Share on Facebook

Main News Page

ਤਮਾਸ਼ਬੀਨ ਕੌਣ ?
-: ਸੁਖਜਿੰਦਰ ਸਿੰਘ ਲੋਪੋਂ
98554 84389

ਅਜਿਹਾ ਸੋਚਣਾ ਬਾਦਲ ਦੇ ਅੰਦਰ ਛੁੱਪੇ ਹੋਏ ਇਨਸਾਨ ਨੂੰ ਕੱਢ ਕੇ ਸਾਡੇ ਸਾਹਮਣੇ ਲੈ ਆਉਂਦਾ ਹੈ। ਕਿਉਂਕਿ ਤਮਾਸ਼ਬੀਨ ਨੂੰ ਜਾਂ ਤਾਂ ਅੱਜ ਤਮਾਸ਼ਬੀਨ ਨਜਰ ਆ ਰਹੇ ਹਨ ਜਾਂ ਫਿਰ ਧੋਖੇਬਾਜ।

8 ਅਪ੍ਰੈਲ 2014 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਭਗਵੰਤ ਮਾਨ "ਤਮਾਸ਼ਬੀਨ" ਹੈ:


ਪੰਜਾਬ, 8 ਅਪਰੈਲ - ਸੰਗਰੂਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤਮਾਸ਼ਬੀਨ ਮੰਨਦੇ ਹਨ। ਬਾਦਲ ਦਾ ਕਹਿਣਾ ਹੈ ਕਿ ਇਨ੍ਹਾਂ ਕਲਾਕਾਰਾਂ ਨੂੰ ਜਿੱਥੇ ਮਰਜ਼ੀ ਲੈ ਜਾਓ। ਆਪ ਪਾਰਟੀ ਵੱਲੋਂ ਚੋਣ ਲੜਨ ਵਾਲਾ ਇਹ ਸ਼ਖਸ ਕਿਸੇ ਵੇਲੇ ਸਾਡੇ ਚੋਣ ਪ੍ਰਚਾਰ ‘ਚ ਵੀ ਹਿੱਸਾ ਲੈਂਦਾ ਸੀ। ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਸੰਗਰੂਰ ਵਿਖੇ ਕਰਵਾਈ ਗਈ ਰੈਲੀ ਦੌਰਾਨ ਸਰਦਾਰ ਬਾਦਲ ਨੇ ਕੁੱਝ ਇਸ ਤਰ੍ਹਾਂ ਨਾਲ ਭਗਵੰਤ ‘ਤੇ ਹਮਲਾ ਬੋਲਿਆ।

ਬਾਦਲ ਨੇ ਮਾਨ ‘ਤੇ ਚੁਟਕੀ ਲੈਦਿਆਂ ਕਿਹਾ ਕਿ ਅਜਿਹੇ ਕਲਾਕਾਰਾਂ ਨੂੰ ਕੋਈ ਲਿਜਾ ਸਕਦਾ ਹੈ ਭਾਵੇਂ ਮੁਸਲਿਮ ਲੀਗ ਵਾਲੇ ਹੀ ਲੈ ਜਾਣ। ਭਾਵੇ ਬਾਦਲ ਸਾਹਿਬ ਭਗਵੰਤ ਨੂੰ ਤਮਾਸ਼ਬੀਨ ਕਹਿ ਰਹੇ ਹਨ, ਪਰ ਸੂਤਰਾਂ ਦੀ ਮੰਨੀਏ ਤਾਂ ਇਹੋ ਕਲਾਕਾਰ ਚੰਦੂਮਾਜਰਾ ਨੂੰ ਸੰਗਰੂਰ ਤੋਂ ਸਖਤ ਟੱਕਰ ਦੇ ਰਿਹਾ ਹੈ।


ਆਓ ਦੋਸਤੋ ਨਜ਼ਰ ਮਾਰਦੇ ਹਾਂ ਪੰਜਾਬ ਵਿੱਚ ਚਲਦੇ ਕੁੱਝ ਤਮਾਸ਼ਿਆਂ 'ਤੇ, ਜਿਸਤੋਂ ਪਤਾ ਲੱਗ ਜਾਵੇਗਾ ਕੌਣ ਹੈ ਤਮਾਸ਼ਬੀਨ

ਇੱਕ ਪਾਸੇ ਜਵਾਨ ਕੁੜੀ ਦੇ ਅਕਾਲੀ ਸਰਪੰਚ ਵੱਲੋ ਥੱਪੜ ਵੱਜਣਾ। ਜਾਂ ਫਿਰ ਧਰਨੇ ਤੇ ਬੈਠੀਆਂ ਧੀਆਂ ਨੂੰ ਪਸੂਆਂ ਵਾਂਗ ਕੁੱਟਣਾ। ਜਾਂ ਕਿਸੇ ਧੀ ਦੀ ਇੱਜਤ ਬਚਾਉਣ ਵਾਲੇ ਸੂਰਮੇ ਦੇ ਅਕਾਲੀ ਗੁੰਡਿਆਂ ਵੱਲੋਂ ਗੋਲੀ ਮਾਰ ਦੇਣਾ, ਜਾਂ ਗਰੀਬਾਂ ਦੀ ਧੀਆਂ ਦੇ ਬਲਾਤਕਾਰੀਆਂ ਨੂੰ ਚੰਗੇ ਅਹੁਦੇ ਦੇਕੇ ਨਿਵਾਜਣਾ ਤੇ ਦੂਸਰੇ ਪਾਸੇ ਨੰਨ੍ਹੀ ਛਾਂ ਵਰਗੇ ਡਰਾਮੇ ਕਰਨਾ। ਦੱਸੋ ਭਲਾ ਕੌਣ ਕਰ ਰਿਹਾ ਤਮਾਸ਼ੇ ਪੰਜਾਬ ਵਿੱਚ?

ਇੱਕ ਪਾਸੇ ਕਬੱਡੀ ਦੇ ਕੱਪ ਕਰਵਾਕੇ ਨੌਜਵਾਨਾਂ ਨੂੰ ਨਸ਼ੇ ਛੱਡਣ ਦੀਆਂ ਨਸੀਹਤਾਂ ਦੇਣੀਆਂ ਅਤੇ ਦੂਸਰੇ ਪਾਸੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਵਿੱਚ ਸਮੈਕ ਢੋਣਾ। ਦੱਸੋ ਭਲਾ ਕੌਣ ਹੈ ਤਮਾਸ਼ਬੀਨ?

ਇੱਕ ਪਾਸੇ ਅਾਪਣੀ ਪਰਟੀ ਦਾ ਨਾਮ ਅਕਾਲੀ ਪਾਰਟੀ ਰੱਖਣਾ ਅਤੇ ਸਿੱਖਾਂ ਦੇ ਧਾਰਮਿਕ ਨਿਸ਼ਾਨ 'ਤੇ ਚੋਣਾਂ ਲੜਨਾ, ਅਤੇ ਦੂਸਰੇ ਪਾਸੇ ਸਿੱਖਾਂ ਦੇ ਦੁਸ਼ਮਣ ਜਾਣੀ ਮੋਦੀ ਨਾਲ ਹੱਥ ਮਲਾਉਣਾ, ਜਿਹੜਾ ਮੋਦੀ ਇਹ ਚਾਹੁੰਦਾ ਕਿ ਦੁਨੀਆਂ ਵਿੱਚ ਕਿਸੇ ਜਗਾ ਪੱਗਾਂ ਦਿਸਣੀਆਂ ਹੀ ਨਹੀਂ ਚਾਹੀਦੀਆਂ। ਦੱਸੋ ਭਲਾ ਕੌਣ ਹੈ, ਡਰਾਮੇਬਾਜ?

ਬੇਰੁਜਗਾਰਾਂ ਨੂੰ ਨੌਕਰੀਆਂ ਦੇਣ ਦੇ ਵਾਹਦੇ ਕਰਨਾਂ ਅਤੇ ਦੂਸਰੇ ਪਾਸੇ ਬੱਸਾਂ, ਟੈਕਸੀਆਂ, ਆਟੋ, ਫੈਕਟਰੀਆਂ, ਢਾਬੇ, ਰੇਤਾ, ਬਜਰੀਆਂ, ਦੁਕਾਨਾਂ, ਜਮੀਨਾਂ... ਜਾਣੀ ਕਿ ਸਾਰੇ ਪੰਜਾਬ ਦੇ ਰੁਜਗਾਰ ਨੂੰ ਦੱਬ ਲੈਣਾ। ਕੌਣ ਕਰ ਰਿਹਾ ਇਹ ਤਮਾਸ਼ਾ?

ਚੋਣਾਂ ਤੋਂ ਪਹਿਲਾਂ ਭਰਿਸ਼ਟਾਚਾਰ ਬੰਦ ਕਰਨ ਦਾ ਵਾਅਦਾ ਕਰਨਾ ਅਤੇ ਬਾਅਦ ਵਿੱਚ ਰਿਸ਼ਵਤ ਲੈਣ ਤੋਂ ਇਨਕਾਰ ਕਰਨ ਵਾਲੇ ਅਫਸਰ ਦੀ ਨੰਗਾ ਕਰਕੇ ਕੁੱਟ ਮਾਰ ਕਰਨਾ। ਤਮਾਸ਼ਾ ਨਹੀਂ ਤਾਂ ਹੋਰ ਕੀ ਹੈ?

ਅਕਾਲੀ ਪਰਿਵਾਰਾਂ ਦੀ ਜਇਦਾਦ ਅਮਰ ਵੇਲ ਵਾਂਗ ਵਧਣਾਂ ਅਤੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਨੂੰ ਘਾਟੇ ਪੈ ਜਾਣੇ। ਇਹ ਡਰਾਮਾ ਨਹੀਂ ਤਾਂ ਹੋਰ ਕੀ ਹੈ?

ਚਲੋ ਮੰਨੀ ਗੱਲ ਕਿ ਭਗਵੰਤ ਮਾਨ ਪੰਜਾਬ ਦੇ ਹਲਾਤਾਂ ਤੇ ਵਿਅੰਗ ਕਸਦਾ ਹੈ, ਪਰ ਬਾਦਲ ਸਾਹਿਬ ਇਹ ਹਾਲਾਤ ਪੈਦਾ ਕਿਸ ਨੇ ਕੀਤੇ ਹਨ?

ਮਾਨ ਤਮਾਸ਼ਬੀਨ ਨਹੀਂ ਤੁਸੀਂ ਹੋ। ਇਹ ਤਾਂ ਮਾਨ ਦਾ ਅੰਦਾਜ਼ ਹੈ ਕਿ ਦੁੱਖ ਸੁੱਖ ਵੀ ਕਰ ਜਾਣਾ ਤੇ ਦਰਦ ਦੀ ਝਲਕ ਵੀ ਨਾ ਆਉਣ ਦੇਣਾ। ਮਾਨ ਜੋ ਕੁੱਝ ਵੀਹ ਸਾਲ ਪਹਿਲਾਂ ਸੀ ਓਹੀ ਅੱਜ ਵੀ ਹੈ। ਮੁੱਕਦੀ ਗੱਲ ਕਿ ਤੁਸੀਂ ਕੁੱਝ ਵੀ ਕਹੋ, ਪਰ ਹੁਣ ਕੇਸ ਮੇਰੇ ਦੋਸਤਾਂ ਦੀ ਕਚਿਹਰੀ ਵਿੱਚ ਹੈ। ਉਹ ਜੋ ਵੀ ਫੈਸਲਾ ਦੇ ਦੇਣਗੇ ਮੈਨੂੰ ਮਨਜ਼ੂਰ ਹੈ। ਕਰਤੂਤਾਂ ਹੋਰ ਵੀ ਬਥੇਰੀਆਂ ਹਨ। ਪਰ ਅੱਜ ਲਈ ਐਨਾਂ ਹੀ। ਅਾਪਣੇ ਦੋਸਤਾਂ ਦੇ ਫੈਸਲੇ ਦੀ ਉਡੀਕ ਵਿੱਚ, ਲੋਕਾਂ ਦੇ ਸੱਚੇ ਦਰਦੀ ਦਾ ਸਮਰਥਕ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top