ਜਦ
ਅਸੀਂ ਕੁਰਸੀ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਆਪ ਮੁਹਾਰੇ ਇੱਕ
ਦ੍ਰਿਸ਼ ਉਤਪਨ ਹੋ ਜਾਂਦਾ ਹੈ। ਇੱਕ ਧੁੰਦਲਾ ਜਿਹਾ ਅਕਸ਼ ਸਾਹਮਣੇ ਆ ਜਾਂਦਾ ਹੈ। ਚਾਰ ਪਿੱਲਰਾਂ
ਜਾਂ ਲੱਤਾਂ ਨਾਲ ਨਾਲ ਖੜਾ ਹੋਇਆ ਇੱਕ ਮੁਨਾਰਾ ਕਿਸਮ ਦਾ ਇੱਕ ਆਬਜੈਕਟ ਜਿਸ ਉੱਪਰ ਕਿ ਇੱਕ
ਗੱਦੀ ਰੱਖੀ ਹੋਈ ਹੁੰਦੀ ਹੈ। ਜਿਸ ਦੇ ਨਾਲ ਇੱਕ ਢਾਸ ਲਾਉਣ ਲਈ ਇੱਕ ਸਹਾਰਾ ਵੀ ਬਣਿਆ
ਹੁੰਦਾ ਹੈ। ਇਹ ਇਸ ਲਈ ਕਿ ਜਦੋਂ ਕਦੇ ਬੈਠੇ ਬੈਠੇ ਥੱਕ ਜਾਈਏ ਤਾਂ ਅਰਾਮ ਕਰਨ ਲਈ ਇਸ ਨਾਲ
ਢੋਅ ਜਾਂ ਢਾਸ ਲਗਾ ਕੇ ਅਰਾਮ ਕੀਤਾ ਜਾ ਸਕਦਾ ਹੈ।
ਹੁਣ ਭਾਈ ਇਸ ਨੂੰ ਦੂਸਰੇ ਸ਼ਬਦਾਂ ਵਿੱਚ ਪ੍ਰਭਾਸ਼ਿਤ ਕਰਨਾ ਹੋਵੇ ਤਾਂ
ਇਸ ਨੂੰ ਇੱਕ ਅਰਾਮ ਗਾਹ ਦਾ ਨਾਂਅ ਵੀ ਦਿੱਤਾ ਜਾ ਸਕਦਾ ਹੈ। ਹੁਣ ਦੇਖਣ ਨੂੰ ਤਾਂ ਇਹ ਦੀਆਂ
ਚਾਰ ਲੱਤਾਂ ਤੇ ਇੱਕ ਬੈਠਣ ਲਈ ਗੱਦੀ ਤੇ ਨਾਲ ਸਹਾਰਾ ਦੇਣ ਲਈ ਇੱਕ ਸਹਾਰ ਵੀ ਬਣਿਆ ਹੁੰਦਾ
ਹੈ। ਹੁਣ ਇਸ ਸਹਾਰੇ ਨੂੰ ਪਾਉਣ ਲਈ ਜਿਹੜੀ ਦੌੜ ਲੱਗੀ ਹੋਈ
ਹੁੰਦੀ ਹੈ ਉਸ ਤੋਂ ਮੇਰਾ ਕੋਈ ਪਾਠਕ ਅਣਜਾਣ ਨਹੀਂ ਹੋਵੇਗਾ।
ਹੁਣ ਇਹ ਕੁਰਸੀ ਦੇਖਣ ਨੂੰ ਤਾਂ ਮਹਿਜ ਇੱਕ ਆਬੈਕਰਟ ਹੀ ਹੈ ਚਾਹੇ
ਲੋਹੇ ਦਾ, ਜਾਂ ਲੱਕੜ ਦਾ, ਪਰ ਇਸ ਨੂੰ ਪਾਉਣ ਦੀ ਭੁੱਖ ਬਹੁਤ ਸਾਰਿਆਂ ਨੂੰ ਸਤਾ ਮਾਰਦੀ
ਹੈ। ਇਹ ਕਿਉਂ ਹੈ?
ਮੇਰੇ ਹਿਸਾਬ ਨਾਲ ਇਹ ਇਸ ਲਈ ਹੈ ਕਿਉਂ ਕਿ ਇਸ ਦੀ ਮਲਕੀਅਤ ਹੱਥ
ਵਿੱਚ ਆਉਣ ਦੇ ਨਾਲ ਇੱਕ ਅਜਿਹੀ ਮਾਲਕੀ ਹੱਥ ਵਿੱਚ ਆ ਜਾਂਦੀ ਹੈ ਜਿਸ ਨਾਲ ਕਿ ਇਸ ਉੱਪਰ
ਬੈਠਣ ਵਾਲਾ ਫਿਰ ਬਾਕੀਆਂ ਉੱਤੇ ਰਾਜ ਕਰਨ ਲੱਗਦਾ ਹੈ। ਜਾਂ ਦੂਜੇ ਸ਼ਬਦਾਂ ਇੰਜ ਲਓ ਕਿ
ਦੂਜਿਆਂ ਲੋਕਾਂ ਦੀ ਕਮਾਂਡ ਫਿਰ ਉਸ ਕੁਰਸੀ 'ਤੇ ਬੈਠਣ ਵਾਲੇ ਦੇ ਹੱਥ ਵਿੱਚ ਆ ਜਾਂਦੀ ਹੈ।
ਉਹ ਫਿਰ ਬਾਕੀ ਤਾਂ 'ਤੇ ਆਪਣਾ ਹੁਕਮ ਚਲਾਉਣ ਲਗਦਾ ਹੈ।
ਹੁਣ
ਇਹ ਕੁਰਸੀ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਢੇ ਵਰਤਣੇ ਪੈਂਦੇ ਹਨ। ਪ੍ਰਚਾਰ
ਕਰਨਾ, ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਜ਼ਮੀਰ ਤੱਕ ਨੂੰ
ਵੀ ਖਰੀਦਣਾ ਪੈਂਦਾ ਹੈ। ਇੱਕ ਵਾਰ ਕੁਰਸੀ ਹੱਥ ਲੱਗ ਗਈ ਸਹੀ ਲਓ ਜੀ ਫਿਰ ਤਾਂ ਪੌਂਅ ਬਾਰਾਂ
ਈ ਪੌਂਅ ਬਾਰਾਂ। ਇਹ ਕੁਰਸੀ ਦੀ ਮਲਕੀਅਤ ਦਾ ਪਰਿਵਾਰ ਤੱਕ ਹੀ ਸੀਮਿਤ ਰੱਖਣਾ ਦਾ ਸਿਲਸ਼ਿਲਾ
ਵੀ ਜਾਰੀ ਹੋ ਜਾਂਦਾ ਹੈ।
ਇਸ ਦਾ ਅੰਦਾਜ਼ ਭਾਰਤ ਦੀ ਦਿਖਾਵੇ ਦੀ ਲੋਕਤੰਤਰੀ ਪ੍ਰਣਾਲੀ ਤੋਂ
ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਿਓ ਜਾਵੇ ਤਾਂ ਮੁੰਡਾ ਆਵੇ। ਮੁੰਡਾ ਜਾਵੇ ਤਾਂ ਮੁੰਡੇ
ਦਾ ਮੁੰਡਾ ਜਾਂ ਫਿਰ ਚਾਚੇ ਤਾਇਆਂ ਜਾਂ ਕਿਸੇ ਸਕਿਆਂ ਸਬੰਧੀਆਂ ਤੱਕ ਹੀ ਕੁਰਸੀ ਦੀ
ਮਲਕੀਅਤ ਦੇਣ ਦਾ ਸਿਲਸ਼ਿਲਾ ਜਾਰੀ ਰੱਖਣ ਸੁਭਾਵਕ ਹੀ ਹੁੰਦਾ ਹੈ।
ਭਾਪੇ ਦੀ ਕੁਰਸੀ 'ਤੇ ਸਿਆਪਾ ਤੇ ਸਿਆਪੇ ਦੀ ਕੁਰਸੀ 'ਤੇ ਸਿਆਪੇ
ਦਾ ਸਿਆਪਾ ਹੀ ਬੈਠ ਸਕਦਾ ਹੈ।
ਹੁਣ ਉਸ ਵਿੱਚ ਦੂਜਾ ਕੋਈ ਕੁਝ ਕਰ ਵੀ ਕੀ ਸੱਕਦਾ ਹੈ। ਸਾਡੇ ਭਾਰਤੀ
ਸਮਾਜ ਦੀ ਸੋਚ ਨੂੰ ਬਦਲਣਾ ਬਹੁਤ ਮੁਸ਼ਕਲ ਕੰਮ ਹੈ। ਰਾਜਨੀਤਿਕ ਕੁਰਸੀ ਦੇ ਪੱਖ ਤੋਂ ਤਾਂ
ਇਹ ਗੱਲ ਹੀ ਢੁੱਕਦੀ ਹੋਈ ਨਜ਼ਰ ਆਉਂਦੀ ਹੈ:
ਤੁਮ ਹਮ ਕੋ ਵੋਟ ਦੋ,
ਹਮ ਤੁਮਕੋ ਗ਼ੁਲਾਮੀਂ ਦੇਗੇਂ।
ਅਗਰ ਕੁਛ ਔਰ ਨਾ ਦੇ ਸਕੇ ਤੋ,
ਭਾਰਤੀ ਲੋਕਤੰਤਰ ਕੋ,
ਦੂਸਰੇ ਸਮਾਜ ਮੈਂ ਕੋਈ ਨਾ ਕੋਈ,
ਬਦਨਾਮੀ ਤੋ ਜ਼ਰੂਰ ਦੇਂਗੇ।
ਗੱਲ ਕੀ ਜੀ, ਵੋਟਾਂ
ਵੇਲੇ ਹਮ ਸੇਵਕ, ਕੁਰਸੀ ਹੱਥ ਆਉਣ ਤੇ - ਤੁਮ ਸੇਵਕ। ਰਾਜਨੀਤਿਕ ਕੁਰਸੀ ਦੀ
ਮਲਕੀਅਤ ਹੱਥ ਵਿੱਚ ਆਉਣ ਨਾਲ ਫਿਰ ਵੱਖਰੀ ਹੀ ਕਾਟੋ ਫੁੱਲਾਂ 'ਤੇ ਖੇਡਣ ਲੱਗਦੀ ਹੈ।