Share on Facebook

Main News Page

ਸੁਖਬੀਰ ਬਾਦਲ ਦੀ ਚੋਣ ਰੈਲੀ ਦੌਰਾਨ ਸ਼ਰਾਬ ਵੰਡਣ ਦੇ ਮਾਮਲੇ ‘ਚ ਡੀ.ਸੀ. ਵੱਲੋਂ ਅਕਾਲੀ ਦਲ ਨੂੰ ਕਲੀਨ ਚਿੱਟ

ਪਟਿਆਲਾ, 23 ਮਾਰਚ - ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਘਨੌਰ ਵਿਖੇ ਚੋਣ ਰੈਲੀ ਦੌਰਾਨ ਸ਼ਰਾਬ ਵੰਡਣ ਦੇ ਮਾਮਲੇ ਦੀ ਚੋਣ ਕਮਿਸ਼ਨ ਪੰਜਾਬ ਨੂੰ ਭੇਜੀ ਰਿਪੋਰਟ ਵਿੱਚ ਜ਼ਿਲ੍ਹਾ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਨੇ ਅਕਾਲੀ ਦਲ ਨੂੰ ਕਲੀਨ ਚਿੱਟ ਦਿੱਤੀ ਹੈ। ਉਧਰ ਕਾਂਗਰਸ ਇਸ ਰਿਪੋਰਟ ਤੋਂ ਪੂਰੀ ਤਰ੍ਹਾਂ ਖ਼ਫ਼ਾ ਹੈ।

ਪਟਿਆਲਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਦੀਪਿੰਦਰ ਸਿੰਘ ਢਿੱਲੋਂ ਦੇ ਹੱਕ ਵਿੱਚ ਲੰਘੇ ਦਿਨੀਂ ਕਸਬਾ ਘਨੌਰ ਵਿਖੇ ਚੋਣ ਰੈਲੀ ਦੌਰਾਨ ਸ਼ਰਾਬ ਵੰਡਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਪਾਸੋਂ ਰਿਪੋਰਟ ਮੰਗੀ ਸੀ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ’ਤੇ ਸਹਾਇਕ ਰਿਟਰਨਿੰਗ ਅਫਸਰ ਘਨੌਰ ਪੀ.ਐਸ. ਗਿੱਲ ਤੋਂ ਰਿਪੋਰਟ ਤਲਬ ਕੀਤੀ ਸੀ। ਇਹ ਰਿਪੋਰਟ ਅੱਜ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ।

ਡਿਪਟੀ ਕਮਿਸ਼ਨਰ ਜੀ.ਕੇ. ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸ਼ਰਾਬ ਵੰਡਣ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ। ਇਸ ਮੁੱਦੇ ’ਤੇ ਦੋਹਰੀ ਜਾਂਚ ਪੜਤਾਲ ਮਗਰੋਂ ਵੀ ਸ਼ਰਾਬ ਵੰਡਣ ਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਰੈਲੀ ਦੀ ਬਾਕਾਇਦਾ ਵੀਡੀਓਗ੍ਰਾਫਿੰਗ ਵੀ ਕੀਤੀ ਗਈ ਸੀ, ਜਿਸ ਵਿੱਚ ਵੀ ਸ਼ਰਾਬ ਦੀ ਵੰਡ ਬਾਰੇ ਕੋਈ ਤੱਥ ਨਹੀਂ ਲੱਭਿਆ। ਉਨ੍ਹਾਂ ਦੱਸਿਆ ਕਿ ਪੜਤਾਲੀਆ ਰਿਪੋਰਟ ਵਿੱਚ ਰੈਲੀ ਪ੍ਰਬੰਧਕ ਵਜੋਂ ਹਲਕਾ ਘਨੌਰ ਦੀ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਵੀ ਬਿਆਨ ਲਏ ਗਏ ਹਨ। ਪੜਤਾਲ ਵਿੱਚ ਹੋਰ ਕਈ ਧਿਰਾਂ ਤੋਂ ਵੀ ਤੱਥ ਇਕੱਤਰ ਕੀਤੇ ਗਏ ਹਨ।

ਉਧਰ ਵਧੀਕ ਚੋਣ ਕਮਿਸ਼ਨਰ ਪੰਜਾਬ ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਤੱਕ ਪਟਿਆਲਾ ਤੋਂ ਰਿਪੋਰਟ ਚੋਣ ਕਮਿਸ਼ਨ ਦਫ਼ਤਰ ਨਹੀਂ ਪੁੱਜੀ। ਉਨ੍ਹਾਂ ਆਖਿਆ ਕਿ ਰਿਪੋਰਟ ਪੁੱਜਣ ’ਤੇ ਪੂਰੀ ਘੋਖ ਕੀਤੀ ਜਾਵੇਗੀ, ਜੇ ਕਿਤੇ ਪੱਖਪਾਤ ਨਜ਼ਰ ਆਇਆ ਤਾਂ ਮੁੜ ਪੜਤਾਲ ਕਰਵਾਈ ਜਾ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top