Share on Facebook

Main News Page

ਨਕਲ ਅਤੇ ਨਕਲੀ ਸ਼ਬਦਾਂ ਦੇ ਅਰਥ-ਵਿਚਾਰ ਨੂੰ ਸਮਝਣ ਦੀ ਲੋੜ !
-: ਅਵਤਾਰ ਸਿੰਘ ਮਿਸ਼ਨਰੀ 510 432 5827

ਜਾਗਰੂਕ ਵਿਦਵਾਨ ਗੁਰਸਿੱਖ, ਪ੍ਰਚਾਰਕ ਅਤੇ ਲਿਖਾਰੀਓ! ਚੁੰਚ ਗਿਆਨ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ, ਸਾਂਝ ਕਰੀਜੈ ਗੁਣਹ ਕੇਰੀ" ਦੇ ਗੁਰਮਤਿ ਸਿਧਾਂਤ ਨੂੰ ਨਾਲ ਲੈ ਕੇ ਚੱਲੋ ਤਾਂ ਆਪਸੀ ਪਿਆਰ ਤੇ ਸਾਂਝ ਵਧ ਸਕਦੀ ਹੈ। ਗਿਅਨ ਦਾ ਦਾਇਰਾ ਖੁੱਲ੍ਹਾ ਰੱਖੋ, ਗਿਆਨ ਅਤੇ ਖੋਜ ਲਈ ਕੋਈ ਵੀ ਗ੍ਰੰਥ ਪੜ੍ਹਿਆ-ਵਿਚਾਰਿਆ ਜਾ ਸਕਦਾ ਹੈ। ਜਥੇਬੰਦੀ, ਗਿਆਨ ਦਾ ਦਾਇਰਾ ਇੱਕ ਨਾ ਹੋਣ ਅਤੇ ਆਪਸੀ ਵਿਚਾਰ ਨਾ ਮਿਲਣ ਕਰਕੇ ਕਿਸੇ ਨੂੰ ਆਸਤਕ-ਨਾਸਤਕ ਜਾਂ ਆਰ.ਐੱਸ.ਐੱਸ. ਦਾ ਏਜੰਟ ਕਹਿਣਾ, ਗੁਰਮੁਖਤਾਈ ਨਹੀਂ, ਸਗੋਂ ਈਰਖਾਵਾਦੀ ਅਤੇ ਹਉਮੈ ਦੀ ਲੜਾਈ ਹੈ। ਆਪੋ ਆਪਣੇ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਕਸਵੱਟੀ 'ਤੇ ਪਰਖੋ, ਨਾ ਕਿ ਆਪੋ ਆਪਣੀ ਪਾਰਟੀ ਜਾਂ ਜਥੇਬੰਦੀ ਦੇ ਸ਼ਖਸ਼ੀ ਵਿਦਵਾਨਾਂ ਦੀ ਕਸਵੱਟੀ 'ਤੇ।

ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ. ਹੋਰਨਾਂ ਗੁਰਮਤਿ ਵਿਰੋਧੀ ਗ੍ਰੰਥਾਂ ਨੂੰ ਖਾਹ ਮਖਾਹ ਮਾਨਤਾ ਦੇਣ ਵਾਲੇ ਨੂੰ ਤਾਂ ਮਨਮੁੱਖ ਕਿਹਾ ਜਾ ਸਕਦਾ ਹੈ, ਪਰ ਗੁਰੂ ਗ੍ਰੰਥ ਪ੍ਰਾਇਣ ਖੋਜੀ ਵਿਦਵਾਨ ਨੂੰ ਨਹੀਂ। ਗੁਰਤਾ ਪ੍ਰਾਪਤ ਦਮਦਮੀ ਬੀੜ (ਗੁਰੂ ਗ੍ਰੰਥ ਸਾਹਿਬ) ਨੂੰ ਨਕਲੀ ਕਹਿਣ ਵਾਲਾ, ਸਿੱਖ ਨਹੀਂ ਹੋ ਸਕਦਾ, ਪਰ ਮਜੂਦਾ ਦਮਦਮੀ ਬੀੜ (ਗੁਰੂ ਗ੍ਰੰਥ ਸਾਹਿਬ) ਦੇ ਬਰਾਬਰ ਹੋਰ ਕੋਈ ਗ੍ਰੰਥ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਗੁਰਬਾਣੀ ਕਿਹਾ ਜਾ ਸਕਦਾ ਹੈ। ਗੁਰਬਾਣੀ ਉਹ ਹੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਭਾਵੇਂ ਉਹ ਭਗਤਾਂ, ਸਿੱਖ ਗੁਰੂਆਂ, ਭੱਟਾਂ ਜਾਂ ਗੁਰਸਿੱਖਾਂ ਦੀ ਰਚਨਾ ਹੈ। 

ਹੁਣ ਆਪਾਂ ਨਕਲ ਅਤੇ ਨਕਲੀ ਸ਼ਬਦਾਂ ਬਾਰੇ ਵਿਚਾਰ ਕਰਦੇ ਹਾਂ। ਪਹਿਲੇ ਉਤਾਰੇ ਨੂੰ ਨਕਲ ਵੀ ਕਹਿੰਦੇ ਸਨ। ਨਕਲ-(ਨਾਂਵ) ਅਰਬੀ ਦਾ ਸ਼ਬਦ ਹੈ। ਨੈਸ਼ਨਲ ਪੰਜਾਬੀ ਕੋਸ਼ ਅਨੁਸਾਰ ਅਰਥ ਹਨ-ਉਤਾਰਾ, ਅਨੁਕਰਣ, ਕਾਪੀ, ਪਰਤ, ਦੂਹਰਾ, ਜੋੜਾ। ਨਕਲੀ-(ਵਿਸ਼ੇਸ਼ਣ) ਅਰਥ ਹਨ, ਬਣਾਉਟੀ, ਝੂਠਾ, ਖੋਟਾ, ਜਾਲ੍ਹੀ, ਝੂਠ-ਮੂਠ ਦਾ। ਕੁਝ ਵਿਦਵਾਨ ਨਕਲ ਅਤੇ ਨਕਲੀ ਦੇ ਅਰਥਾਂ ਦੇ ਫਰਕ ਸਮਝੇ ਤੋਂ ਬਿਨਾਂ ਹੀ ਜਾਂ ਜਾਣ ਬੁੱਝ ਕੇ ਕਰਤਾਰਪੁਰ ਵਾਲੀ ਬੀੜ ਦੀ ਪ੍ਰਮਾਣਕਤਾ ਬਾਰੇ ਲਿਖਦੇ ਹਨ। ਕਰਤਾਰਪੁਰ ਵਾਲੀ ਬੀੜ ਨਕਲ (ਕਾਪੀ) ਭਾਵ ਉਤਾਰਾ ਹੈ, ਨਕਲੀ (ਜਾਅਲੀ) ਨਹੀਂ। ਇਸ ਵਿੱਚ ਉਤਾਰੇ ਕਰਦੇ ਸਮੇਂ ਕੁਝ ਲਗਾਂ-ਮਾਤਰਾਂ, ਅੱਖਰ ਅਤੇ ਸ਼ਬਦ ਵੱਧ-ਘੱਟ ਲਿਖੇ ਗਏ ਹਨ। ਜਿਸ ਨੂੰ ਵਿਦਵਾਨਾਂ ਨੇ ਖੁਦ ਵੀ ਮੰਨਿਆਂ ਹੈ, ਪਰ ਇਹ ਬੀੜ ਨਕਲੀ ਨਹੀਂ ਹੈ ਅਤੇ ਨਾ ਹੀ ਇਸ ਨੂੰ ਕਿਸੇ ਨੇ ਨਕਲੀ ਕਿਹਾ ਹੈ। ਇਹ ਇੱਕ ਇਤਿਹਾਸਕ ਸਰੋਤ ਹੈ, ਜਿਸ ਵਿੱਚ ਗੁਰੂ ਦੋਖੀਆਂ ਨੇ ਕੱਚੀ ਬਾਣੀ (ਗੁਰਮਤਿ ਵਿਰੋਧੀ ਕਵਿਤਾ) ਦੀ ਮਿਲਾਵਟ ਵੀ ਕੀਤੀ ਹੈ। ਨਕਲੀ ਤਾਂ ਬਿਲਕੁਲ ਬਨਾਵਟੀ ਨੂੰ ਕਹਿੰਦੇ ਹਨ ਅਤੇ ਨਕਲ (ਕਾਪੀ) ਜਾਂ ਉਤਾਰਾ ਕਰਨ ਦਾ ਨਾਮ ਹੈ। ਨਕਲ (ਉਤਾਰਾ) ਦੀ ਕੋਈ ਅਸਲ ਵੀ ਹੁੰਦੀ ਹੈ ਜਦ ਕਿ ਨਕਲੀ (ਜਾਅਲੀ) ਦੀ ਕੋਈ ਅਸਲ ਨਹੀਂ ਹੁੰਦੀ।

ਕਰਤਾਰਪੁਰੀ ਬੀੜ ਦੇ ਅੱਗੇ  ਉਤਾਰੇ ਵੀ ਹੋਏ ਹੋਣਗੇ, ਉਤਾਰਿਆਂ (ਨਕਲਾਂ) ਨੂੰ ਨਕਲੀ (ਜਾਅਲੀ) ਕਹਿਣਾ ਬਿਲਕੁਲ ਗਲਤ ਹੈ। ਨਕਲ ਅਤੇ ਨਕਲੀ ਸ਼ਬਦਾਂ ਦੇ ਅਰਥਾਂ ਵਿੱਚ ਜਿਮੀਂ-ਅਸਮਾਨ ਦਾ ਫਰਕ ਹੈ, ਜੋ ਆਮ ਆਦਮੀ ਨੂੰ ਵੀ ਪਤਾ ਹੈ। ਫਿਰ ਪਤਾ ਨਹੀਂ ਕੀ ਗੱਲ ਹੈ ਕਿ ਸਾਡੇ ਵਿਦਵਾਨ ਪੁਰਸ਼ ਨਕਲ ਅਤੇ ਨਕਲੀ ਦੇ ਸ਼ਬਦਾਂ ਵਿੱਚ ਕਿਉਂ ਉਲਝ ਗਏ ਹਨ? ਗਿਰੇ ਤੋਂ ਗਿਰਿਆ ਸਿੱਖ ਵੀ "ਗੁਰੂ ਗ੍ਰੰਥ ਸਾਹਿਬ" ਜੀ ਨੂੰ ਨਕਲੀ (ਜਾਅਲੀ) ਨਹੀਂ ਕਹਿ ਸਕਦਾ।  ਗੁਰੂ ਗ੍ਰੰਥ ਸਾਹਿਬ ਜੀ ਸਿਧਾਂਤ, ਸ਼ਬਦ ਅਤੇ ਰੱਬੀ-ਗਿਆਨ ਦੇ ਸੰਪੂਰਨ ਸੋਮੇ ਹਨ। ਸਿੱਖ "ਸ਼ਬਦ-ਗੁਰੂ" ਦਾ ਪੁਜਾਰੀ ਹੈ ਨਾਂ ਕਿ ਕਿਸੇ ਸ਼ਖਸ਼ੀਅਤ ਦਾ। ਆਪਸੀ ਮਤਭੇਦਾਂ ਨੂੰ ਮੂਹਰੇ ਰੱਖ ਕੇ ਕਿਸੇ ਦੀ ਲਿਖਤ ਨੂੰ ਵਿਗਾੜਕੇ ਪੇਸ਼ ਕਰਨਾ ਅਤੇ ਪਾਠਕਾਂ ਵਿੱਚ ਦੁਬਿਧਾ ਪੈਦਾ ਕਰਨੀ, ਵਿਦਵਾਨਾਂ ਨੂੰ ਸ਼ੋਭਾ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਹਿਲਾਂ ਵੀ ਨਕਲਾਂ ਭਾਵ ਉਤਾਰੇ ਹੋਏ ਹਨ ਅਤੇ ਲੋੜ ਮੁਤਾਬਿਕ ਅੱਗੇ ਹੋਰ ਬੀੜਾਂ ਛਾਪਣ ਦੇ ਕਾਰਜ ਵੀ ਚਲਦੇ ਰਹਿਣਗੇ।

ਹਾਂ, ਹੱਥੀਂ ਨਕਲ ਕਰਦੇ ਹੋਏ ਜਾਂ ਪ੍ਰਿੰਟ ਕਰਦੇ ਸਮੇਂ ਲਗਾਂ-ਮਾਤਰਾਂ, ਅਤੇ ਅੱਖਰਾਂ ਦੀਆਂ ਗਲਤੀਆਂ ਹੋ ਸਕਦੀਆਂ ਹਨ, ਜੋ ਪੰਥ ਵੱਲੋਂ ਪ੍ਰਵਾਣਤ ਵਿਦਵਾਨਾਂ ਨੂੰ ਮਿਲ-ਬੈਠ ਕੇ ਪੁਰਾਤਨ ਬੀੜਾਂ ਨਾਲ ਮਿਲਾ ਕੇ ਠੀਕ ਕਰ ਲੈਣੀਆਂ ਚਾਹਦੀਆਂ ਹਨ। ਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ, ਅਸੀਂ ਪੰਥਕ ਤੌਰ 'ਤੇ ਇਕੱਠੇ ਰਹੀਏ। ਏਕੇ ਵਿੱਚ ਹੀ ਬਰਕਤ ਹੈ, ਵਖਰੇਵੇਂ ਵਿੱਚ ਤਾਂ ਨਿਰਾਸ਼ਾ ਅਤੇ ਘਾਟੇ ਹੀ ਪੱਲੇ ਪੈਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top