Share on Facebook

Main News Page

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਰੂਪੋਵਾਲੀ ਅਤੇ ਮਜੀਠੀਏ ਦਾ ਮੇਲ
-:
ਚਰਨ ਸਿੰਘ, ਅਖੌਤੀ ਸੰਤਾਂ ਦੇ ਕੌਤਕ ਗਰੁੱਪ

ਸਾਲ 2003 ਵਿੱਚ ਔਕਲੈਂਡ ਸ਼ਹਿਰ, ਨਿਊਜ਼ੀਲੈਂਡ ਕੋਲਮਾਰ ਰੋਡ ਦੇ ਗੁਰੂਦੁਆਰੇ ਵਿੱਚ ਇੱਕ ਗੁਰਮਤਿ ਕੈਂਪ ਲੱਗਾ। ਇਸ ਗੁਰਦੁਆਰੇ ਦੀ ਕਮੇਟੀ ਵਿੱਚ ਅਕਸਰ ਉਹ ਪੰਜਾਬੀ ਹਨ ਜਿਨ੍ਹਾਂ ਨੇ 20-50 ਸਾਲ ਪਹਿਲਾਂ ਨਿਊਜ਼ੀਲੈਂਡ ਦੀ ਧਰਤੀ ਤੇ ਪੈਰ ਰੱਖਿਆ ਸੀ। ਜ਼ਿਆਦਾਤਰ ਮੈਂਬਰਾਂ ਨੇ ਗੁਰੂ ਦੇ ਬਖਸ਼ੇ ਕੇਸ ਵੀ ਨਹੀਂ ਸਾਂਭੇ। ਕਈ ਤਾਂ ਦਾਰੂ ਦੇ ਬੜੇ ਸ਼ਕੀਨ ਹਨ। ਇਹ ਵੀ ਮਸ਼ਹੂਰ ਹੈ ਕਿ ਗੁਰੂਦੁਆਰੇ ਦੇ ਪ੍ਰਧਾਨ ਦਾ ਤਾਂ ਨਾਈਟ ਕਲੱਬ ਵੀ ਹੈ। ਗੁਰੂਦੁਆਰੇ ਦੇ ਨੀਚੇ ਹਾਲ ਵਿੱਚ ਭੰਗੜਾ ਟ੍ਰੇਨਿੰਗ ਸੈਂਟਰ ਵੀ ਸੀ

ਸੋ ਇਸ ਗੁਰਮਤਿ ਕੈਂਪ ਵਿੱਚ ਮੇਰੇ ਦੋਸਤ "ਸਰਦਾਰ ਗੁਰਿੰਦਰ ਸਿੰਘ ਉਪੱਲ", ਜੋ ਕਿ ਪੇਸ਼ੇ ਵੱਜੋਂ "ਸੀ.ਪੀ.ਏ" (Chartered Accountant) ਹਨ ਨੇ ਗੁਰਮਤਿ ਕੈਂਪ ਵਿੱਚ ਬੱਚੇ ਇਸ ਸ਼ਰਤ ਤੇ ਦਾਖਿਲ ਕਰਵਾਏ ਕਿ,"ਤੁਹਾਡੀ ਕਮੇਟੀ ਦੇ ਮੈਂਬਰ ਮੇਰੇ ਬੱਚਿਆਂ ਨੂੰ ਸਨਮਾਨਿਤ ਨਹੀਂ ਕਰਣਗੇ" ਗੁਰਮਤਿ ਕੈਂਪ ਖਤਮ ਹੋ ਗਿਆ ਭਰੇ ਦਰਬਾਰ ਵਿੱਚ ਕਮੇਟੀ ਵਾਲਿਆਂ ਨੇ ਬਚਿਆਂ ਨੂੰ ਈਨਾਮ ਦੇਣ ਲਈ ਨਾਮ ਬੋਲਣੇ ਸ਼ੁਰੂ ਕਰ ਦਿੱਤੇ ਜਦੋਂ ਉਨ੍ਹਾਂ ਦੇ ਬਚਿਆਂ ਦਾ ਨਾਮ ਬੋਲਿਆ ਗਿਆ ਤਾਂ ਛੋਟੇ ਬੱਚੇ ਨੇ ਈਨਾਮ ਫ਼ੜ੍ਹ ਲਿਆ ਜਦੋਂ ਵੱਡੇ ਬੱਚੇ ਨੂੰ ਈਨਾਮ ਦੇਣ ਲੱਗੇ ਤਾਂ ਉਨ੍ਹਾਂ ਦੇ ਪਿਤਾ ਜੀ (ਮੇਰੇ ਦੋਸਤ) ਭਰੇ ਪੰਡਾਲ ਵਿੱਚ ਹੀ ਖੜ੍ਹੇ ਹੋ ਗਏ ਅਤੇ ਡੱਟ ਕੇ ਕਿਹਾ ਕਿ, "ਤੁਸੀਂ ਮੇਰੇ ਬੱਚਿਆਂ ਨੂੰ ਕਿਨ੍ਹਾਂ ਤੋਂ ਸਨਮਾਨਿਤ ਕਰਵਾ ਰਹੇ ਹੋ ? ਮੈਂ ਨਹੀਂ ਚਾਹੁੰਦਾ ਕਿ ਉਹ ਮੇਰੇ ਬੱਚਿਆਂ ਨੂੰ ਸਨਮਾਨਿਤ ਕਰਨ, ਜੋ ਖੁਦ ਗੁਰੂ ਨਾਨਕ ਦੇ ਘਰ ਜਨਮ ਲੈਕੇ ਸਿੱਖੀ ਤੋਂ ਮੁਨਕਰ ਹਨ"?

ਦਰਬਾਰ ਵਿੱਚ ਖਲਬਲੀ ਮਚ ਗਈ ਉਸ ਪਿਤਾ ਨੇ ਆਪਣੇ ਬੱਚਿਆਂ ਨੂੰ ਵੰਡੇ ਈਨਾਮ ਉਸੀ ਸਮੇਂ ਭਰੇ ਦਰਬਾਰ ਵਿੱਚ ਕਮੇਟੀ ਮੈਂਬਰਾਂ ਨੂੰ ਵਾਪਸ ਕਰ ਦਿੱਤੇ ਮੇਰੇ ਦੋਸਤ ਦਾ ਕਹਿਣਾ ਸੀ ਕਿ ਜਿਨ੍ਹਾਂ ਦਾ ਖੁਦ ਹੀ ਗੁਰਮਤਿ ਨਾਲ ਕੋਈ ਵਾਸਤਾ ਨਹੀਂ, ਉਹ ਮੇਰੇ ਬੱਚਿਆਂ ਨੂੰ ਗੁਰਮਤਿ ਕੈਂਪ ਲਈ ਈਨਾਮ ਦੇਣ ਵਾਲੇ  ਕੌਣ ਹੁੰਦੇ ਹਨ? ਗੁਰੂਦੁਆਰੇ ਦੇ ਭਾਈ ਸਾਹਿਬ ਨੇ ਕਮੇਟੀ ਵਾਲਿਆਂ ਨੂੰ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ ਹੋਏ ਬੱਚਿਆਂ ਦੇ ਪਿਤਾ ਨੂੰ ਕਿਹਾ ਕਿ ਫ਼ੇਰ ਕੀ ਹੋਇਆ ਜੇ ਕਮੇਟੀ ਵਾਲੇ ਪਤਿਤ ਸਨ ? ਭਾਈ ਮਰਦਾਨਾ ਵੀ ਤਾਂ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਚਿਰ ਰਹੇ ਸਨ ਭਾਈ ਦੇ ਕਹਿਣ ਦਾ ਮਤਲਬ ਸੀ ਕਿ, "ਭਾਈ ਮਰਦਾਨਾ ਜੀ ਵੀ ਤਾਂ ਪਤਿਤ ਹੀ ਸਨ" ਇਹ ਤਾਂ ਸਾਡੇ ਚਾਪਲੂਸ ਭਾਈਆਂ ਦਾ ਹਾਲ ਹੈ ਸੋ, ਮੈਂ ਆਪਣੇ ਦੋਸਤ ਨੂੰ ਉਸਦੀ ਦੂਰਅੰਦੇਸ਼ੀ ਲਈ ਮੁਬਾਰਕਾਂ ਦਿੱਤੀਆਂ

ਸਿਗਰਟ ਪੀਣ ਵਾਲਿਆਂ ਨੂੰ ਲੰਗ ਕੈਂਸਰ ਹੁੰਦਾ ਹੈ, ਪਰ ਸਿਗਰਟ ਬਨਾਉਣ ਵਾਲੀਆਂ ਕੰਪਨੀਆਂ ਹੀ ਕਰੋੜਾਂ ਰੂਪਈਆ ਕੈਂਸਰ ਦੇ ਈਲਾਜ ਦੀ ਰੋਕਥਾਮ ਲਈ ਹਸਪਤਾਲਾਂ ਨੂੰ ਦਾਨ ਵਿੱਚ ਦਿੰਦੀਆਂ ਹਨ ਸਿਗਰਟ ਪੀਣ ਵਾਲਾ ਬੰਦਾ ਸਿਗਰਟ ਪੀਕੇ ਆਪਣੀ ਲੁੱਟ ਕਰਵਾਂਦਾ ਹੈ, ਫ਼ਿਰ ਮਰਨ ਵੇਲੇ ਪੈਸੇ ਦੇਕੇ ਆਪਣੇ ਲੰਗ ਕੈਂਸਰ ਦਾ ਈਲਾਜ ਵੀ ਕਰਵਾਂਦਾ ਹੈ ਅਸਲ ਕਮਾਈ ਤਾਂ ਸਿਗਰਟਾਂ ਵਾਲੀ ਕੰਪਨੀ ਹੀ ਕਰਦੀ ਹੈ  ਕਿਤੇ ਸਾਡੀਆਂ ਧਾਰਮਿਕ ਜੱਥੇਬੰਦੀਆਂ ਨੇ ਤਾਂ ਨਹੀਂ ਇਹ ਬਿਜ਼ਨਸ ਮੌਡਲ ਚੁਣ ਲਿਆ? ਹੋ ਸਕਦਾ ਹੈ ਕਿ ਮਜੀਠੀਆ ਵੀ ਮਿਸ਼ਨਰੀਆਂ ਨੂੰ ਮਾਇਕ ਸਹਾਇਤਾ ਦਿੰਦਾ ਹੋਵੇ? ਟੈਕਨੀਕਲੀ ਇਸ ਨੁੰ Conflict of Interest ਕਹਿੰਦੇ ਹਾਂ

ਹੁਣ ਗੱਲ ਕਰਦੇ ਹਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪਰਚਾਰਕ "ਗੁਰਜੰਟ ਸਿੰਘ ਰੂਪੋਵਾਲ" ਦੀ ਜਿਨ੍ਹਾਂ ਦੇ ਦਾਦੀ ਜੀ ਦੇ ਭੋਗ ਉਤੇ ਬਿਕਰਮ ਮਜੀਠੀਆ ਆਇਆ ਬਿਕਰਮ ਮਜੀਠੀਆ ਇੱਕ ਪੰਜਾਬ ਕੈਬੀਨੇਟ ਮੰਤਰੀ ਹੋਣ ਦੇ ਨਾਲ ਨਾਲ ਪੰਜਾਬ ਵਿੱਚ ਭੁੱਕੀ, ਸ਼ਮੈਕ, ਅਫ਼ੀਮ, ਡੋਡੇ, ਪੀ-ਡਰਗ ਆਦਿ ਦਾ ਵੀ ਕੰਮ ਕਰਦਾ ਹੈ ਮਜੀਠੀਏ ਨੂੰ ਸਿੱਖ ਕੌਮ ਦੀ ਨਸਲਕੁਸ਼ੀ ਲਈ ਆਰ.ਐਸ.ਐਸ ਦਾ ਪੂਰਾ ਯੋਗਦਾਨ ਹੈ ਪੰਜਾਬ ਦੀ 70% ਜੁਆਨੀ ਨੂੰ ਨਸ਼ੇ ਵਿੱਚ ਰੋਲ ਕੇ ਸਿੱਖ ਕੌਮ ਅਤੇ ਪੰਜਾਬ ਦੇ ਭੱਵਿਖ ਨੂੰ ਮਿੱਟੀ ਵਿੱਚ ਰੋਲਣ ਵਾਲਾ ਇਹ ਬਿਕਰਮ ਮਜੀਠੀਆ ਅੱਜ ਕੱਲ੍ਹ ਡ੍ਰਗ ਨੈਟਵਰਕ ਕੁੜੀਆਂ ਦੇ ਸਕੂਲਾਂ, ਕੌਲਜਾਂ ਤੱਕ ਵੀ ਪਹੁੰਚਾ ਚੁੱਕਾ ਹ ਇਹ ਡ੍ਰਗ ਐਸੀ ਘਾਤਕ ਹੈ ਕਿ ਇੱਕ ਵਾਰੀ ਜੇ ਕਿਸੇ ਭੈਣ ਨੇ ਖਾ ਲਈ, ਤਾਂ ਉਸ ਤੋਂ ਬਾਅਦ ਉਹ ਇਸ ਤੋਂ ਬਿਨਾ ਨਹੀਂ ਰਹਿ ਸਕੇਗੀ ਉਹ ਭੈਣ ਕਦੇ ਮਾਂ ਨਹੀਂ ਬਣ ਸਕੇਗੀ, ਜੇ ਬਣ ਗਈ ਤਾਂ ਉਸ ਨੂੰ ਉਹ ਮਹਿੰਗੀ ਡ੍ਰਗ ਲੈਣ ਵਾਸਤੇ ਪਤਾ ਨਹੀਂ ਕੀ ਕੀ ਵੇਚਣਾ ਪਵੇ ?

ਮੈਨੂੰ ਏਸ ਗੱਲ ਦਾ ਬਿਲਕੁਲ ਇਤਰਾਜ਼ ਨਹੀਂ ਕਿ ਡ੍ਰਗ ਸਮਗਲਰ ਮਜੀਠੀਆ 'ਰੂਪੋਵਾਲ' ਦੇ ਦਾਦੀ ਜੀ ਦੇ ਭੋਗ ਤੇ ਕਿਉਂ ਗਇਆ? ਪਰ ਮੈਂ ਇਹ ਗੱਲ ਸੋਚ ਰਿਹਾ ਹਾਂ ਕਿ "ਰੂਪੋਵਾਲ", ਐਸੇ ਘਟੀਆ ਬੰਦੇ ਦੀ ਸ਼ਮੂਲੀਅਤ ਦੀਆਂ ਫ਼ੋਟੋਆਂ ਆਪਣੀ ਫ਼ੇਸਬੁੱਕ ਤੇ ਚਾੜ ਕੇ, ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ? ਉਸ ਤੋਂ ਬਾਦ ਕਈਆਂ ਨੇ ਇਸ ਪਰਚਾਰਕ ਤੋਂ ਉੱਤਰ ਵੀ ਮੰਗੇ, ਪਰ ਇਨ੍ਹਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਸਗੋਂ ਸੁਆਲ ਕਰਨ ਵਾਲੇ ਸਿੱਖਾਂ ਨੂੰ ਇਨ੍ਹਾਂ ਨੇ ਲਿਖਤੀ ਰੂਪ ਵਿੱਚ ਵਹਿਮਣ ਔਰਤ, ਗੰਦ ਵਿੱਚ ਚੁੰਜ ਮਾਰਨ ਵਾਲੇ ਕਾਂ, ਜਾਂ ਭੌਂਕਣ ਵਾਲੇ ਕੁੱਤੇ ਕਹਿਕੇ ਹੀ ਨਿਵਾਜਿਆ, ਜੋ ਕਿ ਇਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ ਜੇ ਇਨ੍ਹਾਂ ਦਾ ਸੰਗਤ ਪ੍ਰਤੀ ਵਤੀਰਾ ਇਸੇ ਤਰ੍ਹਾਂ ਦਾ ਹੀ ਰਿਹਾ, ਤਾਂ ਮੈਂ ਇਸਨੂੰ ਸਿੱਖ ਪੰਥ ਲਈ ਖਤਰੇ ਦੀ ਘੰਟੀ ਹੀ ਕਹਾਂਗਾ

ਗੁਰਜੰਟ ਸਿੰਘ ਜੀ, ਤੁਹਾਡੀਆਂ ਭਰੀਆਂ ਭਰਾਈਆਂ ਕਿੱਥੇ ਰਹਿ ਜਾਂਦੀਆਂ ਨੇ ਅਖੌਤੀ ਜਥੇਦਾਰਾਂ ਅੱਗੇ???

ਵੈਸੇ ਇੱਕ ਗੱਲ ਹੋਰ ਵੀ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਕਿਸੇ ਦੀ ਕੀ ਔਕਾਤ ਕਿ ਇਨ੍ਹਾਂ ਗੁਰਮਤਿ ਗਿਆਨ ਮਿਸ਼ਨਰੀਆਂ ਦੀ ਜੁੰਡਲੀ ਨੂੰ ਸੁਆਲ ਵੀ ਕਰ ਜਾਵੇ? ਇਹ ਸ਼ਬਦ ਮੈਂਨੂੰ ਇਨ੍ਹਾਂ ਦੇ ਕੈਲੀਫ਼ੋਰਨੀਆ ਵਿੱਚ ਬੈਠੇ ਪਰਮੋਟਰ World Sikh Federation ਵਾਲਾ "ਵਰਿੰਦਰ ਸਿੰਘ ਗੋਲਡੀ" ਨੇ ਕਹੇ ਸੀ।

ਕਾਸ਼ ਸਾਡੇ ਪਰਚਾਰਕਾਂ ਨੂੰ ਇਨ੍ਹਾਂ ਡ੍ਰਗ ਸਮਗਲਰਾਂ ਨੂੰ ਛੱਡ, ਆਪਣੇ ਗੁਰੂ ਤੇ ਐਨਾ ਮਾਣ ਹੁੰਦਾ, ਤਾਂ ਕੌਮ ਦੀ ਰੂਪਰੇਖਾ ਹੀ ਕੁਝ ਹੋਰ ਹੋਣੀ ਸੀ

ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top