Share on Facebook

Main News Page

“ਡੇਰੇ 'ਤੇ ਸ਼ਰਾਬ ਦਾ ਚੜਾਵਾ ਲੈਣ ਦੀ” ਅਨਾਉਂਸਮੈਂਟ ਕਰਨ ਤੋਂ ਰੋਕਣ 'ਤੇ ਸ਼ਰਾਬੀਆਂ ਕੀਤੀ ਗ੍ਰੰਥੀ ਦੀ ਮਾਰਕੁਟ

ਟਿੱਪਣੀ: ਬਾਦਲ ਦੇ ਰਾਜ 'ਚ ਹੋਰ ਕੀ ਭਾਲ਼ਦੇ ਹੋ !!!

ਅੰਮ੍ਰਿਤਸਰ: (30 ਮਾਰਚ, ਨਰਿੰਦਰ ਪਾਲ ਸਿੰਘ): ਜਿਲ੍ਹੇ ਦੇ ਪਿੰਡ ਵਨਚਿੜੀ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਕੁਝ ਸ਼ਰਾਰਤੀਆਂ ਨੇ ਇਸ ਕਰਕੇ ਕੁੱਟ ਮਾਰ ਕਰ ਦਿੱਤੀ, ਕਿਉਂਕਿ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਸ਼ਰਾਬ ਦਾ ਚੜਾਵਾ ਲੈਣ ਲਈ ਮਸ਼ਹੂਰ ਡੇਰੇ ਜਾਣ ਬਾਰੇ ਅਨਾਉਂਸਮੈਂਟ ਕਰਨ ਤੋਂ ਰੋਕਿਆ ਗਿਆ ਸੀ।

ਪਿੰਡ ਵਨਚਿੜੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਭਾਈ ਕਮਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਲੋਕ ਜਸਵੰਤ ਸਿੰਘ ਅਤੇ ਦਲਬੀਰ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਇਹ ਐਲਾਨ ਕਰਨਾ ਚਾਹੰਦੇ ਸਨ, ਕਿ ਪਿੰਡ ਵਾਸੀ ਮਜੀਠਾ ਰੋਡ ਸਥਿਤ ਡੇਰਾ ਬਾਬਾ ਰੋਡੇ ਸ਼ਾਹ ਦੇ ਜਾਣ ਲਈ ਤਿਆਰ ਹੋਣ

ਗ੍ਰੰਥੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਜੇਹੇ ਲੋਕਾਂ ਨੂੰ ਇਹ ਕਹਿ ਕੇ ਅਨਾਉਂਸਮੈਂਟ ਕਰਨ ਤੋਂ ਰੋਕ ਦਿੱਤਾ ਕਿ ਕਿਸੇ ਵੀ ਐਸੇ ਸਥਾਨ 'ਤੇ ਜਿਥੇ ਸਿੱਖ ਮਰਿਆਦਾ ਤੇ ਸਿਧਾਂਤਾ ਦੀ ਉਲੰਘਣਾ ਕਰਦਿਆਂ ਸ਼ਰਾਬ ਦੀ ਭੇਟ ਚੜਦੀ ਹੋਵੇ, ਉਸ ਬਾਰੇ ਕੋਈ ਸਹਿਯੋਗ ਕਰਨ ਲਈ ਤਿਆਰ ਨਹੀਂ ਹਨ। ਭਾਈ ਕਮਲਜੀਤ ਸਿੰਘ ਨੇ ਦੱਸਿਆ ਕਿ ਐਸੇ ਜਵਾਬ ਸੁਣਕੇ ਇਹ ਲੋਕ ਆਪਣੇ ਵਰਗੇ ਹੋਰਾਂ ਨੂੰ ਲੈਕੇ ਉਨ੍ਹਾ ਦੇ ਗਲ ਪੈ ਗਏ, ਗੁਝੀਆਂ ਸੱਟਾਂ ਮਾਰੀਆਂ ਤੇ ਬਸਤਰ ਵੀ ਪਾੜ ਦਿੱਤੇ

ਘਟਨਾ ਦੀ ਖਬਰ ਮਿਲਦਿਆਂ ਹੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਪਿੰਡ ਵਨਚਿੜੀ ਪੁਜੇ ਅਤੇ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਮੌਜੂਦਾ ਤੇ ਸਾਬਕਾ ਸਰਪੰਚ ਦੀ ਸਹਾਇਤਾ ਨਾਲ ਥਾਣਾ ਚਾਟੀਵਿੰਡ ਸ਼ਿਕਾਇਤ ਕਰਨ ਪੁਜੇ, ਜਿਥੇ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਦੋਸ਼ੀ ਜਸਵੰਤ ਸਿੰਘ ਤੇ ਦਲਬੀਰ ਸਿੰਘ ਨੂੰ ਫੜ੍ਹ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ।

ਖਬਰ ਲਿਖੇ ਜਾਣ ਤੀਕ ਪਿੰਡ ਵਾਸੀ ਪੂਰੀ ਤਰ੍ਹਾਂ ਭਾਈ ਕਮਲਜੀਤ ਸਿੰਘ ਦੀ ਹਮਾਇਤ 'ਤੇ ਖੜੇ ਸਨ ਤੇ ਪੁਲਿਸ ਬਾਕੀ ਦੋਸ਼ੀ ਫੜਣ ਲਈ ਯਤਨਸ਼ੀਲ ਸੀ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top