Share on Facebook

Main News Page

ਫੇਸਬੁੱਕ 'ਤੇ ਅੰਮ੍ਰਿਤ ਸੰਚਾਰ ਬਾਰੇ ਬਣਾਇਆ ਗਿਆ ਪੋਸਟਰ, ਇਕ ਗਹਰੀ ਸਾਜ਼ਿਸ਼
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪੰਥ ਵਿਰੋਧੀਆਂ ਦੇ ਹੌੰਸਲੇ ਹੁਣ ਐਨੇ ਵੱਧ ਗਏ ਹਨ, ਕਿ ਉਹ ਇਖ਼ਲਾਕਹੀਣ ਕੰਮ ਕਰਣ ਤੋਂ ਗੁਰੇਜ਼ ਨਹੀਂ ਕਰਦੇ। ਕੱਲ ਰਾਤ ਤੋਂ ਖ਼ਾਲਸਾ ਨਿਊਜ਼, ਗੁਰੂ ਗ੍ਰੰਥ ਸਾਹਿਬ ਅਕੈਡਮੀ ਨੂੰ ਅਨੇਕਾਂ ਹੀ ਫੋਨ ਆਏ ਹਨ ਕਿ ਜਿਹੜਾ ਪੋਸਟਰ ਅੰਮ੍ਰਿਤ ਸੰਚਾਰ ਬਾਰੇ ਪ੍ਰੋ. ਦਰਸ਼ਨ ਸਿੰਘ ਦੇ ਨਾਮ ਹੇਠ ਫੇਸਬੁੱਕ 'ਤੇ ਪਾਇਆ ਗਿਆ ਹੈ, ਉਸ ਬਾਰੇ ਆਪਣਾ ਸਟੈਂਡ ਕਲੀਅਰ ਕਰੋ

ਇਸ ਬਾਰੇ ਜਦੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਜੋ ਕਿ 29 ਅਪ੍ਰੈਲ 2014 ਤੋਂ ਹਸਪਤਾਲ ਵਿੱਚ ਹਨ, ਜਿਨ੍ਹਾਂ ਦੇ ਦੋਵੇਂ ਗੋਡਿਆਂ ਦਾ ਆਪ੍ਰੇਸ਼ਨ ਹੋਇਆ ਹੈ, ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਬੜੀ ਚੜ੍ਹਦੀਕਲਾ 'ਚ ਸੰਖੇਪ ਜਿਹਾ ਜਵਾਬ ਦਿੱਤਾ ਕਿ "ਉਨ੍ਹਾਂ ਦਾ ਅਕੀਦਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੈ, ੳਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਨੂੰ ਹੀ ਗੁਰਬਾਣੀ ਮੰਨਦੇ ਹਨ, ਪਰ ਉਨ੍ਹਾਂ ਦਾ ਇਸ ਪੋਸਟਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਮੇਰੇ ਖਿਲਾਫ ਇੱਕ ਗਹਰੀ ਸਾਜ਼ਿਸ਼ ਹੈ, ਜੋ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁੱਝ ਕੇ ਕੀਤੀ ਹੈ।"

ਗੁਰੂ ਗ੍ਰੰਥ ਸਾਹਿਬ ਅਕੈਡਮੀ ਦੇ ਬੁਲਾਰੇ ਸ. ਸਿਮਰ ਸਿੰਘ ਨੇ ਖ਼ਾਲਸਾ ਨਿਊਜ਼ ਨੂੰ ਹੇਠ ਲਿਖੀ ਈਮੇਲ ਰਾਹੀਂ ਸਪਸ਼ਟੀਕਰਨ ਦਿੱਤਾ:

Waheguru ji ka Khalsa Waheguru ji ki Fateh,

A poster has been circulating the Internet today with claims that an Amrit Sanchar will be held at GGS Academy on May 11, 2014. Please be advised that this poster was created and distributed without the prior consent and authorization of Prof. Darshan Singh. Singh Sahib has been in hospital since April 29 for surgery. Upon returning to good health, Singh Sahib will investigate to determine the source of these claims and appropriate action will be taken in response. It goes without saying; the creation and distribution of falsified claims as such are denounced and unreservedly denied.

ਖ਼ਾਲਸਾ ਨਿਊਜ਼ ਦਾ ਇਸ ਬਾਰੇ ਪੂਰਾ ਖੁਲਾਸਾ ਇਓਂ ਹੈ:

ਜਦੋਂ ਇਹ ਪੋਸਟਰ ਕਿਸੇ ਨੇ ਫੇਸਬੁੱਕ 'ਤੇ ਪਾਇਆ ਤਾਂ ਛੇਤੀ ਹੀ ਇੱਕ ਸੁਹਿਰਦ ਵੀਰ ਨੇ ਵਾਟਸਅੱਪ 'ਤੇ ਇਹ ਪੋਸਟਰ ਸਾਨੂੰ ਭੇਜਿਆ, ਦੇਖ ਕੇ ਹੈਰਾਨੀ ਅਤੇ ਬਣਾਉਣ ਵਾਲੇ ਦਿਮਾਗੀ ਦਿਵਾਲੀਏਪਨ ਦਾ ਅਹਿਸਾਸ ਹੋਇਆ।

ਇਸ ਪੋਸਟਰ ਨੂੰ ਦੇਖਕੇ ਸਹਿਜੇ ਹੀ ਪਤਾ ਚਲਦਾ ਹੈ ਕਿ ਇਹ ਪੋਸਟਰ "ਫੇਕ" ਹੈ

ਸਭ ਤੋਂ ਉੱਪਰ ਜਿਹੜੀ ਪੰਕਤੀ ਲਿਖੀ ਗਈ ਹੈ, ਉਸ ਤੋਂ ਹੀ ਇਸ ਪੋਸਟਰ ਦੀ ਹਵਾ ਨਿਕਲ ਜਾਂਦੀ ਹੈ। ਇਹ ਪੰਕਤੀ ਭਾਈ ਗੁਰਦਾਸ ਦੂਜੇ ਵਲੋਂ ਲਿਖੀ ਗਈ ਹੈ "ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ"। ਇਨ੍ਹਾਂ ਪੰਕਤੀਆਂ ਤੋਂ ਅੱਗੇ "ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ..."

ਬਣਾਉਣ ਵਾਲਾ ਕੋਈ ਨੌਸੀਖੀਆ ਲਗਦਾ ਹੈ, ਜਿਸਨੇ ਐਨਾ ਵੀ ਨਹੀਂ ਸੋਚਿਆ ਕਿ ਇਸ ਪੰਕਤੀ ਬਾਰੇ ਪ੍ਰੋ. ਦਰਸ਼ਨ ਸਿੰਘ ਜੀ ਦਾ ਸਟੈਂਡ ਕੀ ਹੈ। ਇਸ ਪੂਰੀ ਲਿਖਤ ਵਿੱਰੁਧ ਤਾਂ ਪ੍ਰੋ. ਸਾਹਿਬ ਅਨੇਕਾਂ ਵਾਰੀ ਹੀ ਵੀਚਾਰਾਂ ਕਰ ਚੁਕੇ ਹਨ। ਇਸੇ 16 ਅਪ੍ਰੈਲ 2014 ਨੂੰ ਪ੍ਰੋ. ਸਾਹਿਬ ਨੇ ਅੰਮ੍ਰਿਤ ਦੇ ਵਿਸ਼ੇ 'ਤੇ ਬੋਲਦਿਆਂ ਇਸ ਪੰਕਤੀ ਦਾ ਵੀ ਜ਼ਿਕਰ ਕੀਤਾ ਸੀ, ਜੋ ਕਿ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੀ ਅਤੇ ਦੇਖੀ ਸੁਣੀ ਜਾ ਸਕਦੀ ਹੈ। http://www.khalsanews.org/newspics/2014/04%20Apr%2014/16%20Apr%2014/16%20Apr%2014%20PDS%20reg%20Amrit%20on%20Baisakhi.htm
 

ਜਿਥੇ ਉਨ੍ਹਾਂ ਨੇ ਗੁਰਮਤਿ ਵੀਚਾਰਾਂ ਦੌਰਾਨ ਕਿਹਾ ਸੀ ਕਿ:

ਇਸ ਅੰਮ੍ਰਿਤ ਦਾ ਨਾਮ ਖੰਡੇ ਦਾ ਅੰਮ੍ਰਿਤ ਗੁਰੂ ਨੇ ਨਹੀਂ ਰੱਖਿਆ, ਗੁਰੂ ਗੋਬਿੰਦ ਸਿੰਘ ਨੇ ਆਪਣੀ ਕਿਸੇ ਲਿਖਤ 'ਚ ਇਹ ਨਹੀਂ ਲਿਖਿਆ ਕਿ ਇਸ ਦਾ ਨਾਮ ਖੰਡੇ ਦਾ ਅੰਮ੍ਰਿਤ ਹੈ। ਇਹ ਦੂਜੇ ਭਾਈ ਗੁਰਦਾਸ ਨੇ ਵਰਤਿਆ, ਜਿਨੇ ਕਾਲਕਾ ਦਾ ਲਫ਼ਜ਼ ਵਰਤਿਆ। "ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਅਹੁ ਪਾਹੁਲ ਖੰਡਧਾਰ ਹੋਏ ਜਨਮ ਸੁਹੇਲਾ।", ਦੂਜੇ ਭਾਈ ਗੁਰਦਾਸ, ਜਿਸਨੂੰ ਮਾਨਤਾ ਨਹੀਂ ਮਿਲ ਰਹੀ, ਜਿਹੜਾ ਕਾਲਕਾ ਦੀ ਉਪਾਸਨਾ ਕਰਦਾ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਾਲਕਾ ਦਾ ਪੁਜਾਰੀ ਬਣਾ ਰਿਹਾ ਹੈ, ਉਸਦਾ ਵਰਤਿਆ ਹੋਇਆ ਲਫ਼ਜ਼ ਹੈ

ਖੰਡੇ ਦੀ ਮਹੱਤਤਾ ਜ਼ਿਆਦਾ ਕਿਉਂ ਰੱਖੀ, ਕਿਉਂਕਿ ਖੰਡਾ ਸਥੂਲ ਹੈ, ਗੁਰਬਾਣੀ ਸੂਕਸ਼ਮ ਹੈ। ਖੰਡੇ ਦਾ ਨਾਮ ਰੱਖਿਆ, ਕਿਉਂਕਿ ਮਨੁੱਖ ਨੂੰ ਸਥੂਲ ਦਾ ਪੁਜਾਰੀ ਬਣਾਉਣਾ ਸੀ, ਇਸ ਲਈ ਸਥੂਲ ਦੇ ਪੁਜਾਰੀ ਨੇ ਅੰਮ੍ਰਿਤ ਦਾ ਨਾਮ ਗੁਰਬਾਣੀ ਅਨੁਸਾਰ ਨਹੀਂ ਰੱਖਿਆ, ਖੰਡੇ ਦਾ ਅੰਮ੍ਰਿਤ ਰੱਖ ਦਿੱਤਾ।


ਦੂਸਰੀ ਗ਼ਲਤੀ ਪੋਸਟਰ ਬਣਾਉਣ ਵਾਲੇ ਨੇ ਹੋਰ ਕੀਤੀ ਕਿ ਉਸਨੇ ਅੰਮ੍ਰਿਤ ਸੰਚਾਰ ਦੀ ਤਰੀਕ 11 ਮਈ ਲਿਖੀ। ਓ ਭਲਿਓ, ਪ੍ਰੋ. ਦਰਸ਼ਨ ਸਿੰਘ ਤਾਂ 29 ਅਪ੍ਰੈਲ 2014 ਦੇ ਹਸਪਤਾਲ 'ਚ ਹਨ, ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਘੱਟੋ ਘੱਟ ਇਕ ਮਹੀਨਾ ਆਰਾਮ ਕਰਨ ਲਈ ਤਾਕੀਦ ਕੀਤੀ ਹੈ। ਫਿਰ ਅੰਮ੍ਰਿਤ ਸੰਚਾਰ ਕਿਸਨੇ ਕਰਵਾਉਣਾ ਹੈ?

ਫਿਰ ਇਸ ਪੋਸਟਰ 'ਤੇ ਪੰਜਾਬੀ ਦੀਆਂ ਅਨੇਕਾਂ ਹੀ ਗਲਤੀਆਂ ਹਨ, ਜਿਹੜੀਆਂ ਪ੍ਰੋ. ਦਰਸ਼ਨ ਸਿੰਘ ਵਲੋਂ ਕੀਤੇ ਜਾਰੀ ਪੋਸਟਰ, ਉਹ ਵੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਦੇ ਨਾਮ ਹੇਠ 'ਤੇ ਹੋਵੇ, ਨਾਮੁਮਕਿਨ ਹੈ।

ਅਤੇ ਅੰਤ ਵਿੱਚ ਪੋਸਟਰ ਬਣਾਉਣ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਅਕੈਡਮੀ ਦੀ ਵੈਬ ਸਾਈਟ ਦਾ ਉਪਰਲਾ ਹਿੱਸਾ ਵੀ ਕਾਪੀ ਕੀਤਾ, ਗਲ ਕਿ ਇਸ ਬਣਾਉਣ ਵਾਲੇ ਬਿਨਾਂ ਕਿਸੇ ਅਕਲਮੰਦੀ ਦੇ, ਕਿਸੇ ਦੀ ਚੱਕ 'ਚ ਆ ਕੇ, ਆਪਣਾ ਦਿਮਾਗ ਦੀ ਵਰਤੋਂ ਕੀਤੇ ਬਗੈਰ ਇਹ ਕਾਰਾ ਕੀਤਾ, ਜੋ ਕਿ ਬੇਹੱਦ ਗਿਰਿਆ ਹੋਇਆ ਅਤੇ ਇਖ਼ਲਾਕਹੀਣ ਹੈ।

ਸੋ, ਇਸ ਪੂਰੇ ਖ਼ੁਲਾਸੇ ਦਾ ਤੱਤ ਹੈ: ਇਹ ਪੋਸਟਰ ਫੇਕ ਹੈ।

ਓ ਭਲਿਓ, ਜੇ ਕਿਸੇ ਨੂੰ ਪ੍ਰੋ. ਦਰਸ਼ਨ ਖ਼ਾਲਸਾ ਨਾਲ ਕਿਸੇ ਨੂੰ ਕੋਈ ਗਲਤਫਹਮੀ ਹੈ, ਤਾਂ ਜਦੋਂ ਜਿਸ ਥਾਂ 'ਤੇ ਉਹ ਕੀਰਤਨ ਕਰਣ ਜਾਂਦੇ ਨੇ, ਜਾਂ ਜਿੱਥੇ ਰਹਿੰਦੇ ਨੇ ਆ ਕੇ ਗੱਲ ਕਰੋ, ਇਸ ਤਰ੍ਹਾਂ ਦੀਆਂ ਸ਼ਰਾਰਤਾਂ ਨਾਲ ਵਖਰਾਅ ਅਤੇ ਦੁਬਿਧਾ ਹੀ ਵੱਧਦੀ, ਨਿਕਲਦਾ ਕੁੱਝ ਨਹੀਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top