ਬਰਲਿਨ
– ਜਰਮਨ ਦੇ ਸਰਕਾਰੀ ਵਕੀਲ ਵੱਲੋਂ 45 ਸਾਲਾ ਇੱਕ ਭਾਰਤੀ ਉੱਤੇ ਆਪਣੇ ਮੁਲਕ ਲਈ ਜਰਮਨ
ਵਿੱਚ ਜਾਸੂਸੀ ਕਰਨ ਦਾ ਦੋਸ਼ ਆਇਦ ਕੀਤਾ ਹੈ ।
ਅੱਜ ਇੱਥੇ ਸਰਕਾਰੀ ਵਕੀਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਭਾਰਤੀ, ਜਿਸ ਦਾ ਨਾਮ ਜਰਮਨ
ਦੇ ਪ੍ਰਾਈਵੇਸੀ ਕਾਨੂੰਨ ਕਰਕੇ ਸਿਰਫ ਰਣਜੀਤ ਐਸ ਦੱਸਿਆ ਗਿਆ ਹੈ, ਉੱਤੇ ਜਰਮਨ ਵਿੱਚ ਸਿੱਖ
ਜਥੇਬੰਦੀਆਂ ਦੇ ਮੈਂਬਰਾਂ ਦੀ 2013 ਵਿੱਚ ਜਾਸੂਸੀ ਕਰਨ ਦਾ ਦੋਸ਼ ਹੈ।
ਉਸ ਨੇ ਇਹ ਜਾਣਕਾਰੀ “ਭਾਰਤ ਦੇ ਇੱਕ ਖੁਫੀਆ ਏਜੰਸੀ ਦੇ ਏਜੰਟ” ਨੂੰ
ਦਿੱਤੀ ਜਿਸ ਦੇ ਇਵਜ਼ ਉਸ ਨੂੰ ਪੈਸਾ ਵੀ ਦਿੱਤਾ ਗਿਆ। ਸਰਕਾਰੀ ਵਕੀਲ ਨੇ ਇਸ ਤੋਂ ਜ਼ਿਆਦਾ
ਕੋਈ ਜਾਣਕਾਰੀ ਨਹੀਂ ਦਿੱਤੀ।
ਸਰਕਾਰੀ ਵਕੀਲ ਅਨੁਸਾਰ ਦੋਸ਼ੀ ਨੂੰ ਜਰਮਨ ਦੇ ਸ਼ਹਿਰ ਕੋਬਲੈਂਜ਼ ਵਿੱਚ
ਫਰਵਰੀ ਨੂੰ ਦੋਸ਼ੀ ਠਹਿਰਾਇਆ ਗਿਆ।
ਟਿੱਪਣੀ:
ਕੈਨੇਡਾ 'ਚ ਰਹਿੰਦੇ ਭਾਰਤੀ ਸਰਕਾਰ ਦੇ ਜਾਸੂਸ ਖਿਲਾਫ ਕੈਨੇਡਾ
ਸਰਕਾਰ ਕੋਈ ਐਕਸ਼ਨ ਲਵੇਗੀ? ਇਥੇ ਵੀ ਕਈ ਰੇਡੀਓ ਸਟੇਸ਼ਨ, ਅਖਬਾਰਾਂ ਭਾਰਤੀ ਸਰਕਾਰ ਲਈ
ਮੁਖਬਰੀ ਕਰਦੀਆਂ ਹਨ !!!
ਸੰਪਾਦਕ ਖ਼ਾਲਸਾ ਨਿਊਜ਼