Share on Facebook

Main News Page

ਟਰਾਂਟੋ ਤੋਂ ਦੀ ਸੰਗਤ (ਜਾਂ ....) ਨੇ ਗੁਰਬਖਸ਼ ਸਿੰਘ ਨੂੰ ਪੰਥਕ ਸੇਵਾ ਲਈ ਦਿਤੀ ਇਨੋਵਾ ਗੱਡੀ !!!

ਟਿੱਪਣੀ: ਟੋਰੰਟੋ ਤੋਂ ਗਏ ਇਨ੍ਹਾਂ ਭੋਲਿਆਂ (ਜਾਂ ....) ਨੂੰ ਇਹ ਪੁੱਛੋ, ਕਿ ਸਾਰੇ ਸਿੱਖਾਂ ਦਾ ਜਲੂਸ ਕੱਢਕੇ ਗੁਰਬਖਸ਼ ਸਿੰਘ ਨੇ ਕਿਹੜੀ ਪੰਥਕ ਸੇਵਾ ਕੀਤੀ ਹੈ? ਸਿੱਖਾਂ ਨੂੰ ਹਾਲੇ ਵੀ ਅਕਲ ਨਹੀਂ ਆਈ, ਪੈਸੇ ਦੀ ਸਹੀ ਵਰਤੋਂ ਕਿੱਥੇ ਕਰਨੀ ਹੈ, ਇਹੀ ਨਹੀਂ ਪਤਾ ਲੱਗਾ, ਜਿਹੜਾ ਮਰਜ਼ੀ ਇਨ੍ਹਾਂ ਨੂੰ ਵਰਗਲਾ ਲਏ, ਕੋਈ ਫਰਕ ਨਹੀਂ। ਕੈਨੇਡਾ ਵਰਗੇ ਅਗਾਂਹਵਧੂ ਦੇਸ਼ 'ਚ ਰਹਿੰਦੇ ਹੋਏ ਵੀ ਇਨ੍ਹਾਂ ਲੋਕਾਂ ਨੂੰ ਅਕਲ ਨਹੀਂ ਆਈ... ਅਫਸੋਸ ... ਬਾਕੀ ਪ੍ਰਸ਼ੰਸਾ ਪਾਠਕ ਆਪ ਕਰਨ... -: ਸੰਪਾਦਕ ਖ਼ਾਲਸਾ ਨਿਊਜ਼

ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਮਾਰਚ (ਮੇਜਰ ਸਿੰਘ):- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼-8 ਸਥਿਤ ਗੁ. ਅੰਬ ਸਾਹਿਬ ਵਿਖੇ ਟਰਾਂਟੋ(ਕਨੇਡਾ) ਤੋਂ ਆਈ ਸੰਗਤ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਇਨੋਵਾ ਗੱਡੀ ਦੇਕੇ ਸਨਮਾਨਿਤ ਕੀਤਾ।

ਇਸ ਮੌਕੇ ਟਰਾਂਟੋ ਦੀ ਸੰਗਤ ਦੇ ਵਲੋਂ ਜਾਣਕਾਰੀ ਦਿੰਦਿਆਂ ਸ. ਰਣਜੀਤ ਸਿੰਘ ਨੇ ਪਤੱਰਕਾਰਾਂ ਦਸਿਆ ਕਿ ਭਾਈ ਗੁਰਬਖਸ਼ ਸਿੰਘ ਨੂੰ ਇਹ ਗੱਡੀ ਟਰਾਂਟੋ ਦੀ ਸੰਗਤ ਵਲੋਂ ਮਨੁੱਖੀ ਅਧਿਕਾਰਾਂ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ 44 ਦਿਨਾਂ ਦੀ ਰੱਖੀ ਭੁੱਖ ਹੜਤਾਲ ਤੋਂ ਪ੍ਰਭਾਵਿਤ ਹੋ ਕੇ ਦਿਤੀ ਗਈ ਹੈ ਤਾਂ ਜੋ ਭਾਈ ਗੁਰਬਖਸ਼ ਸਿੰਘ ਨੂੰ ਪੰਥਕ ਸੇਵਾ ਕਰਨ ਵਿਚ ਕੋਈ ਦਿਕਤ ਨਾ ਆਵੇ। ਪਹਿਰੇਦਾਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਨੋਵਾ ਗੱਡੀ ਭਾਈ ਖਾਲਸਾ ਨੂੰ ਕੋਈ ਇਨਾਮ ਵਜੋਂ ਨਹੀਂ ਸਗੋਂ ਪੰਥ ਦੀ ਸੇਵਾ ਕਰਨ ਵਾਸਤੇ ਦਿਤੀ ਗਈ ਹੈ।

ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਨਾਲ ਸਾਰੀ ਗਲਬਾਤ ਕੀਤੀ ਗਈ ਹੈ। ਜਿਸ ਵਿਚ ਭਾਈ ਖਾਲਸਾ ਨੇ ਕਿਹਾ ਉਹ ਆਪਣੇ ਕਾਰਜ ਨੂੰ ਪੂਰੀ ਤਰਾਂ ਨਿਭਾਊਣਗੇ। ਜਦੋਂ ਸ. ਰਣਜੀਤ ਸਿੰਘ ਨੂੰ ਇਹ ਸਵਾਲ ਕੀਤਾ ਗਿਆ ਕਿ ਭਾਈ ਗੁਰਬਖਸ਼ ਸਿੰਘ ਵਲੋਂ ਬੰਦੀ ਸਿੰਘਾਂ ਦੇ ਰਿਹਾਈ ਕਰਵਾਊਣ ਲਈ ਅਰਦਾਸ ਕੀਤੀ ਗਈ ਸੀ ਪਰ ਇਹ ਭੁੱਖ ਹੜਤਾਲ ਤਾਂ ਸਿਰਫ ਸਿੰਘਾਂ ਦੀ ਪੈਰੋਲ ਤੋਂ ਬਾਅਦ ਹੀ ਤੋੜ ਦਿਤੀ ਗਈ ਸੀ। ਜਿਸਤੇ ਉਨ੍ਹਾਂ ਕਿਹਾ ਕਿ ਭਾਈ ਖਾਲਸਾ ਨੇ ਦਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿੰਮੇਂਵਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਜੀ ਨੇ ਲਈ ਸੀ ਤੇ ਇਸ ਸਬੰਧੀ ਉਹ ਛੇਤੀ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣਗੇ।

 ਜਦੋਂ ਇਸ ਦੇ ਨਾਲ ਹੀ ਟਰਾਂਟੋ ਦੀ ਸੰਗਤ ਤੋਂ ਇਨੋਵਾ ਗੱਡੀ ਪ੍ਰਾਪਤ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਉਨ੍ਹਾਂ ਦਾ ਬੇਸ਼ੁਮਾਰ ਸਨਮਾਨ ਕੀਤਾ ਜਾ ਰਿਹਾ ਹੈ, ਪਰ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਕਰ ਰਹੇ ਹਨ? ਜਿਸਦੇ ਜਵਾਬ ਵਿਚ ਭਾਈ ਖਾਲਸਾ ਨੇ ਕਿਹਾ ਕਿ ਉਹ ਪੂਰੀ ਤਰਾਂ ਸਿੱਖ ਕੌਮ ਨੂੰ ਸਮਰਪਿਤ ਹਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਜੁਟੇ ਹੋਏ ਹਨ ਅਤੇ ਸੰਗਤ ਦੇ ਹੁਕਮ ਤੇ ਉਹ ਮੁੜ ਭੁੱਖ ਹੜਤਾਲ ਤੇ ਬੈਠਣ ਲਈ ਤਿਆਰ ਹਨ। ਜਦੋਂ ਭਾਈ ਖਾਲਸਾ ਨੂੰ ਪੁੱਛਿਆ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰਖਣ ਤੋਂ ਪਹਿਲਾਂ ਉਨ੍ਹਾਂ ਵਲੋਂ ਅਰਦਾਸ ਕੀਤੀ ਗਈ ਸੀ ਪਰ ਸਿੰਘਾਂ ਦੇ ਸਿਰਫ ਪੈਰੋਲ 'ਤੇ ਆਊਣ ਤੇ ਹੀ ਭੁੱਖ ਹੜਤਾਲ ਤੋੜ ਦਿਤੀ ਗਈ ਸੀ ਅਤੇ ਬਾਅਦ ਵਿਚ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰ ਦਿਤਾ ਗਿਆ ਸੀ ਦਾ ਕੀ ਕਾਰਨ ਸੀ? ਜਿਸ ਵਾਰੇ ਭਾਈ ਖਾਲਸਾ ਕੋਈ ਠੋਸ ਜਵਾਬ ਨਹੀਂ ਦੇ ਸਕੇ, ਪਰ ਉਨ੍ਹਾਂ ਇਹ ਕਿਹਾ ਕਿ ਭੁੱਖ ਹੜਤਾਲ ਉਨ੍ਹਾਂ ਸੰਗਤ ਦੇ ਕਹਿਣ 'ਤੇ ਤੋੜੀ ਸੀ ਅਤੇ ਹੁਣ ਉਹ ਸੰਗਤ ਦੇ ਕਹਿਣ ਤੇ ਮੁੜ ਭੁੱਖ ਹੜਤਾਲ ਤੇ ਬੈਠਣ ਲਈ ਤਿਆਰ ਹਨ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਉਹ ਹਾਈਕੋਰਟ ਦੇ ਫੈਸਲੇ ਦੀ ਵੀ ਉਡੀਕ ਕਰ ਰਹੇ ਹਨ। ਭਾਈ ਗੁਰਬਖਸ਼ ਸਿੰਘ ਵਲੋਂ ਭੁੱਖ ਹੜਤਾਲ ਦੌਰਾਨ ਸੰਗਤ ਦੇ ਟੁੱਟੇ ਭਰੋਸੇ ਨੂੰ ਮੁੜ ਕਾਇਮ ਕਰਨ ਵਾਸਤੇ ਭਾਈ ਗੁਰਬਖਸ਼ ਸਿੰਘ ਕਿਸ ਤਰਾਂ ਵਿਚਰਨਗੇ, ਤਾਂ ਉਨ੍ਹਾਂ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਕਿ ਉਹ ਸੰਘਰਸ਼ ਦੌਰਾਨ ਨਰਾਜ਼ ਹੋਏ ਦਰਦੀਆਂ ਮਨਾਊਣਗੇ।

ਦਸਣਯੋਗ ਹੈ ਕਿ ਜਿੱਥੇ ਵਿਦੇਸ਼ਾਂ ‘ਚ ਬੈਠੀ ਸੰਗਤ ਵਲੋਂ ਭਾਈ ਖਾਲਸਾ ਦੀ ਸ਼ਲਾਘਾ ਕਰਦਿਆਂ ਹਰ ਤਰਾਂ ਦੀ ਮਦਦ ਕੀਤੀ ਜਾ ਰਹੀ ਹੈ, ਉਥੇ ਸੰਘਰਸ਼ ਦੇ ਦੌਰਾਨ ਸਾਥ ਦੇਣ ਵਾਲੇ ਅਤੇ ਪੰਥ ਦਰਦੀਆਂ ਵਿਚ ਭਾਈ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਖੀ ਭੁੱਖ ਹੜਤਾਲ ਨੂੰ ਬੰਦੀ ਸਿੰਘਾਂ ਦੀ ਸਿਰਫ ਚੰਦ ਦਿਨਾਂ ਦੀ ਪੈਰੋਲ ਕਰਵਾਕੇ ਅੱਧ ਵਿਚਾਲੇ ਛੱਡਣਾ ਨਿਰਾਸ਼ਾ ਦਾ ਰੂਪ ਧਾਰਨ ਕਰਨ ਦੇ ਨਾਲ ਕਈ ਤਰਾਂ ਦੇ ਸਵਾਲ ਖੜੇ ਕਰ ਗਈ ਹੈ।

ਦਸਣਯੋਗ ਹੈ ਕਿ ਜਦੋਂ ਭਾਈ ਗੁਰਬਖਸ਼ ਸਿੰਘ ਦੇ ਗੁ. ਅੰਬ ਸਾਹਿਬ ਆਉਣ ਦਾ ਪਤਾ ਲਗਾ ਤਾਂ ਪ੍ਰਬੰਧਕਾਂ ‘ਚ ਤਰਥਲੀ ਮਚ ਗਈ ਅਤੇ ਉਨ੍ਹਾਂ ਨੂੰ ਮੀਟਿੰਗ ਲਈ ਕਮਰਾ ਦੇਣ ਤੋਂ ਮਨ੍ਹਾਂ ਕਰ ਦਿਤਾ ਗਿਆ ਸੀ, ਪਰ ਟਰਾਂਟੋ ਦੀ ਸੰਗਤ ਦੇ ਕਹਿਣ ਤੇ ਉੱਥੇ ਮੀਟਿੰਗ ਕਰਨ ਦਿਤੀ ਗਈ।

ਇਸ ਮੌਕੇ ਟਰਾਂਟੋ ਦੀ ਸੰਗਤ ਵਿਚ ਸ. ਲਖਵੀਰ ਸਿੰਘ, ਸ. ਰਣਜੀਤ ਸਿੰਘ, ਸ. ਬਲਬੀਰ ਸਿੰਘ, ਸ. ਨਵਜੀਤ ਸਿੰਘ, ਸ. ਬਲਿਹਾਰ ਸਿੰਘ ਅਤੇ ਸ. ਮਹਿੰਦਰ ਸਿੰਘ ਸਮੇਤ ਬੀਬੀਆਂ ਵੀ ਸ਼ਾਮਿਲ ਸਨ ਤੋਂ ਇਲਾਵਾ ਭਾਈ ਗੁਰਬਖਸ਼ ਸਿੰਘ, ਭਰਾ ਸ. ਕੁਲਵਿੰਦਰ ਸਿੰਘ, ਸ. ਲਹਿੰਬਰ ਸਿੰਘ, ਸ. ਮਨਜਿੰਦਰ ਸਿੰਘ ਅਤੇ ਸਤਨਾਮ ਸਿੰਘ ਪਾਂਊਟਾ ਸਾਹਿਬ ਆਦਿ ਸ਼ਾਮਿਲ ਸਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top