Share on Facebook

Main News Page

ਚੋਣਾਂ ਆਈਆਂ
-: ਨਿਰਮਲ ਸਿੰਘ ਕੰਧਾਲਵੀ

(ਇਕ ਇਮਾਨਦਾਰ ਸਿਆਸੀ ਆਗੂ ਨੂੰ ਚੋਣ ਲੜਨ ਵਾਸਤੇ ਉਸਦੇ ਚਮਚੇ ਸਲਾਹ ਦੇ ਰਹੇ ਹਨ)

ਆ ਗਈਆਂ ਚੋਣਾਂ ਛਾਲ਼ੋ-ਛਾਲ਼ੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਬਈ ਖਾਤਾ ਤੇਰਾ ਖ਼ਾਲਮ-ਖ਼ਾਲੀ।

ਐਵੇਂ ਨਹੀਂ ਤੈਨੂੰ ਮਿਲਣੀਆਂ ਵੋਟਾਂ,
ਰੱਖੀਂ ਸਭ ਮਾਇਆ ‘ਤੇ ਓਟਾਂ।
ਦਾਰੂ, ਭੁੱਕੀ ਅਤੇ ਨੋਟ ਕੜਕਵੇਂ,
ਵੰਡਣੀਂ ਪੈਣੀ ਤੈਨੂੰ ਨਾਗਣ ਕਾਲ਼ੀ।
ਆ ਗਈਆਂ ਚੋਣਾਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਬਈ ਖਾਤਾ……………….

ਛੇਤੀ ਕਰ ਕੋਈ ਘਪਲਾ ਕਰ ਲੈ,
ਡੰਗਰਾਂ ਦਾ ਭਾਵੇਂ ਚਾਰਾ ਚਰ ਲੈ।
ਤੇਰੀ ਹਰ ਪਾਸੇ ਤਸਵੀਰ ਛਪੂਗੀ,
ਬਣ ਜਾਊ ਤੇਰੀ ਸ਼ਾਨ ਨਿਰਾਲੀ।
ਆ ਗਈਆਂ ਚੋਣਾਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ………………..

ਕਿਧਰੇ ਘਾਲਾ- ਮਾਲਾ ਕਰ ਲੈ,
ਜਾਂ ਫਿਰ ਖਾਦ ਘੁਟਾਲ਼ਾ ਕਰ ਲੈ।
ਜਾਂ ਬਾਰਡਰ ‘ਤੇ ਛੇੜ ਲੜਾਈ,
ਕੱਫ਼ਨਾਂ ‘ਚੋਂ ਫਿਰ ਪੈਸੇ ਖਾ ‘ਲੀਂ।
ਆ ਗਈਆਂ ਚੋਣਾਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਬਈ ਖਾਤਾ.......................

 

ਦੂਜੇ ਮੁਲਕੋਂ ਕਣਕ ਮੰਗਵਾ ਲੈ,
ਜਾਂ ਤੋਪਾਂ ਦੇ ਟੈਂਡਰ ਭਰਵਾ ਲੈ।
ਜਾਂ ਕੋਈ ਜੜੇ-ਜਹਾਜ਼ ਖ਼ਰੀਦ,
ਸਾਡੀ ਵੀ ਬਣ ਜਾਊ ਦੀਵਾਲੀ।
ਆ ਗਈਆਂ ਚੋਣਾਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ……………….

ਨਹੀਂ ਤਾਂ ਫਿਰ ਕੋਈ ਭਰਤੀ ਖੋਲ੍ਹ,
ਨਾਲ ਮਾਇਆ ਦੇ ਭਰ ਲੈ ਝੋਲ।
ਕਰੀਂ ਯਕੀਨ ਨਾ ਹੋਰ ਕਿਸੇ ‘ਤੇ,
ਗਿਣੂਗੀ ਨੋਟ ਤੇਰੇ ਘਰ-ਵਾਲ਼ੀ।
ਆ ਗਈਆਂ ਚੋਣਾਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ……………….

ਜਾਂ ਫਿਰ ਸੜਾ ਸਪੈਕਟਰਮ ਖੋਲ੍ਹ,
ਨਾਲ਼ ਝਾੜੂ ਫਿਰ ਮਾਇਆ ਰੋਲ਼।
ਰੰਗ-ਢੰਗ ਸਿੱਖ ਲੈ ਰਾਜੇ ਕੋਲੋਂ,
ਜੇਬ ਰਹੂ ਨਾ ਕਦੇ ਵੀ ਖ਼ਾਲੀ।
ਆ ਗਈਆਂ ਚੋਣਾਂ ਛਾਲ਼ੋ-ਛਾਲ਼ੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ………………. .।

ਜੇ ਤੈਨੂੰ ਇਹ ਢੰਗ ਨਹੀਂ ਆਉਂਦਾ,
ਐਵੇਂ ਕਾਹਨੂੰ ਏਂ ਸ਼ਰਮਾਉਂਦਾ।
ਰੋਲ ਮਾਡਲ ਹੈ ਪਾਸ ਅਸਾਡੇ,
ਤੂੰ ਗੁਰੂ ਧਾਰ ਲੈ ਲਾਲੂ ਲਾਲੀ।
ਆ ਗਈਆਂ ਚੋਣਾਂ ਛਾਲੋ-ਛਾਲੀ,
ਤੂੰ ਵੀ ਖਾਹ ਕੋਈ ਦੜੀ ਦਲਾਲੀ।
ਏਵੇਂ ਤਾਂ ਫਿਰ ਕੰਮ ਨਹੀਂ ਚੱਲਣਾ,
ਖਾਤਾ ਤੇਰਾ………………..


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top