Share on Facebook

Main News Page

ਪੀਰ ਬੁਧੂ ਸ਼ਾਹ (੧੩ ਜੂਨ ੧੬੪੭ - ੨੧ ਮਾਰਚ ੧੭੦੪)
-:
ਬਲਦੀਪ ਸਿੰਘ ਰਾਮੂੰਵਾਲੀਆ
੭੬੯੬੨-੯੨੭੧੮

ਪੀਰ ਬੁਧੂ ਸ਼ਾਹ ਜੀ ਦਾ ਜਨਮ ੧੩ ਜੂਨ ੧੬੪੭ ਵਿਚ ਸੰਢੌਰੇ ਵਿਚ ਸੈਯਦ ਪਰਿਵਾਰ ਵਿਚ ਹੋਇਆ। ਆਪ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੱਦੀਨ ਸੀ। ਪਰ ਆਪ ਦੀ ਪ੍ਰਸਿਧੀ ਪੀਰ ਬੁਧੂ ਸ਼ਾਹ ਕਰਕੇ ਹੋਈ। ਆਪ ਬਚਪਣ ਤੋ ਹੀ ਤੀਖਣ ਤੇ ਤਾਰਕਿਕ ਬੁਧੀ ਦੇ ਮਾਲਕ ਸਨ। ਆਪ ਦਾ ਸੁਭਾਅ ਸ਼ਾਤ ਚਿਤ, ਹਲੇਮੀ ਤੇ ਸੇਵਾ ਭਾਵਨਾ ਵਾਲਾ ਸੀ। ਆਪ ਦਾ ਨਿਕਾਹ ੧੮ ਸਾਲ ਦੀ ਉਮਰ ਵਿਚ ਬੀਬੀ ਨਸੀਰਾਂ ਨਾਲ ਹੋਇਆ ਜੋ ਸੈਦ ਖਾਂ ਜਰਨੈਲ ਦੀ ਭੈਣ ਸੀ।ਪੀਰ ਬੁਧੂ ਸ਼ਾਹ ਜੀ ਦੇ ਘਰ ਚ ਚਾਰ ਪੁਤਰ ਪੈਦਾ ਹੋਏ ਸੈਯਦ ਅਸ਼ਰਫ, ਸੈਯਦ ਮੁਹਮਦ ਸ਼ਾਹ, ਸੈਯਦ ਮੁਹਮਦ ਬਖਸ਼, ਸੈਯਦ ਸ਼ਾਹ ਹੁਸੈਨ।

ਗੁਰੂ ਗੋਬਿੰਦ ਸਿੰਘ ਜੀ ਨਾਲ ਪੀਰ ਬੁਧੂ ਸ਼ਾਹ ਦੀ ਪਹਿਲੀ ਮੁਲਾਕਾਤ ੧੬੮੫ ਈ: ਵਿਚ ਪਾਉਟੇ ਵਿਖੇ ਹੋਈ। ਪੀਰ ਜੀ ਦੇ ਕੋਮਲ ਦਿਲ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਦਾ ਬਹੁਤ ਅਸਰ ਹੋਇਆ। ਉਹ ਗੁਰੂ ਜੀ ਦੇ ਪਕੇ ਮੁਰੀਦ ਹੋ ਗਏ।

ਇਕ ਵਾਰ ਔਰੰਗਜ਼ੇਬ ਨੇ ਆਪਣੀ ਫੌਜ 'ਚੋਂ ੫੦੦ ਸ਼ੀਆ ਪਠਾਣ ਕਢ ਦਿਤੇ ਗਏ, ਜਿਨ੍ਹਾਂ ਨੂੰ ਪੀਰ ਬੁਧੂ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਖਵਾ ਦਿਤਾ। ਇਹਨਾ ਪਾਠਣਾ ਦੇ ਚਾਰ ਧੜੇ ਚਾਰ ਸਰਦਾਰਾਂ ਕਾਲੇ ਖਾਂ, ਭੀਖਨ ਖਾਂ, ਨਿਜਾਬਤ ਖਾਂ ਤੇ ਹਯਾਤ ਖਾਂ ਅਗਵਾਈ ਚ ਸਨ।

ਜਦ ਪਹਾੜੀ ਰਾਜਿਆ ਭੀਮ ਚੰਦ ਤੇ ਫਤਹ ਸ਼ਾਹ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਦੀ ਸੋਚੀ ਤਾਂ ਉਹਨਾ ਨੇ ਇਹਨਾਂ ਪਠਾਣਾਂ ਨੂੰ ਲਾਲਚ ਦਿਤਾ ਤਾਂ ਭੀਖਨ ਸ਼ਾਹ, ਨਿਜ਼ਾਬਤ ਖਾਂ, ਤੇ ਹਯਾਤ ਖਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਗਦਾਰੀ ਕਰਕੇ ਪਹਾੜੀ ਰਾਜਿਆਂ ਨਾਲ ਰਲ ਗਏ ਪਰ ਕਾਲੇ ਖਾਂ ਆਪਣੇ੧੦੦ ਸਾਥੀਆਂ ਸਮੇਤ ਗੁਰੂ ਦਾ ਵਫਾਦਾਰ ਰਿਹਾ। ਉਧਰ ਪਹਾੜੀ ਰਾਜਿਆ ਨੇ ਹਮਲਾ ਕਰ ਦਿਤਾ। ਇਹ ਜੰਗ ਭੰਗਾਣੀ ਦੇ ਸਥਾਨ ਤੇ ੧੬੮੮ 'ਚ ਹੋਈ। ਪੀਰ ਬੁਧੂ ਸ਼ਾਹ ਵੀ ਪਠਾਣਾਂ ਦੀ ਗਦਾਰੀ ਦੀ ਖਬਰ ਸੁਣ ਕੇ ਚਾਰੇ ਪੁਤਰਾਂ, ਦੋ ਭਾਈਆਂ ਤੇ ੭੦੦ ਮੁਰੀਦਾਂ ਨਾਲ ਇਸ ਭੰਗਾਣੀ ਦੇ ਯੁਧ ਵਿਚ ਗੁਰੂ ਜੀ ਦੀ ਮਦਦ ਤੇ ਆਣ ਖੜਾ ਹੋਇਆ।

ਇਸ ਜੰਗ ਵਿਚ ਗੁਰੂ ਕਿਆ ਦੀ ਜਿਤ ਹੋਈ। ਇਸੇ ਜੰਗ ਵਿਚ ਪੀਰ ਬੁਧੂ ਸ਼ਾਹ ਜੀ ਦੇ ਦੋ ਪੁਤਰ, ਇਕ ਭਰਾ ਤੇ ਕਈ ਮੁਰੀਦ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਪੀਰ ਦੀ ਸੇਵਾ ਤੇ ਪ੍ਰਸਨ ਹੋ ਕਿ ਕਿਹਾ ਪੀਰ ਜੀ ਮੰਗੋ ਜੋ ਚਾਹੀਦਾ, ਤਾਂ ਪੀਰ ਜੀ ਨੇ ਕਿਹਾ ਕਿ ਸਤਿਗੁਰ ਜੀ ਆਹ ਆਪਣੇ ਕੇਸਾਂ ਸਮੇਤ ਕੰਘਾ ਮੇਰੀ ਝੋਲੀ ਪਾ ਦੋ। ਗੁਰੂ ਜੀ ਨੇ ਜਿਥੇ ਕੰਘਾ ਕੇਸਾ ਸਮੇਤ ਦਿਤਾ ਉਥੇ ਇਕ ਦਸਤਾਰ, ਇਕ ਛੋਟੀ ਕਿਰਪਾਨ ਤੇ ਹੁਕਮਨਾਮਾ ਦਿਤਾ।

ਗੁਰੂ ਗੋਬਿੰਦ ਸਿੰਘ ਜੀ ਮਦਦ ਕਰਨ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਸਢੌਰੇ ਦੇ ਸ਼ਾਸ਼ਕ ਉਸਮਾਨ ਖਾਂ ਨੂੰ ਹੁਕਮ ਕੀਤਾ ਕਿ ਪੀਰ ਬੁਧੂ ਸ਼ਾਹ ਨੂੰ ਇਸ ਗਲਤੀ ਦੀ ਸਜ਼ਾ ਦੇਵੇ। ਉਸਮਾਨ ਖਾਂ ਨੇ ਪੀਰ ਬੁਧੂ ਸ਼ਾਹ ਨੂੰ ਬਹੁਤ ਤਸੀਹੇ ਦੇ ਕੇ ੨੧ ਮਾਰਚ ੧੭੦੪ ਨੂੰ ਸ਼ਹੀਦ ਕਰ ਦਿਤਾ।

ਬਾਬਾ ਬੰਦਾ ਸਿੰਘ ਬਹਾਦਰ ਨੇ ੧੭੦੯ ਚ ਸੰਢੌਰੇ ਤੇ ਕਬਜ਼ਾ ਕਰਕੇ ਪੀਰ ਬੁਧੂ ਸ਼ਾਹ ਦੇ ਕਾਤਲ ਉਸਮਾਨ ਖਾਂ ਨੂੰ ਉਸਦੀ ਕੀਤੀ ਦੀ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰਿਆ।

ਆਓ ਪੀਰ ਬੁਧੂ ਸ਼ਾਹ ਦੀ ਕੁਰਬਾਨੀ ਤੋ ਸਿਖਿਆ ਲੈ ਕਿ ਗੁਰੂ ਵਾਲੇ ਬਣੀਐ .....

ਧੰਨ ਸਿੱਖੀ!

ਗੁਰੂ ਪੰਥ ਦਾ ਸੇਵਕ


<< ਸ. ਬਲਦੀਪ ਸਿੰਘ ਰਾਮੂੰਵਾਲੀਆ ਵਲੋਂ ਹੋਰ ਸਾਖੀਆਂ ਦੀ ਪੜਚੋਲ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top