Share on Facebook

Main News Page

ਪੰਥ ਕੌਣ ਹੈ... ?
-: ਬਲਦੀਪ ਸਿੰਘ ਰਾਮੂੰਵਾਲੀਆ
76962-92718

ਕਨਿੰਘਮ ਲਿਖਦਾ ਹੈ ਕਿ ਜਦੋ ਸਿੱਖ ਐਗਲੋ ਯੁਧ ਹੋਇਆ ਤਾਂ ਇੱਕ ਸਿੱਖ ਫੌਜੀ ਸਿਪਾਹੀ ਮੈਦਾਨ-ਏ-ਜੰਗ ਵਿੱਚ ਜ਼ਖਮੀ ਪਿਆ ਸੀ। ਉਸ ਦੀ ਸੱਜੀ ਲੱਤ ਵੱਢੀ ਹੋਈ ਸੀ ਤੇ ਖੱਬੀ ਬਾਂਹ ਨਕਾਰਾ ਹੋ ਚੁੱਕੀ ਸੀ, ਪਰ ਉਸ ਨੇ ਸੱਜੇ ਹੱਥ ਵਿਚ ਮਜਬੂਤੀ ਨਾਲ ਤਲਵਾਰ ਫੜੀ ਹੋਈ ਸੀ। ਮੈਨੂੰ (ਕਨਿੰਘਮ) ਤਰਸ ਆਇਆ ਤੇ ਮੈਂ ਇੱਕ ਫੌਜੀ ਨੂੰ ਕਿਹਾ ਕਿ ਇਸ ਨੂੰ ਆਖ ਕੇ ਤਲਵਾਰ ਸੁੱਟ ਦੇਵੇ ਤਾਂ ਕਿ ਇਸ ਦੀ ਮਲ੍ਹਮ ਪੱਟੀ ਹੋ ਸਕੇ।

ਇਹ ਸੁਣਦਿਆਂ ਹੀ ਉਸ ਸਿੱਖ ਸਿਪਾਹੀ ਨੂੰ ਗੁੱਸਾ ਆਇਆ ਤੇ ਉਸ ਨੇ ਮੇਰੇ ਵੱਲ ਤਲਵਾਰ ਵਗਾਹ ਕੇ ਮਾਰੀ, ਤੇ ਮੈਂ ਇਸ ਵਾਰ ਤੋ ਮਸਾਂ ਹੀ ਬੱਚਿਆ। ਉਸ ਜਖਮੀ ਸਿਪਾਹੀ ਨੇ ਤਲਵਾਰ ਮਾਰਨ ਲੱਗਿਆਂ ਆਖਿਆ ਕਿ "ਤੈਨੂੰ ਪਤਾ ਨਹੀਂ ਕਿ ਹਾਲੀ ਪੰਥ ਦਾ ਹੁਕਮ ਨਹੀਂ ਆਇਆ।" ਕਨਿੰਘਮ ਲਿਖਦਾ ਕਿ ਮੈਂ ਬਹੁਤ ਹੈਰਾਨ ਹੋਇਆ ਕਿ ਇਨ੍ਹਾਂ ਦਾ ਪੰਥ ਕਿਹੜਾ ਹੈ? ਜਿਸ ਦਾ ਹੁਕਮ ਇਹ ਇਸ ਤਰਾਂ ਮੌਤ ਦੇ ਕੰਢੇ ਉਤੇ ਪਿਆ ਵੀ ਉਡੀਕ ਰਿਹਾ ਹੈ ਤੇ ਉਸਦੇ ਹੁਕਮ ਤੋਂ ਬਿਨਾ ਹਥਿਆਰ ਸੁੱਟਣ ਨੂੰ ਤਿਆਰ ਨਹੀਂ।

ਕਨਿੰਘਮ ਨੂੰ ਪੰਥ ਬਾਰੇ ਜਾਣਨ ਦੀ ਉਤਸੁਕਤਾ ਹੋਈ। ਪੰਜਾਬ ਜਿੱਤਣ ਤੋਂ ਬਾਅਦ ਕਨਿੰਘਮ ਨੂੰ ਇੱਕ ਸਿੱਖ ਇੱਕ ਦਿਨ ਬਾਹਰ ਘੁੰਮਦਿਆਂ ਮਿਲ ਗਿਆ, ਜਿਸ ਨੇ ਖੂੰਡੀ ਉਤੇ ਬਾਲਣ ਵਾਸਤੇ ਕੰਡੇ ਚੁੱਕੇ ਹੋਏ ਸਨ। ਕਨਿੰਘਮ ਨੇ ਉਸ ਸਿੱਖ ਨੂੰ ਪੁਛਿਆ ਕਿ ਤੁਹਾਡਾ ਪੰਥ ਕੌਣ ਹੈ? ਪੰਥ ਦਾ ਨਾਮ ਸੁਣਦਿਆਂ ਹੀ ਉਸਦਾ ਚੇਹਰਾ ਜੋਸ਼ ਨਾਲ ਲਾਲ ਹੋ ਗਿਆ। ਕਨਿੰਘਮ ਨੇ ਦੂਜੀ ਤੇ ਫਿਰ ਤੀਜੀ ਵਾਰ, ਜਦੋਂ ਇਹੋ ਹੀ ਸੁਆਲ ਕੀਤਾ ਕਿ ਤੁਹਾਡਾ ਪੰਥ ਕੌਣ ਹੈ, ਉਸ ਸਿੰਘ ਦੀਆਂ ਜੋਸ਼ ਵਿਚ ਅੱਖਾਂ ਲਾਲ ਹੋ ਗਈਆਂ ਤੇ ਉਸਦਾ ਸਰੀਰ ਕੰਬਣ ਲਗ ਗਿਆ।

ਕਨਿੰਘਮ ਲਿਖਦਾ ਹੈ ਕਿ ਮੈਂ ਸਮਝ ਗਿਆ ਜਿਸ ਵਕਤ ਗੁਰੂ ਸਾਹਿਬ ਦੀ ਗਿਆਨ ਵਿਵੇਕ ਰੂਪੀ ਸ਼ਕਤੀ ਸਿੰਘਾਂ ਅੰਦਰ ਪ੍ਰਵੇਸ ਕਰ ਜਾਂਦੀ ਹੈ, ਤਾਂ ਉਹ ਪੰਥ ਬਣ ਜਾਂਦਾ ਹੈ।

...ਕੀ ਅੱਜ ਦੇ ਸਿੱਖ ਵੀ ਸਮਝਣਗੇ ਕਿ ਉਹ ਗੁਰੂ ਪੰਥ ਦਾ ਰੂਪ ਤਾਂ ਬਣਨਗੇ, ਜੇ ਗੁਰੂ ਗ੍ਰੰਥ ਦੇ ਸਿਧਾਂਤ ਨੂੰ ਆਪਣੇ ਅੰਦਰ ਦ੍ਰਿੜ ਕਰਨਗੇ, ਕਿਉਂਕਿ ਲੋਕਾਂ ਨੇ ਸਾਡੇ ਜੀਵਨ ਤੋਂ ਸਾਡੇ ਗੁਰੂ ਦੇ ਜੀਵਨ ਤੇ ਘਾਲਣਾ ਬਾਰੇ ਜਾਨਣਗੇ

ਗੁਰਸਿਖ ਮੀਤੁ ਚਲਹੁ ਗੁਰੁ ਚਾਲੀ...

ਮੰਨੈ ਤਰੈ ਤਾਰੇ ਗੁਰੁ ਸਿਖ॥... (ਜਪੁ)

ਭੁੱਲ ਚੁੱਕ ਦੀ ਖਿਮਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top