Share on Facebook

Main News Page

‘ਸਿੱਖ ਸੰਘਰਸ਼ ਕਮੇਟੀ’ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਜੇਲ੍ਹਾਂ ‘ਚ’ ਬੰਦ 118 ਸਿਖਾਂ ਦੀ ਰਿਹਾਈ ਲਈ ਦਿਤਾ ਮੰਗ ਪੱਤਰ

* ਸਾਰੀਆਂ ਪੰਥਕ ਧਿਰਾਂ ਨੂੰ ਸੰਪਰਕ ਕਰਨ ਲਈ ਪੰਜ ਮੈਬਰੀ ਟੀਮ ਦਾ ਕਾਇਮ ਕੀਤੀ

ਤਰਨਤਾਰਨ (ਸ਼੍ਰੋਮਣੀ ਗੁਰਮਤਿ ਚੇਤਨਾ): ਜੇਲ੍ਹਾਂ ‘ਚ’ ਬੰਦ ਸਿੱਖ ਨੋਜਵਾਨਾ ਦੀ ਪੱਕੀ ਰਿਹਾਈ ਦੀ ਮੰਗ ਨੂੰ ਲੈ ਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਐਸ ਡੀ ਐਮ ਰਾਹੀ ਇਕ ਮੰਗ ਪੱਤਰ ਸਿੱਖ ਸੰਘਰਸ਼ ਕਮੇਟੀ ਵੱਲੋ ਦਿਤਾ ਗਿਆ। ਯਾਦ ਰਹੇ ਕਿ 16 ਅਪ੍ਰੈਲ ਨੂੰ ਬਠਿੰਡਾਂ ਤੇ 18 ਅਪ੍ਰੈਲ ਨੂੰ ਅੰਮ੍ਰਿਤਸਰ ‘ਚ’ ਸਰਕਾਰ ਨੇ ਰੋਸ ਮਾਰਚ ਦੀ ਅਣਐਲਾਨੀ ਪਾਬੰਦੀ ਲਗਾਕੇ ਸੰਘਰਸ਼ ਕਮੇਟੀ ਦੇ ਆਗੂਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਹੋਰਨਾਂ ਆਗੂਆਂ ਨੂੰ ਹਾਉਸ ਰੈਸਟ ਕਰ ਦਿਤਾ ਸੀ।

ਬਠਿੰਡਾ ‘ਚ’ ਸਿੱਖ ਸੰਗਤਾ ਤੇ ਆਗੂਆਂ ਨੂੰ ਗੁਰਦੁਆਰਾ ਸਾਹਿਬ ਅੰਦਰ ਹੀ ਬੰਦ ਕਰ ਦਿਤਾ ਸੀ।ਪਰ ਤਰਨਤਾਰਨ ‘ਚ’ ਸਰਕਾਰ ਨੇ ਅਜਿਹੇ ਕੋਈ ਰੋਕ ਖੜ੍ਹੀ ਨਹੀਂ ਕੀਤੀ।ਸਿੱਖ ਸੰਗਤਾ ਅਤੇ ਸੰਘਰਸ਼ ਕਮੇਟੀ ਦੇ ਆਗੂਆ ਨੇ ਬੰਦੀ ਸਿਘਾਂ ਦੀ ਰਿਹਾਈ ਲਈ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਅੰਦਰ ਅਰਦਾਸ ਕੀਤੀ। ਸ. ਸਿਮਰਨਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਰਿਹਾਈ ਮਾਰਚ ਦੇ ਰਵਾਨਾ ਹੋਣ ਤੋ ਪਹਿਲਾਂ ਕਿਹਾ ਕਿ 1947 ਤੋ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਕਾਂਗਰਸ, ਅਕਾਲੀ ਅਤੇ ਭਾਜਪਾ ਤੇ ਪੰਥ ਵਿਰੋਧੀ ਸ਼ਕਤੀ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸ ਲਈ ਸਿੱਖ ਕੌਮ ਨੂੰ ਮੀਰੀ – ਪੀਰੀ ਦੇ ਸਿਧਾਂਤ 'ਤੇ ਕਾਇਮ ਰੰਹਿਦਿਆਂ ਹੋਇਆਂ ਸਾਨੂੰ ਸਿਆਸਤ ਵਿਚ ਅਗੇ ਹੋ ਕੇ ਰੋਲ ਅਦਾ ਕਰਨਾ ਚਾਹੀਦਾ ਹੈ।

ਆਗੂਆਂ ਨੇ ਕਿਹਾ ਕਿ 1984 ਈ ਵਿਚ ਕਾਂਗਰਸ , ਭਾਜਪਾ ਅਤੇ ਰਵਾਇਤੀ ਅਕਾਲੀਆਂ ਨੇ ਮਿਲ ਕੇ ਸ੍ਰੀ ਅਕਾਲ ਤਖਤ ਤਹਿਸ਼-ਨਹਿਸ਼ ਕਰਵਾਇਆਂ ਸੀ ਜਿਸ ਦਾ ਖੁਲਾਸਾ ਸਾਰੀ ਦੁਨੀਆਂ ਸਾਮਣੇ ਹੋ ਚੁੱਕਾ ਹੈ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਦਸਿਆਂ ਕਿ ਅੱਜ ਐਸ ਡੀ ਐਮ ਤਰਨਤਾਰਨ ਨੂੰ ਦਿਤੇ ਮੰਗ ਪੱਤਰ ਵਿੱਚ ਭਾਰਤ ਦੀਆਂ ਜੇਲ੍ਹਾਂ ਅੰਦਰ ਬੰਦ ਸਾਰੇ 118 ਸਿਖਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਜੋ ਲੰਮੇ ਸਮੇ ਤੋ ਜੇਲ੍ਹਾ ਵਿਚ ਕੈਦ ਹਨ।ਉਹ ਸਾਰੇ ਕੈਦੀ ਰਾਜਨੀਤਕ ਕੈਦੀ ਹਨ। ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸਵਰਨ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਵਰਿਆਮ ਸਿੰਘ ਤਾਂ ਅਦਾਲਤਾ ਦੀਆਂ ਦਿਤੀਆਂ ਸਜਾਵਾ ਵੀ ਭੁਗਤ ਚੁੱਕੇ ਹਨ। ਜਦੋ ਕਿ ਭਾਈ ਦਇਆ ਸਿੰਘ ਲਾਹੌਰੀਆ ਨੂੰ ਅਜ ਤੱਕ ਪੈਰੌਲ ਭੀ ਨਹੀਂ ਮਿਲੀ, ਭਾਈ ਬਲਜੀਤ ਸਿੰਘ ਭਾਊ ਦੇ ਪਿਤਾ ਬਿਮਾਰੀ ਦੀ ਵਜਾ ਕਰਕੇ ਸਿਰਫ ਮਹੀਨੇ ਦੀ ਪੈਰੋਲ ਦਿਤੀ ਗਈ ਸੀ ਉਸ ਨੂੰ ਬਿਮਾਰ ਪਿਤਾ ਲਈ ਹੋਰ ਪੈਰੋਲ ਨਹੀਂ ਮਿਲੀ।

ਸਿੱਖ ਸੰਘਰਸ਼ ਕਮੇਟੀ ਨੇ ਇਕ ਅਹਿਮ ਫੈਸਲਾ ਕਰਦਿਆ ਪੰਜ ਮੈਬਂਰੀ ਟੀਮ ਦਾ ਐਲਾਨ ਕੀਤਾ, ਜੋ ਦੇਸ਼ ਵਿਦੇਸ ਖਾਸ ਕਰਕੇ ਪੰਜਾਬ ਦੀਆ ਸਾਰੀਆ ਸਿੱਖ ਪੰਥਕ ਧਿਰਾ ਅਤੇ ਇਨਸਾਫ ਪੰਸਦ ਜਥੇਬੰਦਿਆ ਨੂੰ ਸੰਪਰਕ ਕਰੇਗੀ। ਤਾ ਜੁ ਸੰਘਰਸ਼ ਨੂੰ ਹੋਰ ਵੱਡਾ ਕੀਤਾ ਜਾ ਸਕੇ। ਇਸ ਟੀਮ ਵਿਚ ਪ੍ਰਿੰ: ਪਰਵਿੰਦਰ ਸਿੰਘ ਖਾਲਸਾ, ਐਡਵੋਕੇਟ ਧਰਮਜੀਤ ਸਿਘ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਸਤਨਾਮ ਸਿੰਘ ਧਾਲੀਵਾਲ, ਅਤੇ ਗੁਰਪ੍ਰੀਤ ਸਿੰਘ ਗੁਰੀ ਸ਼ਾਮਲ ਹਨ। ਪ੍ਰਿੰ:ਪਰਵਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਕਮੇਟੀ ਦੀ ਅਹਿਮ ਇਕਤ੍ਰਰਤਾ 11 ਮਈ ਦਿਨ ਐਤਵਾਰ ਸਵੇਰੇ 11 ਵਜੇ ਗੂ: ਦੂਖਨਿਵਾਰਨ ਪਟਿਆਲਾ ਵਿਖੇ ਸੱਦੀ ਗਈ ਹੈ ਜਿਸ ਵਿਚ ਸਾਰੀਆ ਪੰਥਕ ਧਿਰਾਂ ਨੂੰ ਖੁਲ੍ਹਾ ਸਦਾ ਦਿਤਾ ਗਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top