Share on Facebook

Main News Page

ਹਿੰਦੂਤਵੀ ਹਕੂਮਤ ਦੇ ਪੇਡ ਜਸੂਸਾਂ ਨਾਲੋਂ ਸਿੱਖ ਜਥੇਬੰਦੀਆਂ ਵਿਚਲੇ ਜਸੂਸ ਵੱਧ ਖਤਰਨਾਕ !
-: ਗੁਰਚਰਨ ਸਿੰਘ ਗੁਰਾਇਆ

ਅੱਜ ਜਰਮਨ ਦੀ ਅਖਬਾਰ ਵਿੱਚ ਹਿੰਦੋਸਤਾਨ ਦੀ ਹਕੂਮਤ ਦੇ ਕਰਿੰਦਿਆਂ ਤੋਂ ਪੈਸੇ ਲੈ ਕੇ ਸਿੱਖ ਜਥੇਬੰਦੀਆਂ ਦੀ ਜਸੂਸੀ ਕਰਦੇ ਕਿਸੇ ਰਣਜੀਤ ਸਿੰਘ ਨੂੰ ਜਰਮਨ ਪੁਲਿਸ ਵੱਲੋਂ ਚਾਰਜ ਕੀਤੇ ਦੀ ਖਬਰ ਪੜ੍ਹਨ ਨੂੰ ਮਿਲੀ। ਪਰ ਇਹ ਬਹੁਤ ਹੀ ਅਚੰਭੇ ਵਾਲੀ ਗੱਲ ਹੈ ਕਿ ਹਿੰਦੋਸਤਾਨੀ ਹਕੂਮਤ ਦੇ ਕਰਦਿੰਆਂ ਨੂੰ ਇੱਕ ਬਾਹਰਲੇ ਬੰਦੇ ਨੂੰ ਪੈਸੇ ਦੇ ਕੇ ਜਸੂਸੀ ਕਰਾਉਣ ਦੀ ਕੀ ਲੋੜ ਸੀ ਜਦ ਕਿ ਇਹਨਾਂ ਜਥੇਬੰਦੀਆਂ ਦੇ ਕਈ ਮੁਹਰਲੀ ਕਤਾਰ ਦੇ ਆਗੂ ਜਾਂ ਉਹਨਾਂ ਦੇ ਨੇੜਲੇ ਸਾਥੀ ਹਿੰਦੋਸਤਾਨੀ ਹਕੂਮਤ ਦੇ ਕਰਦਿੰਆਂ ਨਾਲ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਘਿਉ ਖਿਚੜੀ ਆਮ ਦੇਖੇ ਜਾ ਸਕਦੇ ਹਨ।

ਹਿੰਦੋਸਤਾਨੀ ਹਕੂਮਤ ਦੇ ਇੱਕ ਕਰਿੰਦੇ ਨੇ ਇੱਕ ਵਾਰੀ ਇੱਕ ਹਿਊਮਿਨ ਰਾਈਟਸ ਦੇ ਨੁਮਾਇੰਦੇ ਨਾਲ ਗੱਲ ਬਾਤ ਕਰਦਿਆਂ ਕਿਹਾ ਸੀ ਕਿ ਜੂਨ 84 ਦੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਬਾਅਦ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਅਜ਼ਾਦੀ ਦੀ ਉੱਠੀ ਲਹਿਰ ਬਾਰੇ ਹਰ ਜਾਣਕਾਰੀ ਲਈ ਇੰਡੀਆਂ ਸਰਕਾਰ ਵੱਲੋ ਇਕ ਬਹੁਤ ਭਾਰੀ ਫੰਡ ਅੰਬੈਸੀਆਂ ਨੂੰ ਦਿੱਤਾ ਜਾਦਾਂ ਸੀ ਤੇ ਉਸ ਦੇ ਸਹਾਰੇ ਆਪਣੇ ਜਸੂਸਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਸਰਕਾਰ ਨੂੰ ਭੇਜੀ ਜਾਦੀ ਸੀ।

ਪਰ ਹੁਣ ਜਿਉਂ ਹੀ ਅਜ਼ਾਦੀ ਲਹਿਰ ਮੱਠੀ ਕੀ ਖਤਮ ਹੋਣ ਦੇ ਕਿਨਾਰੇ ਹੈ ਤੇ ਵਿਦੇਸ਼ੀ ਖਾਲਿਸਤਾਨੀਆਂ ਦੇ ਬਹੁਤ ਵੱਡੇ ਹਿੱਸੇ ਦਾ ਜੋਸ਼ ਵੀ ਮੱਠਾ ਪੈ ਗਿਆ ਤੇ ਹੁਣ ਇਹਨਾਂ ਨੇ ਮੁੜ ਵਤਨ ਵੱਲ ਮੁੱਖ ਮੋੜਿਆ ਹੈ ਤੇ ਇਹ ਆਪਣੇ ਕੰਮ ਕਰਾਉਣ ਲਈ ਆਪਣੇ ਸਾਥੀਆਂ ਦੀ ਆਪ ਹੀ ਬਹੁਤ ਸਾਰੀ ਜਾਣਕਾਰੀ ਦੇ ਜਾਦੇ ਹਨ ਤੇ ਸਾਨੂੰ ਤਾਂ ਹੁਣ ਉਹ ਫੰਡ ਖਰਚਣ ਦੀ ਵੀ ਲੋੜ ਨਹੀਂ ਪੈਦੀ ਸਗੋਂ ਇਹ ਲੋਕ ਇੰਡੀਅਨ ਪਾਸਪੋਰਟ ਜਾਂ ਵੀਜ਼ਾ ਲੈਣ ਲਈ ਹਿੰਦੋਸਤਾਨ ਦੀ ਹਕੂਮਤ ਦੇ ਕਰਦਿੰਆਂ ਦੇ ਅੱਗੇ ਦਲਾਲਾਂ ਨੂੰ ਕੋਲੋ ਪੈਸੇ ਵੀ ਦਿੰਦੇ ਹਨ ਤੇ ਨਾ ਵਿਕਣ ਤੇ ਝੁਕਣ ਵਾਲਿਆਂ ਦੀ ਮੁਖਬਰੀ ਵੀ ਕਰਦੇ ਹਨ। ਉਹਨਾਂ ਦੇ ਪਰਿਵਾਰਾਂ ਤੱਕ ਦੇ ਪਾਸਪੋਰਟ ਵੀ ਰੁਕਵਾ ਦਿੰਦੇ ਹਨ।

ਪਰ ਅੱਜ ਲੋੜ ਹੈ ਖਾਲਿਸਤਾਨ ਦੀ ਜੰਗੇ ਅਜ਼ਾਦੀ ਨੂੰ ਸਮਰਪਿਤ ਸੁਹਿਰਦ ਆਗੂਆਂ ਨੂੰ ਕਿ ਦੁਸ਼ਮਣ ਬਾਤ ਕਰੇ ਅਣਹੋਈ ਉਸ ਨੇ ਤੇ ਹਰ ਹੱਥ ਕੰਡਾ ਵਰਤਣਾ ਹੈ ਇਹ ਇਕ ਛੋਟਾ ਜਿਹਾ ਮੋਹਰਾ ਉਹ ਵੀ ਜਰਮਨ ਪੁਲਿਸ ਨੇ ਫੜ੍ਹਿਆਂ ਕਿਸੇ ਹੋਰ ਕੇਸ ਵਿੱਚ ਸੀ, ਪਰ ਉਸ ਨੇ ਪੁਲਿਸ ਕੋਲ ਇਹ ਵੀ ਜਾਣਕਾਰੀ ਉਗਲ ਦਿੱਤੀ ਪਰ ਇਸ ਤੋਂ ਵੀ ਵੱਧ ਖਤਰਨਾਕ ਉਹ ਲੋਕ ਹਨ ਜੋ ਜਥੇਬੰਦੀਆਂ ਵਿੱਚ ਸ਼ਾਮਲ ਹਨ ਉਹਨਾਂ ਨੂੰ ਪਹਿਚਾਣ ਜੋ ਹਿੰਦੋਸਤਾਨੀ ਕਰਦਿੰਆਂ ਤੇ ਖਾਲਿਸਤਾਨ ਦੇ ਸੰਘਰਸ਼ ਨਾਲ ਫਰੈਂਡਲਈ ਖੇਡ ਰਹੇ ਹਨ ਜੋ ਗੁਰਦੁਵਾਰਿਆਂ ਦੀਆਂ ਸਟੇਜਾਂ ਜਾਂ ਮੀਡੀਏ ਵਿੱਚ ਪੰਥ ਪ੍ਰਸਤ, ਖਾਲਿਸਤਾਨੀ ਹੋਣ ਦਾ ਡਰਾਮਾ ਕਰਦੇ ਹਨ, ਦੂਜੇ ਪਾਸੇ ਆਪਣੇ ਨਿੱਜੀ ਸਵਾਰਥਾਂ ਲਈ ਹਿੰਦੂਤਵੀਆਂ ਦੇ ਕਰਦਿੰਆਂ ਤੇ ਉਹਨਾਂ ਦੇ ਦਲਾਲਾਂ ਦੇ ਵੀ ਗੋਂਡੀ ਹੱਥ ਲਾ ਆਉਦੇ ਹਨ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top