Share on Facebook

Main News Page

 2014 ਦੀਆਂ ਚੋਣਾਂ ਵਿੱਚ ਕਾਲੀ ਦਲ ਦਾ ਸੰਭਾਵਿਤ ਮੈਨੀਫੇਸਟੋ
-: ਇੰਦਰਜੀਤ ਸਿੰਘ ਕਾਨਪੁਰ

 2014 ਦੀਆਂ ਚੋਣਾਂ ਵਿੱਚ ਕਾਲੀ ਦਲ ਦਾ ਸੰਭਾਵਿਤ ਮੈਨੀਫੇਸਟੋ ਕੁਝ ਇਸ ਪ੍ਰਕਾਰ ਦਾ ਹੋ ਸਕਦਾ ਹੈ

1- ਸਿੱਖਾਂ ਨੂੰ ਹੁਣ ਹਿੰਦੂ ਮਤ ਦਾ ਹਿੱਸਾ ਐਲਾਨ ਕਰ ਦਿਤਾ ਜਾਵੇਗਾ।

2- ਸੌਦਾ ਸਾਧ 'ਤੇ ਦਾਇਰ ਸਾਰੇ ਮੁਕਦਮੇ ਵਾਪਸ ਲੈ ਲਏ ਜਾਣਗੇ।

3- ਪੰਜਾਬ ਵਿੱਚ ਵਸਦੇ ਲਗਭਗ ਦਸ ਹਜਾਰ ਡੇਰਿਆਂ ਨੂੰ ਸਿੱਖੀ ਦਾ ਇਕ "ਸੰਪ੍ਰਦਾਇ" ਹੋਣ ਦਾ ਐਲਾਨ ਕਰ ਦਿਤਾ ਜਾਏਗਾ।

4- ਨਾਨਕ ਸ਼ਾਹੀ ਕੈਲੰਡਰ 2003 ਨੂੰ ਮਨਣ ਵਾਲੇ ਕਿਸੇ ਸਿੱਖ ਨੂੰ ਬਖਸ਼ਿਆ ਨਹੀਂ ਜਾਏਗਾ, ਅਤੇ ਕਾਨੂਨ ਬਨਾਂ ਕੇ ਇਸ ਨੂੰ ਰੱਦ ਕੀਤਾ ਜਾਏਗਾ।

5- ਅਕਾਲ ਤਖਤ ਦਾ ਜੱਥੇਦਾਰ ਹੀ ਕੌਮ ਦੀ ਅਖਰਲੀ ਅਥਾਰਟੀ ਮੰਨਿਆ ਜਾਏਗਾ, ਉਸ ਦਾ ਹਰ ਫਤਵਾ ਕੌਮ ਲਈ ਅਖੀਰਲਾ ਫੈਸਲਾ ਹੋਵੇਗਾ।

6- ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਨਵਾਂ ਇਤਿਹਾਸ ਲਿਖਵਾਇਆ ਜਾਏਗਾ, ਜਿਸਨੂੰ ਆਰ. ਐਸ ਐਸ ਦੇ ਲੋਕ ਲਿਖਣਗੇ।

7-ਗੰਗੂ ਅਤੇ ਚੰਦੂ ਬ੍ਰਾਹਮਣਾਂ ਦਾ ਅੱਜ ਤਕ ਜੋ ਇਤਿਹਾਸ ਲਿਖਿਆ ਗਇਆ, ਉਹ ਗਲਤ ਸੀ। ਗੰਗੂ ਅਤੇ ਚੰਦੂ ਗੁਰੂ ਘਰ ਦੇ ਸਤਕਾਰਤ ਸੇਵਾਦਰ ਸਨ। ਇਤਿਹਾਸ ਵਿਚ ਇਹ ਵੀ ਦਰਜ ਕੀਤਾ ਜਾਏਗਾ।

8- ਨੈਣਾ ਦੇਵੀ ਤੋਂ ਅੰਮ੍ਰਿਤਸਰ ਦੀ ਰੋਡ ਬਣਾਈ ਗਈ ਹੈ, ਹੁਣ ਅੰਮ੍ਰਿਤਸਰ ਤੋਂ ਵੈਸ਼ਣੋ ਦੇਵੀ ਲਈ ਫੋਰ ਲੇਨ ਰੋਡ ਬਣਾਈ ਜਾਵੇਗੀ, ਤਾਂਕਿ ਸਿੱਖ ਦਰਬਾਰ ਸਾਹਿਬ ਨੂੰ ਭੁਲ ਕੇ ਮਾਤਾ ਵੈਸਣੋ ਦੇਵੀ ਦੇ ਦਰਸ਼ਨ ਕਰ ਸਕਣ।

9- ਸਿੱਖ ਹਿੰਦੂ ਭਾਈਚਾਰਾ ਕਿਸੇ ਰੂਪ ਵਿਚ ਵੀ ਪ੍ਭਾਵਿਤ ਨਾ ਹੋਵੇ, ਇਸ ਲਈ ਰਾਜੋਆਣਾ ਨੂੰ ਫਾਂਸੀ ਦੇਣ ਲਈ "ਸ਼ਿਵ ਸੇਨਾ" ਦੇ ਕਿਸੇ ਬੰਦੇ ਨੂੰ ਜੱਲਾਦ ਬਣਾਇਆ ਜਾਵੇਗਾ।

10 - ਸ਼ਿਵ ਸੇਨਾ ਨੂੰ ਵੀ ਕਾਲੀ ਦਲ ਵਿਚ ਸ਼ਾਮਿਲ ਕਰ ਕੇ, ਹਿੰਦੂ ਸਿੱਖ ਭਾਈਚਾਰੇ ਨੂੰ ਹੋਰ ਮਜਬੂਤ ਕੀਤਾ ਜਾਵੇਗਾ।

11- ਆਸ਼ੂਤੋਸ਼ ਦੀ ਲਾਸ਼ ਦਾ ਕੀ ਹੋਇਆ? ਇਹ ੳਨ੍ਹਾਂ ਦਾ ਅੰਦਰੂਨੀ ਮਸਲਾ ਹੈ, ਇਸ ਬਾਰੇ ਹਿੰਦੂ ਇਲੇਕਟਰੋਨਿਕ ਮੀਡੀਏ ਵਾਂਗ ਅਸੀਂ ਵੀ ਮੌਨ ਧਾਰਣ ਕਰੀ ਰੱਖਾਂਗੇ।

12- ਅਪਣੇ ਟੀ ਵੀ ਚੈਨਲਾਂ ਵਿੱਚ ਜੋਤਿਸ਼ ਦੇ ਹੋਰ ਵੱਧੇਰੇ ਪ੍ਰੋਗ੍ਰਾਮ ਦਿਖਾਏ ਜਾਂਣਗੇ, ਤਾਂਕਿ ਸਿੱਖ ਸਵੇਰੇ ਸਵੇਰੇ "ਆਸਾ ਕੀ ਵਾਰ" ਨਾ ਪੜ੍ਹ ਕੇ ਵਹਿਮਾਂ ਅਤੇ ਭਰਮਾਂ ਵਿੱਚ ਪੈ ਸਕਣ।

13- ਪੰਜਾਬ ਵਿੱਚ ਵਸ ਰਹੇ ਬਿਹਾਰੀਆਂ ਅਤੇ ਪੂਰਬੀਆਂ ਨੂੰ ਪੰਜਾਬ ਵਿੱਚ "ਵਿਸ਼ੇਸ਼ ਨਾਗਰਿਕ" ਦਾ ਦਰਜਾ ਦਿਤਾ ਜਾਵੇਗਾ।

14- ਬੀ.ਜੇ.ਪੀ ਅਤੇ ਸ਼ਿਵ ਸੇਨਾ ਸਿੱਖਾਂ ਦਾ ਹਿੰਦੂਕਰਨ ਚੰਗੀ ਤਰ੍ਹਾਂ ਕਰ ਸਕਣ, ਇਸ ਲਈ ਧਰਮ ਪ੍ਰਚਾਰ ਕਮੇਟੀ ਵਿੱਚ ੳਨ੍ਹਾਂ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਅਤੇ ਹਿੰਦੂ ਸਿੱਖ ਭਾਈਚਾਰਾ ਕਮੇਟੀਆਂ ਦਾ ਗਠਨ ਕੀਤਾ ਜਾਏਗਾ।

15- ਸਿੱਖੀ ਨੂੰ ਇਕ ਵੱਖਰੀ ਅਤੇ ਅਡਰੀ ਕੌਮ ਕਹਿਨ ਵਾਲਿਆਂ 'ਤੇ ਪਰਚੇ ਦਾਖਿਲ ਕੀਤੇ ਜਾਣਗੇ।

16- ਸਹਿਜਧਾਰੀ ਸਿੱਖ ਦਾ ਮੁਕੱਦਮਾ ਅਸੀਂ ਹਾਰ ਚੁਕੇ ਹਾਂ, ਹੁਣ ਮੋਨੇ ਤਰਕੋਨੇ ਸਿੱਖ ਵੀ ਸਾਡੇ ਦਲ ਵਿੱਚ ਸ਼ਾਮਿਲ ਕੀਤੇ ਜਾਣਗੇ।

17- ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਅੰਦਰੋਂ ਬਾਹਰ ਨਹੀਂ ਕਡ੍ਹਿਆ ਜਾਵੇਗਾ, ਕਿਉਂਕਿ ਬਾਹਰ ਆ ਗਏ ਤਾਂ ਖਾੜਕੂ ਲਹਿਰ ਪੈਦਾ ਕਰ ਸਕਦੇ ਹਨ, ਤੇ ਸਾਡੀ ਸਰਕਾਰ ਨੂੰ ਖਤਰਾ ਪੈਦਾ ਹੋ ਸਕਦਾ ਹੈ।

18- ਅਕਾਲ ਤਖਤ ਅਤੇ ਕਮੇਟੀ ਦੇ ਪ੍ਰਧਾਨ ਨੂੰ ਆਦੇਸ਼ ਕੀਤਾ ਜਾਵੇਗਾ ਕਿ "ਸਿੱਖ ਰਹਿਤ ਮਰਿਯਾਦਾ ਦੇ "ਕੀਰਤਨ" ਸਿਰਲੇਖ ਨੂੰ ਬਦਲ ਕੇ ਉਸ ਵਿੱਚ "ਦਸਮ ਗ੍ਰੰਥ ਦੀ ਬਾਣੀ" ਵੀ ਪਾ ਦਿਤੀ ਜਾਵੇ।

19- ਅੰਮ੍ਰਿਤਸਰ ਦੇ ਮੰਦਰਾਂ ਅਤੇ ਗੌਸ਼ਾਲਾ ਨੂੰ ਸਰਕਾਰੀ ਗ੍ਰਾਂਟ ਦਿਤੀ ਜਾਵੇਗੀ। ਗਉਆਂ ਦੀ ਪੂਜਾ ਲਈ ਗਉਸ਼ਾਲਾ ਬਣਾਈ ਜਾਣਗੀਆਂ ਅਤੇ ੳਨ੍ਹਾਂ ਲਈ ਜ਼ਮੀਨਾਂ ਐਲਾਟ ਕੀਤੀਆਂ ਜਾਂਣਗੀਆਂ।

20- ਸ਼ਿਵ ਸੇਨਾ, ਬੀ.ਜੇ.ਪੀ ਅਤੇ ਆਰ.ਐਸ.ਐਸ ਦੇ ਲੋਕਾਂ ਨੂੰ ਅੰਮ੍ਰਿਤਸਰ ਵਿੱਚ ਠਹਿਰਨ ਲਈ ਨਵੀਆਂ ਏਯਰ ਕੰਡੀਸ਼ਨ ਸਰਾਵਾਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿਚ ਸਾਰੀਆਂ ਵੀ.ਆਈ.ਪੀ ਸੁਵਿਧਾਵਾਂ ਹੋਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top