ਆਰੰਭਿਕ
ਨੋਟ -- ਜਗਤਾਰ ਸਿੰਘ ਜਾਚਕ ਨਾਲ ਪੱਤਰ-ਵਿਹਾਰ 'ਸਿੱਖ ਮਾਰਗ ' ਤੇ ਹੋ ਰਿਹਾ ਸੀ
ਪਰ ਹਰ ਵਾਰ ਦੀ ਤਰਾਂ ਉੱਥੇ ਵਿਚਾਰ ਕਰਨ ਦੀ ਬਜਾਏ ਇਸਨੇ ਝੂਠ, ਫਰੇਬ ਤੇ ਮੱਕਾਰੀ ਵਰਤੀ
ਹੈ ਇਸ ਕਰਕੇ ਇਹ ਜਵਾਬ ਸਬੰਧਤ ਸਾਈਟਾਂ ਨੂੰ ਭੇਜਿਆ ਗਿਆ ਹੈ।
ਹੱਡਾਂਰੋੜੀ ਬਾਰੇ ਪੰਜਾਬ ਦੇ ਹਰ ਵਿਅਕਤੀ ਨੂੰ ਜਾਣਕਾਰੀ ਹੈ।
ਹੱਡਾਂਰੋੜੀ ਦੇ ਵਿੱਚ ਪਿੰਡਾਂ ਦੇ ਮਰੇ ਹੋਏ ਪਸੂ ਲਿਆਕੇ ਸੁੱਟੇ ਜਾਂਦੇ ਸਨ ਅਤੇ ਉਹਨਾਂ
ਦੀ ਖੱਲ ਉਤਾਰੀ ਜਾਂਦੀ ਸੀ। ਪਸ਼ੂਆ ਦੇ ਬਚੇ ਹੋਏ ਹੱਡ, ਮਾਸ ਖਾਣ ਲਈ ਉੱਥੇ ਗਿਰਝਾਂ ਅਤੇ
ਕੁੱਤੇ ਇਕੱਠੇ ਹੋ ਜਾਂਦੇ ਸਨ। ਕੁੱਤੇ ਗਿਰਝਾਂ ਤੋਂ ਜ਼ਿਆਦਾ ਮਾਰ ਕਰਦੇ ਸਨ ਕਿਉਂਕਿ ਉਹ ਹਰ
ਸਮੇਂ ਉੱਥੇ ਰਹਿੰਦੇ ਸਨ ਤੇ ਗਿਰਝਾਂ ਬਾਹਰੋਂ ਆਉਂਦੀਆਂ ਸਨ। ਪਰ ਸਮਾਂ ਪਾਕੇ ਹੱਡਾਂਰੋੜੀ
ਵਾਲੇ ਕੁੱਤੇ ਆਦਮਖੋਰ ਬਣ ਜਾਂਦੇ ਸਨ ਤੇ ਮਰੇ ਪਸ਼ੂਆਂ ਦਾ ਮਾਸ ਖਾਣ ਦੇ ਗਿੱਝੋ ਹੋਏ ਉਹ
ਮਨੁੱਖਾਂ ਨੂੰ ਵੀ ਪਾੜ ਖਾਣ ਨੂੰ ਪੈਂਦੇ ਸਨ। ਗੁਰੂ ਨਾਨਕ ਸਾਹਿਬ ਨੇ ਹੱਡਾਂਰੋੜੀ ਬਣ
ਚੁੱਕੇ ਧਰਮ ਅਸਥਾਨ ਵਿੱਚ ਬੈਠੇ ਬਿਪਰ ਨੂੰ ਮਨੁੱਖਤਾ ਦਾ ਖੂਨ ਪੀਂਦੇ ਨੂੰ ਵੰਗਾਰਿਆ ਤੇ
ਬਾਹਰੋਂ ਆਉਂਦੀਆਂ ਗਿਰਝਾਂ ਵੀ ਉਡਾਈਆਂ ਤਾਂ ਜੋ ਉਹ ਮੁਰਦਿਆਂ ਦਾ ਮਾਸ ਖਾਦੇ ਖਾਂਦੇ
ਜਿਉਂਦੇ ਮਨੁੱਖਾਂ ਤੇ ਵੀ ਹਮਲੇ ਨਾ ਕਰਨ। ਪਰ ਹੁਣ ਸਮਾਂ ਪਾਕੇ ਉਹ ਬਿਪਰ ਹੱਥ ਵਿੱਚ
ਕਿਰਪਾਨ ਫੜ ਤੇ ਨੀਲੀ ਪੱਗ ਬੰਨਕੇ ਤੇ ਸਿੰਘ ਸਾਹਿਬ ਬਣਕੇ ਸਿੱਖਾਂ ਦੇ ਖੂਨ ਦੇ ਪਿਆਸੇ ਬਣ
ਬੈਠੇ। ਮੁਰਦਿਆਂ ਤੋਂ ਤਾਂ ਇਹ ਕੱਫਨ ਵੀ ਲਾਹਕੇ ਖਾ ਜਾਂਦੇ ਸਨ ਪਰ ਹੌਲੀ- ਹੌਲੀ ਇਹ ਉਹਨਾਂ
ਸਿੱਖਾਂ ਦੇ ਵੀ ਪਿੱਛੇ ਪੈਣ ਲੱਗੇ ਜੋ ਇਹਨਾਂ ਦੇ ਖੂਨੀ ਦੰਦਾਂ ਤੋਂ ਬਚੇ ਹੋਏ ਸਨ। ਤੇ ਜਦੋਂ
ਇਹਨਾਂ ਨੂੰ ਸਵਾਲ ਪੁੱਛੋ ਜਾਂ ਇਹਨਾਂ ਦੀ ਈਨ ਨਾ ਮੰਨੋ ਤਾਂ ਇਹ 'ਨਾਸਤਿਕ' ਕਾਮਰੇਡ ਅਤੇ
ਰੱਬ ਤੋਂ ਮੁਨਕਰ ਹੋਣ ਦੇ ਫਤਵੇ ਜਾਰੀ ਕਰਦੇ ਹਨ। ਗੱਲ ਕੀ ਕਿਸੇ ਨਾ ਕਿਸੇ ਰੂਪ ਵਿੱਚ ਅੱਜ
ਵੀ ਹੱਡਾਂ ਰੋੜੀ ਵਾਲੇ ਕੁੱਤੇ ਮਨੁੱਖਤਾ ਦੇ ਖੂਨ ਦੇ ਪਿਆਸੇ ਹਨ ਕਿਉਂਕਿ ਉਹਨਾਂ ਦੇ ਮੂੰਹ
ਨੂੰ ਖੂਨ ਲੱਗ ਚੁੱਕਾ ਹੈ। ਅੱਜ ਕੱਲ ਇਹੋ ਚਲਾਕੀਆਂ ਭਰਿਆ ਵਰਤਾਰਾ ਜਗਤਾਰ ਸਿੰਘ ਜਾਚਕ ਨੇ
ਸ਼ੁਰੂ ਕੀਤਾ ਹੈ।
ਜਗਤਾਰ ਸਿੰਘ ਜਾਚਕ ਨੇ 'ਸਿੱਖ ਮਾਰਗ' ਤੇ ਹੋ ਰਹੀ ਵਿਚਾਰ ਚਰਚਾ
ਤੋਂ ਛਟਪਟਾਕੇ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਘਟੀਆ ਹਰਕਤ ਇਹ ਹੈ ਕਿ ਸਿੱਖ
ਮਾਰਗ ਤੇ ਚੱਲ ਰਹੀ ਵਿਚਾਰ ਨੂੰ ਹੋਰ ਪਾਸੇ ਜਾਕੇ ਖਿਲਾਰਨਾ ਤੇ ਭੜਾਸ ਕੱਢਣੀ, ਪਰ ਇਹਨਾਂ
ਲੋਕਾਂ ਤੋਂ ਹੋਰ ਆਸ ਵੀ ਨਹੀਂ ਕੀਤੀ ਜਾ ਸਕਦੀ। ਸਿੰਘ ਸਭਾ ਕੈਨੇਡਾ ਦੀ ਆਤਮਾ ਮਰ ਚੁੱਕੀ
ਵਰਗੇ ਅਤੇ ਨਾਸਤਿਕਤਾ, ਕਾਮਰੇਡ ਹੋਣਾ ਘਿਸੇ -ਪਿਟੇ ਮੇਹਣੇ ਦਿੱਤੇ। ਮੈਨੂੰ ਵੀ ਮਜਬੂਰਨ
ਇਸੇ ਬੰਦੇ ਦੇ ਪੱਧਰ 'ਤੇ ਹੀ ਆਉਣਾ ਪਿਆ, ਕਿਉਂਕਿ ਸ਼ਾਇਦ ਇਹ ਬਿਪਰ ਇਸੇ ਭਾਸ਼ਾ ਨੂੰ ਸਮਝਦੇ
ਹਨ। ਮੇਰੇ ਵਲੋਂ ਵਰਤੀ ਸ਼ਬਦਾਵਲੀ ਬਾਰੇ ਹਾਲ ਪਾਰਿਆ ਸ਼ੁਰੂ ਕਰਨ ਤੋਂ ਅਗਾਊਂ ਬੇਨਤੀ ਹੈ ਕਿ
ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚਾ ਰੱਖਣ ਵਾਲੇ ਇੱਕ ਸਿੱਖ ਨੂੰ 'ਨਾਸਤਿਕ' 'ਰੱਬ ਤੋਂ
ਮੁਨਕਰ' ਹੋਣ ਵਾਲੀ ਸ਼ਬਦਾਵਲੀ ਵਰਤਣੀ ਇੱਕ ਗਾਲ ਹੈ, ਜੋ ਜਾਚਕ ਨੇ ਬਿਨਾਂ ਕਿਸੇ ਮਤਲਬ ਤੋਂ
ਮੇਰੇ ਖਿਲਾਫ ਵਰਤੀ ਹੈ।
ਇਸਦਾ ਲੇਖ ਪੜਕੇ ਹਾਸਾ ਵੀ ਆਉਂਦਾ ਹੈ, ਕਿ ਛੱਡਿਆ ਮੱਝ ਥੱਲੇ ਪਰ
ਵੜ ਗਿਆ ਕੱਟੇ ਥੱਲੇ! ਤੇ ਯਕੀਨ ਵੀ ਹੋ ਗਿਆ ਕਿ ਸਿੱਖ ਕੌਮ ਦੀ ਦੁਰਗਤੀ ਕਿਉਂ ਹੋ ਰਹੀ
ਹੈ। ਸਿਰਫ ਤੇ ਸਿਰਫ ਹੱਡਾਂਰੋੜੀ ਦੇ 'ਜਾਚਕ' ਰੂਪੀ ਬਿਪਰਾਂ ਕਾਰਨ।
ਆਓ ਹੁਣ ਕਰਮਵਾਰ ਜੋ ਇਸ ਨਾਲ ਹੋਈ ਵਾਰਤਾ ਹੋਈ ਬਾਰੇ ਵਿਚਾਰ ਕਰੀਏ --
ਇਸ ਅਖੌਤੀ ਸਿੰਘ ਸਾਹਿਬ ਜਾਚਕ ਨੇ ਸਿੱਖ ਮਾਰਗ ਤੇ ਹੇਠ ਲਿਖਿਆ ਲੇਖ
ਲਿਖਿਆ, ਜੋ ਇਸ ਲਿੰਕ 'ਤੇ ਪੜਿਆ ਜਾ ਸਕਦਾ ਹੈ :-
http://www.sikhmarg.com/2014/0309-rabb-ate-guru.html
ਮੇਰੇ ਵਲੋਂ ਹੇਠ ਲਿਖਿਆ ਪੱਤਰ 13 ਮਾਰਚ
2014 ਲਿਖਕੇ ਜਾਚਕ ਤੋਂ ਕੁਝ ਸਵਾਲ ਪੁੱਛੇ ਗਏ, ਜੋ ਸਿਰਫ ਉਹਨਾਂ ਪ੍ਰਚਾਰਕਾਂ
ਪ੍ਰਤੀ ਜਾਣਕਾਰੀ ਲੈਣ ਲਈ ਸਨ, ਜਿਹਨਾਂ ਬਾਰੇ ਉਸਨੇ ਆਪਣੇ ਲੇਖ ਵਿੱਚ ਜ਼ਿਕਰ ਕੀਤਾ ਸੀ ਅਤੇ
ਰੱਬ ਦੀ ਹੋਂਦ ਬਾਰੇ ਕੋਈ ਵੀ ਵਿਚਾਰ ਜਾਂ ਸਵਾਲ ਮੈਂ ਇਸ ਪੱਤਰ ਵਿੱਚ ਨਹੀਂ ਕੀਤਾ।
ਭਾਈ ਜਗਤਾਰ ਸਿੰਘ ਜਾਚਕ ਜੀ,
ਗੁਰ ਫਤਿਹ ਪਰਵਾਨ ਕਰਨਾ ਜੀ
ਆਪ ਜੀ ਦਾ ਲੇਖ ‘ਗੁਰਮਤਿ ਪ੍ਰਚਾਰਕਾਂ ਦਾ
‘ਰੱਬ‘ ਅਤੇ ‘ਗੁਰੂ‘ ਦੀ ਨਿਵੇਕਲੀ ਹੋਂਦ ਤੋਂ ਮਨੁੱਕਰ ਹੋਣ ਦੇ ਰਾਹ ਤੁਰਨਾ
ਸਿੱਖੀ ਲਈ ਘਾਤਕ।
ਕਈ ਵਾਰ ਪੜਿਆ ਤਾਂ ਵਾਰ - ਵਾਰ ਇਹੀ ਪ੍ਰਸ਼ਨ ਮਨ ਵਿੱਚ
ਉੱਠਿਆ ਕਿ ਇਹ ਕੌਣ ‘ਨੌਜਵਾਨ ਪ੍ਰਚਾਰਕ’ ਹਨ ਜੋ ਸਿੱਖ ਵਿਚਾਰਧਾਰਾ ਨੂੰ ਪੁੱਠਾ
ਗੇੜਾ ਦੇ ਰਹੇ ਹਨ ( ਤੁਹਾਡੇ ਅਨੁਸਾਰ)। ਆਪ ਜੀ ਕਾਫੀ ਚਿਰ ਤੋਂ ਗੁਰਮਤਿ
ਪ੍ਰਚਾਰ ਵਿੱਚ ਲੱਗੇ ਹੋ ਤੇ ਕਾਫੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ‘ਤੇ
ਸਾਬਕਾ ਅਖੌਤੀ ਸਿੰਘ ਸਾਹਿਬਾਨਾਂ ਦੇ ਨਜ਼ਦੀਕ ਰਹੇ ਹੋ। ਤੁਹਾਡਾ ਇਹ ਮਹਿਸੂਸ ਕਰਨਾ
ਚੰਗੀ ਗੱਲ ਹੈ ਪਰ ਕਿਰਪਾ ਕਰਕੇ ਉਹਨਾਂ ਵਿਦਵਾਨਾਂ, ਲੇਖਕਾਂ ਅਤੇ ਖਾਸ ਕਰਕੇ
‘ਨੌਜਵਾਨ ਪ੍ਰਚਾਰਕਾਂ’ ਦੇ ਨਾਮ ਦੱਸਣ ਦੀ ਕ੍ਰਿਪਲਤਾ ਕਰੋ ਜੀ। ਕਿਉਂਕਿ ਨਾਮ ਪਤਾ
ਲੱਗੇ ਤੋਂ ਬਿਨਾਂ ਉਹਨਾਂ ਦੇ ਪ੍ਰਚਾਰ ਅਤੇ ਜੋ ਸਵਾਲ ਤੁਸੀਂ ਉਠਾਏ ਹਨ ਵਿਚਕਾਰ
ਫਰਕ ਕੀ ਹੈ ਪਤਾ ਲੱਗਣਾ ਔਖਾ ਕੰਮ ਹੈ। ਇਸ ਤੋਂ ਪਹਿਲਾਂ ਵੀ ਇੱਕ ਵਾਰ ਸ.
ਇਕਬਾਲ ਸਿੰਘ ਢਿੱਲੋਂ ਅਤੇ ਬਲਦੇਵ ਸਿੰਘ ਟੋਰਾਂਟੋ ਦੇ ਲੇਖ ਬਾਰੇ ਆਪ ਜੀ ਤੋਂ
ਸਵਾਲ ਪੁੱਛਿਆ ਸੀ, ਪਰ ਅੱਜ ਤੱਕ ਜਵਾਬ ਨਹੀਂ ਮਿਲਿਆ। ਅਰਜ਼ ਹੈ ਕਿ ਪੰਥ ਦੀ ਭਲੀ
ਲਈ ਗੁਰੂ ਨਾਨਕ ਦੀ ਦਲੇਰੀ ਦੇ ਸਿਧਾਂਤ ਅਨੁਸਾਰ ਉਹਨਾਂ ‘ਨੌਜਵਾਨ ਪ੍ਰਚਾਰਕਾਂ’
ਦੀ ਨਿਸ਼ਾਨਦੇਹੀ ਕਰੋ ਜੀ, ਤੇ ਬਾਕੀ ਵਿਚਾਰ ਉਸਤੋਂ ਬਾਅਦ..... ਕੁਝ ਹੋਰ ਵੀ
ਸਵਾਲ ਆਪ ਜੀ ਨਾਲ ਸਾਂਝੇ ਕਰਨ ਵਾਲੇ ਹਨ।
ਸਤਿਕਾਰ ਸਹਿਤ
ਮਨਦੀਪ ਸਿੰਘ ਵਰਨਨ
ਜਦੋਂ ਕਈ ਦਿਨ ਤੱਕ ਇਸ ਭੱਦਰ ਪੁਰਖ ਵਲੋਂ
ਕੋਈ ਜਵਾਬ ਨਹੀਂ ਮਿਲਿਆ, ਤਾਂ ਤਿੰਨ ਦਿਨ ਬਾਦ 16 ਮਾਰਚ ਨੂੰ ਇੱਕ ਹੋਰ ਚਿੱਠੀ ਮੇਰੇ ਵਲੋਂ
ਸਿੱਖ ਮਾਰਗ ਤੇ ਇਸਨੂੰ ਪਾਈ ਜੋ ਹੇਠ ਲਿਖੇ ਅਨੁਸਾਰ ਹੈ -
ਭਾਈ ਜਗਤਾਰ ਸਿੰਘ ਜਾਚਕ ਜੀ
ਗੁਰ ਫਤਿਹ ਪਰਵਾਨ ਕਰੋ ਜੀ।
ਆਪ ਜੀ ਨੂੰ ਇੱਕ ਪੱਤਰ 13 ਮਾਰਚ ਨੂੰ ਪਾਇਆ ਸੀ ਪਰ
ਤੁਹਾਡੇ ਵਲੋਂ ਕੋਈ ਜਵਾਬ ਜਾਂ ਹੁੰਗਾਰਾ ਨਹੀਂ ਮਿਲਿਆ।
ਕੀ ਕੋਈ ਰੁਝੇਵਾਂ ਹੈ, ਕਿਤੇ ਵਿਅਸਤ ਹੋ ?
ਜਾਂ ਅੱਜ-ਕੱਲ ਕਿਸੇ ਨਵੀਂ ਰਾਜਨੀਤਿਕ ਪਾਰਟੀ ਨਾਲ
ਨੇੜਤਾ ਬਣ ਰਹੀ ਹੈ। ਜਾਂ ਫਿਰ ਅਖੌਤੀ ਸਿੰਘ ਸਹਿਬਾਨ ਦੀ ਪਰਵਾਨਤਾ ਨਾਲ ਰਿਲੀਜ਼
ਹੋਈ ਰਿਕਾਰਡਿੰਗ ਵਿੱਚ ਰੁੱਝੇ ਹੋ।
ਇਹ ਜਵਾਬ ਤੁਹਾਡੇ ਤੋਂ ਇਸ ਕਰਕੇ ਪੁੱਛ ਰਹੇ ਹਾਂ
ਕਿਉਂਕਿ ਤੁਸੀਂ ਕੁੱਝ ਪੰਥ -ਪ੍ਰਸਤ ਵਿਅਕਤੀਆਂ /ਸਖਸ਼ੀਅਤਾਂ ਤੇ ਆਪਣੀ ਮੱਤ
ਅਨੁਸਾਰ ਬਣਾਈ ਨਾਸਤਿਕਤਾ ਦਾ ਲੇਬਲ ਲਾਉਣ ਦਾ ਪੁਰਜ਼ੋਰ ਯਤਨ ਕਰ ਰਹੇ ਹੋ। ਜਿਸ
ਦਾ ਇੱਕੋ-ਇੱਕ ਮਕਸਦ ਨਜ਼ਰੀਂ ਆਉਂਦਾ ਹੈ ਤੇ ਉਹ ਹੈ ਨੌਜਵਾਨਾਂ ਸਦਕਾ ਦੇਸ਼-ਵਿਦੇਸ਼
ਦੇ ਵਿੱਚ ਆਇਆ ਸਿੱਖੀ ਪ੍ਰਚਾਰ ਦਾ ਹੜ੍ਹ, ਜਿਸ ਵਿੱਚ ਆਪ ਜੀ ਵਰਗਿਆਂ ਦੀਆਂ
ਪਦਵੀਆਂ ਤੇ ਵਿਦਵਤਾ ਰੁੜਦੀਆਂ ਜਾਂਦੀਆਂ ਹਨ।
ਮੈਨੂੰ ਤਾਂ ਇਹ ਜਾਪਦਾ ਹੈ ਕਿ ਕਿਸੇ ਸਮੇਂ ਤੁਸੀਂ ਆਪ
ਪੁਜਾਰੀ ਰਹੇ ਅਤੇ ਮਹਾਂ–ਪੁਜਾਰੀ ਦੇ ਬਹੁਤ ਨੇੜੇ ਰਹੇ ਹੋ। ਇਸੇ ਕਰਕੇ ਸ਼ਾਇਦ
ਪਾਂਡੇ ਵਾਂਗ ਇਹ ਦੁਖ ਤਾਂ ਨਹੀਂ ਹੈ ਕਿ ਗੁਰਬਾਣੀ ਪੜਨ, ਸੁਨਣ ਅਤੇ ਸਰਲ ਤਰੀਕੇ
ਨਾਲ ਸਮਝਣ ਦਾ ਹੱਕ ਆਮ ਲੋਕਾਂ ਕੋਲ ਨਾ ਚਲਾ ਜਾਵੇ। ਇਹ ਦੁੱਖ ਹੈ ਜਾਂ ਕੋਈ ਹੋਰ
ਮਾਜਰਾ..... ਜਵਾਬ ਦੀ ਉਡੀਕ ਵਿੱਚ।
ਮਨਦੀਪ ਸਿੰਘ ਵਰਨਨ
ਇਹਨਾਂ ਪੱਤਰਾਂ ਵਿੱਚ ਮੇਰੇ ਵਲੋਂ ਰੱਬ ਦੀ ਹੋਂਦ ਬਾਰੇ ਕੋਈ ਵੀ
ਸਵਾਲ ਜਾਂ ਵਿਚਾਰ ਨਹੀਂ ਕੀਤਾ ਗਿਆ ਅਤੇ ਨਾਹੀ ਮੇਰੀ ਇਹ ਮਨਸ਼ਾ ਸੀ ਅਤੇ ਨਾਹੀ ਹੈ .....
ਤੇ ਮੈਨੂੰ ਆਪਣੇ ਸਿੱਖ ਹੋਣ ਦਾ ਜਾਂ ਰੱਬ 'ਤੇ ਵਿਸਵਾਸ਼ ਹੋਣ ਦਾ ਸਰਟੀਫਿਕੇਟ ਲੋਕਾਂ ਦੇ
ਪੈਸੇ 'ਤੇ ਪੱਲਣ ਵਾਲੇ ਇਸ ਬਿੱਜ (ਜਾਚਕ) ਤੋਂ ਲੈਣ ਦੀ ਕੋਈ ਤਮੰਨਾ ਨਹੀਂ।
ਪਾਠਕ ਹਾਲ ਦੀ ਘੜੀ ਇੱਥੇ ਤੱਕ ਵਿਚਾਰ ਕਰਨ ਕਿ ਮੇਰੇ ਵਲੋਂ ਜਾਚਕ
ਨਾਲ ਗੱਲਬਾਤ ਵਿੱਚ ਲਿਖੇ ਕਿਸੇ ਵੀ ਪੱਤਰ ਵਿੱਚ ਰੱਬ ਦੀ ਹੋਂਦ ਬਾਰੇ ਕੋਈ ਕਿੰਤੂ ਜਾਂ
ਪਰੰਤੂ ਕੀਤਾ ਗਿਆ ਹੈ, ਬਿਲਕੁਲ ਨਹੀਂ, ਪਰ ਇਹ ਬੰਦਾ ਮੇਰੇ 'ਤੇ ਨਾਸਤਿਕਤਾ ਦਾ ਲੇਬਲ ਲਾ
ਰਿਹਾ ਹੈ ਕਿਉਂ?
ਸੁਹਿਰਦ ਪਾਠਕ ਇਸ ਬਾਰੇ ਵਿਚਾਰ ਕਰੋ ਕਿ, ਕੀ ਮੈਂ ਰੱਬ ਦੀ ਹੋਂਦ
ਤੋ ਮੁਨਕਰ ਹਾਂ
? ਅਤੇ ਬਾਕੀ ਅਗਲੇ ਲੇਖ ਵਿੱਚ ਜਗਤਾਰ ਸਿੰਘ ਜਾਚਕ ਦੇ ਹੋਰ ਝੂਠ ਬਿਆਨੇ
ਜਾਣਗੇ।