾਦ ਵਿਚੋਂ ਸਾਡੇ ਵਿੱਚ ਆਇਆ ਹੈ,
ਜਿਵੇਂ ਪੰਡਿਤ ਆਖਦਾ ਹੁੰਦਾ ਸੀ, ਆਹ ਆਹ ਚੀਜ਼ਾਂ ਦਾਨ ਕਰੋ, ਤੁਹਾਨੂੰ ਸਵਰਗ ਮਿਲੇਗਾ। ਉਸ
ਦੀ ਰੀਸ ਨਾਲ ਸਿੱਖ ਵੀ ਦਾਨ ਕਰਨ ਲੱਗੇ ਹਨ। ਅਸਲ ਵਿਚ ਸਾਨੂੰ ਦਾਨ ਦੇ ਮਤਲਬ ਦਾ ਹੀ ਪਤਾ
ਨਹੀਂ। ਅਸੀਂ ਗੁਰੂ ਦਿਤੀਆਂ ਦਾਤਾਂ ਨੂੰ ਹੀ ਗੁਰਦਵਾਰੇ ਵਿਚ
ਚੜ੍ਹਾ ਕੇ ਦਾਨੀ ਅਖਵਾ ਰਹੇ ਹਾਂ...
ਇਕ ਮਿਸਾਲ ਦੇ ਵਜੋਂ ਜੇਕਰ ਕੋਈ ਪਿਤਾ ਆਪਣੇ ਬੱਚੇ ਨੂੰ 100 ਰੁਪਿਆ ਦੇਵੇ ਖਰਚਣ ਵਾਸਤੇ
ਅਤੇ ਉਹ ਬੱਚਾ 90 ਰੁਪਈਏ ਖਰਚ ਕੇ ਬਾਕੀ ਬਚਦੇ 10 ਰੁਪਈਏ ਆਪਣੇ ਪਿਤਾ ਨੂੰ ਵਾਪਿਸ ਦੇ
ਦੇਵੇ.. ਫੇਰ ਉਹ ਬੱਚਾ ਦਾਨੀ ਕਿਵੇਂ ਬਣ ਗਿਆ?? ਉਹ ਤਾਂ ਆਪਣੇ ਪਿਤਾ ਵਲੋਂ ਦਿੱਤੇ ਪੈਸੇ
ਲੋੜ ਮੁਤਾਬਕ ਵਰਤਕੇ, ਬਾਕੀ ਵਾਪਿਸ ਕੀਤੇ ਹਨ, ਇਸ ਵਿਚ ਦਾਨੀ ਵਾਲੀ ਕਿਹੜੀ ਗੱਲ ਹੋਈ? ਇਸ
ਤਰਾਂ ਸਾਨੂ ਵੀ ਜੋ ਪ੍ਰਮਾਤਮਾ ਨੇ ਦਿਤਾ ਹੈ, ਉਹ ਅਸੀਂ ਲੋੜ ਮੁਤਾਬਕ ਵਰਤਣਾ ਹੈ, ਜੋ ਵਧ
ਗਿਆ, ਅਸੀਂ ਉਸ ਪ੍ਰਮਾਤਮਾ ਨੂੰ ਵਾਪਿਸ ਕਰਨਾ ਹੈ। "ਘਾਲਿ ਖਾਇ
ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥" (ਪੰ: 1245)
ਉਹ ਕਿਵੇਂ ਵਾਪਿਸ ਕਰਨਾ ਹੈ, ਜਿਹੜੇ ਦੁਨਿਆ ਵਿਚ ਸਾਰੇ ਪ੍ਰਾਨੀ ਹਨ ਇਹ ਓਸ ਪ੍ਰਮਾਤਮਾ ਦੀ
ਔਲਾਦ ਹਨ। ਜੇਕਰ ਸਾਡੇ ਕੋਲ ਵਾਧੂ ਪੈਸੇ ਜਾਂ ਵਾਧੂ ਕੋਈ ਚੀਜ ਹੈ, ਉਹ ਹੋਰ ਕਿਸੇ ਇਨਸਾਨ
ਨੂੰ ਦੇਕੇ ਸਮਝ ਲਵੋ ਅਸੀਂ ਪ੍ਰਮਾਤਮਾ ਵਲੋਂ ਦਿੱਤਾ ਪੈਸਾ ਅਤੇ ਸਮਗਰੀ ਲੋੜ ਮੁਤਾਬਕ ਵਰਤ
ਲਿਆ, ਬਾਕੀ ਵਾਪਿਸ ਕਰ ਦਿਤਾ, ਇਸ ਨੂੰ ਕਹਿੰਦੇ ਨੇ ਦਸਵੰਧ ਨਾ
ਕਿ ਦਾਨ।
ਦਾਨੀ ਅਸੀਂ ਹੈ ਹੀ ਨਹੀਂ, ਦਾਨੀ ਖੁਦ ਪ੍ਰਮਾਤਮਾ ਹੈ, ਅਸੀਂ ਤਾ ਉਸ ਦਾ ਦਿੱਤਾ ਖਾਂਦੇ
ਹਾਂ, ਦਾਨੀ ਦਸ਼ਮੇਸ਼ ਪਿਤਾ ਹੈ, ਜਿਸ ਨੇ ਪਰਿਵਾਰ ਦਾਨ ਦਿੱਤਾ ਸਿੱਖ ਕੌਮ ਨੂੰ। ਦਾਨੀ ਉਹ
ਪਿਤਾ ਜਿਸ ਨੇ ਆਪਣੀ ਪਾਲੀ ਧੀ ਦੂਸਰੇ ਨੂੰ ਦੇ ਦਿਤੀ। ਅਸੀਂ ਲੋਕ ਦਾਨ ਦੇ ਭੁਲੇਖੇ ਵਿਚ
ਹੀ ਗੁਰਦਵਾਰਿਆਂ ਦੀਆਂ ਗੋਲਕਾਂ ਭਰ ਰਹੇ ਹਾਂ, ਜਿਸ ਨੂੰ ਗੁਰਦਵਾਰਿਆਂ ਵਿਚ ਕਾਬਿਜ ਲੋਕ
ਆਪਣੇ ਮੁਤਾਬਕ ਵਰਤਦੇ ਹਨ। ਜਿਵੇਂ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦਵਾਰਿਆਂ ਵਿੱਚ ਚੜਿਆ
ਪੈਸਾ ਇਕ ਸਿਆਸੀ ਪਾਰਟੀ ਆਪਣੇ ਮੁਫਾਦ ਵਾਸਤੇ ਵਰਤਦੀ ਹੈ। ਡੇਰਿਆਂ ਵਿਚ ਜਾਣ ਵਾਲੇ ਲੋਕ
ਸਾਧ ਵਲੋਂ ਸੁਣਾਈਆਂ ਜਾਂਦੀਆਂ ਕਹਾਣੀਆਂ ਜਿਸ ਰਾਹੀਂ ਸਾਧ ਆਖਦਾ ਦਾਨ ਦੇਵੋ, ਇਹ ਦਾਨ
ਤੁਹਾਡੇ ਸਵਰਗਾਂ ਵਿੱਚ ਕੰਮ ਆਵੇਗਾ, ਅਸੀਂ ਉਨ੍ਹਾਂ ਸਵਰਗਾਂ ਦੇ ਲਾਲਚ ਵਿੱਚ ਹੀ ਸਾਧਾਂ
ਦੇ ਖੁਰੜਿਆਂ ਵਿੱਚ ਪੈਸਿਆਂ ਦੀਆਂ ਢੇਰੀਆਂ ਲਾ ਰਹੇ ਹਾਂ। ਇਸ ਤਰ੍ਹਾਂ ਕੁੱਝ ਨਹੀਂ ਮਿਲਣਾ,
ਜੇਕਰ ਮਿਲਣਾ ਹੈ, ਤਾਂ ਪ੍ਰਮਾਤਮਾ ਦੇ ਕਿਸੇ ਹੋਰ ਜੀ ਦੀ ਮਦਦ ਕਰਕੇ ਹੀ ਹੈ।