Share on Facebook

Main News Page

ਸ਼੍ਰੋਮਣੀ ਦਾ ਇੱਕ ਪ੍ਰਿੰਸੀਪਲ ਪੀ ਏ ਸਮੇਤ 25 ਹਜਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਪੁਲੀਸ ਨੇ ਜੇਲ ਯਾਤਰ੍ਹਾ ‘ਤੇ ਭੇਜਿਆ

* ਮੱਕੜ ਨੇ ਬਣਾਈ ਪੰਜ ਮੈਬਰੀ ਜਾਂਚ ਕਮੇਟੀ

ਅੰਮ੍ਰਿਤਸਰ 10 ਮਈ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਭ੍ਰਿਸ਼ਟਾਤਾਰ ਦਾ ਆਪਸ ਵਿੱਚ ਨਹੁੰ ਮਾਸ ਦਾ ਰਿਸ਼ਤਾ ਬਣ ਚੁੱਕਾ ਹੈ ਅਤੇ ਰਿਸ਼ਵਤਖੋਰੀ ਸ਼੍ਰੋਮਣੀ ਕਮੇਟੀ ਦੇ ਹੈਡਕੁਆਟਰ ਅੰਮ੍ਰਿਤਸਰ ਦੇ ਨਾਲ ਨਾਲ ਹੁਣ ਵੱਖ ਵੱਖ ਉਹਨਾਂ ਸੰਸਥਾਵਾਂ ਵਿੱਚ ਵੀ ਫੈਲ ਗਿਆ ਹੈ ਜਿਸਦੀ ਮਿਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਗੁਰੂ ਨਾਨਕ ਖਾਲਸਾ ਕਾਲਜ ਮਟੁੰਗਾ (ਬੰਬੇ) ਵਿੱਚ ਸ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕਮਾਉ ਪੁੱਤਰ ਮੰਨੇ ਜਾਂਦੇ ਕਾਲਜ ਦੇ ਪ੍ਰਿੰਸੀਪਲ ਅਜੀਤ ਸਿੰਘ ਥੇੜੀ ਤੇ ਉਸ ਦੀ ਨਿੱਜੀ ਸਹਾਇਕ ਨਿਕੀਤਾ ਵੈਦਯਾ ਨੇ ਕਿਸੇ ਵਿਦਿਆਰਥੀ ਦੇ ਦਾਖਲੇ ਨੂੰ ਯਕੀਨੀ ਬਣਾਉਣ ਲਈ ਉਸ ਕੋਲੋ ਰਿਸ਼ਵਤ ਦੀ ਪਹਿਲੀ ਕਿਸ਼ਤ 25 ਹਜਾਰ ਰੁਪਏ ਲਏ ਤਾਂ ਬੰਬੇ ਦੀ ਕਰਾਇਮ ਬਰਾਂਚ ਨੇ ਪ੍ਰਿੰਸੀਪਲ ਨੂੰ ਸਮੇਤ ਉਸ ਦੀ ਨਿੱਜੀ ਸਹਾਇਕ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਜੇਲ ਯਾਤਰ੍ਹਾਂ ਤੇ ਤੋਰ ਦਿੱਤਾ ਹੈ। ਇਸ ਸਮੇਂ ਪ੍ਰਿੰਸੀਪਲ ਕੋਲੋ ਚਾਰ ਲੱਖ ਰੁਪਏ ਹੋਰ ਵੀ ਬਰਾਮਦ ਕੀਤੇ ਗਏ ਜਿਹਨਾਂ ਦੀ ਜਾਂਚ ਚੱਲ ਰਹੀ ਹੈ।

ਸ਼੍ਰੋਮਣੀ ਕਮੇਟੀ ਦੇ ਨਾਅਹਿਲ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਇਸ ਘਟਨਾ ਤੇ ਮੱਗਰਮੱਛ ਦੇ ਹੰਝੂ ਵਹਾਉਦਿਆ ਮਾਮਲੇ ਦੀ ਪੜਤਾਲ ਕਰਨ ਲਈ ਉਹਨਾਂ ਆਪਣੇ ਪੰਜ ਵਿਅਕਤੀਆ ਦੀ ਜਾਂਚ ਟੀਮ ਬਣਾ ਕੇ ਬੰਬੇ ਵੱਲ ਰਵਾਨਾ ਕਰ ਦਿੱਤੀ ਹੈ ਜਿਹੜੇ ਪਹਿਲਾਂ ਹੀ ਕਈ ਤਰ੍ਹਾਂ ਦੀਆ ਚਰਚਾਵਾਂ ਵਿੱਚ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਮੱਕੜ ਵੱਲੋ ਬਣਾਈ ਗਈ ਪੰਜ ਮੈਬਰੀ ਕਮੇਟੀ ਵਿੱਚ ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ, ਸ੍ਰ ਅਵਤਾਰ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਸਬ ਆਫਿਸ ਚੰਡੀਗੜ, ਸ੍ਰ ਧਰਮਿੰਦਰ ਸਿੰਘ ਉਭਾ ਡਾਇਰੈਕਟਰ ਐਜੂਕੇਸ਼ਨ ਤੇ ਅਧਾਰਤ ਸਬ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਦੇ ਕੋਆਰਡੀਨੇਟਰ ਸ੍ਰ ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ ਲਗਾਇਆ ਗਿਆ ਹੈ ਅਤੇ ਸਤਿੰਦਰ ਸਿੰਘ ਅਕਾਊਟੈਂਟ ਸ਼੍ਰੋਮਣੀ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ੍ਰ ਮੱਕੜ ਦੁਆਰਾ ਜਾਰੀ ਕੀਤੇ ਗਏ ਬਿਆਨ ਰਾਹੀ ਕਿਹਾ ਗਿਆ ਹੈ ਕਿ ਕਮੇਟੀ ਵੱਲੋ ਜਲਦੀ ਹੀ ਜਾਂਚ ਪੂਰੀ ਕਰਕੇ ਰਿਪੋਰਟ ਸੋਂਪਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆ ਤੇ ਕਈ ਪ੍ਰਕਾਰ ਦੇ ਭ੍ਰਿਸ਼ਟਾਚਾਰ ਤੇ ਦੇਹ ਵਪਾਰ ਦੇ ਦੋਸ਼ ਸਾਬਤ ਹੋਣ ਦੇ ਬਾਵਜੂਦ ਵੀ ਅੱਜ ਉਹ ਤਰੱਕੀਆ ਵੀ ਹਾਸਲ ਕਰ ਰਹੇ ਹਨ ਅਤੇ ਨੌਕਰੀਆ ਵੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਿਹੜੇ ਮੱਕੜ ਦੇ ਰਾਜ ਵਿੱਚ ਸ਼੍ਰੋਮਣੀ ਕਮੇਟੀ ਦੇ ਗੋਲਕ ਚੋਰ ਕੱਢੇ ਗਏ ਸਨ ਉਹਨਾਂ ਨੂੰ ਦੁਬਾਰਾ ਭਰਤੀ ਨਹੀਂ ਕਰ ਲਿਆ ਗਿਆ ਸਗੋ ਉਹਨਾਂ ਨੂੰ ਉਚ ਆਹੁਦੇ ਦੇ ਕੇ ਵੀ ਨਿਵਾਜਿਆ ਗਿਆ ਹੈ। ਸ਼੍ਰੋਮਣੀ ਕਮੇਟੀ ਹੁਣ ਉਹਨਾਂ ਕੁਰਬਾਨੀ ਵਾਲੇ ਸਿੰਘਾਂ ਦੀ ਨਹੀਂ ਰਹੀ ਜਿਹਨਾਂ ਨੇ ਗੁਰੂ ਘਰਾਂ ਦੀ ਰਾਖੀ ਲਈ ਖੂਨ ਵਹਾ ਕੇ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਵੱਲੋ ਅਜਿਹੀਆ ਕਿਤਾਬਾਂ ਛਾਪੀਆ ਗਈਆ ਹਨ ਜਿਹਨਾਂ ਵਿੱਚ ਗੁਰੂ ਸਾਹਿਬਾਨ ਨੂੰ ਚੋਰ ਲੁਟੇਰੇ ਤੇ ਡਾਕੂ ਦੱਸਿਆ ਗਿਆ ਹੈ।

ਕਾਲਜ ਵਿੱਚ ਹੋਏ ਕਾਂਡ ਦੀ ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਨੇ ਆਪਣੀ ਨਿੱਜੀ ਸਹਾਇਕ ਨਿਕੀਤਾ ਵੈਦਯਾ ਰਾਹੀ ਪੰਝੀ ਹਜ਼ਾਰ ਰੁਪਏ ਮਨੈਜਮੈਂਟ ਦੇ ਕੋਟੇ ਵਿੱਚ ਦਾਖਲਾ ਦੇਣ ਲਈ ਬਤੌਰ ਰਿਸ਼ਵਤ ਲਏ ਸਨ ਜਿਸਦੀ ਗੱਲਬਾਤ ਦੀ ਵੀ ਰਿਕਾਰਡ ਕਰਾਇਮ ਬਰਾਂਚ ਨੇ ਕੀਤੀ ਤੇ ਫਿਰ ਮੌਕੇ ਤੇ ਹੀ ਪੈਸੇ ਲੈਦੇ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਅਜੀਤ ਸਿੰਘ ਥੇੜੀ ਸ੍ਰੀ ਮੱਕੜ ਦੇ ਉਹਨਾਂ ਕਮਾਊ ਪੁੱਤਰਾਂ ਦੇ ਦਸਤੇ ਦਾ ਮੈਂਬਰ ਹੈ ਜਿਹੜੇ ਮੱਕੜ ਨੇ ਖੁਦ ਲੋਕ ਸਭਾ ਚੋਣਾਂ ਦੌਰਾਨ ਇੱਕ ਸਟੇਜ ਤੋ ਬੋਲਦਿਆ ਮੰਨਿਆ ਸੀ ਕਿ ਉਹਨਾਂ ਨੂੰ ਕਰੀਬ ਦਸ ਕੁ ਬੰਦਿਆ ਨੇ ਘੇਰਾ ਪਾਇਆ ਹੋਇਆ ਹੈ।

ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਪ੍ਰਬੰਧਕ ਡਾ. ਏ.ਪੀ. ਸਿੰਘ ਤੇ ਵੀ ਕੁਲਦੀਪ ਸਿੰਘ ਸਾਬਰਾ ਫਾਰਮਾਸਿਸਟ ਨੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ ਜਿਹਨਾਂ ਦੀ ਪੜਤਾਲ ਕਰਨ ਦੀ ਬਜਾਏ ਸ੍ਰੀ ਮੱਕੜ ਨੇ ਇਹ ਬਿਆਨ ਦਾਗ ਦਿੱਤਾ ਕਿ ਡਾ. ਏ.ਪੀ ਸਿੰਘ ਇੱਕ ਹੋਣਹਾਰ ਅਧਿਕਾਰੀ ਹਨ ਜਿਹਨਾਂ ਦਾ ਕਿਰਦਾਰ ਪੂਰੀ ਤਰ੍ਹਾਂ ਸਾਫ ਹੈ ਜਦ ਕਿ ਕੁਲਦੀਪ ਸਿੰਘ ਨੇ ਦੋਸ਼ ਲਗਾਏ ਸਨ ਕਿ ਥੋੜੇ ਜਿਹੇ ਸਮੇਂ ਵਿੱਚ ਡਾ. ਏ.ਪੀ ਨੇ ਕਰੋੜਾਂ ਰੁਪਏ ਦੀ ਜ਼ਮੀਨ ਕਿਵੇ ਤੇ ਕਿਥੋ ਖਰੀਦ ਲਈ ਸੀ। ਕੁਲਦੀਪ ਸਿੰਘ ਨੇ ਡਾ. ਏ.ਪੀ ਦੀ ਜਾਇਦਾਦ ਦੇ ਦਸਤਾਵੇਜਾਂ ਦੇ ਸਾਰੇ ਸਬੂਤ ਦਿੱਤੇ ਸਨ, ਪਰ ਫਿਰ ਵੀ ਜੇਕਰ ਮੱਕੜ ਸਾਹਿਬ ਬਿਨਾਂ ਕਿਸੇ ਪੜਤਾਲ ਤੋਂ ਉਸ ਨੂੰ ਕਲੀਨ ਚਿੱਟ ਦੇ ਕੇ ਉਤਸ਼ਾਹਿਤ ਕਰਦੇ ਹਨ, ਤਾਂ ਫਿਰ ਸ਼੍ਰੋਮਣੀ ਕਮੇਟੀ ਵਿੱਚੋ ਭ੍ਰਿਸ਼ਟਾਚਾਰ ਨੂੰ ਉਸ ਵੇਲੇ ਤੱਕ ਦੂਰ ਕਰਨਾ ਮੁਸ਼ਕਲ ਹੋਵੇਗਾ, ਜਿੰਨਾ ਚਿਰ ਤੱਕ ਮੱਕੜ ਸਾਹਿਬ ਸ੍ਰੋਮਣੀ ਕਮੇਟੀ ਨੂੰ ਗ੍ਰਹਿਣ ਬਣ ਕੇ ਚੰਬੜੇ ਰਹਿਣਗੇ। ਰੱਬ ਖੈਰ ਕਰੇ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾ. ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top