Share on Facebook

Main News Page

ਪੁਜਾਰੀ ਅਤੇ ਸਿਆਸਤਦਾਨਾਂ ਨੇ ਦੇਹਿ ਸ਼ਿਵਾ ਨੂੰ ਗੁਰਬਾਣੀ ਦਾ ਦਰਜਾ ਦੇ ਕੇ, ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਬਣਾਉਣ ’ਤੇ ਪੱਕੀ ਮੋਹਰ ਲਾਈ
-: ਸ. ਉਪਕਾਰ ਸਿੰਘ ਫਰੀਦਾਬਾਦ

(ਫਰੀਦਾਬਾਦ : 8 ਮਈ 2014 ਜਸਪ੍ਰੀਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲ ਮੰਤਰੀ ਮਜੀਠੀਏ ਵੱਲੋਂ "ਦੇਹਿ ਸਿਵਾ..." ਦੀ ਪੰਗਤੀ ਬਦਲਣ ’ਤੇ ਤਖ਼ਤ ਹਜੂਰ ਸਾਹਿਬ ਅਤੇ ਅਕਾਲ ਤਖ਼ਤ ਦੇ ਅਖੌਤੀ ਜੱਥੇਦਾਰਾਂ ਵੱਲੋਂ ਇਸਨੂੰ ਗੁਰਬਾਣੀ ਦੀ ਬੇਅਦਬੀ ਆਖ ਕੇ ਲਾਈ ਤਨਖਾਹ ਅਨੁਸਾਰ ਭਾਂਡੇ ਮਾਂਜਣ ਦਾ ਕੰਮ ਜੋਰਾਂ ਸ਼ੋਰਾਂ ’ਤੇ ਚਲ ਰਿਹਾ ਹੋਵੇਗਾ, ਪਰ ਇਸ ਗੁੰਮਰਾਹਕੁੰਨ ਫੈਸਲੇ ਨਾਲ ਭੋਲੀ ਭਾਲੀ ਸਿੱਖ ਸੰਗਤਾਂ ਅਤੇ ਆਉਣ ਵਾਲੀ ਨਸਲਾਂ ਕਿਸ ਰਾਹ ਪੈਣਗੀਆਂ, ਇਸ ਦਾ ਅੰਦਾਜਾ ਸ਼ਇਦ ਪੁਜਾਰੀਆਂ ਅਤੇ ਸਿਆਸਤਦਾਨਾਂ ਨੂੰ ਭਲੀ ਭਾਂਤ ਹੈ, ਪਰ "ਜਾਣ ਬੂਝ ਕੇ ਬਾਵਰੇ ਤੈ ਕਾਜ ਬਿਗਾਰਿਓ..." ਵਾਲੇ ਕੰਮ ਨੂੰ ਆਦਤ ਮੁਤਾਬਕ ਸਿਰੇ ਚਾੜਿਆ ਗਿਆ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪੁਜਾਰੀ ਸ਼੍ਰੇਣੀ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਸਿਧਾਂਤਕ ਅਤੇ ਸਿੱਖ ਹਿਤਾਂ ਦੀ ਗਲਾਂ ਉਨ੍ਹਾਂ ਦੇ ਅਹੁਦੇ ਲਈ ਖਤਰਨਾਕ ਹਨ ਇਸ ਲਈ ਸਿੱਖ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਵੱਲ ਵੇਖਣਾ ਮੂਰਖਤਾ ਭਰਿਆ ਫੈਸਲਾ ਹੋਵੇਗਾ। ਦੁਜੇ ਪਾਸੇ ਪੰਥਕ ਹਿਤਾਂ ਦੀ ਦੁਹਾਈ ਪਾਉਣ ਵਾਲੇ ਉਹ ਸਿਆਸਤਦਾਨ ਜਿਹੜੇ ਸਭ ਕੁਝ ਜਾਣਦੇ ਹੋਏ ਵੀ ਇਸ ਮੁੱਦੇ ’ਤੇ ਸਿਆਸੀ ਲਾਹਾ ਲੈ ਰਹੇ ਹਨ ਉਨ੍ਹਾਂ ਦੀ ਦੋਗਲੀ ਖੇਡ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ "ਦੇਹਿ ਸਿਵਾ..." ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਆਖਣ ਤੋਂ ਪਹਿਲਾਂ ਇਸ ਦੇ ਅਰਥ ਜ਼ਰੂਰ ਸਮਝ ਲੈਣੇ ਚਾਹੀਦੇ ਹਨ, ਕਿਉਂਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ, ਸਗੋਂ ਕਵੀ ਸਿਆਮ ਨੇ ਲਿਖੀ ਹੈ ਜੋ ਕਿ ਆਪਣੇ ਇਸ਼ਟ ਸ਼ਿਵਾ ਭਾਵ ਦੁਰਗਾ ਦੇਵੀ ਅੱਗੇ ਵਰਦਾਨ ਮੰਗਦਾ ਹੈ, ਕਿਉਂਕਿ ਉਸਨੇ ਦੁਰਗਾ ਸਪਤਸ਼ਤੀ (ਦੁਰਗਾ ਦੇ 700 ਨਾਵਾਂ ਵਾਲਾ) ਗ੍ਰੰਥ ਸੰਪੂਰਨ ਕਰ ਲਿਆ ਹੈ ਅਤੇ ਉਹ ਦੁਰਗਾ ਸਪਤਸ਼ਤੀ ਗ੍ਰੰਥ ਨੂੰ ਹੀ ਸਰਵਉੱਚ ਮੰਨਦਾ ਹੈ। ਜਦ ਕਿ ਗੁਰਮਤਿ ਵਿਚ ਅਵਤਾਰਵਾਦ ਅਤੇ ਵਰ ਮੰਗਣ ਦਾ ਕੋਈ ਸਿਧਾਂਤ ਹੀ ਨਹੀਂ ਫਿਰ ਕਿਸ ਅਧਾਰ ’ਤੇ ਕਵੀ ਸਿਆਮ ਦੀ ਦੇਵੀ ਪੂਜਕ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਗੁਰਬਾਣੀ ਦੀ ਬੇਅਦਬੀ ਹੋ ਗਈ ਤਾਂ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਕਿ ਜੇ ਉਹ "ਦੇਹਿ ਸਿਵਾ..." ਨੂੰ ਗੁਰਬਾਣੀ ਆਖਦੇ ਹਨ, ਤਾਂ ਉਨ੍ਹਾਂ ਨੂੰ "ਦੇਹਿ ਸਿਵਾ..." ਦੇ ਗੀਤ ਵਿਚ ਲਿਖੀ ਗੱਲ ਦੁਰਗਾ ਸਪਤਸ਼ਤੀ ਗ੍ਰੰਥ ਹੀ ਸਰਵਉੱਚ ਹੈ, ਨੂੰ ਵੀ ਸਰਵਉੱਚ ਮੰਨਣਾ ਪਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top