Share on Facebook

Main News Page

ਕਿੱਥੇ ਗਿਆ ਉਹ ਕਪੂਰ ਸਿੰਘ ਵਾਲ਼ਾ ਕਿਰਦਾਰ ਜਿਸ ਨੇ ਨਵਾਬੀ ਲੈਣੋਂ ਨਾਂਹ ਕਰ ਦਿੱਤੀ ਸੀ ?
-: ਨਿਰਮਲ ਸਿੰਘ ਕੰਧਾਲਵੀ

ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ॥ (ਬਿਲਾਵਲ ਮਹਲਾ 5)

ਮੈਂ ਵਿਸਾਖੀ ‘ਤੇ ਆਪਣੇ ਰਿਸ਼ਤੇਦਾਰਾਂ ਨੂੰ ਓਮਾਨ ਫੋਨ ਕੀਤਾ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਤੇ ਪੁੱਛਿਆ ਕਿ ਉਹਨਾਂ ਵਿਸਾਖੀ ਕਿਵੇਂ ਮਨਾਈ? ਉਹਨੀਂ ਦੱਸਿਆ ਕਿ ਭਾਵੇਂ ਵਿਸਾਖੀ ਵਾਲ਼ੇ ਦਿਨ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਵਿਚ ਰੌਣਕਾਂ ਲੱਗੀਆਂ ਰਹੀਆਂ ਪਰ ਕਿਉਂਕਿ ਅਰਬ ਦੇਸ਼ਾਂ ‘ਚ ਛੁੱਟੀ ਸ਼ੁੱਕਰਵਾਰ ਦੀ ਹੁੰਦੀ ਹੈ, ਸੋ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਰੱਖ ਕੇ ਸ਼ੁੱਕਰਵਾਰ ਨੂੰ ਭੋਗ ਪਾਏ ਜਾਣਗੇ ਤੇ ਸਾਰਾ ਦਿਨ ਦੀਵਾਨ ਸਜਣਗੇ।

ਦੁਬਈ ਵਿਚ ਬਣੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਗੱਲ ਚੱਲੀ ਤਾਂ ਉਹ ਕਹਿਣ ਲਗੇ ਕਿ ਓਮਾਨ ਵਿਚ ਵੀ ਹਿੰਦੂ ਮੰਦਰ ਅਤੇ ਈਸਾਈ ਚਰਚ ਚਾਲੂ ਹੋ ਗਏ ਹਨ। ਜਦ ਮੈਂ ਪੁੱਛਿਆ ਕਿ ਗੁਰਦੁਆਰਾ ਸਾਹਿਬ ਨਹੀਂ ਬਣੇ ਅਜੇ? ਤਾਂ ਉਹ ਭਾਵੁਕ ਹੋ ਕੇ ਕਹਿਣ ਲੱਗੇ, “ਕੀ ਦੱਸੀਏ ਜੀ, ਸੁਲਤਾਨ ਵਲੋਂ ਆਫ਼ਰ ਆ ਚੁੱਕੀ ਹੈ, ਸਭ ਕਾਗਜ਼ ਪੱਤਰ ਵੀ ਤਿਆਰ ਹਨ, ਪਰ ਸਿੱਖਾਂ ਦੀ ਆਪਸੀ ਖਹਿਬਾਜ਼ੀ ਨਹੀਂ ਕੰਮ ਪੂਰਾ ਹੋਣ ਦੇ ਰਹੀ। ਹਰੇਕ ‘ਚੌਧਰੀ’ ਹੀ ਚਾਹੁੰਦਾ ਹੈ ਕਿ ਬੱਸ ਉਹਦੇ ਸਿਰ ‘ਤੇ ਹੀ ਇਸ ਗੱਲ ਦਾ ਸਿਹਰਾ ਬੱਝੇ ਕਿ ਉਸ ਨੇ ਗੁਰਦੁਆਰਾ ਬਣਾਇਆ ਹੈ, ਸੋ ਇਸੇ ਕਰ ਕੇ ਗੱਲ ਲਟਕਦੀ ਜਾ ਰਹੀ ਹੈ”। ਮੈਂ ਕਿਹਾ ਇਹ ਬਿਮਾਰੀ ਤਾਂ ਹੁਣ ਸਾਡੇ ਖ਼ੂਨ ‘ਚ ਰਚ ਗਈ ਲਗਦੀ ਹੈ। ਸਮੁੱਚੇ ਸੰਸਾਰ ਵਿਚ ਹੀ ਇਸ ਬਿਮਾਰੀ ਨੇ ਸਿੱਖਾਂ ਨੂੰ ਘੇਰ ਲਿਆ ਹੈ। ਜਿੱਥੇ ਦੇਖੋ ਚੌਧਰ ਦੇ ਰੌਲ਼ੇ। ਚੌਧਰਾਂ ਖਾਤਰ ਸੰਗਤਾਂ ਦੀ ਮਾਇਆ ਕੋਰਟਾਂ ਵਿਚ ਰੋਹੜੀ ਜਾ ਰਹੀ ਹੈ।

ਕਿੱਥੇ ਗਿਆ ਉਹ ਕਪੂਰ ਸਿੰਘ ਵਾਲ਼ਾ ਕਿਰਦਾਰ ਜਿਸ ਨੇ ਨਵਾਬੀ ਲੈਣੋਂ ਨਾਂਹ ਕਰ ਦਿੱਤੀ ਸੀ?

ਉਹਨਾਂ ਨੇ ਇਕ ਹੋਰ ਗੱਲ ਹੈਰਾਨੀ ਵਾਲ਼ੀ ਦੱਸੀ ਕਿ ਉੱਥੋਂ ਦੇ ਸੁਲਤਾਨ ਨੇ ਸੁਝਾਉ ਦਿੱਤਾ ਹੈ ਕਿ ਤਿੰਨ ਚਾਰ ਗੁਰਦੁਆਰਿਆਂ ਦੀ ਜਗ੍ਹਾ ਸਿੱਖ ਇਕੋ ਹੀ ਆਲੀਸ਼ਾਨ ਗੁਰਦੁਆਰਾ ਬਣਾਉਣ। ਮੈਨੂੰ ਉਹਨਾਂ ਦੀ ਗੱਲ ਸੁਣ ਕੇ ਬੜੀ ਹੈਰਾਨੀ ਵੀ ਹੋਈ ਤੇ ਖ਼ੁਸ਼ੀ ਵੀ ਹੋਈ ਕਿ ਜਿਸ ਫ਼ਲਸਫ਼ੇ ਦੀ ਗੁਰੂ ਸਾਹਿਬਾਂ ਨੇ ਵਰਤੋਂ ਕਰ ਕੇ ਸਿੱਖਾਂ ਨੂੰ ਇਕ ਥਾਂ ਇਕੱਠੇ ਕੀਤਾ, ਉਹੀ ਗੱਲ ਅੱਜ ਅਰਬਾਂ ਦਾ ਇਕ ਸੁਲਤਾਨ ਸਿੱਖਾਂ ਨੂੰ ਕਹਿ ਰਿਹਾ ਹੈ। ਕੀ ਸਿੱਖ ਇਸ ਰਮਜ਼ ਨੂੰ ਸਮਝਣਗੇ?

ਸਤਿਗੁਰ ਸੱਚੇ ਪਾਤਸ਼ਾਹ ਸਾਡੇ ‘ਚੋਂ ਇਹ ਫੋਕੀਆਂ ਆਕੜਾਂ ਦੂਰ ਕਰੇ ਤੇ ਸਿੱਖੀ ਦੇ ਸੁਨਹਿਰੀ ਮਾਰਗ ‘ਤੇ ਚੱਲਣ ਦਾ ਬਲ ਬਖ਼ਸ਼ੇ। ਅਰਦਾਸ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top