Share on Facebook

Main News Page

ਸਿੱਖ ਸੰਘਰਸ਼ ਕਮੇਟੀ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ

ਵੱਲ: ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ
ਵਿਸ਼ਾ: ਵੱਖ ਵੱਖ ਕੇਸਾਂ ਵਿੱਚ ਅਦਾਲਤਾਂ ਵੱਲੋ ਕਾਨੂੰਨ ਅਧੀਨ ਮਿਲੀਆਂ ਸਜਾਵਾਂ ਪੂਰੀਆਂ ਕਰ ਚੁਕੇ ਨਜਰਬੰਦਾਂ ਦੀ ਰਿਹਾਈ ਵਾਸਤੇ ਕੋਈ ਉਦਮ ਨਾ ਕੀਤੇ ਜਾਣ ਬਾਰੇ ਰੋਸ ਪੱਤਰ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾ ਕਿ ਸਿੱਖ ਪੰਥ ਦੀਆਂ ਸਾਰੀਆਂ ਉੱਚ ਸੰਸਥਾਵਾਂ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪ ਦੇ ਪ੍ਰਬੰਧ ਹੇਠ ਹਨ ਅਤੇ ਪੰਜਵੀ ਵਾਰ ਪੰਜਾਬ ਦੇ ਮੁੱਖ ਮੰਤਰੀ ਪਦ ਦਾ ਅਨੰਦ ਲੈ ਰਹੇ ਹੋ। ਆਪ ਜੀ ਪਾਰਟੀ, ਪੰਥ ਅਤੇ ਪੰਜਾਬ ਹਿਤੈਸ਼ੀ ਵੀ ਅਖਵਾਉਂਦੀ ਹੈ।

ਲੇਕਿਨ ਪੰਜਾਬ ਦੇ ਲੱਗਭੱਗ 118 ਸਿੱਖ ਨੌਜਵਾਨ ਜਿਹੜੇ ਹੁਣ ਬੁਢਾਪੇ ਦੀ ਅਵਸਥਾ ਵੱਲ ਵਧ ਰਹੇ ਹਨ। ਅਦਾਲਤਾਂ ਵੱਲੋ ਮਿਲੀਆਂ ਉਮਰ ਕੈਦ ਦੀਆਂ ਸਜਾਵਾਂ ਪੂਰੀਆਂ ਕਰਨ ਉਪਰੰਤ ਵੀ ਰਿਹਾਈ ਨੂੰ ਤਰਸ ਰਹੇ ਹਨ। ਇਹਨਾਂ ਵਿਚੋਂ ਭਾਈ ਦੀਆ ਸਿੰਘ ਲਾਹੌਰੀਆ ਆਦਿ ਵਰਗੇ ਬਹੁਗਿਣਤੀ ਸਿਖ ਬੰਦੀ ਤਾਂ ਅੱਜ ਤੱਕ ਪੈਰੋਲ ਤੇ ਵੀ ਨਹੀਂ ਆ ਸਕੇ। ਜਦੋਂ ਕਿ ਇਸ ਦੇ ਮੁਕਾਬਲੇ ਦਿੱਲੀ ਸਿੱਖ ਕਤਲੇਆਮ ਵਿੱਚ 19 ਸਿੱਖਾਂ ਨੂੰ ਕਤਲ ਕਰਨ ਵਾਲਾ ਝਟਕਈ ਕਿਸ਼ੋਰੀ ਲਾਲ ਅਤੇ ਉੜੀਸਾ ਵਿਚ ਇਸਾਈ ਪਾਦਰੀ ਸਟਾਲਨ ਦੀ ਪਤਨੀ ਨਾਲ ਬਲਾਤਕਾਰ ਕਰਨ ਉਪਰੰਤ ਉਸਦੇ ਤਿੰਨ ਬਚਿਆਂ ਅਤੇ ਪਤੀ ਸਮੇਤ ਸਾੜਕੇ ਮਾਰਨ ਵਾਲਾ ਦਾਰਾ ਸਿੰਘ ਫਾਂਸੀ ਦੀਆਂ ਸਜ਼ਾਵਾਂ ਮਾਫ਼ ਕਰਵਾ ਚੁਕੇ ਹਨ ਕਿਉਂਕਿ ਉਹਨਾਂ ਦੀ ਕੌਮ ਅਤੇ ਆਗੂ ਆਪਣੇ ਲੋਕਾਂ ਵਾਸਤੇ ਸੁਚੇਤ ਹਨ।

ਇਸ ਦੇ ਉਲਟ 90 ਲੱਖ ਸਿੱਖਾਂ ਵੱਲੋ ਦਸਤਖਤ ਕਰਕੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਦੇਣ ਪਿਛੋਂ ਵੀ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਰੱਸਾ ਨਹੀਂ ਨਿਕਲ ਸਕਿਆ। ਸਭ ਤੋਂ ਵਧ ਅਫਸੋਸ ਇਹ ਹੈ ਕਿ ਆਪ ਜੀ ਦੀ ਸਰਕਾਰ ਨੇ ਪ੍ਰੋ. ਭੁੱਲਰ ਨੂੰ ਖਤਰਨਾਕ ਅੱਤਵਾਦੀ ਆਖਕੇ ਜਿਥੇ ਅਦਾਲਤੀ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ, ਉਥੇ ਪੰਜਾਬ ਦੀ ਜੇਲ• ਵਿਚ ਲੈਣ ਤੋਂ ਵੀ ਇਨਕਾਰ ਕੀਤਾ ਹੈ।

ਇੰਜ ਹੀ ਛੇ ਸਿੱਖ ਨਜਰਬੰਦਾਂ (ਭਾਈ ਲਖਵਿੰਦਰ ਸਿੰਘ ਲਖਾ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ (ਬੁੜੈਲ ਜੇਲ)ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ ਨਾਭਾ ਜੇਲ, ਭਾਈ ਵਰਿਆਮ ਸਿੰਘ ਬਰੇਲੀ ਜੇਲ (ਯੂ.ਪੀ.), ਭਾਈ ਗੁਰਦੀਪ ਸਿੰਘ ਖਹਿਰਾ (ਕਰਨਾਟਕ ਜੇਲ) ਦੀ ਰਿਹਾਈ ਵਾਸਤੇ ਗੁਰਦਵਾਰਾ ਅੰਬ ਸਾਹਿਬ ਵਿਚੋਂ ਆਰੰਭ ਹੋਏ ਸੰਘਰਸ਼ ਨੂੰ ਆਪ ਜੀ ਨੇ ਜਥੇਦਾਰਾਂ 'ਤੇ ਦਬਾ ਪਾਕੇ ਇਹ ਸੰਘਰਸ਼ ਵੀ ਸਿਰਫ ਪੈਰੋਲ ਰਾਹੀ ਰਿਹਾਈ ਕਰਵਾਕੇ ਅਤੇ ਪੱਕੀ ਰਿਹਾਈ ਦਾ ਭਰੋਸਾ ਦੇ ਕੇ ਖਤਮ ਕਰਵਾ ਦਿੱਤਾ ਹੈ।

ਜਦੋਂ ਕਿ ਚਾਹੀਦਾ ਇਹ ਸੀ ਕਿ ਜਿਵੇਂ ਰਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਵਾਸਤੇ ਕੁਮਾਰੀ ਜੈ ਲਲਿਤਾ ਨੇ ਬਤੌਰ ਮੁੱਖ ਮੰਤਰੀ ਆਪਣੇ ਲੋਕਾਂ ਦੀ ਤਰਜ਼ਮਾਨੀ ਕਰਦਿਆਂ ਤਮਿਲਨਾਡੂ ਵਿਧਾਨਸਭਾ ਵਿਚ ਮਤਾ ਪਾਇਆ ਹੈ। ਇਸਤਰਾਂ ਹੀ ਤੁਸੀਂ ਵੀ ਪੰਜਾਬ ਵਿਧਾਨਸਭਾ ਵਿਚ ਪ੍ਰੋ ਭੁੱਲਰ, ਜਿਸ ਦੇ ਹੱਕ ਵਿਚ 90 ਲੱਖ ਸਿੱਖ ਦਸਤਖਤ ਕਰੀ ਬੈਠੇ ਹਨ ਅਤੇ ਬੇਅੰਤ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜਾ ਭੁਗਤ ਰਹੇ, ਬੰਦੀ ਸਿੰਘ ਜਿਹੜੇ 20 ਸਾਲ ਪੂਰੇ ਕਰਨ ਵਾਲੇ ਹਨ ਅਤੇ ਜਿਹਨਾਂ ਦੀ ਰਿਹਾਈ ਬਾਰੇ ਬੇਅੰਤ ਸਿੰਘ ਪਰਿਵਾਰ ਵੀ ਕੋਈ ਇਤਰਾਜ਼ ਨਹੀਂ ਕਰਦਾ, ਤੁਸੀਂ ਵੀ ਵਿਧਾਨਸਭਾ ਵਿੱਚ ਇਹਨਾਂ ਸਾਰੇ ਨਜਰਬੰਦਾਂ ਦੀ ਰਿਹਾਈ ਬਾਰੇ ਮਤਾ ਪਾਸ ਕਰਕੇ ਆਪਣੀ ਕੌਮ ਦਾ ਪੱਖ ਪੂਰਦੇ ? ਪਰ ਤੁਹਾਡੀ ਸਰਕਾਰ ਅਤੇ ਤੁਸੀਂ ਇਸ ਮਾਮਲੇ ਵਿਚ ਪੂਰੀ ਤਰਾਂ ਚੁੱਪ ਹੋਕੇ ਕੌਮ ਵਿਰੋਧੀਆਂ ਦੀ ਕਤਾਰ ਵਿਚ ਖੜੇ ਨਜਰ ਆ ਰਹੇ ਹੋ।

ਅੱਜ ਅਸੀਂ ਸਿੱਖ ਸੰਘਰਸ਼ ਕਮੇਟੀ ਵੱਲੋਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਬਤੌਰ ਸੂਬੇ ਦੇ ਮੁੱਖ ਮੰਤਰੀ ਆਪ ਨਜਰਬੰਦ ਸਿੱਖਾਂ ਦੀ ਰਿਹਾਈ ਵਾਸਤੇ ਆਪਣੀ ਕੈਬਨਿਟ ਦੀ ਮੀਟਿੰਗ ਵਿਚ ਅਤੇ ਫਿਰ ਵਿਧਾਨਸਭਾ ਵਿੱਚ ਮਤਾ ਪਾਕੇ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਹੋਰ ਅਧਿਕਾਰਤ ਅਥਾਰਟੀ ਨੂੰ ਭੇਜਣ ਦੀ ਖੇਚਲ ਕਰੋ। ਸਾਰੀਆਂ ਪੰਥਕ ਜਥੇਬੰਦੀਆਂ ਅਤੇ ਜਾਗਦੇ ਸਿੱਖਾਂ ਵੱਲੋਂ ਪੁਰਜੋਰ ਅਪੀਲ ਹੈ ਕਿ ਇਸ ਧਿਆਨ ਦਿਵਾਉ ਪੱਤਰ ਨੂੰ ਅਣਗੌਲਿਆਂ ਕਰਨ ਦੀ ਬਜਾਇ 31 ਮਾਰਚ 2014 ਤੱਕ ਅਮਲੀ ਰੂਪ ਵਿਚ ਕਾਰਵਾਈ ਕਰਕੇ ਬੰਦੀ ਸਿੱਖਾਂ ਦੀ ਰਿਹਾਈ ਕਰਵਾਈ ਜਾਵੇ।

ਜੇਕਰ ਆਪ ਜੀ ਅਤੇ ਤੁਹਾਡੀ ਸਰਕਾਰ ਇਸਨੂੰ ਨਜਰ ਅੰਦਾਜ ਕਰੇਗੀ ਤਾਂ ਪੰਥਕ ਜਥੇਬੰਦੀਆਂ ਨੂੰ ਮਜਬੂਰਨ 1 ਅਪ੍ਰੈਲ ਤੋਂ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਅਤੇ ਇਸਦੀ ਸਾਰੀ ਜਿੰਮੇਵਾਰੀ ਆਪ ਦੇ ਅਤੇ ਆਪ ਜੀ ਦੀ ਸਰਕਾਰ ਦੇ ਸਿਰ ਹੋਵੇਗੀ। ਉਮੀਦ ਹੈ ਕਿ ਆਪ ਜੀ ਕੁਮਾਰੀ ਜੈ ਲਲਿਤਾ ਅਤੇ ਆਰ.ਐਸ.ਐਸ. ਵਾਂਗੂੰ ਜਿਵੇ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲਾਂ ਜਾਂ ਸਿੱਖਾਂ ਤੇ ਇਸਾਈਆਂ ਦੇ ਕਾਤਲਾਂ ਦੀਆਂ ਸਜਾਵਾਂ ਮਾਫ਼ ਕਰਵਾਉਣ ਵਾਸਤੇ ਕੀਤਾ ਹੈ, ਉਸ ਤਰਾਂ ਦਾ ਉਦਮ ਕਰਕੇ ਆਪਣੀ ਕੌਮ ਦੇ ਨਾਲ ਖੜੇ ਹੋਣ ਦਾ ਯਤਨ ਕਰੋਗੇ।

25 ਮਾਰਚ 2014

ਧੰਨਵਾਦ ਸਹਿਤ
ਸਿੱਖ ਸੰਘਰਸ਼ ਕਮੇਟੀ

ਵੱਲੋਂ : ਸਿੱਖ ਸੰਘਰਸ਼ ਕਮੇਟੀ (ਭਾਈ ਰਣਜੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ, ਸ. ਸਿਮਰਨਜੀਤ ਸਿੰਘ ਮਾਨ, ਬਾਬਾ ਮਨਮੋਹਨ ਸਿੰਘ ਬਾਰਨ, ਭਾਈ ਜੰਗ ਸਿੰਘ, ਪ੍ਰਿੰ. ਪਰਵਿੰਦਰ ਸਿੰਘ ਖਾਲਸਾ, ਬੀਬੀ ਕਮਲਜੀਤ ਕੌਰ, ਭਾਈ ਰਣਜੀਤ ਸਿੰਘ ਸੰਤੋਖਗੜ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top