Share on Facebook

Main News Page

ਨਕਲ ਕਰਨ ਲਈ ਵੀ, ਅਕਲ ਦੀ ਜ਼ਰੂਰਤ ਹੁੰਦੀ ਹੈ
-:
ਇੰਦਰਜੀਤ ਸਿੰਘ, ਕਾਨਪੁਰ

ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥:

ਉਤੱਮ (ਕਰਤਾਰ) ਦੇ ਦਰ ਤੇ ਰਹਿਣ ਵਾਲਾ, ਭਾਵ: ਭਰੋਸਾ ਕਰਨ ਵਾਲਾ ਵਿਅਕਤੀ ਹਮੇਸ਼ਾਂ ਉਤੱਮ ਹੀ ਅਖਵਾਂਉਦਾ ਹੈ। ਨੀਚ ਕਰਮ ਕਰਨ ਵਾਲੇ ਅਪਣੇ ਭਾਗਾਂ ਨੂੰ ਬਹਿ ਕੇ ਸਦਾ ਰੋਂਦੇ ਹੀ ਰਹਿਦੇ ਹਨ। ਐਸੇ ਭਾਗਹੀਨ ਲੋਗ ਈਰਖਾ, ਦਵੈਸ਼ ਅਤੇ ਹਉਮੇ ਦੀ ਅੱਗ ਵਿੱਚ ਸੜ ਸੜ ਕੇ, ਅਪਣਾਂ ਸਾਰਾ ਜੀਵਨ ਉਜਾੜ ਲੈਂਦੇ ਹਨ, ਲੇਕਿਨ ਉਤਮ ਵਿਅਕਤੀ ਦੀ ਚੰਗਿਆਈ ਨੂੰ ਕੋਈ ਆਂਚ ਨਹੀਂ ਆਂਉਦੀ।

ਈਰਖਾ, ਅਤੇ ਹਉਮੇ ਦੀ ਅਗ ਵਿਚ ਸੜ ਰਹੇ ਐਸੇ ਭਾਗਹੀਨ ਲੋਕਾਂ ਨੇ ਅਪਣੇ ਨੀਚ ਕਰਮਾਂ ਦਾ ਮੁਜਾਹਿਰਾ ਇਕ ਵਾਰ ਫਿਰ ਕੀਤਾ। ਫੇਸਬੁਕ, ਵਾਟਸ ਏਪ ਅਤੇ ਹੋਰ ਸ਼ੋਸ਼ਲ ਮੀਡੀਆ 'ਤੇ ਹੇਠ ਛਪਿਆ ਪੋਸਟਰ ਪਾ ਕੇ ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਇਕ ਵਾਰ ਫਿਰ ਬਦਨਾਮ ਕਰਨ ਦੀ ਹੋਛੀ ਸਾਜਿਸ਼ ਰਚੀ ਗਈ। ਇਥੋਂ ਤਕ ਮੇਸੇਜ ਆਏ ਕਿ ਪ੍ਰੋਫੇਸਰ ਦਰਸ਼ਨ ਸਿੰਘ ਜੀ ਐਸਾ ਅੰਮ੍ਰਿਤ ਸੰਚਾਰ ਪਹਿਲਾਂ ਵੀ ਕਰਾ ਚੁਕੇ ਹਨ।

ਫੇਸਬੁਕ 'ਤੇ ਮੇਰੀ ਫ੍ਰੈਂਡ ਲਿਸਟ ਵਿੱਚ ਇਕ ਵੀਰ ਨੇ ਇਹ ਪੋਸਟਰ ਪਾਇਆ। ਦਾਸ ਨੇ ਉਸ ਨੂੰ ਪੁਛਿਆ ਕਿ ਤੁਹਾਨੂੰ ਇਹ ਪੋਸਟਰ ਕਿਥੋਂ ਮਿਲਿਆ ਹੈ, ਤਾਂ ੳਨ੍ਹਾਂ ਨੇ ਇਕ ਲਿੰਕ ਦਿਤਾ। ਉਸ ਲਿੰਕ 'ਤੇ ਜਾਣ 'ਤੇ ਪਤਾ ਲੱਗਾ ਕਿ ਇਹ ਪੋਸਟਰ ਉਥੋਂ ਹਟਾ ਦਿਤਾ ਗਇਆ ਹੈ। ਉਸ ਲਿੰਕ ਤੇ ਜਾਨ ਤੇ ਉਹ ਪੋਸਟਰ ਤਾਂ ਨਹੀਂ ਮਿਲਿਆ, ਲੇਕਿਨ ਇਹ ਸਪਸ਼ਟ ਹੋ ਗਇਆ ਕਿ ਇਹ ਕਰਤੂਤ ਕਿਸ ਦੀ ਹੈ। ਇਸ ਵੀਰ ਨੂੰ ਵੀ ਦਾਸ ਨੇ ਇਹ ਪੋਸਟਰ ਹਟਾਉਣ ਲਈ ਕਹਿਆ ਤੇ ਉਸ ਨੂੰ ਤਾਕੀਦ ਕੀਤੀ ਕਿ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਅੰਮ੍ਰਿਤ ਛਕਾਉਣਾ ਅਤੇ ਨਾ ਛਕਾਉਣਾ ਇਹ ਇਕ ਅਲਗ ਵਿਸ਼ਾ ਹੋ ਸਕਦਾ ਹੈ ਅਤੇ ਇਸ ਤੇ ਰਾਏ ਲੈਣ ਲਈ ਕੋਈ ਪੋਸਟ ਪਾਉਣੀ ਵਖਰੀ ਗਲ ਹੈ। ਲੇਕਿਨ ਕਿਸੇ ਮੋਹਤਬਰ ਸ਼ਖਸ਼ਿਅਤ ਦੀ ਫੋਟੋ ਅਤੇ ਐਡਰੇਸ ਛਾਪ ਕੇ, ਉਸ ਦਾ ਨਾਂ ਵਰਤ ਕੇ ਐਸਾ ਝੂਠਾ ਅਤੇ ਨੀਚਤਾ ਭਰਿਆ ਪ੍ਰਚਾਰ ਕਰਨਾ, ਗੈਰ ਕਾਨੂੰਨੀ ਅਤੇ ਬਰਦਾਸ਼ਤ ਤੋਂ ਬਾਹਰ ਹੈ। ਦਾਸ ਦੀ ਗਲ ਮੰਨਦਿਆਂ ਉਸ ਵੀਰ ਨੇ ਵੀ ਇਹ ਪੋਸਟਰ ਹਟਾ ਲਇਆ। ਲੇਕਿਨ ਇਹ ਖਬਰ ਅੱਗ ਦੀ ਤਰ੍ਹਾਂ ਪੂਰੇ ਸ਼ੋਸ਼ਲ ਮੀਡੀਏ 'ਤੇ ਫੈਲ ਚੁਕੀ ਸੀ। ਇਸ ਖਬਰ ਨੂੰ ਤੂਲ ਦੇ ਰਹੇ ਵਿਅਕਤੀਆਂ ਦੇ ਨਾਮ ਇਸ ਪੋਸਟਰ ਦੇ ਨਾਲ ਫੇਸਬੁਕ ਦੀ ਪੋਸਟ ਵਿੱਚ ਸਾਫ ਪੜ੍ਹੇ ਜਾ ਸਕਦੇ ਹਨ।

ਇਕ ਕਹਾਵਤ ਹੈ ਕਿ "ਨਕਲ ਕਰਨ ਲਈ ਵੀ, ਅਕਲ ਦੀ ਜ਼ਰੂਰਤ ਹੁੰਦੀ ਹੈ"। ਇਹ ਪੋਸਟਰ ਪਾਉਣ ਵਾਲਾ ਵਿਅਕਤੀ ਪਰਲੇ ਦਰਜੇ ਦਾ ਮੂਰਖ ਅਤੇ ਗੁਰਮਤਿ ਤੋਂ ਪੂਰੀ ਤਰ੍ਹਾਂ ਸਖਣਾਂ ਹੈ। ਇਸ ਦਾ ਸਬੂਤ ਉਸਨੇ ਅਪਣੇ ਇਸ ਪੋਸਟਰ ਵਿੱਚ ਹੀ ਦੇ ਦਿਤਾ ਹੈ। ਇਸ ਪੋਸਟਰ ਉਪਰ ਪੰਗਤੀ ਲਿਖੀ ਹੋਈ ਹੈ "ਪੀਵਹੁ ਪਾਹੁਲ ਖੰਡੇਧਾਰ ਹੋਏ ਜਨਮ ਸੁਹੇਲਾ"। ਉਏ ਗੁਰਮਤਿ ਦੇ ਦੁਸ਼ਮਨੋ! ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਹ ਪੰਗਤੀ ਕੋਈ ਵੀ ਜਾਗਰੂਕ ਵਿਅਕਤੀ ਨਹੀਂ ਲਿਖ ਸਕਦਾ, ਜਿਸਦੀ ਦੂਜੀ ਲਾਈਨ ਹੈ- "ਗੁਰ ਸਿਮਰੁ ਮਨਾਈ ਕਾਲਕਾ ਖੰਡੇ ਕੀ ਬੇਲਾ"।

ਕਹਿੰਦੇ ਹਨ ਕਾਤਿਲ ਕਿੰਨਾਂ ਵੀ ਸਿਆਣਾਂ ਹੋਵੇ, ਉਹ ਕਤਲ ਕਰਨ ਵੇਲੇ ਕੋਈ ਨਾਂ ਕੋਈ ਸੁਰਾਗ ਛੱਡ ਹੀ ਦਿੰਦਾ ਹੈ। ਇਹ ਪੋਸਟਰ ਛਾਪਣ ਵਾਲੇ ਨੇ ਇਹ ਤਾਂ ਲਿਖ ਦਿਤਾ ਕਿ 11 ਮਈ ਸਵੇਰੇ ਸੱਤ ਵਜੇ ਅੰਮ੍ਰਿਤ ਛਕਾਇਆ ਜਾਵੇਗਾ, ਲੇਕਿਨ ਉਸ ਵਿਚਾਰੇ ਨੂੰ ਇਹ ਵੀ ਪਤਾ ਨਹੀਂ ਕਿ ਪ੍ਰੋਫੇਸਰ ਸਾਹਿਬ ਦੇ ਗੋਡਿਆਂ ਦਾ ਆਪਰੇਸ਼ਨ ਹੋਇਆ ਹੈ ਅਤੇ ਉਹ ਹਸਪਤਾਲ ਵਿਚ ਹਨ ਅਤੇ ਇੱਕ ਦੋ ਮਹੀਨੇ ਤੱਕ ਉਹ ਅਰਾਮ ਕਰਨਗੇ। ਅੰਮ੍ਰਿਤ, ਪੋਸਟਰ ਛਾਪਣ ਵਾਲੇ ਦੇ ਬਾਪੂ ਨੇ ਛਕਾਉਣਾਂ ਹੈ ?

ਇਹੋ ਜਹੀਆਂ ਨੀਚ ਹਰਕਤਾਂ ਕਰਨ ਵਾਲਿਆਂ ਨੂੰ ਇਹ ਚੇਤਾਵਨੀ ਦਿਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਇਸ ਤਰ੍ਹਾਂ ਪਿੱਠ 'ਤੇ ਵਾਰ ਨਹੀਂ ਕਰਦੇ। ਇਸ ਤਰ੍ਹਾਂ ਦੀ ਹਰਕਤ ਕਰਨ ਵਾਲਾ ਤਾਂ ਫੜਿਆ ਹੀ ਜਾਵੇਗਾ। ਇਸ ਪੋਸਟਰ ਨੂੰ ਪਾਉਣ ਵਾਲੇ ਅਤੇ ਉਸ ਨੂੰ ਲਾਈਕ ਕਰਨ ਵਾਲੇ ਤਾਂ ਫੇਸ ਬੁਕ 'ਤੇ ਨੰਗੇ ਹੋ ਹੀ ਚੁਕੇ ਹਨ

ਪਾਠਕ ਸਜੱਣ ਵੀ ਫੇਸਬੁਕ 'ਤੇ ਪਏ ਇਨ੍ਹਾਂ ਨਾਵਾਂ ਨੂੰ ਇਸ ਦੇ ਸਕ੍ਰੀਨ ਸ਼ਾਟ ਵਿੱਚ ਪੜ੍ਹ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਪਛਾਨ ਲਵੋ ਅਤੇ ਇਨ੍ਹਾਂ ਤੋਂ ਸੁਚੇਤ ਰਹੋ। ਇਹ ਉਸ ਹੀ ਧਿਰ ਦੇ ਲੋਗ ਹਨ ਜੋ ਇਕ ਪਾਸੇ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ "ਲਿਫਾਫਾ" ਕਹਿ ਕੇ ਸੰਬੋਧਿਤ ਕਰਦੇ ਹਨ। ਬੜੀ ਹਾਸੋਹੀਣੀ ਗਲ ਹੈ ਕਿ ਇਹ ਗੈਰ ਸਿਧਾਂਤਕ ਪੰਗਤੀ ਛਾਪਣ ਵੇਲੇ ਇਨ੍ਹਾਂ ਤੱਤ ਗੁਰਮਤਿ ਦੇ ਗਿਆਨੀਆਂ ਦਾ ਤੱਤ ਗਿਆਨ ਕਿਥੇ ਚਲਾ ਗਇਆ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top