ਅਖੌਤੀ ਦਸਮ ਗ੍ਰੰਥ ਵਿਚ ਚੰਡੀ ਚਰਿਤ੍ਰ (ਉਕਤਿ ਬਿਲਾਸ) ਦਰਜ਼ ਕੀਤਾ
ਹੋਇਆ ਹੈ, ਜਿਸ ਦੇ (233, 1 ਤੋਂ ਲੈ ਕੇ 233 ਤੱਕ) ਲੜੀਵਾਰ ਪੈਰੇ ਹਨ । ਪੈਰਾ 231 ਇੰਜ
ਹੈ:
ਸਵੈਯਾ
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।
ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤੁਬ ਜੂਝ ਮਰੋ। 231 ।
ਡਾ.
ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਨੇ ਇਸ ਦੀ ਵਿਆਖਿਆ ਕੀਤੀ ਹੈ :
ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋ) ਨ ਟਲਾਂ। ਜਦੋਂ ਵੈਰੀ
ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿਤ
ਪ੍ਰਾਪਤ ਕਰਾਂ। ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ
ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ
ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ। 231 ।
English
Translation by Author S. Pritpal Singh Bindra (Canada), is
reproduced below:
Oh, Shiva, shower this blessing upon me, that I may not hesitate
partaking in noble deeds. With no fear and with fortitude I may enter
the fight and seek the victory. And then I enlighten my mind and to be
enticed to extol you. As the life-end seems nearer, I may jump in the
struggle and sacrifice.
S.
Bindra has further expressed his views as follows:
(231) OO, Shiva, shower the blessing upon me
Now we must consider the position of Shiva logically
through these instances. He has been created through the might of a
Primal Being who is the source of Shivas power. Shiva is not
omnipresent but resides in a particular place called Kailasha Puri.
Shivas companions, like the vultures, feel pleasure on seeing the dead
bodies for flesh. It was Shiva who cut off the head of the Ganesha,
another deity. In the stanza 166, two entities are distinctly mentioned,
Brahma, the Creator and Shiva, whose contemplation was shuddered.
Nowhere, Shiva is depicted as God.
From the foregoing, it is quite evident that the Shiva, in the above
hymn, does not represent God, Almighty. It is just a Hindu god or
deity.
[His Article: Shiva, Akalpurkh Or A Deity? was
also published in The Sikh Bulletin, July 2001 at pages 27-28, CA, USA]
For a moment, even if it is considered that Guru Gobind Singh Sahib
had uttered these lines for seeking boon from Shiva, question arises
whether it proved to be true? Because Guru Sahib had breathed his
last on 7 October 1708 when no battle had taken place at Nanded (Hazur
Sahib) during September and October 1708.
ਅਖੀਰਲੇ ਦੋ ਪੈਰੇ ਪੜਣ ਤੇ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਨੇ ਐਸੀ
ਕੋਈ ਬੇਨਤੀ ਨਹੀਂ ਕੀਤੀ ਹੋਵੇਗੀ !
ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ।
ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ।
ਕਉਤਕ ਹੋਤੁ ਕਰੀ ਕਵਿ ਨੋ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ। 232 ।
ਡਾ: ਜੱਗੀ ਵਲੋਂ ਵਿਆਖਿਆ:
ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ)
ਰੌਦਰ-ਰਸ ਵਿਚ ਲਿਖੀ ਹੈ। ਇਕ ਤੋਂ ਇਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ
ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ। ਕਵੀ ਨੇ ਮਾਨਸਿਕ ਵਿਲਾਸ (ਕਉਤਕ)
ਲਈ ਇਕ ਕਾਵਿ-ਰਚਨਾ ਕੀਤੀ ਹੈ। ਸਤਸਈ ਦੀ ਇਹ ਪੂਰੀ ਕਥਾ ਵਰਣਿਤ ਹੈ। ਜਿਸ (ਮਨੋਰਥ) ਲਈ
(ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ)
ਪ੍ਰਦਾਨ ਕਰੇਗੀ। 232 ।
ਦੋਹਰਾ
ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰੁ ਨ ਕੋਇ।
ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ। 233 ।
ਡਾ: ਜੱਗੀ ਵਲੋਂ
ਵਿਆਖਿਆ:
(ਮੈਂ) ਸਤਸਈ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ
ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ । ਹੇ ਚੰਡਿਕਾ ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ)
ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੇ। 233 ।
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ
ਚੰਡੀ ਚਰਿਤ੍ਰ ਉਕਤਿ ਬਿਲਾਸ ਦਾ ਦੇਵ ਸੁਰੇਸ ਸਹਿਤ ਜੈਕਾਰ ਕਰਾ ਅੱਠਵਾਂ ਅਧਿਆਇ ਸਮਾਪਤ
ਹੋਇ; ਸਭ ਸ਼ੁਭ ਹੈ ।8।
ਕਿਸੇ ਭੀ ਗੁਰਦੁਆਰਾ ਸਾਹਿਬ ਵਿਖੇ ਇਸ ਦਾ ਗਾਇਣ ਨਹੀਂ ਹੋਣਾ
ਚਾਹੀਦਾ, ਕਿਉਂਕਿ ਗੁਰੂ ਸਾਹਿਬ ਅਤੇ ਸਿੱਖ ਇਕ ਅਕਾਲ ਪੁਰਖ ਦੀ ਹੋਂਦ ਨੂੰ ਹੀ ਮੰਨਣ ਵਾਲੇ
ਹਨ ਅਤੇ ਕਿਸੇ ਹਿੰਦੂ ਦੇਵੀ-ਦੇਵਤੇ ਵਿਚ ਵਿਸ਼ਵਾਸ਼ ਨਹੀਂ ਰੱਖਦੇ। ਇਸ ਲਈ, ਕਿਸੇ
ਸ਼ਿਵਾ ਤੋਂ ਬਰ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ! ਪਰ,
ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਹੁਕਮ ਸਦਾ ਮੰਨਣਾ ਚਾਹੀਦਾ ਹੈ:
ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ: ਗੁਰੂ ਗਰੰਥ
ਸਾਹਿਬ - ੴ ਜਪੁ ਤੋਂ ਮੁੰਦਾਵਣੀ ਤੱਕ (ਪੰਨੇ 1 ਤੋਂ 1429)