Share on Facebook

Main News Page

(ਅ)ਕਾਲੀ ਦਲ ਬਾਦਲ ਦਾ ਚੋਣ ਮੈਨੀਫੈਸਟੋ (ਲਾਰੇ)

ਚੰਡੀਗੜ੍ਹ, 21 ਅਪ੍ਰੈਲ (ਗਗਨਦੀਪ ਸੋਹਲ) : ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਅੱਜ ਬਠਿੰਡਾ ਵਿਖੇ ਜਾਰੀ ਕੀਤਾ ਗਿਆ ਹੈ।

ਮੈਨੀਫੈਸਟੋ ਦੇ ਵਿਸ਼ੇਸ਼ ਨੁਕਤੇ
ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਪਹਿਲੀ ਤਰਜ਼ੀਹ।
1. ਪਾਰਦਰਸ਼ੀ, ਜਵਾਬਦੇਹ ਅਤੇ ਅਨੁਭਵੀ ਰਾਜ-ਪ੍ਰਬੰਧ।
2. ਤੇਜ, ਪਾਏਦਾਰ ਅਤੇ ਸਰਵਪੱਖੀ ਵਿਕਾਸ ।
3. ਸ਼੍ਰੋਮਣੀ ਅਕਾਲੀ ਦਲ ਪੰਜਾਬ ਨਾਲ ਹੋ ਰਹੇ ਵਿਤਕਰੇ ਅਤੇ ਬੇਇਨਸਾਫੀ ਨੂੰ ਖਤਮ ਕਰਵਾਏਗਾ।
4. ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚੋਂ ਬਾਹਰ ਰੱਖੇ ਗਏ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨੂੰ ਪੰਜਾਬ ਵਿਚ ਸ਼ਾਮਲ ਕਰਵਾਉਣ ਲਈ ਵਚਨਬੱਧ ਹੈ।
5. ਰਾਇਪੇਰੀਅਨ ਸਿਧਾਂਤ ਅਨੁਸਾਰ ਦਰਿਆਈ ਪਾਣੀਆ ਦੀ ਰਾਖੀ ਕੀਤੀ ਜਾਵੇਗੀ।
6. ਹਕੀਕੀ ਫੈਡਰਲ ਢਾਂਚੇ ਰਾਹੀਂ ਸੂਬਿਆਂ ਲਈ ਵਧੇਰੇ ਸਿਆਸੀ ਅਤੇ ਆਰਥਿਕ ਖੁਦਮੁਖਤਿਆਰੀ।
7. ਸੈਂਟਰਲ ਟੈਕਸਾਂ ਵਿਚ ਸੂਬਿਆਂ ਦਾ 50 ਫ਼ੀਸਦੀ ਹਿੱਸਾ।
8. 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼।
9. ਚਲ ਰਹੇ ਕੇਸਾਂ ਦੇ ਛੇਤੀ ਨਿਪਟਾਰੇ ਲਈ ਫਾਸਟ ਟਰੈਕ ਅਦਾਲਤਾਂ ।
10. ਬੰਦ ਕਰਵਾ ਗਏ ਕੇਸਾਂ ਨੂੰ ਦੁਬਾਰਾ ਖੋਲ੍ਹ ਕੇ ਉਨ੍ਹਾਂ ਦੇ ਚਲਾਨ ਫਾਸਟ ਟਰੈਕ ਅਦਾਲਤਾਂ ‘ਚ ਪੇਸ਼ ਕੀਤੇ ਜਾਣਗੇ
11. ਜਿਨ੍ਹਾਂ ਸ਼ਿਕਾਇਤਾਂ ‘ਤੇ ਕੋਈ ਅਮਲ ਹੀ ਨਹੀਂ ਕੀਤਾ ਗਿਆ ਉਨ੍ਹਾਂ ਉਤੇ ਅਮਲ ਦਰਾਮਦ ਕਰਵਾਇਆ ਜਾਵੇਗਾ।
12. ਸਿੱਖ ਕਤਲੇਆਮ ਪਿਛਲੀ ਸਾਜਿਸ਼ ਅਤੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਸੁਪਰੀਮ ਕੋਰਟ ਅਧੀਨ ਇਕ ਜਾਂਚ ਕਮਿਸ਼ਨ ਬਣੇਗਾ।
13. ਖੇਤੀਬਾੜੀ ਇਕ ਘਾਟੇਵੰਦਾ ਧੰਦਾ ਬਣ ਚੁੱਕੀ ਹੈ- ਕਿਸਾਨਾਂ ਅਤੇ ਖੇਤ ਮਜ਼ਦੂਰ ਗੰਭੀਰ ਸੰਕਟ ਵਿਚ।
14. ਲਾਗਤ ਮੁੱਲ ਉਤੇ 50 ਫ਼ੀਸਦੀ ਮੁਨਾਫ਼ੇ ਵਾਲੀ ਘੱਟੋ ਘੱਟ ਸਮਰਥਨ ਕੀਮਤ ਅਤੇ ਯਕੀਨੀ ਮੰਡੀਕਰਨ।
15. ਸਾਰੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਅਤੇ ਲਾਹੇਵੰਦ ਭਾਅ।
16. ਖੇਤੀ ਲਈ ਵਰਤੀਆਂ ਜਾਂਦੀਆਂ ਫਸਤਾਂ ਅਤੇ ਕਰਜਾ ਸਹੂਲਤ ਸਸਤੀਆਂ ਦਰਾਂ ਉਤੇ।
17. ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
18. ਕੁਦਰਤੀ ਆਫਤਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਫਸਲੀ ਬੀਮਾ।
19. ਡੇਅਰੀ ਫਾਰਮਿੰਗ ਤੇ ਮੱਖੀ ਪਾਲਣ ਆਦਿ ਸਹਾਇਕ ਧੰਦਿਆਂ ਨੂੰ ਆਮਦਨ ਕਰ ਛੋਟ ਅਤੇ ਸਸਤੇ ਕਰਜ਼ਿਆਂ ਲਈ ਖੇਤੀਬਾੜੀ ਹੀ ਮੰਨਿਆ ਜਾਵੇਗਾ।
20. ਸਨਅਤ : ਪੰਜਾਬ ਵਿਸ਼ਵ ਪੱਧਰੀ ਸਨਅਤੀ ਖੇਤਰ ਅਤੇ ਉਤਪਾਦਨ ਦੀ ਗਲੋਬਲ ਹੱਬ ਹੋਵੇਗਾ।
21. ਪੰਜਾਬ ਨੂੰ ਮਿਲੇਗਾ ਵਿਸ਼ੇਸ਼ ਸਨਅਤੀ ਪੈਕੇਜ।
22. ਸੈਂਟਰਲ ਐਕਸਾਈਜ਼ ਟੈਕਸ ਪੂਰਾ ਮੁਆਫ਼।
23. ਇਨਕਮ ਟੈਕਸ ਪੂਰਾ ਮੁਆਫ਼।
24. ਪੂੰਜੀ ਨਿਵੇਸ਼ ‘ਤੇ 15 ਫ਼ੀਸਦੀ ਸਬਸਿਡੀ।
25. ਢੁਆ-ਢੁਆਈ ‘ਤੇ ਸਬਸਿਡੀ।
26. ਮੁਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਹੋਣਗੇ ਆਈ.ਟੀ. ਹੱਬ।
27. ਮਾਲਵਾ ਹੋਵੇਗਾ ਟੈਕਸਟਾਈਲ ਹੱਬ।
28. ਕੰਢੀ, ਸੇਮ ਪ੍ਰਭਾਵਿਤ ਅਤੇ ਸਰਹੱਦੀ ਇਲਾਕਿਆਂ ਦੇ ਵਿਕਾਸ ‘ਤੇ ਜ਼ੋਰ।
29. ਅਟਾਰੀ-ਵਾਹਗਾ ਚੈਕਪੋਸਟ ਰਾਹੀਂ ਅੰਤਰਰਾਸ਼ਟਰੀ ਵਪਾਰ ਨੂੰ ਮੁੰਬਈ-ਕਰਾਚੀ ਖੇਤਰ ਦੇ ਵਪਾਰ ਦੇ ਬਰਾਬਰ ਲਿਆਂਦਾ ਜਾਵੇਗਾ।
30. ਫਿਰੋਜ਼ਪੁਰ ਤੇ ਫਾਜ਼ਿਲਕਾ ਰਾਹੀਂ ਵੀ ਹੋਵੇਗਾ ਪਾਕਿਸਤਾਨ ਅਤੇ ਹੋਰਨਾਂ ਮੁਲਕਾਂ ਨਾਲ ਵਪਾਰ।
31. ਅੰਮ੍ਰਿਤਸਰ, ਲੁਧਿਆਣਾ ਅਤੇ ਮੋਹਾਲੀ ਵਿਚ ਅੰਤਰਰਾਸ਼ਟਰੀ ਵਪਾਰ ਮੇਲੇ ਅਤੇ ਕਨਵੈਨਸ਼ਨ ਸੈਂਟਰਾਂ ਦਾ ਪ੍ਰਬੰਧ।
32. ਰੇਤਾ-ਬਜਰੀ ਦੀ ਸਮੱਸਿਆ ਨਾਲ ਜੁੜੇ ਵਾਤਾਵਰਣ ਕਾਨੂੰਨਾ ‘ਤੇ ਕਰਵਾਈ ਜਾਵੇਗੀ ਨਜ਼ਰਸਾਨੀ।
33. ਸ਼ਹਿਰੀ ਬੁਨਿਆਦੀ ਢਾਚਾ : ਸਾਰੇ ਸ਼ਹਿਰਾਂ ਵਿਚ ਸਾਫ਼ ਸੁਥਰੇ ਪਾਣੀ, ਸੀਵਰੇਜ ਅਤੇ ਐਸ ਟੀ ਪੀ ਦਾ ਹੋਵੇਗਾ ਮੁਕੰਮਲ ਪ੍ਰਬੰਧ।
34. ਅਤਿ ਆਧੁਨਿਕ ਮਨੋਰੰਜਨ ਪਾਰਕ, ਸ਼ਹਿਰੀ ਸੜਕਾਂ, ਲਾਈਟਾਂ ਅਤੇ ਕੰਪਿਊਟਰੀਕ੍ਰਿਤ ਆਵਾਜਾਈ ਕੰਟਰੋਲ ਸਾਧਨ ਮੁਹੱਈਆ ਕਰਵਾਏ ਜਾਣਗੇ।
35. ਸਾਰੇ ਸ਼ਹਿਰਾਂ ਨੂੰ ਆਧੁਨਿਕ ਚਹੁ ਮਾਰਗੀ ਜਾਂ ਛੇ ਮਾਰਗੀ ਐਕਸਪ੍ਰੈਸ ਸੜਕਾਂ ਨਾਲ ਜੋੜਿਆ ਜਾਵੇਗਾ।
36. ਅੰਮ੍ਰਿਤਸਰ ਵਿਚ ਬੀ.ਆਰ.ਟੀ.ਐਸ.।
37. ਲੁਧਿਆਣਾ ਵਿਚ ਮੈਟਰੋ ਅਤੇ ਮੋਹਾਲੀ ਨੂੰ ਚੰਡੀਗੜ੍ਹ ਤੇ ਪੰਚਕੂਲਾ ਨਾਲ ਜੋੜਨ ਲਈ ਟ੍ਰਾਈਸਿਟੀ ਮੈਟਰੋ।
38. ਦਿਹਾਤੀ ਬੁਨਿਆਦੀ ਢਾਂਚਾ ਅਤੇ ਮੁਢਲੀਆਂ ਸਹੂਲਤਾਂ : ਹਰ ਘਰ ਵਿਚ ਪੀਣ ਵਾਲਾ ਸ਼ੁੱਧ ਪਾਣੀ, ਸੀਵਰੇਜ ਵਗੈਰਾ ਦੀਆਂ ਸਹੂਲਤਾਂ।
39. ਬੇਘਰ ਪਰਿਵਾਰਾਂ ਨੂੰ ਦਿੱਤੇ ਜਾਣਗੇ ਮਕਾਨ।
40. ਹਵਾਬਾਜ਼ੀ : ਮੁਹਾਲੀ ਤੋਂ ਅੰਤਰਰਾਸ਼ਟਰੀ ਉਡਾਣਾਂ।
41. ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਉਡਾਣਾਂ ਵਧਣਗੀਆਂ।
42. ਸਾਹਨੇਵਾਲ ਹਵਾਈ ਅੱਡੇ ਦਾ ਵਿਸਤਾਰ।
43. ਪਠਾਨਕੋਟ ਤੇ ਆਦਮਪੁਰ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ।
44. ਬਠਿੰਡਾ ਹਵਾਈ ਅੱਡਾ ਕੀਤਾ ਜਾਵੇਗਾ ਜਲਦ ਹੀ ਚਾਲੂ।
45. ਹਜ਼ੂਰ ਸਾਹਿਬ (ਨਾਂਦੇੜ ) ਨੂੰ ਵੀ ਹਵਾਈ ਉਡਾਣਾਂ ਨਾਲ ਜੋੜਿਆ ਜਾਵੇਗਾ।
46. ਸਿਹਤ : ਕੈਂਸਰ ਵਿਰੁੱਧ ਜੰਗ, ਏਮਜ਼ ਦੀ ਤਰਜ ‘ਤੇ ਵਿਸ਼ਵ ਪੱਧਰੀ ਇੰਸਟੀਚਿਊਟ ਅਤੇ ਹਸਪਤਾਲ ਖੋਲ੍ਹੇ ਜਾਣਗੇ।
47. ਪੰਜਾਬ ਨੂੰ ਵਿਸ਼ਵ ਪੱਧਰੀ ਮੈਡੀਕਲ ਸੈਰਸਪਾਟੇ ਦਾ ਕੇਂਦਰ ਬਣਾਇਆ ਜਾਵੇਗਾ।
48. ਯੁਵਕ ਅਤੇ ਰੁਜ਼ਗਾਰ : 3 ਲੱਖ ਨੌਜਵਾਨਾਂ ਲਈ ਕੀਤੇ ਜਾਣਗੇ ਰੁਜ਼ਗਾਰ ਦੇ ਪ੍ਰਬੰਧ।
49. ਰੁਜ਼ਗਾਰ ਕੇਂਦਰਾਂ ਨੂੰ ਕੈਰੀਅਰ ਕੌਂਸਲਿੰਗ ਕੇਂਦਰਾਂ ‘ਚ ਤਬਦੀਲ ਕੀਤਾ ਜਾਵੇਗਾ।
50. ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਵਧਾਉਣ ਲਈ ਰਾਸ਼ਟਰੀ ਨਿਪੁੰਨਤਾ ਵਿਕਾਸ ਕੇਂਦਰ ਖੋਲ੍ਹੇ ਜਾਣਗੇ।
51. ਔਰਤਾਂ ਦਾ ਸਨਮਾਨ ਅਤੇ ਉਨ੍ਹਾਂ ਲਈ ਵਿਕਾਸ ਦੇ ਵਧੇਰੇ ਮੌਕੇ : ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਸਭ ਤੋਂ ਵੱਡੀ ਪਹਿਲ।
52. ਮਾਦਾ ਭਰੂਣ ਹੱਤਿਆ ਵਿਰੁੱਧ ਜੰਗ ਹੋਰ ਤੇਜ਼ ਕੀਤੀ ਜਾਵੇਗੀ : ਨੰਨ੍ਹੀ ਛਾਂ ਵਰਗੇ ਪ੍ਰੋਗਰਾਮਾਂ ਨੂੰ ਕੌਮੀ ਲਹਿਰ ਬਣਾਇਆ ਜਾਵੇਗਾ।
53. ਬਾਲ ਭਲਾਈ ਤੇ ਵਿਕਾਸ : ਬਾਲ ਸਿਹਤ ਅਤੇ ਭਲਾਈ ‘ਤੇ ਦਿੱਤਾ ਜਾਵੇਗਾ ਵਿਸ਼ੇਸ਼ ਜ਼ੋਰ।
54. ਸੈਰ ਸਪਾਟਾ : ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਸੈਰਸਪਾਟਾ ਕੇਂਦਰ ਵਜੋਂ ਉਭਾਰਿਆ ਜਾਵੇਗਾ।
55. ਪ੍ਰਸ਼ਾਸਨ : ਸੇਵਾ ਸੁਰੱਖਿਆ ਕਾਨੂੰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਰਾਜ।
56. ਲਾਲ ਫੀਤਾ ਸ਼ਾਹੀ, ਦਫਤਰਾਂ ਵਿਚ ਆਮ ਲੋਕਾਂ ਨਾਲ ਦੁਰਵਿਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਹਰ ਸੇਵਾ ਮਿਥੇ ਸਮੇਂ ਅੰਦਰ ਦਿੱਤੀ ਜਾਵੇਗੀ।
57. ਨਿਯਮਾਂ ਅਤੇ ਕਾਨੂੰਨਾਂ ਨੂੰ ਸਰਲ ਬਣਾਇਆ ਜਾਵੇਗਾ।
58. ਸੇਵਾ ਸੁਰੱਖਿਆ ਅਧਿਕਾਰ ਕਾਨੂੰਨ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਹੰਭਲਾ ਮਾਰਿਆ ਜਾਵੇਗਾ।
59. ਮਹਿੰਗਾਈ : ਵਧਦੀਆਂ ਕੀਮਤਾਂ ਨੂੰ ਨੱਥ ਪਾਈ ਜਾਵੇਗੀ।
60. ਕਾਲਾਬਾਜ਼ਾਰੀ ਅਤੇ ਜ਼ਖੀਰੇਬਾਜ਼ੀ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
61. ਭ੍ਰਿਸ਼ਟਾਚਾਰ ਅਤੇ ਕਾਲਾ ਧਨ : ਭ੍ਰਿਸ਼ਟਾਚਾਰ ਵਿਰੁੱਧ ਜੰਗ ਛੇੜੀ ਜਾਵੇਗੀ ਤੇ ਵਿਦੇਸ਼ੀ ਬੈਂਕਾਂ ‘ਚ ਪਿਆ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ।
62. ਗਰੀਬ ਅਤੇ ਦਲਿਤ ਵਰਗ : 1 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੇਣ ਵਾਲਾ ਪੰਜਾਬ ਇਕੋ ਇਕ ਸੂਬਾ।
63. ਦਲਿਤ ਅਤੇ ਹੋਰ ਪਛੜੇ ਵਰਗਾਂ ਅਤੇ ਗਰੀਬ ਵਰਗ ਦੀ ਭਲਾਈ ਤੇ ਵਿਕਾਸ ਲਈ ਵਿਸ਼ੇਸ਼ ਹੰਭਲੇ ਮਾਰੇ ਜਾਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top