Share on Facebook

Main News Page

ਜੇ ਜ਼ਰੂਰਤ ਪਈ ਤਾਂ ਮੈਂ ਮੋਦੀ ਨੂੰ ਸਰਕਾਰ ਬਣਾਉਣ ਲਈ ਮਦਦ ਦੇਣ ਲਈ ਤਿਆਰ ਹਾਂ
-: ਸਿਮਰਜੀਤ ਸਿੰਘ ਬੈਂਸ

ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣਾਂ ਲਈ ਖੜੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਜੇ ਉਹ ਜਿੱਤ ਕੇ ਲੋਕਸਭਾ 'ਚ ਪਹੁੰਚੇ, ਅਤੇ ਜੇ ਮੋਦੀ ਨੂੰ ਸਰਕਾਰ ਬਣਾਉਣ ਲਈ ਉਨ੍ਹਾਂ ਦੀ ਜ਼ਰੂਰਤ ਪਈ ਤਾਂ, ਉਹ ਮੋਦੀ ਨੂੰ ਮਦਦ ਕਰਣਗੇ

ਉਨ੍ਹਾਂ ਨੇ ਭਾਜਪਾ ਦੇ ਪ੍ਰਧਾਨਮੰਤ੍ਰੀ ਲਈ ਉਮੀਦਵਾਰ ਨਰੇਂਦਰ ਮੋਦੀ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੋਦੀ ਵਿਅਕਤੀ ਦੇ ਤੌਰ 'ਤੇ ਅਤੇ ਉਨ੍ਹਾਂ ਦੇ ਕੰਮ ਕਰਣ ਦੇ ਢੰਗ ਕਾਰਣ ਪਸੰਦ ਹਨ ਅਤੇ ਜੇ ਉਨ੍ਹਾਂ ਦੀ ਮਦਦ ਦੀ ਲੋੜ ਪਈ ਤਾਂ ਉਹ ਮੋਦੀ ਦੀ ਮਦਦ ਕਰਣਗੇ।

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਤੋਂ ਭਾਜਪਾ ਦੇ ਸੀਨੀਅਰ ਲੀਡਰ ਦਾ ਫੋਨ ਆਇਆ ਸੀ, ਜਿਸਨੇ ਚੋਣਾਂ ਜਿੱਤਣ ਤੋਂ ਬਾਅਦ ਮੋਦੀ ਦੀ ਮਦਦ ਕਰਣ ਲਈ ਆਖਿਆ

ਬੈਂਸ ਗੁਰਦੇਵ ਨਗਰ 'ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਸਿਮਰਜੀਤ ਸਿੰਘ ਬੈਂਸ ਦੇ ਇਸ ਬਿਆਨ ਨੇ ਰਾਜਨੀਤੀ ਦੇ ਇਸ ਗਰਮ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੇਰੀ ਪਹਿਲ ਇੱਕ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਜਿੱਤਣੀਆਂ ਹਨ, ਪਰ ਜੇਕਰ ਮੇਰੀ ਮਦਦ ਦੀ ਜ਼ਰੂਰਤ ਹੋਰੀ ਤਾਂ ਮੋਦੀ ਨੂੰ ਸਪੋਰਟ Support ਕਰਣਗੇ।

ਉਨ੍ਹਾਂ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਦਾ ਟਰਾਂਸਪੋਰਟ ਬਿਜ਼ਨਿਸ, ਕੇਬਲ ਅਤੇ ਰੇਤਾ ਬਜਰੀ ਦਾ ਸਾਰਾ ਕਾਰੋਬਾਰ ਹੜੱਪ ਲਿਆ ਹੈ।


ਟਿੱਪਣੀ:

ਯਾਦ ਰਹੇ ਕਿ ਲੁਧਿਆਣੇ ਤੋਂ ਖੜੇ ਬੈਂਸ ਭਰਾ 2011 'ਚ ਬਾਦਲ ਦੇ ਨਾਲ ਸੀ, ਇਕ ਨੂੰ ਟਿਕਟ ਮਿਲੀ ਦੂਜੇ ਨੂੰ ਨਹੀਂ, ਦੋਵੇਂ ਬਾਗੀ ਹੋ ਕੇ ਆਜ਼ਾਦ ਲੜੇ, ਜਿੱਤੇ, ਫਿਰ 2012 'ਚ ਬਾਦਲ ਨਾਲ ਰਲ਼ ਗਏ। 2014 'ਚ ਉਨ੍ਹਾਂ ਨੂੰ ਫਿਰ ਟਿਕਟ ਨਹੀਂ ਮਿਲੀ, ਫਿਰ ਬਾਦਲ ਤੋਂ ਵੱਖ ਹੋ ਕੇ ਚੋਣਾਂ ਲੜ ਰਹੇ ਨੇ...

ਕੱਲ (21 Apr 2014) ਖ਼ਾਲਸਾ ਨਿਊਜ਼ ਨੇ ਬੈਂਸ ਭਰਾਵਾਂ ਦੀ ਤਿਕਣਮਬਾਜ਼ੀ ਦੀ ਖਬਰ ਲਗਾਈ ਤਾਂ ਕਈ ਸੁਹਿਰਦ ਪਾਠਕਾਂ ਨੇ ਕਿਹਾ ਕਿ ਇਹ ਖ਼ਬਰ ਸਹੀ ਨਹੀਂ, ਬੈਂਸ ਭਰਾ ਚੰਗੇ ਹਨ, ਤੁਸੀਂ ਜ਼ਮੀਨੀ ਪੱਧਰ 'ਤੇ ਕੁੱਝ ਨਹੀਂ ਦੇਖਿਆ, ਇਸ ਨਿਊਜ਼ ਨੂੰ ਡੀਲੀਟ ਕੀਤਾ ਜਾਵੇ...

ਇੱਕ ਗਲ ਸਾਫ਼ ਕਰ ਦੇਈਏ, ਸਾਡਾ ਕਿਸੀ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਰਾਏ ਕਿਸੇ 'ਤੇ ਨਹੀਂ ਥੋਪਦੇ, ਜੋ ਹੋ ਰਿਹਾ ਹੈ ਉਹ ਪੇਸ਼ ਕਰ ਰਹੇ ਹਾਂ। ਪਰ ਇਨ੍ਹਾਂ ਜ਼ਰੂਰ ਹੈ ਕਿ ਜਿਹੜੇ ਬੰਦੇ ਹਰ ਵਾਰੀ ਟਿਕਟ ਨਾ ਮਿਲਣ 'ਤੇ ਪਾਰਟੀ ਛੱਡ ਜਾਂਦੇ ਨੇ, ਜਿੱਤਣ 'ਤੇ ਫਿਰ ਉਨ੍ਹਾਂ ਨਾਲ ਹੀ ਰੱਲ਼ ਜਾਂਦੇ ਨੇ, ਤੇ ਮੋਦੀ ਵਰਗੇ ਫਿਰਕਾਪ੍ਰਸਤ ਨੂੰ ਮਦਦ ਦੇਣ ਦੀ ਗੱਲ ਕਰਦੇ ਹਨ, ਉਹ ਲੋਕ ਕਿੰਨੇ ਕੁ ਸੁਹਿਰਦ ਨੇ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਬਾਕੀ ਹਰ ਕੋਈ ਆਪਣੀ ਰਾਏ ਲਈ ਆਜ਼ਾਦ ਹੈ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top