ਜਿਸ ਤਰ੍ਹਾਂ ਕੱਲ ਇੱਕ ਪੋਸਟਰ ਬਣਾ ਕੇ ਫੇਸਬੁੱਕ ਅਤੇ
'ਤੇ ਜ਼ੋਰਾਂ ਨਾਲ ਸ਼ੇਅਰ ਕੀਤਾ ਗਿਆ, ਜੋ ਕਿ ਇੱਕ ਸੋਚੀ ਸਮਝੀ ਚਾਲ ਅਧੀਨ ਸੀ,
ਜਿਸਦਾ ਸਮੇਂ ਰਹਿੰਦਿਆਂ ਮੁੰਹ ਤੋੜ੍ਹ ਜਵਾਬ ਦਿੱਤਾ ਗਿਆ।
ਪਰ ਅੱਜ ਫਿਰ ਇੱਕ ਹੋਰ ਪੋਸਟਰ ਸਾਹਮਣੇ ਆਇਆ ਹੈ, ਜੋ ਕਿ
"ਗੁਰੂ ਗ੍ਰੰਥ ਦਾ ਖ਼ਾਲਸਾ ਪੰਥ" ਜਥੇਬੰਦੀ / ਲਹਿਰ ਦੇ ਨਾਮ ਹੇਠ ਜਾਰੀ ਕੀਤਾ
ਗਿਆ ਹੈ, ਜੋ ਕਿ ਫਿਰ ਤੋਂ ਇਕ "ਫੇਕ" ਪੋਸਟਰ ਹੈ।
ਇਸ ਜਥੇਬੰਦੀ ਵਲੋਂ ਐਸਾ ਕੋਈ
ਪਸਟਰ ਜਾਰੀ ਨਹੀਂ ਕੀਤਾ ਗਿਆ।
ਇਸ ਫੇਕ ਪੋਸਟਰ ਕਿਸੇ ਸ਼ਰਾਰਤੀ ਨੇ ਪਾਇਆ ਹੈ। ਇਹ Whatsapp ਅਤੇ ਫੇਸਬੁੱਕ
ਵਿੱਚ ਪੂਰਾ ਦਿਨ ਚਲਦਾ ਰਿਹਾ।
ਇਹ ਸ਼ਰਾਰਤ ਕਰਨ ਵਾਲੇ ਦਾ ਨਾਮ
- ਰਾਜਨ ਹਜ਼ੂਰ ਸਾਹਿਬ ਅਤੇ ਇਸਦਾ ਨੰਬਰ
0895607 13 13 ਹੈ।
ਫੋਨ 'ਤੇ ਹੋਈ ਗਲਬਾਤ ਵਿੱਚ ਇਸ ਨੇ ਮੰਨਿਆ ਕਿ ਉਸ ਨੇ ਇਹ ਸ਼ਰਾਰਤ ਜਾਣ ਬੁੱਝ ਕੇ
ਕੀਤੀ ਹੈ। ਮਜੀਠੀਏ ਦੇ ਮੁੱਦੇ ਉਪ੍ਰੰਤ ਹੀ ਇਹ ਸ਼ਰਾਰਤ ਕਿਉਂ ਹੋਈ ਇਸ ਦੇ ਪਿੱਛੇ
ਇਨ੍ਹਾਂ ਦਾ ਕੀ ਮਕਸਦ ਸੀ, ਇਸ ਬਾਰੇ ਪੂਰੀ ਜਾਣਕਾਰੀ ਤਾਂ ਨਹੀਂ, ਪਰ ਕਿਸ ਹੱਦ
ਤੱਕ ਅਖੌਤੀ ਜਥੇਦਾਰਾਂ ਦੀ ਜੁੰਡਲੀ ਡਿੱਗ ਸਕਦੀ ਹੈ, ਅਤੇ
ਅਖੌਤੀ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਸਾਮ, ਦਾਮ,
ਦੰਡ, ਭੇਤ ਦੇ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣਾ ਚਾਹੁੰਦੀ, ਇਸ ਨੂੰ
ਸਮਝਣਾ ਕੋਈ ਔਖਾ ਨਹੀਂ।
ਇਸ ਪਿਛੇ ਸਾਜਿਸ਼ ਤਹਿਤ ਹਰ
ਵਸੀਲਾ ਵਰਤ ਕੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਬਦਨਾਮ ਕਰਨਾ ਹੈ, ਅਤੇ ਉਨ੍ਹਾਂ
ਜ਼ੋਰ ਜਬਰਦਸਤੀ ਨਾਲ ਅਖੌਤੀ ਜਥੇਦਾਰਾਂ ਅੱਗੇ ਪੇਸ਼ ਕਰਾਉਣਾ ਚਾਹੁੰਦੇ ਹਨ।
ਪਰ ਇਹ ਨਾਮੁਮਕਿਨ ਹੈ।
ਕੋਈ ਵੀ ਗੁਰੂ ਗ੍ਰੰਥ ਸਾਹਿਬ
ਦੀ ਸਿੱਖਿਆ ਨੂੰ ਪ੍ਰਣਾਇਆ ਸਿੱਖ, ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲਾ
ਸਿੱਖ, ਇਨ੍ਹਾਂ ਪਾਲਤੂ ਪੱਪੂਆਂ ਅੱਗੇ ਗੋਡੇ ਨਹੀਂ ਟੇਕੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪੂਰਨ ਭਰੋਸਾ ਰੱਖਣ ਵਾਲੇ ਇਸ ਤਰ੍ਹਾਂ ਦੀਆਂ
ਸ਼ਰਾਰਤਾਂ ਦਾ ਜਵਾਬ ਦੇਣ ਦੇ ਸਮਰੱਥ ਹਨ, ਅਤੇ ਦਿੰਦੇ ਰਹਿਣਗੇ।