Share on Facebook

Main News Page

ਲੁਧਿਆਣਾ ਵਿਖੇ ਵੀਰ ਭੁਪਿੰਦਰ ਸਿੰਘ ਵੱਲੋਂ ਜੀਵਨ ਜਾਚ ਗੁਰਮਤਿ ਸੈਮੀਨਾਰ ਸੰਪੰਨ

* ‘ਸਿੰਘ ਰੌਕਸ’ ਦੀ ਸਭਿਅਕ ਗਾਇਕੀ ਨੇ ਰੰਗ ਬੰਨ੍ਹਿਆ

ਗੁਰਮਤਿ ਦੇ ਸੁਨਿਹਰੀ ਸਿਧਾਂਤਾਂ ਨੂੰ ਸਰਲ ਅਤੇ ਸੁਚੱਜੇ ਢੰਗ ਨਾਲ ਪੇਸ਼ ਕਰਨ ਦੇ ਮਾਹਿਰ ਸਿੱਖ ਵਿਦਵਾਨ ਵੀਰ ਭੁਪਿੰਦਰ ਸਿੰਘ ਜੀ ਯੂ.ਐਸ.ਏ. ਜੋ ਕਿ ਗੁਰਸਿੱਖ ਫੈਮਲੀ ਕਲੱਬ (ਰਜਿ) ਅਤੇ ਗੁਰਮਤਿ ਪ੍ਰਚਾਰ ਕੌਂਸਲ ਵਲੋਂ ਉਲੀਕੇ ਗੁਰਮਤਿ ਸੈਮੀਨਾਰ ਦੌਰਾਨ ਸਥਾਨਕ ਅੰਬੈਸੀ ਪੈਲੇਸ, ਫਿਰੋਜ਼ਪੁਰ ਰੋਡ ਵਿਖੇ ਆਪਣੀ ਸਮੁੱਚੀ ਟੀਮ ਨਾਲ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਪ੍ਰੀਤ ਸਿੰਘ – ਡਾਇਰੈਕਟਰ ਗੁਰਸਿੱਖ ਫੈਮਲੀ ਕਲੱਬ ਨੇ ਦੱਸਿਆ ਕਿ ਇਹ ਸਮਾਗਮ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਸਿੰਘ ਰੋਕਸ ਤੇ ਗਲੋਬਲ ਐਜੂਕੇਸ਼ਨ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਪ੍ਰੋਗਰਾਮ ਦੀ ਆਰੰਭਤਾ ‘ਸਿੰਘ ਰੌਕਸ’ ਦੇ ਵੀਰਾਂ ਦੀ ਸਭਿਅਕ ਗਾਇਕੀ ਨਾਲ ਹੋਈ। ਇਸ ਮੌਕੇ ਵੀਰ ਭੁਪਿੰਦਰ ਸਿੰਘ ਜੀ ਨੇ ‘ਗੁਰਬਾਣੀ ਅਨੁਸਾਰ ਜੀਵਨ ਜਾਚ’ ਵਿਸ਼ੇ ਤੇ ਵਿਸਥਾਰ ਪੂਰਵਕ ਵੀਚਾਰਾਂ ਕੀਤੀਆਂ ਤੇ ਗੁਰਮਤਿ ਦੀ ਰੋਸ਼ਨੀ ਵਿਚ ਰੱਬੀ ਗੁਣਾਂ ਦੀ ਸਾਂਝ ਕਰਕੇ ਜੀਵਨ ਜੁਗਤੀ ਨੁਕਤੇ ਸੰਗਤ ਨਾਲ ਸਾਂਝੇ ਕੀਤੇ। ਭਾਰੀ ਗਿਣਤੀ ਵਿਚ ਦੂਰੋਂ ਨੇਵਿਓਂ ਪਹੁੰਚੀ ਸੰਗਤ ਨੇ ਜਿਥੇ ਵੀਰ ਜੀ ਨਾਲ ਗੁਰਮਤਿ ਵੀਚਾਰ ਦੀ ਸਾਂਝ ਕੀਤੀ ਉਥੇ ਸੁਆਲ-ਜੁਆਬ ਰਾਂਹੀ ਗੁਰਮਤਿ ਦੇ ਗਿਆਨ ਵਿਚ ਵਾਧਾ ਕੀਤਾ।

ਸਮਾਗਮ ਦੇ ਅੰਤ ਵਿਚ ਜਗਜੀਤ ਸਿੰਘ, ਅਮਨਪ੍ਰੀਤ ਸਿੰਘ, ਗੁਰਸੇਵਕ ਸਿੰਘ ਮਦਰੱਸਾ, ਰਾਣਾ ਇੰਦਰਜੀਤ ਸਿੰਘ, ਅਰਵਿੰਦਰ ਸਿੰਘ ਖਾਲਸਾ ਨੇ ਵੀਰ ਭੁਪਿੰਦਰ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਇਹਨਾਂ ਸਮਾਗਮਾਂ ਵਿਚ ਉਚੇਚੇ ਤੌਰ ਤੇ ਪ੍ਰੋ: ਸੁਵਿੰਦਰ ਸਿੰਘ ਦੇਹਦਰ, ਪ੍ਰੋ: ਮਨਰਾਜ ਕੌਰ, ਹਰਮਿੰਦਰ ਸਿੰਘ, ਪ੍ਰੀਤਮਹਿੰਦਰ ਸਿੰਘ, ਦਵਿੰਦਰਬੀਰ ਸਿੰਘ, ਮਨਦੀਪ ਸਿੰਘ ਤੇ ਹੋਰ ਮੈਂਬਰ ਤੇ ਅਹੁਦੇਦਾਰ ਸ਼ਾਮਿਲ ਹੋਏ ਤੇ ਵੱਖ ਵੱਖ ਸੇਵਾਵਾਂ ਨਿਭਾਉਣ ਦੀ ਜਿੰਮੇਵਾਰੀ ਨਿਭਾਈ।

ਜਾਰੀ ਕਰਤਾ
ਅਮਨਪ੍ਰੀਤ ਸਿੰਘ
ਗੁਰਸਿੱਖ ਫ਼ੈਮਲੀ ਕਲੱਬ (ਰਜਿ.), ਲੁਧਿਆਣਾ।
ਫ਼ੋਨ : 0161-2728675, 94172-39495


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top