Share on Facebook

Main News Page

ਮਾਮਲਾ ਗੁੜਗਾਉਂ ਸਿੱਖ ਕਤਲੇਆਮ ਦਾ

ਹਰਦਿਆਲ ਕੌਰ ਵਲੋਂ ਅਹਿਮ ਖੁਲਾਸਾ, ਭੀੜ ਵਲੋਂ ਜਿਉਂਦੇ ਸਾੜੇ ਮੇਰੇ ਪਤੀ ਦੀ ਲਾਸ਼ ਸਾਰੀ ਰਾਤ ਸੜਕ ਤੇ ਸੜਦੀ ਰਹੀ, ਅਗਲੀ ਸੁਣਵਾਈ ੨੮ ਅਪਰੈਲ ਨੂੰ।

੨੧ ਮਾਰਚ (ਹਿਸਾਰ) ੨ ਨਵੰਬਰ ੧੯੮੪ ਨੂੰ ਕਤਲ ਕੀਤੇ ਸਿੱਖਾਂ ਦੇ ਵਾਰਸ ਸਾਹਮਣੇ ਆ ਰਹੇ ਹਨ । ਕੇਸ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਗੁੜਗਾਉਂ ਨਾਲ਼ ਸਬੰਧਿਤ ਕੇਸਾ ਦੀ ਸੁਣਵਾਈ ਸੀ। ਸੁਣਵਾਈ ਦੌਰਾਨ ਪੀੜਤਾਂ ਵਲੋਂ ਬਿਆਨ ਦਰਜ ਕਰਵਾਏ ਗਏ। ਜਿਸ ਵਿੱਚ ਇੱਕ ਅਹਿਮ ਖੁਲਾਸਾ ਹਰਦਿਆਲ ਕੌਰ ਵਲੋਂ ਕੀਤਾ ਗਿਆ।

ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਤੀ ਸੇਵਾ ਸਿੰਘ, ਜਿਹੜੇ ਕਿ ਰੀਜ਼ਰਵ ਬੈਂਕ ਵਿੱਚ ਇੱਕ ਉੱਚ ਅਧਿਕਾਰੀ ਸਨ ਨੂੰ ਭੀੜ ਵਲੋਂ ਸੜਕ ਤੇ ਲੈ ਜਾਕੇ ਜਿਉਂਦੇ ਨੂੰ ਹੀ ਫੂਕ ਦਿਤਾ ਗਿਆ ਸੀ। ਉਸ ਦੇ ਪਤੀ ਦੀ ਲਾਸ਼ ਸਾਰੀ ਰਾਤ ਸੜਕੇ ਤੇ ਰੁਲ਼ਦੀ ਰਹੀ ਕਿਸੇ ਨੇ ਵੀ ਉਹਨਾਂ ਤੇ ਤਰਸ ਨਹੀਂ ਕੀਤਾ। ਇਹਨਾਂ ਤੋਂ ਇਲਾਵਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਗੁੜਗਾਉਂ ਦੇ ਬਹੁਤ ਵੱਡੇ ਕੱਪੜੇ ਦੇ ਵਪਾਰੀ ਸਨ। ਉਹਨਾਂ ਦੀਆਂ ਬਜ਼ਾਰ ਵਿੱਚ ਤਿੰਨ ਦੁਕਾਨਾਂ ਸਨ, ਭੀੜ ਨੇ ਉਹਨਾਂ ਤਿੰਨਾ ਦੁਕਾਨਾਂ ਨੂੰ ਫੂਕ ਦਿਤਾ। ਉਸ ਨੁਕਸਾਨ ਤੋਂ ਬਾਅਦ ਅੱਜ ਤੱਕ ਉਹ ਉੱਠ ਨਹੀਂ ਸਕੇ।

ਪੀੜਤ ਕੰਵਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਦੁਕਾਨਾਂ ਹੁੰਦੀਆਂ ਹਨ, ਉਹਨਾਂ ਨੂੰ ਲੁੱਟ ਮਾਰ ਕਰ ਕੇ ਜਲ਼ਾ ਦਿਤਾ। ਇਹਨਾਂ ਤੋਂ ਇਲਾਵਾ ਭਜਨ ਕੌਰ, ਹਰਜੀਤ ਸਿੰਘ, ਰਵੇਲ ਸਿੰਘ, ਇੰਦਰਮੋਹਨ ਸਿੰਘ, ਹਰਵੀਰ ਕੌਰ ਅਤੇ ਪਰਿਤਪਾਲ ਸਿੰਘ ਨੇ ਆਪਣੇ ਦੁਖੜੇ ਜਸਟਿਸ ਟੀ.ਪੀ. ਗਰਗ ਦੇ ਸਾਹਮਣੇ ਰੱਖੇ। ਸਾਰਿਆਂ ਨੂੰ ਜਸਟਿਸ ਟੀ.ਪੀ. ਗਰਗ ਨੇ ਧਿਆਨ ਪੂਰਵਕ ਸੁਣਿਆ ਅਤੇ ਅਗਲੀ ਸੁਣਵਾਈ ੨੮ ਅਪਰੈਲ 'ਤੇ ਪਾ ਦਿਤੀ ਗਈ।

ਇਸ 'ਤੇ ਪ੍ਰਤੀਕਰਮ ਕਰਦਿਆਂ ਇੰਜੀ. ਗਿਆਸਪੁਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਜੁਲਮਾਂ ਨੇ ਹਿਟਲਰ ਨੂੰ ਵੀ ਮਾਤ ਪਾ ਦਿਤੀ ਹੈ। ਯਹੂਦੀਆਂ ਨੇ ਤਾਂ ਆਪਣੀ ਅਕਲ ਅਤੇ ਸੂਝ-ਬੂਝ ਸਹਾਰੇ ਹਿਟਲਰ ਨੂੰ ਪੂਰੀ ਦੁਨੀਆਂ ਵਿੱਚ ਕਾਤਲ ਸਿੱਧ ਕਰਕੇ, ਮਨੁੱਖਤਾ ਪ੍ਰਸਤ ਲੋਕਾਂ ਦਾ ਸਾਥ ਲੈ ਕੇ ਆਪਣਾ ਦੇਸ਼ ਤੱਕ ਬਣਾ ਲਿਆ ਹੈ, ਅਫਸੋਸ ਅਸੀਂ ਕਦੋਂ ਜਾਗਾਂਗੇ। ਅਸੀਂ ਤਾਂ ਪੂਰੇ ਭਾਰਤ ਵਿੱਚ ਕਤਲ ਕੀਤੇ ਸਿੱਖਾਂ ਦੀ ਸਹੀ ਗਿਣਤੀ ਹੀ ਪਤਾ ਨਹੀਂ ਕਰ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top