Share on Facebook

Main News Page

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਾਵਾਂ ਦਾ ਕੀਤਾ ਨਿੱਜੀਕਰਨ
-: ਵਰਿਆਮ ਸਿੰਘ ਹੁਸੈਨੀਵਾਲਾ 94179-78625

ਗੁਰਦੁਆਰਿਆਂ ਦਾ ਵਧੀਆ ਢੰਗ ਨਾਲ ਪ੍ਰਬੰਧ ਚਲਾਉਣਾ ਅਤੇ ਸਿੱਖ ਧਰਮ ਦਾ ਵੱਧ ਚੜ੍ਹ ਕੇ ਪ੍ਰਚਾਰ ਕਰਨਾ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਸ਼ੁਰੂ ਦੇ ਸਮੇਂ ਵਿੱਚ ਜਦ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਬੜੀਆਂ ਕੁਰਬਾਨੀਆਂ ਦੇਣ ਤੋਂ ਬਾਅਦ, ਜਦ ਆਜ਼ਾਦ ਕਰਵਾਇਆ ਗਿਆ ਸੀ, ਤਾਂ ਕਮੇਟੀ ਨੇ ਵਧੀਆ ਢੰਗ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਸ਼ੁਰੂ ਕੀਤੀ ਅਤੇ ਵਿਦਵਾਨਾਂ, ਇਤਿਹਾਸਕਾਰਾਂ ਵੱਲੋਂ ਸ਼ਨਾਖਤ ਦੇ ਆਧਾਰ ਉੱਤੇ ਨਵੇਂ ਗੁਰਦੁਆਰਿਆਂ ਦੀਆਂ ਉਸਾਰੀਆਂ ਅਤੇ ਸ਼ਰਧਾਲੂਆਂ ਦੇ ਠਹਿਰਣ ਲਈ ਸਰਾਵਾਂ ਦਾ ਨਿਰਮਾਣ ਕਰਵਾਇਆ ਗਿਆ, ਜੋ ਨਿਰੋਲ ਰੂਪ ਵਿੱਚ ਸਿੱਖ ਸੰਗਤਾਂ ਵੱਲੋਂ ਕਾਰ-ਸੇਵਾ ਦੇ ਰੂਪ ਵਿੱਚ ਨੇਪਰੇ ਚੜਾਇਆ ਗਿਆ। ਪਰ ਸਮੇਂ ਦੀ ਚਾਲ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤਦਾਨਾਂ ਦੇ ਕਬਜ਼ੇ ਥੱਲੇ ਚਲੀ ਗਈ ਹੈ।

ਅੱਜ ਸ਼੍ਰੋਮਣੀ ਕਮੇਟੀ ਉੱਪਰ ਸਿਆਸਤ ਇਸ ਕਦਰ ਹਾਵੀ ਹੋ ਚੁੱਕੀ ਹੈ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਸਿੱਖ ਧਰਮ ਬਾਰੇ ਫੈਸਲੇ ਲਏ ਜਾਂਦੇ ਹਨ, ਉਹ ਸਿਆਸੀ ਹਾਕਮਾਂ ਦੇ ਫੁਰਮਾਨ ਹੀ ਹੁੰਦੇ ਹਨ। ਸ਼੍ਰੋਮਣੀ ਕਮੇਟੀ ਸਿਰਫ ਉਸ ਨੂੰ ਲਾਗੂ ਹੀ ਕਰਦੀ ਹੈ ਸਿਆਸਤਦਾਨਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿੱਚ ਦਖਲਅੰਦਾਜੀ ਕਰਕੇ ਉਸ ਵਿੱਚ ਇੱਥੋਂ ਤੱਕ ਨਿਘਾਰ ਲੈ ਆਂਦਾ ਹੈ, ਕਿ ਉਹਨਾਂ ਨੇ ਗੁਰੁ ਘਰ ਦੇ ਲੰਗਰ ਦਾ ਵੀ ਸਿਆਸੀਕਰਨ ਕਰ ਕੇ ਰੱਖ ਦਿੱਤਾ ਹੈ।

ਗੁਰਦੁਆਰਿਆਂ ਅਤੇ ਸਰਾਵਾਂ ਦਾ ਕੰਮ ਜੋ ਕਾਰ-ਸੇਵਾ ਰਾਹੀਂ ਹੁੰਦਾ ਸੀ ਉਹ ਵੀ ਅੱਜ ਠੇਕੇਦਾਰੀ ਸਿਸਟਮ ਅਧੀਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਕਾਰ-ਸੇਵਾ ਵਾਲੇ ਸੰਤਾਂ, ਬਾਬਿਆਂ ਕੋਲੋਂ ਪੈਸੇ ਲੈ ਕੇ ਉਸਾਰੀਆਂ ਦਾ ਕੰਮ ਦੇਣ ਦੇ ਇਲਜਾਮ ਪਿਛਲੇ ਲੰਮੇ ਸਮੇਂ ਤੋਂ ਲੱਗਦੇ ਆ ਰਹੇ ਹਨ। ਇਹ ਕਾਰ ਸੇਵਾ ਵਾਲੇ ਬਾਬੇ ਸਿੱਖ ਸੰਗਤਾਂ ਤੋਂ ਲੰਮਾਂ ਸਮਾਂ ਉਗਰਾਹੀਆਂ ਕਰਕੇ ਗੁਰਦੁਆਰਿਆਂ ਦੀਆਂ ਇਮਾਰਤਾਂ ਜਾਂ ਸਰਾਵਾਂ ਦੀਆਂ ਇਮਾਰਤਾਂ ਬਣਾ ਕੇ ਜਦ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੰਦੇ ਹਨ, ਤਾਂ ਇੱਥੋਂ ਹੀ ਸਿਆਸਤ ਸ਼ੁਰੂ ਹੋ ਜਾਂਦੀ ਹੈ। ਇਹ ਸਰਾਵਾਂ ਸਾਰੀਆਂ ਸਿੱਖ ਸੰਗਤਾਂ ਦੇ ਤਨ, ਮਨ, ਧਨ ਦੇ ਸਹਿਯੋਗ ਦੇ ਨਾਲ ਬਣੀਆਂ ਹੁੰਦੀਆਂ ਹਨ, ਤਾਂ ਜਦ ਕੋਈ ਸ਼ਰਧਾਲੂ ਆਪਣੇ ਪਰਿਵਾਰ ਸਮੇਤ ਦੂਰੋਂ ਨੇੜਿਉ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਰਾਤ ਨੂੰ ਠਹਿਰਣ ਲਈ ਸਰਾਵਾਂ ਵਿੱਚ ਕਮਰਾ ਪੁੱਛਦੇ ਹਨ, ਤਾਂ ਉਹਨਾਂ ਨੂੰ ਦੁਰਕਾਰ ਦੇ ਪਿਛਾਂਹ ਧੱਕ ਦਿੱਤਾ ਜਾਂਦਾ ਹੈ। ਕਮਰਿਆਂ ਨੂੰ ਬਾਹਰੋਂ ਤਾਲੇ ਮਾਰ ਕੇ ਕਮਰੇ ਖਾਲੀ ਨਾ ਹੋਣ ਦਾ ਸ਼ਰੇਆਮ ਝੂਠ ਮਾਰਿਆ ਜਾਂਦਾ ਹੈ ਅਤੇ ਉੱਥੇ ਬੈਠੇ ਸੇਵਾਦਾਰਾਂ ਦਾ ਸ਼ਰਧਾਲੂਆਂ ਪ੍ਰਤੀ ਰਵੱਈਆ ਬਹੁਤ ਮਾੜਾ ਹੁੰਦਾ ਹੈ। ਇਸ ਤੋਂ ਉਪਰੰਤ ਜਦ ਕੋਈ ਪਹੁੰਚ ਵਾਲਾ ਵਿਅਕਤੀ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਤੋਂ ਟੈਲੀਫੋਨ ਕਰਵਾਉਂਦਾ ਹੈ, ਤਾਂ ਉਹਨਾਂ ਲਈ ਝੱਟ ਹੀ ਕਮਰੇ ਦੀ ਚਾਬੀ ਦੇ ਦਿੱਤੀ ਜਾਂਦੀ ਹੈ, ਜਿਸਤੋਂ ਸਾਬਿਤ ਹੁੰਦਾ ਹੈ ਕਿ ਇਹ ਜੋ ਸਰਾਵਾਂ ਆਮ ਸੰਗਤਾਂ ਦੇ ਖੂਨ ਪਸੀਨੇ ਦੀ ਕੀਤੀ ਕਮਾਈ ਵਿੱਚੋਂ ਗੁਰੁ ਘਰ ਵਿੱਚ ਦਿੱਤੇ ਹੋਏ ਦਸਵੰਦ ਦੇ ਰੂਪ ਵਿੱਚ ਜੋ ਮਾਇਆ ਇਕੱਤਰ ਹੁੰਦੀ ਹੈ, ਉਸ ਇਕੱਤਰ ਹੋਈ ਮਾਇਆ ਨਾਲ ਬਣੀਆਂ ਹੋਈਆਂ ਸਰਾਵਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ ਨੇ ਆਪਣੀ ਨਿੱਜੀ ਜਾਇਦਾਦ ਬਣਾ ਕੇ ਰੱਖ ਦਿੱਤਾ ਹੈ ਕਿਉਂਕਿ ਇਹਨਾਂ ਮੈਬਰਾਂ, ਅਧਿਕਾਰੀਆਂ ਦੀ ਸ਼ਿਫਾਰਿਸ਼ ਤੋਂ ਬਿਨਾਂ ਕੋਈ ਆਮ ਵਿਅਕਤੀ ਕਮਰਾ ਲੈਣ ਲਈ ਸੋਚ ਨਹੀਂ ਸਕਦਾ।

ਮੌਜੂਦਾ ਸਮੇਂ ਚੱਲਦੇ ਇਹਨਾਂ ਦੇ ਵਤੀਰੇ ਨਾਲ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਜਿੱਥੇ ਖੱਜਲ-ਖਰਾਬੀ ਹੁੰਦੀ ਹੈ ਨਾਲ ਹੀ ਲੋਕਾਂ ਦੀ ਗੁਰੁ ਘਰ ਵਿੱਚ ਸ਼ਰਧਾ, ਭਾਵਨਾ ਵਿੱਚ ਵੀ ਫਰਕ ਪੈਦਾ ਦਿਖਾਈ ਦਿੰਦਾ ਹੈ। ਹੁਣ ਚਾਹੀਦਾ ਤਾਂ ਇਹ ਹੈ ਕਿ ਜਿਵੇਂ ਹਰ ਖੇਤਰ ਵਿੱਚ ਨਵੀਂ ਤਕਨੀਕ ਨਾਲ ਕੰਪਿਊਟਰੀਕਰਨ ਹੋ ਚੁੱਕਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਾਵਾਂ ਵਿੱਚ ਕਮਰਿਆਂ ਦੇਣ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਕਮਰਿਆਂ ਦੀ ਆਨ-ਲਾਈਨ ਬੁਕਿੰਗ ਸ਼ੁਰੂ ਕਰ ਦੇਵੇ ਤਾਂ ਜੋ ਹਰ ਸ਼ਰਧਾਲੂ ਨੂੰ ਕਮਰੇ ਲੈਣ ਲਈ ਆਸਾਨੀ ਹੋ ਸਕੇ ਤਾਂ ਜੋ ਲੋਕਾਂ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਭਾਵਨਾ ਵੱਧ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top