Share on Facebook

Main News Page

ਆਖ਼ਰ ਸ਼ਸ਼ੀਕਾਂਤ ਨੇ ਕੀਤਾ ਵੱਡਾ ਧਮਾਕਾ – ਨਸ਼ਿਆਂ ਦੇ ਸੌਦਾਗਰਾਂ ‘ਚ ਲਿਆ ਪੰਜਾਬ ਦੇ ਦੋ ਮੰਤਰੀਆਂ ਦਾ ਨਾਮ

ਜਲੰਧਰ, 22 ਅਪ੍ਰੈਲ (ਜੇ.ਐਸ.ਸੋਢੀ): ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ, ਜਿਹੜੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਪੰਜਾਬ ‘ਚ ਵੱਗਦੇ ਨਸ਼ਿਆਂ ਦੇ ਛੇਂਵੇਂ ਦਰਿਆ ਵਿਰੁੱਧ ਲਗਾਤਾਰ ਇਹ ਆਖ਼ ਕੇ ਬਿਆਨਬਾਜ਼ੀ ਕਰਦੇ ਆ ਰਹੇ ਸਨ ਕਿ ਪੰਜਾਬ ‘ਚ ਨਸ਼ਿਆਂ ਦੇ ਸੌਦਾਗਰਾਂ ‘ਚ ਵੱਡੇ-ਵੱਡੇ ਮੰਤਰੀ, ਵਿਧਾਇਕ ਅਤੇ ਹੋਰ ਰਾਜਸੀ ਆਗੂ ਸ਼ਾਮਿਲ ਹਨ, ਜਿੰਨ੍ਹਾਂ ਦੇ ਨਾਮ ਉਹ ਸਮਾਂ ਆਉਣ ‘ਤੇ ਲੋਕਾਂ ਸਾਹਮਣੇ ਨੰਗਾ ਕਰਨਗੇ, ਵੱਲੋਂ ਅੱਜ ਪੰਜਾਬ ਦੇ ਦੋ ਮੰਤਰੀਆਂ, ਦੋ ਸੰਸਦੀ ਸਕੱਤਰ, ਇੱਕ ਐਮ.ਐਲ.ਏ. ਅਤੇ ਇੱਕ ਸਾਬਕਾ ਮੰਤਰੀ ਦੇ ਭਤੀਜੇ ਦਾ ਨਾਮ ਨਸ਼ਰ ਕਰਕੇ ਇੱਕ ਵੱਡਾ ਰਾਜਸੀ ਧਮਾਕਾ ਕਰ ਦਿੱਤਾ ਹੈ।

ਵੋਟਾਂ ਦੇ ਦਿਨਾਂ ‘ਚ ਕੀਤੇ ਗਏ ਇਸ ਧਮਾਕੇ ਦਾ ਅਸਰ ਕਿੰਨਾਂ ਕੁ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ, ਪ੍ਰੰਤੂ ਕਿਉਂਕਿ ਡੀ.ਜੀ.ਪੀ. ਸ਼ਸ਼ੀਕਾਂਤ ਵੱਲੋਂ ਨੰਗੇ ਕੀਤੇ ਗਏ ਵਿਅਕਤੀਆਂ ‘ਚ ਜਿੱਥੇ ਅਕਾਲੀ ਮੰਤਰੀ ਸ਼ਾਮਲ ਹਨ, ਉਥੇ ਇੱਕ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੈ, ਇਸ ਲਈ ਅਕਾਲੀ ਅਤੇ ਕਾਂਗਰਸੀ ਦੋਵਾਂ ਨੂੰ ਇੱਕ ਦੂਜੇ ‘ਤੇ ਗ਼ੋਲਾਬਾਰੀ ਕਰਨ ਦੀ ਥਾਂ ਆਪੋ ਆਪਣੀ ਚਮੜੀ ਬਚਾਉਣ ਦੇ ਯਤਨ ਕਰਨੇ ਪੈਣਗੇ।

ਸਾਬਕਾ ਡੀਜੀਪੀ ਜੇਲ੍ਹਾਂ ਸ਼ਸ਼ੀਕਾਂਤ ਨੇ ਅੱਜ ਜਲੰਧਰ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ 2 ਮੰਤਰੀਆਂ ਸਮੇਤ ਅਕਾਲੀ-ਭਾਜਪਾ ਤੇ ਕਾਂਗਰਸ ਦੇ 6 ਸਿਆਸਤਦਾਨਾਂ ਤੇ ਨਸ਼ਿਆਂ ਚ ਸ਼ਾਮਲ ਹੋਣ ਦੇ ਦੋਸ਼ ਲਾਏ ਹਨ।

ਸ਼ਸ਼ੀਕਾਂਤ ਨੇ ਕਾਨਫਰੰਸ ਚ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਚ ਪੰਜਾਬ ਦੇ ਮੰਤਰੀ ਅਜੀਤ ਸਿੰਘ ਕੁਹਾੜ, ਗੁਲਜ਼ਾਰ ਸਿੰਘ ਰਣੀਕੇ, ਚੀਫ ਪਾਰਲੀਮੈਂਟਰੀ ਸੈਕਟਰੀ ਵਿਰਸਾ ਸਿੰਘ ਵਲਟੋਹਾ, ਵਿਧਾਇਕ ਹਰਮੀਤ ਸਿੰਘ ਸੰਧੂ, ਕਾਂਗਰਸੀ ਵਿਧਾਇਕ ਓਪੀ ਸੋਨੀ ਤੇ ਭਾਜਪਾ ਆਗੂ ਜਿੰਮੀ ਕਾਲੀਆ (ਜੋ ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਦੇ ਰਿਸ਼ਤੇਦਾਰ ਹਨ) ਤੇ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।

ਸ਼ਸ਼ੀਕਾਂਤ ਦਾ ਕਹਿਣਾ ਹੈ ਕਿ 2007 ਚ ਉਨ੍ਹਾਂ ਨਸ਼ਿਆਂ ਦੇ ਕਾਰੋਬਾਰ ਚ ਸ਼ਾਮਲ 87 ਵਿਅਕਤੀਆਂ ਦੀ ਸੂਚੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ, ਪਰ ਉਨ੍ਹਾਂ ਇਸ ਤੇ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰੇ ਸਿਆਸਤਦਾਨ ਅੱਜ ਵੀ ਸਿਆਸਤ ਚ ਸ਼ਾਮਲ ਹਨ। ਪੰਜਾਬ ਵਿਚੋ ਚਲਦੇ ਨਸ਼ਿਆਂ ਦੇ ਦਰਿਆ ਦਾ ਭਾਡਾਂ ਭੰਨਦੇ ਹੋਏ ਸਾਬਕਾ ਡੀ.ਜੀ.ਪੀ.ਸਸ਼ੀਕਾਤ ਨੇ ਦੱਸਿਆ ਕਿ ਮੈਂ ਆਪਣੀ ਪੰਜਾਬ ਪੁਲਿਸ ਦੀ ਨੌਕਰੀ ਜ਼ਮੀਰ ਨੂੰ ਖਤਮ ਕਰਕੇ ਕੀਤੀ, ਜਿਸ ਦਾ ਪਛਤਾਵਾ ਮੈਨੂੰ ਜਿੰਦਗੀ ਭਰ ਰਹੇਗਾ।

ਉਹਨਾਂ ਦੱਸਿਆ ਕਿ ਮੇਰੀ ਨੌਕਰੀ ਦੇ ਦੋਰਾਨ ਜਦੋਂ ਮੈਂ ਅਲੱਗ ਅਹੁਦਿਆ ਤੇ ਏ.ਡੀ.ਜੀ ਖੁਫੀਆ ਵਿਭਾਗ, ਡੀ.ਜੀ.ਪੀ ਹੋਮ ਗਾਰਡ, ਡੀ.ਜੀ.ਪੀ ਜੇਲ, ਪੀ.ਏ.ਪੀ, ਕਾਨੂੰਨ ਤੇ ਵਿਵਸਥਾ ਰਿਹਾ ਤਾਂ ਇਸ ਦੌਰਾਨ ਕਈ ਵਿਧਾਇਕਾਂ, ਮੰਤਰੀਆਂ, ਪ੍ਰਸਾਸਨਿਤਕ ਅਧਿਕਾਰੀਆਂ, ਪੁਲਿਸ ਅਫਸਰਾਂ ਦੇ ਚਿਹਰੇ ਸਾਹਮਣੇ ਆਏ ਜੋ ਸਮੈਕ, ਹੈਰੋਇਨ ਤੇ ਹੋਰ ਤਰ੍ਹਾ ਦੇ ਨਸ਼ਿਆਂ ਦਾ ਮੁੱਖੀ ਵਜੋਂ ਰੋਲ ਨਿਭਾ ਰਹੇ ਸਨ। ਜਿਸ ਦੀ ਰਿਪੋਰਟ ਮੈਂ ਲਿਖਤੀ ਰੂਪ ਵਿਚੋਂ ਮੁੱਖ ਮੰਤਰੀ ਨੂੰ ਦਿੱਤੀ ਤਾਂ ਉਹਨਾਂ ਮੈਨੂੰ ਕਿਹਾ ਕਿ ‘ਕਾਕਾ ਜੀ’ ਇਸ ਤਰ੍ਹਾਂ ਦੀਆਂ ਲਿਸਟਾਂ ਨਹੀਂ ਬਣਾਈ ਦੀਆਂ। ਖੁਫੀਆਂ ਏਜੰਸੀਆ ਰਾਅ, ਸੀ.ਬੀ.ਆਈ, ਆਈ, ਬੀ. ਤੇ ਪੰਜਾਬ ਦੀ ਗੁਪਤਕਾਰ ਏਜੰਸੀਆ ਦੀਆ ਰਿਪੋਰਟਾਂ ਸਨ ਕਿ ਬਾਰਡਰ ਦੇ ਇਕ ਮੰਤਰੀ ਦੇ ਮੌਕੇ ਤੇ ਰੋਡ ਕੀਤਾ ਜਾਵੇ ਤਾਂ ਇਸ ਜਗ੍ਹਾਂ ਤੋਂ ਵੱਡੀ ਖੇਪ ਮਿਲ ਸਕਦੀ ਹੈ। ਜਿਸ ਦੀ ਰਿਪੋਰਟ ਇਨਫੋਰਸਮੈਂਟ ਡਰਿਕੌਰੇਟ ਤੇ ਐਨ ਸੀ ਪੀ ਨੇ ਵੀ ਦਿੱਤੀ ਸੀ। ਮੈਨੂੰ ਰੇਡ ਕਰਨ ਤੋਂ ਨਾ ਰੋਕਿਆ ਜਾਂਦਾ ਤਾਂ ਮੌਕੇ 'ਤੇ ਸਰਕਾਰ ਦਾ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਸਰਕਾਰ ਡਿੱਗ ਜਾਂਦੀ। ਪਾਕਿਸਤਾਨ ਤੋਂ ਭਾਰਤ ਅੰਦਰ ਆਉਣੀ ਸਮੈਕ ਤੇ ਦੂਸਰੇ ਨਸ਼ਿਆਂ ਦੀ ਵੱਡੀ ਖੇਪ ਦਾ ਹਿੱਸਾ 60% ਅਮਰੀਕਾ ਨੂੰ ਜਾਂਦਾ ਹੈ। ਉਸ ਸਮੇਂ ਦੇ ਡੀ ਜੀ ਪੀ ਐਨ ਪੀ ਐਸ ਅੋਲਖ ਦੇ ਵੀ ਸਾਰਾ ਕੁੱਝ ਧਿਆਨ ਵਿੱਚ ਸੀ। ਪੰਜਾਬ ਦੀਆ ਸਾਰੀਆਂ ਜੇਲਾਂ ਵਿਚੋਂ 10 ਜੇਲਾਂ ਇਸ ਤਰ੍ਹਾਂ ਦੀਆਂ ਹਨ। ਜਿਥੇ 10 ਕਿਲੋਂ ਡਰੱਗ ਰੋਜਾਨਾ ਜਾਦੀ ਹੈ ਤੇ 50 ਕਰੋੜ ਦੀ ਡਰੱਗ ਦਾ ਵਪਾਰ ਉਪਰਕੋਤ ਅਧਿਕਾਰੀਆਂ ਰਾਜਨੀਤਿਕ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ। ਮੇਰੀ ਨੋਕਰੀ ਦੇ ਕੌਰਾਨ 45% ਤੋਂ 50% ਮੁਰਜਮ ਨਸ਼ਿਆਂ ਦੇ ਆਦੀ ਸਨ ਤੇ ਹੁਣ 85% ਤੱਕ ਨਸ਼ੱਈ ਹੋ ਚੁੱਕੇ ਹਨ। ਤਰਨਤਾਰਨ ਜ਼ਿਲੇ ਇੱਕ ਵਿਧਾਇਕ ਦਾ ਨਾਂ ਜੋ ਬਾਰਡਰ ਉੱਪਰ ਹੈ ਕੋਣ ਨਹੀਂ ਜਾਣਦਾ, ਜੋ ਬਾਰਡਰ ਰਾਹੀਂ ਵੱਡੀਆਂ ਖੇਪਾਂ ਮੰਗਵਾਉਦਾ ਹੈ।

ਜਲੰਧਰ ਜ਼ਿਲ੍ਹੇ ਦਾ ਮਸਹੂਰ ਮੰਤਰੀ ਜੋ ਡੋਡਿਆਂ ਵਾਲੇ ਬਾਬੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਵੱਡਾ ਧੰਦਾ ਕਰਦਾ ਆ ਰਿਹਾ ਹੈ। ਜਲੰਧਰ ਵਿਚੋਂ ਭਾਜਪਾ ਦਾ ਰਿਹਾ ਇਕ ਮੰਤਰੀ ਜੋ ਹੁਣ ਵੀ ਵਿਧਾਇਕ ਹੈ ਤਾਂ ਭਤੀਜਾ ਵੀ ਡਰੱਗ ਦਾ ਵੱਡਾ ਤਸਕਰ ਹੈ। ਇਹ ਸਾਰਾ ਕਿੱਸਾ ਮੈਂ ਇਕ ਸਰਕਾਰ ਦੇ ਖਾਸ ਪੰਜਾਬੀ ਚੈਨਲ ਨੂੰ ਰਿਕਾਰਡ ਕਰਵਾਇਆ ਸੀ, ਜੋ ਉਹਨਾਂ ਨੇ ਚਲਾਇਆ ਨਹੀਂ।

ਸੱਚਾ ਸੌਦਾ ਡੇਰਾ ਜਦੋਂ ਅਕਾਲੀਆਂ ਨਾਲ ਚੱਲਣ ਲਈ ਤਿਆਰ ਨਾ ਹੋਇਆ ਤਾ ਚੰਡੀਗੜ੍ਹ ਦੇ ਸਕੈਟਰ 9 ‘ਚ ਇਕ ਕੋਠੀ ਵਿੱਚ ‘ਚ ਵਿਉਤਵੰਦੀ ਬਣਾਈ ਗਈ ਤੇ ਡੇਰੇ ਦੇ ਮੁਖੀ ਨੂੰ ਚੋਲਾ ਪਆ ਕੇ ਦੂਸਰੇ ਪਾਸੇ ਸਿੱਖ ਜਥੇਬੰਦੀ ਨੂੰ ਭੜਕਾਇਆ ਗਿਆ। ਜਿਸ ਲਈ ਇੱਕ ਪ੍ਰਿੰਟਿੰਗ ਪ੍ਰੈਸ ਨੂੰ ਢਾਈ ਲੱਖ ਰੁਪਿਆ ਦੇ ਕੇ ਉਸ ਕੋਲੋ ਪੋਸਟਰ ਵੀ ਛਪਵਾਏ ਗਏ। ਡੇਰੇ ਦੇ ਮੁਖੀ ਦੇ ਡਾਰਈਵਰ ਖੱਟਾ ਸਿੰਘ ਨੂੰ ਵੀ ਮੋਟੀ ਰਕਮ ਦਿੱਤੀ ਗਈ। ਇੱਕ ਪਾਸੇ ਬਠਿੰਡਾ ਦੇ ਸਲਾਬਤਪੁਰ ਡੇਰੇ ਵਲੋਂ ਮਾਰਚ ਕਰਵਾਇਆ ਤੇ ਦੂਜੇ ਪਾਸੇ ਪੁਲਿਸ ਲਗਾ ਕੇ ਉਹ ਮਾਰਚ ਰੁਕਵਾਇਆ ਗਿਆ, ਮੋਦੀ ਜੋ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਉਸਨੂੰ ਪਤਾ ਨਹੀਂ ਕਿ ਜਗਰਾਉ ਰੈਲੀ ਕਾਮਯਾਬ ਕਰਨ ਲਈ ਕਿੰਨੀ ਡਰੱਗ, ਸ਼ਰਾਬ ਤੇ ਹੋਰ ਨਸ਼ੇ ਵੰਡੇ ਗਏ।

ਹੁਣ ਜੋ ਬਠਿੰਡਾ ਵਿਚੋਂ ਰੈਲੀ ਹੋਣੀ ਹੈ ਉਸ ਲਈ ਕਿੰਨੇ ਨਸ਼ੇ, ਪੈਸਾ ਤੇ ਸ਼ਰਾਬ ਵੰਡੀ ਜਾਣ ਹੈ। ਉਹ ਮੋਦੀ ਪੰਜਾਬ ਦੇ ਨੇਤਾਵਾ ਨਾਲ ਕਿਸ ਤਰ੍ਹਾਂ ਚੱਲਣਗੇ ਉਹਨਾਂ ਕਿਹਾ ਕਿ ਰਾਜਾ ਕੰਦੋਲਾ ਕੋਲੇ 12000 ਕਰੋੜ ਦੀ ਡਰੱਗ, ਭੋਲਾ ਤੇ ਦੂਸਰੇ ਨਸ਼ੇ ਦੇ ਸੌਦਾਗਰਾਂ ਕੋਲੋ ਕਿੰਨੇ ਕਰੋੜਾਂ ਦੀ ਡਰੱਗ ਫੜੀ ਗਈ ਤੇ ਉਸ ਹੀ ਤੋ ਲੈ ਕੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਜੱਗ ਜਾਹਰ ਹੋਣ ਲੱਗਾ। ਮਜੀਠੀਆ ਜੋ ਪਹਿਲਾਂ ਕੁਝ ਵੀ ਨਹੀਂ ਸੀ ਹੁਣ ਕਿਸ ਮੁਕਾਮ ਤੱਕ ਜਾ ਪੁਹੰਚਾ ਹੈ।

ਉਹਨਾਂ ਕਿਹਾ ਕਿ ਕਾਗਰਸ ਵੀ ਡਰੱਗ ਦੇ ਵਪਾਰ ਵਿਚੋਂ ਪਿਛੇ ਨਹੀਂ। ਅਮ੍ਰਿੰਤਸਰ ਦਾ ਇਕ ਸਾਬਕਾ ਮੇਅਰ ਕਾਗਰਸੀ ਆਗੂ ਵੀ ਇਸ ਧੰਦੇ ਵਿਚ ਇਸ ਗ੍ਰਸਤ ਹੈ। ਉਹਨਾਂ ਕਿਹਾ ਕਿ ਮੋਜੂਦਾ ਡੀ.ਜੀ.ਪੀ ਇਸ ਧੰਦੇ ਬਾਰੇ ਸਭ ਕੁਝ ਜਾਣਦਾ ਰਿਹਾ ਹੈ ਤੇ ਇਨਸਾਫ ਦੀ ਆਸ ਕਿਥੋਂ ਜੀ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਚਾਈ ਪਰਗਟ ਕਰਨ ਮੈਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਹ ਸਭ ਕੁਝ ਮੈਂ ਆਪਣੇ ਕਰੀਬੀ ਮਹਿਕਮੇ ‘ਚ ਰਹਿੰਦੇ ਦੋਸਤਾਂ ਦੇ ਜੋ ਸੀ. ਬੀ ਆਈ ਤੇ ਦੂਸਰੇ ਗੁਪਤਕਰ ਮਹਿੰਕਮਿਆਂ ਵਿਚੋਂ ਕੰਮ ਕਰਦੇ ਹਨ ਧਿਆਨ ਵਿਚੋਂ ਲਿਆ ਚੁਕੇ ਹਾਂ। ਚਾਰ ਸਫ਼ਿਆਂ ਦੀ ਲਿਸਟ ਜਿਸ ਵਿਚੋਂ 98 ਦੋਸ਼ੀ ਡਰੱਗ ਦੇ ਸੌਦਾਗਰਾਂ ਦੇ ਨਾਂ ਹਨ, ਉਹਨਾਂ ਦੇ ਨੋਟਿਸ ਵਿੱਚ ਮੈਂ ਲਿਆ ਚੁੱਕਾ ਹਾਂ। ਆਪਣੇ ਵਕੀਲ ਕੋਲ ਵੀ ਲਿਸਟਾਂ ਦੇ ਚੁਕਾਂ ਹਾਂ, ਜੇਕਰ ਮੇਰੇ ਨਾਲ ਕਿਸੇ ਨੇ ਮੇਰਾ ਕੋਈ ਜਾਨੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੀਡਿਆ ਕੋਲ ਪੂਰਾ ਕਿੱਸਾ ਪੁਜ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top