Share on Facebook

Main News Page

ਬਹੁਗਿਣਤੀ ਸਿੱਖ ਆਸ਼ੂਤੋਸ਼ ਦੇ ਮੁੱਦੇ ਦੀ ਗੰਭੀਰਤਾ ਨੂੰ ਨਾ ਸਮਝ ਕੇ ਹਾਸਾ-ਠੱਠਾ ਤੇ ਸ਼ੁਗਲ ਮੇਲਾ ਕਰ ਕੇ ਗੰਭੀਰ ਸੱਚਾਈਆਂ ਤੋਂ ਟਾਲਾ ਵੱਟ ਰਹੇ ਹਨ
-: ਮਨਦੀਪ ਕੌਰ

ਮਹੇਸ਼ ਝਾਅ ਉਰਫ ਆਸ਼ੂਤੋਸ਼ ਉਰਫ ਲਾਈਟਾਂ ਵਾਲਾ ਬਾਬਾ ਜਿਸਦੀ ਮੌਤ 'ਤੇ ਅਲਗ-ਅਲਗ ਚਰਚਾਵਾਂ ਚੱਲ ਰਹੀਆਂ ਹਨ। ਅਖਬਾਰ ਦੇ ਪਹਿਲੇ ਸਫੇ ਦੀਆਂ ਸੁਰਖੀਆਂ ਵਿਚ ਅਤੇ ਟੀਵੀ ਚੈਨਲ “ਪਰਾਇਮ ਟਾਇਮ” ‘ਚ ਆਸੂਤੋਸ਼ ਦੀ ਮੌਤ ਦੇ ਕੱਚ-ਸੱਚ ਨੁੰ ਨਸ਼ਰ ਕਰ ਰਹੇ ਹਨ। ਇਸ ਆਸ਼ੂਤੋਸ਼ ਲਾਇਟਾਂ ਵਾਲੇ ਦੀ ਪ੍ਰਮਾਤਮਾ ਨੇ ਲਾਇਟ ਗੁੱਲ ਕਰ ਦਿੱਤੀ....ਲੋਕਾਂ ਨੂੰ ਲਾਇਟ ਦਿਖਾਉਣ ਵਾਲਾ ਆਪਣੀ ਲਾਇਟ ਬੁਝਾ ਕੇ ਚਲਾ ਗਿਆ। ਲਾਈਟਾਂ ਵਾਲਾ ਬਾਬਾ, ਜਿਸਦਾ ਕੀ ਕਤਲ ਉਸਦੇ ਆਪਣੇ ਬੰਦਿਆਂ ਨੇ ਮਾਇਆ ਦੇ ਚੱਕਰ ਵਿੱਚ ਕਰ ਦਿੱਤਾ।

ਹੈਰਾਨੀ ਦੀ ਗੱਲ ਹੈ ਕਿ ਬਹੁਗਿਣਤੀ ਸਿੱਖ ਇਸ ਮੁੱਦੇ ਦੀ ਗੰਭੀਰਤਾ ਨੂੰ ਨਾ ਸਮਝ ਕੇ ਹਾਸਾ-ਠੱਠਾ ਤੇ ਸ਼ੁਗਲ ਮੇਲਾ ਕਰ ਕੇ ਗੰਭੀਰ ਸੱਚਾਈਆਂ ਤੋਂ ਟਾਲਾ ਵੱਟ ਰਹੇ ਹਨ। ਗੁਰਾਂ ਦੇ ਨਾਂ 'ਤੇ ਵੱਸਦੇ ਇਸ ਪੰਜਾਬ ਦੀ ਫਿਕਰ ਕਰਦਿਆਂ ਸਾਨੂੰ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਵਿਦਵਾਨਾਂ, ਜਾਣਕਾਰਾਂ ਅਤੇ ਆਮ-ਖਾਸ ਸਿੱਖਾਂ ਨੂੰ ਇਸ ਮਾਮਲੇ 'ਤੇ ਗੰਭੀਰਤਾ ਨਾਲ ਸੋਚਣ ਤੇ ਕੁੱਝ ਕਰਨ ਦਾ ਸਮਾਂ ਹੈ।

ਇਹੋ ਜਿਹੇ ਡੇਰੇ ਜੋ 1984 ਤੋਂ ਬਾਅਦ ਹੀ ਹੋਂਦ ਵਿੱਚ ਕਿਉਂ ਆਏ, ਕਿਉਂਕਿ ਸਿੰਘਾਂ ਨੇ ਜੂਨ 1984 ਵਿੱਚ ਜੋ ਇਤਿਹਾਸ ਸਿਰਜਿਆ ਹੈ, ਉਹ ਚਮਕੋਰ ਦੀ ਗੜ੍ਹੀ ਦੇ ਇਤਿਹਾਸ ਨੂੰ ਯਾਦ ਕਰਵਾਉਂਦਾ ਹੈ ਅਤੇ ਸਰਕਾਰਾਂ ਡਰ ਗਈਆਂ ਤੇ ਉਹਨਾਂ ਡੇਰਿਆਂ ਨੂੰ ਜਨਮ ਦਿੱਤਾ। ਇਹ ਸਾਧ ਖੁੰਬਾਂ ਵਾਂਗੂ ਉਗਣ ਲੱਗੇ ਅਤੇ ਸਿੱਖੀ ਨੂੰ ਸਿਉਂਕ ਵਾਂਗੂ ਲਗ ਗਏ। ਮੈਨੂੰ ਇਹ ਮਹਿਸੂਸ ਹੁੰਦਾ ਕਿ ਇਹ ਡੇਰੇ ਉਹ ਫੜੀਆਂ ਵਰਗੇ ਹਨ, ਜਿਥੇ ਕੋਈ ਵੀ ਪਹੁੰਚ ਜਾਂਦਾ ਹੈ। ਆਪਣੇ ਪਿੰਡਾਂ ਕਸਬਿਆਂ ‘ਚ ਚੌਧਰ ਲਈ ਹੁੰਦੀਆਂ ਲੜਾਈਆਂ, ਜਾਤੀ-ਪਾਤੀ ਵਿਧਾਨ, ਨਸ਼ਾ, ਆਰਥਿਕ ਤੇ ਕਾਮੁਕ ਸਮੱਸਿਆਵਾਂ ਬੰਦਿਆਂ ਅਤੇ ਜਨਾਨੀਆਂ ਨੁੰ ਇਨ੍ਹਾਂ ਡੇਰਿਆਂ ਵੱਲ ਲੈ ਕੇ ਜਾਂਦੀਆਂ ਹਨ, ਸਿਆਸੀ ਪਾਰਟੀਆਂ ਦਾ ਇਹਨਾਂ ਡੇਰਿਆ ਦੇ ਸਿਰ ਉੱਤੇ ਹੱਥ, ਇਹਨਾਂ ਦੀਆਂ ਕਰਤੂਤਾਂ ਦੇ ਨੰਗੇ ਨਾਚ ਵਿੱਚ ਸਹਾਇਕ ਸਿੱਧ ਹੁੰਦਾ ਹੈ। ਹਿੰਦੁਸਤਾਨੀ ਹੁਕਮਰਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਹ ਡੇਰੇ ਸਿੱਖਾਂ ਨੂੰ ਹਰ ਪੱਖੋਂ ਚੁਣੌਤੀ ਦੇਣ ਦੇ ਕਾਬਲ ਹਨ। ਕਿਸੇ ਮਸਲੇ ਵੇਲੇ ਸਰਕਾਰਾਂ ਉਨ੍ਹਾਂ ਦੀ ਪਿੱਠ 'ਤੇ ਹੁੰਦੀਆਂ ਹਨ, ਪੁਲਿਸ ਫੋਰਸਾਂ ਉਨ੍ਹਾਂ ਦੀ ਸੁਰੱਖਿਆ ਕਰਦੀਆਂ ਹਨ।

ਅੰਤ ਵਿੱਚ ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਇਹਨਾਂ ਡੇਰਿਆਂ ਦਾ ਖਹਿੜਾ ਛਡੋ ਤੇ "ਸ਼ਬਦ ਗੁਰੂ" ਦੇ ਚਰਨਾਂ ਵਿੱਚ ਆਓ, ਕਿਉਂਕਿ ਇਹਨਾਂ ਸਾਧਾਂ ਦਾ ਤਾਂ ਆਪਣਾ ਕੋਈ ਵਜੂਦ ਨਹੀਂ, ਇਹ ਸਿਰਫ ਮਾਇਆ ਅਤੇ ਕਾਮੁਕ ਲੋੜਾਂ ਬਾਰੇ ਸੋਚਦੇ ਹਨ।

ਧੰਨਵਾਦ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top