ਭਾਈ
ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਾਸ ਨੂੰ ਪਹਿਲੀ ਵਾਰ ਗੁਰਦੁਆਰਾ ਸੈਨਹੋਜੇ ਕੈਲੇਫੋਰਨੀਆਂ
ਵਿਖੇ ਦੀਵਾਨ ਦੀ ਸਮਾਪਤੀ ਤੇ ਬੜੇ ਉਤਸ਼ਾਹ ਨਾਲ ਮਿਲੇ ਜਿੱਥੇ ਗੁਰਦੁਅਰਾ ਸਹਿਬ ਦੇ ਕਮੇਟੀ
ਮੈਂਬਰ ਵੀ ਹਾਜਰ ਸਨ। ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਦਾਸ ਆਪ ਜੀ ਦੇ ਆਰਟੀਕਲ ਅਕਸਰ
ਪੜ੍ਹਦਾ ਰਹਿੰਦਾ ਹੈ ਅਤੇ ਦਾਸ ਨੇ ਇੰਡੀਆ ਤੋਂ ਆਪ ਜੀ ਨਾਲ ਫੋਨ ਤੇ ਵੀ ਗੱਲਬਾਤ ਕੀਤੀ
ਸੀ।
ਅੱਜ ਸਮਾਂ ਸੀਮਤ ਹੋਣ ਕਰਕੇ ਅਤੇ ਭਾਈ ਰਣਜੀਤ ਸਿੰਘ ਜੀ ਨੇ ਅੱਗੇ
ਐਲਸ ਬਰਾਂਟੇ ਸ਼ਹਿਰ ਵਿਖੇ ਸ਼ਾਮ ਦੇ ਦਿਵਾਨ ਦੀ ਹਾਜਰੀ ਭਰਨ ਜਾਣ ਕਰਕੇ ਖੁੱਲ੍ਹ ਕੇ ਬਚਨ
ਬਿਲਾਸ ਨਹੀਂ ਹੋ ਸਕੇ, ਪਰ ਭਾਈ ਰਣਜੀਤ ਸਿੰਘ ਜ ਜੀ ਨੇ ਕਿਹਾ ਕਿ ਜਦ ਵੀ ਆਪ ਦਾਸਰੇ ਨਾਲ
ਖੁੱਲ੍ਹੇ ਬਚਨ ਬਿਲਾਸ ਕਰਨਾਂ ਚਾਹੋ ਦਾਸ ਹਾਜਰ ਹੈ।
ਇਹ ਬਚਨ ਬਿਲਾਸ ਕਰਦਿਆਂ ਦੀ ਫੋਟੋ ਪਿਕਚਰ ਗੁਰਦੁਆਰੇ ਦੇ ਸੀਨੀਅਰ
ਮੈਂਬਰ ਸਰਬਜੋਤ ਸਿੰਘ ਸਵੱਦੀ ਨੇ ਖਿੱਚੀ ਅਤੇ ਫੇਸ ਬੁੱਕ 'ਤੇ ਪਾਈ ਹੈ।
ਭਾਈ ਰਣਜੀਤ ਸਿੰਘ ਜੀ ਨੇ ਗੁਰਬਾਣੀ ਦੇ ਨਿਰੋਲ ਕੀਰਤਨ ਵਖਿਆਣ
ਵਿੱਚ ਅੰਮ੍ਰਿਤ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਵਹਿਮ, ਭਰਮ ਅਤੇ ਥੋਥੇ ਕਰਮਕਾਂਡ
ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ, ਸਹਿਜ ਪਾਠ ਕਰਨ, ਬਾਣੀ
ਵਿਚਾਰਣ ਅਤੇ ਗੁਰ ਉਪਦੇਸ਼ਾਂ ਨੂੰ ਫਾਲੋ ਕਰਨ ਦੀ ਸਿਖਿਆ ਦਿੰਦੇ ਹੋਏ ਇਸੇ ਜੀਵਨ ਵਿੱਚ
ਮੁਕਤ ਹੋਣ ਦੀ ਗੱਲ ਕਰਦੇ ਹੋਏ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ।
ਦਾਸ ਦੀ ਭਾਈ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਜਦ ਆਪ ਜੀ
ਫਰੀਮਾਂਟ ਜਾਂ ਸੈਨਹੋਜੇ ਏਰੀਏ ਵਿਖੇ ਹੋਵੋ, ਤਾਂ ਇਸ ਨੰਬਰ 510 432 5827 ਤੇ ਸੰਪਰਕ
ਕਰਨ ਦੀ ਖੇਚਲ ਕਰਨਾ ਜੀ, ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।