Share on Facebook

Main News Page

ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ

* ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਵਲੋਂ ਪੇਸ਼ ਰਿਪੋਰਟ ਅਨੁਸਾਰ ਪੀੜਤਾਂ ਵਲੋਂ ਪੇਸ਼ ਕੀਤੀਆਂ ਜਮੀਨ ਦੀਆਂ ਕੀਮਤਾ ਵਿੱਚ ਵੱਡਾ ਫਰਕ। ਅਗਲੀ ਸੁਣਵਾਈ 16 ਅਰੈਲ ਨੂੰ।

12 ਮਾਰਚ (ਹਿਸਾਰ ) 2 ਨਵੰਬਰ 1984 ਨੂੰ ਹਰਿਆਣੇ ਦੇ ਪਿੰਡ ਹੋਂਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ। ਪੀੜਤਾਂ ਨੂੰ ਨਾਲ਼ ਲੈ ਕੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਐਡਵੋਕੇਟ ਰਣਜੀਤ ਯਾਦਵ ਪੇਸ਼ ਹੋਏ।

ਅੱਜ ਦੀ ਸੁਣਵਾਈ ਵਿੱਚ ਸਰਕਾਰੀ ਧਿਰ ਦੀ ਜ਼ਿਰਾ ਦੌਰਾਨ ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਪੇਸ ਹੋਏ। ਉਹਨਾਂ ਅਦਾਲਤ ਨੂੰ ਜਮੀਨ ਦੇ ਸਰਕਾਰੀ ਰੇਟ ਦੇ ਅੰਕੜਿਆਂ ਨੂੰ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪੀੜਤਾਂ ਵਲੋਂ ਪੇਸ਼ ਅੰਕੜਿਆਂ ਅਤੇ ਸਰਕਾਰੀ ਅੰਕੜਿਆਂ ਵਿੱਚ ਢੇਰ ਫਰਕ ਹੈ।

ਸਰਕਾਰੀ ਵਕੀਲ ਵਲੋਂ ਨਾਨਾਵਤੀ ਰਿਪੋਰਟ ਨੂੰ ਵੀ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਰ ਉੱਤਮ ਸਿੰਘ, ਪ੍ਰੇਮ ਸਿੰਘ, ਕਰਮ ਸਿੰਘ, ਗੁਰਬਚਨ ਸਿੰਘ, ਕੁਲਵੰਤ ਕੌਰ ਅਤੇ ਸੁਰਜੀਤ ਕੌਰ ਨਾਨਾਵਤੀ ਕਮਿਸ਼ਨ ਵਿੱਚ ਜਾ ਚੁੱਕੇ ਹਨ। ਇਸ 'ਤੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਇਹ ਤਾਂ ਸਿਰਫ ਨਾਨਾਵਤੀ ਦੀ ਲਿਸਟ ਹੈ ਕੋਈ ਵੀ ਪੀੜਤ ਨਾਨਾਵਤੀ ਵਿੱਚ ਅਪੀਅਰ ਨਹੀਂ ਹੋਇਆ। ਪੀੜਤ ਧਿਰ ਵਲੋਂ 1984 ਨੂੰ ਹੋਂਦ ਵਿੱਚ ਤੈਨਾਤ ਐਸ.ਐਚ.ਓ. ਰਾਮ ਕਿਸ਼ੋਰ, ਡੀ.ਐਸ.ਪੀ. ਰਾਮਵੰਸ਼ ਜਿਹੜੇ ਅੱਜ ਕੱਲ਼ ਰਿਟਾਇਡ ਹੋ ਚੁਕੇ ਹਨ ਨੂੰ ਬੁਲਾਉਣ ਦੀ ਬੇਨਤੀ ਕੀਤੀ। ਇਸ ਤੇ ਜੱਜ ਸਾਹਿਬ ਨੇ ਸਹਿਮਤੀ ਪ੍ਰਗਟਾਉਂਦਿਆਂ ਅਗਲੀ ਸੁਣਵਾਈ 16 ਅਪਰੈਲ ਤੇ ਪਾ ਦਿਤੀ ਗਈ।

ਪ੍ਰੈਸ ਵਿੱਚ ਇਸ ਤੇ ਸਖਤ ਪ੍ਰਤੀਕ੍ਰਮ ਕਰਦਿਆ ਇੰਜੀ. ਗਿਆਸਪੁਰਾ ਨੇ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਕਾਤਲਾਂ ਨੂੰ ਸਾਹਮਣੇ ਲਿਆਉਣ ਦੀ ਬਜਾਏ ਏਧਰ ਓਧਰ ਦੀਆਂ ਗੱਲਾਂ ਸਦਕਾ ਉਲਝਾ ਰਹੀ ਹੈ। ਉਹਨਾਂ ਲੋਕ ਸਭਾ ਚੋਣਾ ਵਿੱਚ ਮਨੁੱਖਤਾ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੇ ਕਾਤਲਾਂ ਨੂੰ ਵੋਟਾਂ ਨਾ ਪਾਉਣ। ਇਸ ਮੌਕੇ ਉਹਨਾਂ ਨਾਲ਼ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਮਰ ਸਿੰਘ, ਹਰਜਿੰਦਰ ਸਿੰਘ ਅਤੇ ਹਿਸਾਰ ਤੋਂ ਸੰਜੀਵ ਸਿੰਘ ਤੇ ਬਲਬੀਰ ਸਿੰਘ ਆਦਿ ਹਾਜਿਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top