Share on Facebook

Main News Page

"ਖੰਡੇ ਦਾ ਅੰਮ੍ਰਿਤ" ਪ੍ਰਚਾਰ ਕੇ, ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਸਾਜਿਸ਼ ਅਧੀਨ ਤੋੜਿਆ ਗਿਆ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਖ਼ਾਲਸਾ ਨਿਊਜ਼ (12 ਅਪ੍ਰੈਲ 2014) : ਖ਼ਾਲਸੇ ਦੇ ਸੰਪੂਰਨਤਾ ਦਿਹਾੜੇ ਨੂੰ ਸਮਰਪਿਤ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 12 ਅਪ੍ਰੈਲ 2014 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ

ਗਉੜੀ ਕੀ ਵਾਰ ਮਹਲਾ ੪ ॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੪ ॥ ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥ ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥ ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥ {ਪੰਨਾ 300}

ਦਾ ਕੀਰਤਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ।

ਕਥਾ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਦਿਹਾੜਾ ਖ਼ਾਲਸਾ ਸਾਜਨਾ ਦਿਵਸ ਨਹੀਂ, ਖ਼ਾਲਸਾ ਸੰਪੂਰਨਤਾ ਦਿਹਾੜਾ ਹੈ। ਜੇ ਖ਼ਾਲਸਾ ਅੱਜ ਦੇ ਦਿਹਾੜੇ ਸਾਜਿਆ ਗਿਆ, ਤਾਂ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਗੁਰੂ ਅੰਗਦ ਨੇ ਕੀ ਕੀਤਾ? ਨਹੀਂ... ਗੁਰੂ ਨਾਨਕ ਸਾਹਿਬ ਨੇ ਨਿਆਰਾ ਖ਼ਾਲਸਾ ਸਾਜਣਾ ਸ਼ੁਰੂ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਸ਼ੁਰੂ ਕੀਤੇ ਪੂਰਨ ਮਨੁੱਖ ਦੀ ਟੀਚੇ ਨੂੰ ਸੰਪੂਰਨਤਾ ਬਖਸ਼ੀ

ਉਨ੍ਹਾਂ ਨੇ ਅੰਮ੍ਰਿਤ ਬਾਰੇ ਸਿੱਖਾਂ 'ਚ ਪਾਈ ਜਾ ਰਹੀ ਦੁਚਿੱਤੀ ਬਾਰੇ ਵੀਚਾਰ ਕੀਤਾ। ਕਈ ਲੋਕ ਕਹਿੰਦੇ ਹਨ ਕਿ ਦੱਸੋ ਕਿ ਕਿੱਥੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਖੰਡੇ ਦੇ ਅੰਮ੍ਰਿਤ ਬਾਰੇ? ਤਾਹੀਓ ਜਿਹੜੇ ਲੋਕ ਅੰਮ੍ਰਿਤ ਇਹ ਸਾਡੇ ਵਿੱਚ ਪ੍ਰਚਾਰੀ ਜਾ ਰਹੀ ਸ਼ਬਦਾਵਲੀ ਦਾ ਨਤੀਜਾ ਹੈ। ਅਸੀਂ "ਖੰਡੇ ਦਾ ਅੰਮ੍ਰਿਤ" ਪ੍ਰਚਾਰ ਕੇ ਸਿੱਖ ਨੂੰ ਗੁਰੂ ਗ੍ਰੰਥ ਨਾਲੋਂ ਤੋੜਿਆ ਹੈ, ਕਿਉਂਕਿ ਖੰਡੇ ਦਾ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ। ਖੰਡੇ ਦਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤਾ, ਕੀ ਇਸ ਤੋਂ ਪਹਿਲਾਂ ਖ਼ਾਲਸਾ ਹੈ ਨਹੀਂ ਸੀ। ਜਿਹੜੇ ਅੰਮ੍ਰਿਤ ਨਹੀਂ ਛਕਣਾ ਚਾਹੁੰਦੇ ਉਹ ਕਹਿੰਦੇ ਹਨ ਕਿ ਚਲੋਂ ਅਸੀਂ ਨੌਵੇਂ ਪਾਤਸ਼ਾਹ ਤੱਕ ਦੇ ਹੀ ਸਿੱਖ ਸਹੀ।

ਜਿਹੜਾ ਕੇਸਾਧਾਰੀ ਵੀ ਨਹੀਂ, ਉਹ ਆਪਣਾ ਗੁਰੂ ਨਾਨਕ ਦਾ ਸਿੱਖ ਅਖਵਾਉਣਾ ਪਸੰਦ ਕਰਦੇ ਨੇ। ਸਿੰਧੀ ਲੋਕ ਗੁਰੂ ਨਾਨਕ ਸਾਹਿਬ ਦਾ ਹੀ ਮਨਾਉਂਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ। ਕਿਉਂਕਿ ਉਨ੍ਹਾਂ ਦੇ ਮਨ ਅੰਦਰ ਇਹ ਤੌਖਲਾ ਹੈ ਕਿ ਗੁਰੂ ਨਾਨਕ ਨੇ ਅੰਮ੍ਰਿਤ ਚਕਣ ਅਤੇ ਕੇਸ ਰੱਖਣ ਲਈ ਨਹੀਂ ਕਿਹਾ, ਇਸ ਲਈ ਉਹ ਗੁਰੂ ਨਾਨਕ ਦੇ ਸ਼ਰਧਾਲੂ ਨੇ, ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨਾਲੋਂ ਵੱਖ ਕਰ ਦਿੱਤਾ।

ਸਾਜਿਸ਼ ਅਧੀਨ ਕੁੱਝ ਸ਼ਬਦਾਂ ਦੇ ਅਰਥ ਬਦਲ ਦਿੱਤੇ, ਜਿਵੇਂ ਪੰਥ ਸ਼ਬਦ ਦਾ ਅਰਥ ਵਿਗਾੜ ਕੇ ਕੁਝ ਲੋਕਾਂ ਦੇ ਸਮੂੰਹ ਤੱਕ ਸੀਮਿਤ ਕਰ ਦਿੱਤਾ। ਇਸੇ ਤਰ੍ਹਾਂ "ਖੰਡੇ ਦਾ ਅੰਮ੍ਰਿਤ" ਦਾ ਹਾਲ ਹੋਇਆ।

ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ...

ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤ ਪਾਵੈ॥

ਇਸ ਅੰਮ੍ਰਿਤ ਦਾ ਨਾਮ ਖੰਡੇ ਦਾ ਅੰਮ੍ਰਿਤ ਗੁਰੂ ਨੇ ਨਹੀਂ ਰੱਖਿਆ, ਗੁਰੂ ਗੋਬਿੰਦ ਸਿੰਘ ਨੇ ਆਪਣੀ ਕਿਸੇ ਲਿਖਤ 'ਚ ਇਹ ਨਹੀਂ ਲਿਖਿਆ ਕਿ ਇਸ ਦਾ ਨਾਮ ਖੰਡੇ ਦਾ ਅੰਮ੍ਰਿਤ ਹੈ। ਇਹ ਦੂਜੇ ਭਾਈ ਗੁਰਦਾਸ ਨੇ ਵਰਤਿਆ, ਜਿਨੇ ਕਾਲਕਾ ਦਾ ਲਫ਼ਜ਼ ਵਰਤਿਆ। "ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਅਹੁ ਪਾਹੁਲ ਖੰਡਧਾਰ ਹੋਏ ਜਨਮ ਸੁਹੇਲਾ।", ਦੂਜੇ ਭਾਈ ਗੁਰਦਾਸ, ਜਿਸਨੂੰ ਮਾਨਤਾ ਨਹੀਂ ਮਿਲ ਰਹੀ, ਜਿਹੜਾ ਕਾਲਕਾ ਦੀ ਉਪਾਸਨਾ ਕਰਦਾ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਾਲਕਾ ਦਾ ਪੁਜਾਰੀ ਬਣਾ ਰਿਹਾ ਹੈ, ਉਸਦਾ ਵਰਤਿਆ ਹੋਇਆ ਲਫ਼ਜ਼ ਹੈ

ਖੰਡੇ ਦੀ ਮਹੱਤਤਾ ਜ਼ਿਆਦਾ ਕਿਉਂ ਰੱਖੀ, ਕਿਉਂਕਿ ਖੰਡਾ ਸਥੂਲ ਹੈ, ਗੁਰਬਾਣੀ ਸੂਕਸ਼ਮ ਹੈ। ਖੰਡੇ ਦਾ ਨਾਮ ਰੱਖਿਆ, ਕਿਉਂਕਿ ਮਨੁੱਖ ਨੂੰ ਸਥੂਲ ਦਾ ਪੁਜਾਰੀ ਬਣਾਉਣਾ ਸੀ, ਇਸ ਲਈ ਸਥੂਲ ਦੇ ਪੁਜਾਰੀ ਨੇ ਅੰਮ੍ਰਿਤ ਦਾ ਨਾਮ ਗੁਰਬਾਣੀ ਅਨੁਸਾਰ ਨਹੀਂ ਰੱਖਿਆ, ਖੰਡੇ ਦਾ ਅੰਮ੍ਰਿਤ ਰੱਖ ਦਿੱਤਾ।

ਛਕਦਾ ਹੀ ਅੰਮ੍ਰਿਤ ਉਹ ਹੈ ਜਿਸ ਨੂੰ ਗੁਰਬਾਣੀ ਮਨ ਭਾਉਂਦੀ ਹੈ, ਗੁਰੂ ਕਹਿੰਦੇ ਹਨ, "ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥" ਹੁਣ ਕੋਈ ਕਹਿ ਸਕਦਾ ਸੀ ਕਿ ਗੁਰੂ ਗ੍ਰੰਥ ਸਾਹਿਬ 'ਚ ਅੰਮ੍ਰਿਤ ਦਾ ਜ਼ਿਕਰ ਨਹੀਂ। ਜਦੋਂ ਖੰਡੇ ਦੇ ਅੰਮ੍ਰਿਤ ਦੀ ਗਲ ਕਰੇਗਾ ਤਾਂ ਕੋਈ ਕਹਿ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ, ਪਰ ਜੇ ਇਸਦਾ ਨਾਮ "ਬਾਣੀ ਅੰਮ੍ਰਿਤ" ਹੀ ਰੱਖ ਦਿੱਤਾ ਜਾਂਦਾ, ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ ਰਹਿਣਾ। ਇਹ ਸਾਜਿਸ਼ ਅਧੀਨ ਕੀਤਾ ਗਿਆ।

ਜੇ ਇਹੀ ਗੱਲ ਪ੍ਰਚਾਰੀ ਜਾਂਦੀ ਕਿ ਬਾਣੀ ਅੰਮ੍ਰਿਤ ਹੈ, ਤਾਂ ਇਹ ਭੁਲੇਖਾ ਨਹੀਂ ਸੀ ਰਹਿਣਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅੰਮ੍ਰਿਤ ਹੈ, ਗੁਰੂ ਅੰਮ੍ਰਿਤ ਹੈ, ਸ਼ਬਦ ਅੰਮ੍ਰਿਤ ਹੈ, ਸਤਿਗੁਰੂ ਅੰਮ੍ਰਿਤ ਹੈ... ਉਨ੍ਹਾਂ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਅੰਮ੍ਰਿਤ ਅਸੀਂ ਛਕਦੇ ਹਾਂ, ਉਹ ਨਹੀਂ ਛਕਣਾ ਚਾਹੀਦਾ, ਛਕਣਾ ਜ਼ਰੂਰੀ ਹੈ, ਪਰ ਗੁਰਬਾਣੀ ਤੋਂ ਬਿਨਾ ਇਹ ਅੰਮ੍ਰਿਤ ਤਿਆਰ ਨਹੀਂ ਹੋ ਸਕਦਾ। ਅਸੀਂ ਬਾਟਾ, ਖੰਡਾ, ਪਾਣੀ, ਪਤਾਸੇ ਚੀਜਾਂ ਦੀ ਵਰਤੋਂ ਛੱਡਣੀ ਨਹੀਂ, ਪਰ ਬਿਨਾ ਗੁਰਬਾਣੀ ਤੋਂ ਇਹ ਸੰਸਕਾਰ ਅਧੂਰਾ ਹੈ। ਜੇ ਗੁਰੂ ਦੇ ਅੰਦਰ ਅੰਮ੍ਰਿਤ ਹੈ, ਗੁਰਬਾਣੀ ਕਹਿੰਦੀ ਹੈ ਕਿ ਸਤਿਗੁਰੂ ਵਿੱਚ ਅੰਮ੍ਰਿਤ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅੰਮ੍ਰਿਤ ਬਣਾਉਂਦੀ ਹੈ ਗੁਰਬਾਣੀ। ਇਸੇ ਲਈ ਅੰਮ੍ਰਿਤ ਛਕਣ ਤੋਂ ਬਾਅਦ ਵੀ ਬਾਣੀ ਪੜ੍ਹਨ ਦਾ ਹੁਕਮ ਹੈ, ਤਾਂ ਕਿ ਜੀਵਨ ਅੰਮ੍ਰਿਤ ਬਣੇ, ਬਾਣੀ ਜੀਵਨ ਸ਼ੈਲੀ ਬਣੇ, ਜੀਵਨ ਦਾ ਡੀਸੀਪਲਿਨ ਬਣਾਉਂਦੀ ਹੈ, ਅਸਲ 'ਚ ਅੰਮ੍ਰਿਤ ਹੈ ਹੀ ਬਾਣੀ, ਇਸੇ ਲਈ ਸਤਿਗੁਰੂ ਆਖ ਰਹੇ ਹਨ, ਅੰਮ੍ਰਿਤ ਬਚਨ ਸਤਿਗੁਰ ਕੀ ਬਾਣ ਜੋ ਬੋਲੈ ਸੋ ਮੁਖਿ ਅੰਮ੍ਰਿਤ ਪਾਵੈ... ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥

ਉਨ੍ਹਾਂ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਦਾ ਸੰਬੰਧ ਗੁਰਬਾਣੀ ਨਾਲ ਜੁੜਿਆ, ਅਸੀਂ ਖੰਡੇ ਦਾ ਨਾਮ ਦੇ ਕੇ ਬਾਣੀ ਨੂੰ ਪਿਛੇ ਛੱਡ ਕੇ, ਮਾਨੋ ਸੂਕਸ਼ਮ ਨਾਲੋਂ ਤੋੜਕੇ, ਗੁਰੂ ਨਾਲੋਂ ਤੋੜਕੇ, ਰੱਬ ਨਾਲੋਂ ਤੋੜਕੇ, ਇਕ ਸਥੂਲ ਖੰਡੇ ਨਾਲ ਜੋੜ ਦਿੱਤਾ... ਹੁਣ ਖੰਡੇ ਦਾ ਨਾਮ ਬਾਣੀ ਵਿੱਚ ਹੈ ਨਹੀਂ, ਲੋਕਾਂ ਨੂੰ ਇਹ ਹੱਕ ਮਿਲ ਗਿਆ, ਕਿ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਬਾਣੀ 'ਚ ਹੈ ਨਹੀਂ, ਚਲੋ ਅਸੀਂ ਨੌਵੇਂ ਗੁਰੂ ਤੱਕ ਦੇ ਸਿੱਖ ਹੀ ਸਹੀ, ਗੁਰੂ ਗੋਬਿੰਦ ਸਿੰਘ ਦੇ ਸਿੱਖ ਨਾ ਸਹੀ, ਉਨ੍ਹਾਂ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਆਖਣ ਲੱਗ ਪਏ, ਇੱਕ ਸੰਪਰਦਾ ਨਵੀਂ ਬਣਾ ਦਿੱਤੀ, ਐਸੀਆਂ ਕਈ ਸਾਜਿਸ਼ਾਂ ਪਹਿਲੇ ਦਿਨ ਤੋਂ ਸਾਡੇ ਪਿੱਛੇ ਪਾਈਆਂ ਗਈਆਂ, ਕੰਫਯੂਜ਼ ਕਰਨ ਲਈ

ਸਾਨੂੰ ਅੰਮ੍ਰਿਤ ਲਈ ਇਨ੍ਹਾਂ ਵਸਤੂਆਂ ਦੀ ਲੋੜ ਹੈ, ਪਰ ਅੰਮ੍ਰਿਤ ਬਾਣੀ ਨੇ ਬਣਾਉਣਾ ਹੈ। ਤਾਂ ਕਿ ਅੰਮ੍ਰਿਤ ਹਰ ਰੋਜ਼ ਮੈਨਟੇਨ ਹੁੰਦਾ ਰਹੇ।

ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ...

ਬਾਣੀ ਅੰਮ੍ਰਿਤ ਨੇ ਹੀ ਅੰਮ੍ਰਿਤ ਬਣਾੳਣਾ ਹੈ, ਬਾਕੀ ਸਰੀਆਂ ਚੀਜ਼ਾਂ ਇਕ ਸਾਧਨ ਹੈ, ਅਸਲ ;ਚ ਅੰਮ੍ਰਿਤ ਦਾ ਰੂਪ ਬਾਣੀ ਨੇ ਹੀ ਦੇਣਾ ਹੈ, ਫਿਰ ਲੋਕ ਇਹ ਨਹੀਂ ਕਹਿਣਗੇ ਕਿ ਅਸੀਂ ਖੰਡੇ ਦਾ ਅੰਮ੍ਰਿਤ ਛਕਣਾ ਹੈ, ਕਹਿਣਗੇ ਬਾਣੀ ਅੰਮ੍ਰਿਤ, ਗੁਰੂ ਦਾ ਅੰਮ੍ਰਿਤ ਛਕਣਾ ਹੈ।

ਖੰਡਾ ਗੁਰੂ ਹੋ ਗਿਆ !!! ਉਨ੍ਹਾਂ ਲੋਕਾਂ ਨੇ ਇਹ ਪ੍ਰਚਾਰਿਆ ਜਿਨ੍ਹਾਂ ਨੇ ਖੰਡੇ ਨੂੰ ਵੀ, ਕਿਰਪਾਨ ਨੂੰ ਵੀ ਗੁਰੂ ਬਣਾ ਦਿੱਤਾ, ਸੈਫ ਸਰੋਹੀ ਸੈਹਥੀ ਯਹਿ ਹਮਾਰੈ ਪੀਰ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਦਰਮਿਆਨ ਵਿੱਚੋਂ ਪਾਸੇ ਕਰਨਾ ਸੀ, ਸ਼ਸਤਰਾਂ ਦੀ, ਸਥੂਲ ਦੀ ਪੂਜਾ ਵਾਲੇ ਪਾਸੇ ਲਾਉਣਾ, ਇਸੇ ਲਈ ਉਨ੍ਹਾਂ ਨੇ "ਬਾਣੀ ਅੰਮ੍ਰਿਤ" ਦਾ ਨਾਮ, "ਖੰਡੇ ਦਾ ਅੰਮ੍ਰਿਤ" ਦਾ ਨਾਮ ਦਿੱਤਾ।

ਖੰਡੇ ਦੀ ਲੋੜ ਹੈ, ਉਸਦੀ ਅਣਹੋਂਦ ਲਈ ਮੈਂ ਬਿਲਕੁਲ ਨਹੀਂ ਕਹਿੰਦਾ, ਬਸ ਜਿਸ ਅੰਮ੍ਰਿਤ ਦੀ ਯਾਦ ਵਿੱਚ ਅੱਜ ਜੁੜੇ ਹਾਂ, ਇਕੱਤਰਿਤ ਹੋਏ ਹਾਂ, ਇਸਦਾ ਨਾਮ "ਬਾਣੀ ਅੰਮ੍ਰਿਤ" ਹੈ, ਇਸਦਾ ਨਾਮ ਗੁਰੂ ਅੰਮ੍ਰਿਤ ਹੈ, ਕਿਉਂਕਿ ਬਾਣੀ ਅੰਮ੍ਰਿਤ ਗੁਰੂ ਦੇ ਅੰਦਰ ਵਸਦਾ ਹੈ, ਤੇ ਜਦੋਂ ਗੁਰੂ ਬਾਣੀ ਬਖਸ਼ਿਸ਼ ਕਰਕੇ ਉਚਾਰਣ ਕਰਦਾ ਹੈ, ੳਦੋਂ ਮਾਨੋ ਅੰਮ੍ਰਿਤ ਦੇ ਛਿੱਟੇ ਦਿੰਦਾ ਹੈ, ਗੁਰੂ ਫੁਰਮਾਉਂਦੇ ਹਨ-

ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ॥ ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ॥

ਇਸ ਲਈ ਇਹ ਬਾਣੀ ਅੰਮ੍ਰਿਤ ਹੈ, ਬਾਕੀ ਵਸਤੂਆਂ ਨੂੰ ਇਕਤ੍ਰ ਕਰਕੇ ਬਾਣੀ ਦੀ ਸ਼ਕਤੀ ਨਾਲ ਅੰਮ੍ਰਿਤ ਤਿਆਰ ਹੋਇਆ ਹੈ, ਜਿਸ ਨੂੰ ਅਸੀਂ ਬਾਣੀ ਅੰਮ੍ਰਿਤ ਸਮਝਕੇ, ਗੁਰੂ ਅੰਮ੍ਰਿਤ ਸਮਝਕੇ ਗ੍ਰਹਿਣ ਕਰਨਾ ਹੈ।

ਮਨ ਰੇ ਥਿਰ ਰਹੁ ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ॥

ਸਮਾਗਮ ਦੇ ਅੰਤ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਹੋਈ ਪੁਸਤਕ "ਬੋਲਹਿ ਸਾਚੁ" ਰੀਲੀਜ਼ ਕੀਤੀ ਗਈ। ਇਸ ਮੌਕੇ 'ਤੇ ਗੁਰਮਤਿ ਪ੍ਰਚਾਰਕ ਭਾਈ ਲਖਬੀਰ ਸਿੰਘ ਅਤੇ ਉੱਘੇ ਲਿਖਾਰੀ ਸ. ਗੁਰਦੇਵ ਸਿੰਘ ਸੱਧੇਵਾਲੀਆ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕੀਤੇ

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top