Share on Facebook

Main News Page

ਮੈਨੂੰ ਹੁਣ "ਸਰਦਾਰ ਜੀ" ਕੌਣ ਕਹੇਗਾ ?
-: ਇੰਦਰਜੀਤ ਸਿੰਘ, ਕਾਨਪੁਰ

ਮੈਂ ਤਾਂ ਹੁਣ ਕੱਖ ਨਾਲੋਂ ਵੀ ਹੌਲਾ ਹੋ ਚੁਕਾ ਹਾਂ। ਮੈਂ ਵੀਹ ਭਈਆਂ ਵਿੱਚ ਖੜਾ ਵੀ ਗਵਾਚ ਜਾਵਾਂਗਾ। ਜੇ ਮੈਂ ਗੁਰੂ ਸਰੂਪ ਵਿਚ ਕਾਇਮ ਰਹਿੰਦਾ, ਤਾਂ ਮੈਂ ਇਕ ਕਰੋੜ ਭਈਆਂ ਵਿੱਚ ਵੀ ਵਖਰਾ ਨਜਰ ਆਉਣਾਂ ਸੀ।

ਖਾਲਸੇ ਦਾ ਵਖਰਾ ਰੂਪ ਹੈ ਤੇ ਵਖਰੀ ਪਛਾਣ ਹੈ।
ਖਾਲਸੇ ਦੀ ਵਖਰੀ ਹੋਂਦ ਹੈ ਤੇ ਵਖਰਾ ਹੀ ਮਾਨ ਹੈ।
ਖਾਲਸੇ ਦਾ ਵਖਰਾ ਧਰਮ ਹੈ, ਤੇ ਵਖਰੀ ਹੀ ਸ਼ਾਨ ਹੈ।
ਖਾਲਸੇ ਦਾ ਵਖਰਾ ਪੰਥ ਹੈ ਤੇ ਵਖਰੀ ਹੀ ਆਨ ਹੈ।


ਤੂੰ ਇਹ ਕੀ ਕਰ ਬੈਠਾ ਭੋਲਿਆ ? ਅਪਣੀ ਦਾੜ੍ਹੇ ਅਤੇ ਦਸਤਾਰ ਵਾਲੀ ਫੋਟੋ 100 ਬੰਦਿਆਂ ਨੂੰ ਵਖਾ, ਅਤੇ ਇਹ ਹੁਣ ਵਾਲੀ ਫੋਟੋ ਵਖਾ। ਇਕ ਸਰਵੇ ਕਰ ਕੇ ਵੇਖ ਲੈ। 100 ਵਿਚੋਂ ਸੌ ਬੰਦੇ ਕਹਿਣਗੇ ਕਿ

ਖਾਲਸਾ, ਗੁਰੂ ਦਾ ਰੂਪ ਲਗਦਾ ਹੈ। ਪਤਿਤ ਰੂਪ ਤਾਂ ਬਹੁਤ ਕਰੂਪ ਲਗਦਾ ਹੈ।

ਮੈਂ ਤਾਂ ਹੁਣ ਸੰਘ ਪਾੜ ਪਾੜ ਕੇ ਚੀਕਾਂ ਕਿ "ਮੈਂ ਸਿੱਘ ਹਾਂ, ਮੈਂ ਸਿੰਘ ਹਾਂ" ਤਾਂ ਵੀ ਕਿਸੇ ਨੇ ਨਹੀਂ ਮੰਨਣਾ ਕਿ ਮੈਂ ਸਿੰਘ ਹਾਂ। ਜੇ ਮੈਂ ਸੰਗ ਪਾੜ ਪਾੜ ਕੇ ਕਹੀ ਜਾਵਾਂ ਕਿ ਮੈਂ ਭਈਆ ਹਾਂ, ਤਾਂ ਵੀ ਕਿਸੇ ਨੇ ਨਹੀਂ ਮੰਨਣਾ ਕਿ ਮੈਂ ਭਈਆ ਹਾਂ। ਤੂੰ ਤਾਂ ਕਿਸੇ ਘੜੇ ਦਾ ਢਕੱਣ ਨਹੀਂ ਰਿਹਾ ਮੂਰਖਾ !

ਮੇਰਾ ਇਕ ਦੋਸਤ ਕਹਿੰਦਾ ਹੈ ਜਿਹੜੇ ਸਿੱਖ ਪਤਿਤ ਹੋ ਜਾਂਦੇ ਹਨ, ਉਹ ਪਹਿਲਾਂ ਅਾਪਣੇ ਮਾਪਿਆਂ ਦੀ ਸ਼ਰਮ ਲਾਹ ਦਿੰਦੇ ਹਨ। ਫਿਰ ਅਪਣੇ ਰਿਸ਼ਤੇਦਾਰਾਂ ਦੀ ਸ਼ਰਮ ਲਾਹ ਦਿੰਦੇ ਹਨ। ਫਿਰ ਆਪਣੇ ਸਮਾਜ ਤੋਂ ਬਾਗੀ ਹੁੰਦੇ ਹਨ, ਫਿਰ ਅਪਣੀ ਕੌਮ ਤੋਂ ਬਾਗੀ ਹੁੰਦੇ ਹਨ, ਫਿਰ ਅਪਣੇ ਗੁਰੂਆਂ ਤੋਂ ਬਾਗੀ ਹੁੰਦੇ ਹਨ। ਇਨ੍ਹੀਂ ਵਾਰ ਉਹ ਆਪਣੀ ਸ਼ਰਮ ਲਾਹੁੰਦੇ ਹਨ, ਫਿਰ "ਪਤਿਤ" ਬਣਦੇ ਹਨ। ਇਹ ਤੁਹਾਡੇ ਮਨ ਦਾ ਭਰਮ ਹੈ, ਕਿ ਤੁਸੀਂ ਇਸ ਪਤਿਤ ਸਰੂਪ ਵਿਚ ਸੋਹਣੇ ਲਗਦੇ ਹੋ।

ਆਉ ਮੇਰੇ ਵੀਰੋ ! ਸਿੱਖੀ ਸਰੂਪ ਨੂੰ ਮੁੜ ਸੰਭਾਲ ਕੇ, ਆਪਣੇ ਪਰਿਵਾਰ ਵਿੱਚ ਸ਼ਾਮਿਲ ਹੋ ਜਾਉ ! ਗੁਰੂ ਤਾਂ ਬੇਦਾਵਾ ਲਿਖਣ ਵਾਲੇ ਸਿੱਖ ਨੂੰ ਵੀ ਮਾਫ ਕਰ ਦਿੰਦਾ ਹੈ, ਤੈਨੂੰ ਉਹ ਕਿਉਂ ਮਾਫ ਨਹੀਂ ਕਰੇਗਾ? ਇਕ ਵਾਰ ਉਸ ਉਸ ਗੁਰੂ ਦਾ ਸਿੱਖ ਬਣ ਕੇ ਉਸ ਦੀ ਗੋਦੀ ਵਿੱਚ ਸਿਰ ਰੱਖ ਕੇ ਤਾਂ ਵੇਖ ! ਉਹ ਤਾਂ ਤੈਨੂੰ ਅਪਣੀ ਛਾਤੀ ਨਾਲ ਲਾ ਕੇ ਤੈਨੂੰ ਮੁਆਫ ਕਰ ਦੇਵੇਗਾ। ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਵਾਪਸ ਆ ਜਾਵੇ, ਤਾਂ ਉਹ ਭੁਲਿਆ ਨਹੀਂ ਅਖਵਾਂਉਦਾ। ਆ ਜਾ ਮੇਰੇ ਵੀਰਾ ! ਆਪਣੇ ਘਰ ਵਾਪਸ ਆ ਜਾ !

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top