Share on Facebook

Main News Page

ਜੇ ਪੁਜਾਰੀ ਤੇ ਸਰਕਾਰੀ ਚੋਰ-ਕੁੱਤੀ ਵਾਂਗ ਰਲ ਜਾਣ ਤਾਂ...
-: ਅਵਤਾਰ ਸਿੰਘ ਮਿਸ਼ਨਰੀ

ਸਰਦਾਰ ਦੁਪਾਲਪੁਰੀ ਜੀ ਨੇ ਬਿਲਕੁਲ ਸੱਚੋ ਸੱਚ ਬਿਆਨ ਕੀਤਾ ਹੈ ਕਿ ਸਾਡੇ ਸ਼ੰਕਰਚਾਰੀਆ ਜਾਨੀ ਕਿ ਪੁਜਾਰੀਨੁਮਾਂ ਜਥੇਦਾਰ ਬੇਜ਼ਮੀਰੇ ਹੋ ਚੁੱਕੇ ਹਨ।

ਦੂਜੇ ਪਾਸੇ ਹਿੰਦੂਆਂ ਦੇ ਸ਼ੰਕਰਚਾਰੀਆ ਮੋਦੀ ਦੇ ਨੌਕਰ ਨਹੀਂ ਸਗੋਂ ਆਪੋ ਆਪਣੇ ਮੱਠਾਂ ਦੇ ਮਾਲਕ ਹਨ ਜੋ ਵੱਡੇ ਤੋਂ ਵੱਡੇ ਮੋਦੀ ਵਰਗੇ ਹਿੰਦੂ ਲੀਡਰ ਨੂੰ ਗਲਤ ਕਰਦਿਆਂ ਰੋਕ ਟੋਕ ਸਕਦੇ ਹਨ। ਇਧਰ ਅਕਾਲੀ ਭਾਵੇਂ ਹਵਨ ਕਰਨ, ਮੱਥੇ ਤੇ ਤਿਲਕ ਲਾਉਣ, ਅਕਾਲੀਆਂ ਦੀ ਨੂੰਹ ਸ਼ਿਵ ਲਿੰਗ ਦੀ ਪੂਜਾ ਕਰੇ, ਬਾਦਲਦਲੀਏ ਅਕਾਲੀ ਬਲਾਤਕਾਰੀ ਸਾਧਾਂ ਦੇ ਡੇਰਿਆਂ ਤੇ ਜਾ ਕੇ ਅਣਖੀ ਖਾਲਸੇ ਦੀ ਦਸਤਾਰ ਉਨ੍ਹਾਂ ਦੇ ਪੈਰਾਂ ਤੇ ਰੋਲਣ, ਸ਼ਰੇਆਂਮ ਨਸ਼ਿਆਂ ਦੀ ਵਰਤੋਂ ਤੇ ਵਾਪਾਰ ਕਰਨ, ਸ਼੍ਰੋਮਣੀ ਕਮੇਟੀ ਸਿੱਖ ਗੁਰੂਆਂ ਦੇ ਵਿਰੁੱਧ ਪੁਸਤਕਾਂ ਛਾਪੇ, ਸਿੱਖਾਂ ਨੂੰ ਵੱਖਰੀ ਕੌਮ ਨਾਂ ਮੰਨਣ ਵਾਲੇ, ਨਾਨਕਸ਼ਾਹੀ ਕਲੰਡਰ ਤੇ ਕਾਤਲ ਅਤੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਅਟੈਕ ਕਰਨ ਦੀਆਂ ਸਲਾਹਾਂ ਦੇਣ ਅਤੇ ਉਸ ਨੂੰ ਦੁਰਗਾ ਮਾਤਾ ਕਹਿਣ ਵਾਲੇ ਭਾਜਪਾਈਆਂ ਨਾਲ ਜ਼ਮੀਰ ਵੇਚ ਕੇ ਬਿਨਾਂ ਸ਼ਰਤ ਯਾਰੀ ਰੱਖਣ ਵਾਲੇ ਅਖੌਤੀ ਅਕਾਲੀਆਂ ਨੂੰ ਸਾਡੇ ਸ਼ੰਕਰਚਾਰੀਆ ਅਕਾਲ ਤਖਤ ਤੋਂ ਆਦੇਸ਼ ਦੇ ਕੇ ਜੁਅਰਤ ਨਾਲ ਕਦੇ ਨਾਂ ਰੋਕਣ ਸਗੋਂ ਵਿਰੋਧੀ ਪਾਰਟੀਆਂ ਦੇ ਸਿੱਖਾਂ ਨੂੰ ਆਏ ਦਿਨ ਆਪਣੇ ਅਕਾਵਾਂ ਦੀ ਸ਼ਹਿ ਤੇ ਆਦੇਸ਼ ਦਈ ਜਾਣ, ਤਨਖਾਈਏ ਬਨੌਣ ਅਤੇ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਪੰਥ ਚੋਂ ਛੇਕੀ ਜਾਣ।

ਜਿਵੇਂ ਚੋਰ ਤੇ ਕੁੱਤੀ ਰਲ ਜਾਣ ਤਾਂ ਘਰ ਚ ਸੰਨ ਲੱਗ ਜਾਂਦੀ ਹੈ ਇਵੇਂ ਹੀ ਅੱਜ ਪੁਜਾਰੀ ਅਤੇ ਸਰਕਾਰੀ ਰਲ ਕੇ ਸਿੱਖੀ ਦੇ ਪੰਥਕ ਘਰ ਸੰਨ ਲਾ ਕੇ ਦੋਹੀਂ ਹੱਥੀਂ ਲੁੱਟ ਰਹੇ ਹਨ। ਪਰਜਾ ਅੰਧੀ ਗਿਆਨ ਬਿਨ ਭਾਵ ਗਿਆਨਹੀਨ ਸੰਗਤ ਬੇਅਣਖੇ ਪੁਜਾਰੀਆਂ ਅਤੇ ਇਨ੍ਹਾਂ ਦੇ ਭਾਈਵਾਲ ਡੇਰੇਦਾਰਾਂ ਤੇ ਸਰਕਾਰਾਂ ਦੇ ਢਿੱਡ ਪੂਜਾ ਪਾਠ ਅਰਦਾਸਾਂ ਅਤੇ ਰਿਸ਼ਵਤਾਂ ਦੇ ਨਾਂ ਤੇ ਅੰਨ੍ਹੇਵਾਹ ਭਰੀ ਜਾ ਰਹੀ ਹੈ। ਇਸ ਲਈ ਇਨ੍ਹਾਂ ਬੇਜ਼ਮੀਰੇ ਸਿੱਖ ਸ਼ੰਕਰਚਾਰੀ ਪੁਜਾਰੀਆਂ ਤੋਂ ਪੰਥ ਦੇ ਭਲੇ ਦੀਆਂ ਆਸਾਂ ਲਾਉਣੀਆਂ ਹਨੇਰੇ ਵਿੱਚ ਠੇਡੇ ਖਾਈ ਜਾਣ ਅਤੇ ਹੱਥ ਗੁਰੂ ਗਿਆਨ ਦਾ ਦੀਵਾ ਲੈ ਕੇ ਖੂਹ ਖਾਤੇ ਡਿੱਗੀ ਜਾਣ ਵਾਲੀ ਗੱਲ ਹੈ- ਹਾਥ ਦੀਪ ਕੂਏਂ ਪਰੈ॥ (ਗੁਰੂ ਗ੍ਰੰਥ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top