ਪੰਜਾਬ
ਵਿਚ ਖਾੜਕੂਵਾਦ ਦੇ ਦੌਰਾਨ ਜਿਸ ਤਰ੍ਹਾਂ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ
ਬਣਾ ਕੇ ਖਤਮ ਕੀਤਾ ਗਿਆ ਸੀ, ਓਹ ਕੇਂਦਰੀ ਏਜੇਂਸੀਆਂ ਦੀ ਗਿਣੀ ਮਿੱਥੀ ਸ਼ਾਜਿਸ਼ ਸੀ। ਇਹ
ਏਜੇਂਸੀਆਂ ਸਰਕਾਰਾਂ ਤੋਂ ਵੀ ਉਪਰ ਕੰਮ ਕਰ ਦੀਆਂ ਹਨ, ਕਿਸੇ ਵੀ ਦੇਸ਼ ਨੂੰ ਇਕੱਠਾ ਰੱਖਣ
ਵਾਸਤੇ, ਓਸ ਦੇਸ਼ ਵਿੱਚ ਉੱਠਣ ਵਾਲੇ ਵਿਦਰੋਹ ਉਪਰ ਪੂਰੀ ਨਜਰ ਰਖਦੀਆਂ ਹਨ। ਜਦੋਂ ਜਦੋਂ
ਪੰਜਾਬ ਵਿੱਚ ਸਿੱਖਾਂ ਵਲੋਂ ਵੱਧ ਅਧਿਕਾਰਾਂ ਦੀ ਗੱਲ ਸੁਲਗੀ, ਉਦੋਂ ਉਦੋਂ ਇਹਨਾ ਦੀ
ਨਸ਼ਲਕੁਸ਼ੀ ਹੋਈ ਹੈ।
ਜਿਵੇਂ ਨਕਸਲਾਇਟ ਦੀ ਲਹਿਰ ਦੇ ਦੌਰਾਨ ਬਾਦਲ ਦੇ ਹਥੋਂ ਨੌਜਵਾਨਾਂ
ਦਾ ਕਤਲੇਆਮ ਕਰਵਾਇਆ ਗਿਆ। ਮੋਗੇ ਰੀਗਲ ਸਿਨੇਮੇ ਵਾਲੀ ਘਟਨਾ ਸਭ ਨੂੰ ਯਾਦ ਹੋਵੇਗੀ, ਉਸ
ਤੋਂ ਬਾਅਦ ਖਾੜਕੂਵਾਦ ਦੌਰਾਨ ਨੌਜਵਾਨਾਂ ਦੇ ਕਤਲੇਆਮ ਵਾਸਤੇ, ਉਸ ਸਮੇਂ ਦੇ ਮੁੱਖਮੰਤਰੀ
ਬੇਅੰਤ ਸਿੰਘ ਨੂੰ ਵਰਤਿਆ ਗਿਆ। ਇਸ ਦੌਰਾਨ ਨੌਜਵਾਨ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਗਈ।
ਜਿਹੜੇ ਓਸ ਸਮੇਂ ਜਨਮੇ ਬੱਚੇ ਸਨ, ਜੋ ਹੁਣ ਜਵਾਨ ਹੋਏ ਸਨ, ਹੁਣ ਇਹਨਾਂ ਦੀ ਨਸ਼ਲਕੁਸ਼ੀ
ਨਸ਼ਿਆਂ ਰਾਹੀ ਜਾਰੀ ਹੈ। ਜਿਹੜੇ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੇ ਹਨ, ਓਹ ਅੱਗੇ
ਆਪਣੀ ਔਲਾਦ ਵੀ ਪੈਦਾ ਨਹੀਂ ਕਰ ਸਕਦੇ।
ਸੋ, ਨਵੀਂ ਜਨਮ ਲੈਣ ਵਾਲੀ ਪੀੜੀ ਦੀ ਜਨਮ ਲੈਣ ਤੋਂ ਪਹਿਲਾਂ ਹੀ ਨਸ਼ਲਕੁਸ਼ੀ ਹੋ ਗਈ ਹੈ, ਪਰ
ਅਸੀਂ ਸੁੱਤੇ ਹੋਏ, ਅਸੀਂ ਫੇਰ ਵੀ ਜਾਗ ਨਹੀਂ ਰਹੇ ਕਿ ਸਿੱਖ ਵਿਰੋਧੀ ਜਮਾਤ ਸਾਨੂੰ ਖਤਮ
ਕਰਨ 'ਤੇ ਤੁਲੀ ਹੋਈ ਹੈ। ਜਿਹੜੇ ਰੌਲਾ ਪਾਉਂਦੇ ਨੇ ਨਸ਼ਾ ਪਾਕਿਸਤਾਨ ਵਿਚੋਂ ਆਉਂਦਾ ਹੈ,
ਇਹ ਝੂਠ ਹੈ, ਨਸ਼ਾ ਸਾਰਾ ਪੰਜਾਬ ਵਿਚ ਹੀ ਤਿਆਰ ਹੋ ਰਿਹਾ ਹੈ। ਜੇਕਰ ਪਾਕਿਸਤਾਨ ਵਿਚੋਂ ਨਸ਼ਾ
ਆਉਂਦਾ ਹੁੰਦਾ, ਤਾਂ ਰਾਜਸਥਾਨ ਅਤੇ ਗੁਜਰਾਤ ਦਾ ਬਾਰਡਰ ਪੰਜਾਬ ਨਾਲੋਂ ਜਿਆਦਾ ਲਗਦਾ ਹੈ
ਪਾਕਿਸਤਾਨ ਨਾਲ..
ਇਹ ਸਭ ਡ੍ਰਾਮਾ ਹੈ, ਇਹ ਨਸ਼ਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ
ਵਾਸਤੇ ਪੰਜਾਬ ਵਿੱਚ ਹੀ ਇਹਨਾ ਲੀਡਰਾਂ ਦੀ ਮਿਲੀਭੁਗਤ ਨਾਲ ਪੈਦਾ ਹੋ ਰਿਹਾ ਹੈ ।
ਹੁਣ ਜਾਗਣ ਦਾ ਸਮਾਂ ਹੈ, ਨਹੀਂ ਤਾਂ “ਪੰਜਾਬ ਹੈ ਤੋਂ
ਸੀ” ਹੁੰਦੇ ਨੂੰ ਦੇਰ ਨਹੀਂ ਲਗਣੀ। ਇਹਨਾ ਨਸ਼ਿਆਂ ਨੇ
ਜਵਾਨੀ ਖਾ ਜਾਣੀ ਹੈ ਅਤੇ ਇਹਨਾ ਨਸ਼ਿਆਂ ਵਾਸਤੇ, ਤੁਸੀਂ ਆਪਣੀ ਜ਼ਮੀਨ ਵੇਚ ਵੇਚ ਕੇ ਜਮੀਨ
ਵਲੋਂ ਵੀ ਵੇਹਲੇ ਹੋ ਜਾਣਾ ਹੈ। ਜ਼ਮੀਨਾਂ ਸਿਰਫ ਲੀਡਰਾਂ ਬਾਬਿਆਂ ਅਤੇ ਕਾਰਪੋਰੇਟ ਘਰਾਣਿਆਂ
ਕੋਲ ਰਹਿ ਜਾਣੀਆਂ ਹਨ, ਤੁਸੀਂ ਸਿਰਫ ਦਿਹਾੜੀਦਾਰ ਬਣਕੇ ਰਹ ਜਾਵੋਗੇ।
ਆਪਣੇ ਪਰਿਵਾਰ ਅਤੇ ਆਪਣੇ ਆਲੇ ਦੁਆਲੇ ਨੂੰ ਨਸ਼ਿਆਂ ਵਰਗੀ ਬਿਮਾਰੀ
ਤੋਂ ਬਚਾਉਣ ਦਾ ਇਕੋ ਇਕ ਰਸਤਾ, ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜੋ.. ਚੰਗੇ ਮਾੜੇ ਦੀ
ਪਰਖ ਕਰੋ, ਹਰ ਇਕ ਦੇ ਦਰਦ ਨੂੰ ਆਪਣਾ ਦਰਦ ਸਮਝੋ.. ਇਹ ਨਾ ਸੋਚੋ ਸਾਡਾ ਮੁੰਡਾ ਨਸ਼ੇ ਨਹੀਂ
ਕਰਦਾ, ਤਾਂ ਸਾਨੂੰ ਕੀ!!! ਜੇਕਰ ਤੁਹਾਡੇ ਆਲੇ ਦੁਆਲੇ ਦੇ ਲੋਕ ਨਸ਼ਿਆਂ ਵਿੱਚ ਗਲਤਾਨ ਨੇ,
ਤਾਂ ਤੁਸੀਂ ਵੀ ਬਚ ਨਹੀਂ ਸਕਦੇ...
ਸੋਚੋ ਅਤੇ ਵਿਚਾਰੋ ਆਪਣਾ ਭਵਿੱਖ ਆਪ ਸਵਾਰੋ... ਇਸ ਵਿੱਚ ਹੀ ਤੁਹਾਡੀ ਭਲਾਈ ਹੈ, ਸਰਬੱਤ
ਦੀ ਭਲਾਈ ਹੈ। ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਹੋ ਹੋਵੇਗਾ।