Share on Facebook

Main News Page

ਸ਼੍ਰੋਮਣੀ ਕਮੇਟੀ ਦੇ ਦਾਊਦ ਮੱਕੜ ਦਾ ਕਮਾਊ ਪੁੱਤ ਡਾ. ਏ.ਪੀ. ਸਿੰਘ
-: ਕੁਲਦੀਪ ਸਿੰਘ ਪੰਨੂੰ

ਅੰਮ੍ਰਿਤਸਰ 9 ਮਾਰਚ (ਜਸਬੀਰ ਸਿੰਘ ਪੱਟੀ) ਹਮੇਸ਼ਾਂ ਹੀ ਵਿਵਾਦਾਂ ਦੀਆ ਸੁਰਖੀਆਂ ਵਿੱਚ ਰਹਿਣ ਵਾਲੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਲਈ ਨਵੀਂ ਸਿਰਦਰਦੀ ਪੈਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐੰਡ ਰੀਸਰਚ, ਮਹਿਤਾ ਰੋਡ ਅੰਮ੍ਰਿਤਸਰ ਦੇ ਡਾ. ਅਰਵਿੰਦਰਪਾਲ ਸਿੰਘ ਉਰਫ ਡਾ. ਏ.ਪੀ. ਸਿੰਘ ਨੇ ਆਪਣਾ ਅਹੁਦਾ ਸੰਭਲਾਣ ਉਪਰੰਤ ਕਰੋੜਾਂ ਦੀ ਜਾਇਦਾਦ ਸ਼ਹਿਰ ਦੇ ਪੱਛਮ ਵੱਲ ਵੱਸੇ ਇਤਿਹਾਸਕ ਪਿੰਡ ਗੁਮਾਨਪੁਰਾ , ਧੱਤਲ ਤੇ ਬਾਸਰਕੇ ਗਿੱਲਾਂ ਵਿੱਚ ਖਰੀਦੀ ਹੈ, ਜਿਸ ਬਾਰੇ ਚਰਚਾ ਹੈ ਇਸ ਜ਼ਮੀਨ ਦੀ ਪੂਰੀ ਜਾਣਕਾਰੀ ਸ੍ਰੀ ਮੱਕੜ ਨੂੰ ਵੀ ਹੈ, ਪਰ ਉਹ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ ਹਨ।

ਸੰਸਥਾ ਦੇ ਇੱਕ ਸਾਬਕਾ ਮੁਲਾਜਮ ਕੁਲਦੀਪ ਸਿੰਘ ਪਨੂੰ ਨੇ ਮਾਲ ਵਿਭਾਗ ਕੋਲ ਹਾਸਲ ਕੀਤੀ ਜਾਣਕਾਰੀ ਅਨੁਸਾਰ ਦੱਸਿਆ ਕਿ ਡਾ. ਏ.ਪੀ. ਸਿੰਘ ਜਦੋ ਭਰਤੀ ਹੋਇਆ ਸੀ, ਤਾਂ ਉਸ ਦੀ ਜਾਇਦਾਦ ਸਿਰਫ ਇੱਕ ਸਕੂਟਰ ਹੁੰਦਾ ਸੀ ਤੇ ਅੱਜ ਉਹ ਕੁਝ ਸਾਲਾ ਵਿੱਚ ਹੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਕਿਵੇ ਤੇ ਕਿਉ ਬਣ ਗਿਆ? ਸ੍ਰ. ਪੰਨੂੰ ਨੇ ਦੱਸਿਆ ਕਿ ਡਾ. ਏ.ਪੀ ਸਿੰਘ ਸੰਸਥਾ ਵਿੱਚ 1998 ਵਿੱਚ ਬਤੌਰ ਡਾਕਟਰ ਆਇਆ ਸੀ ਤੇ ਉਸ ਨੇ ਪੁੱਠੇ ਸਿੱਧੇ ਤਰੀਕੇ ਨਾਲ ਕਈ ਸੀਨੀਅਰ ਡਾਕਟਰਾਂ ਨੂੰ ਪਛਾੜ ਕੇ ਕਈ ਤਰੱਕੀਆ ਲੈ ਲਈਆ ਤੇ ਅੱਜ ਉਹ ਸੰਸਥਾ ਦਾ ਕਾਰ ਮੁਖਤਾਰ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਡਾ. ਏ.ਪੀ ਸਿੰਘ ਨੇ ਆਪਣੇ ਕਈ ਚਹੇਤੇ ਵਿਅਕਤੀਆ ਨੂੰ ਕਈ ਤਰੱਕੀਆ ਦਿੱਤੀਆ ਜਿਹਨਾਂ ਵਿੱਚ ਬਲਵਿੰਦਰ ਸਿੰਘ ਜਿਸ ਨੂੰ ਸਾਲ 2000 ਵਿੱਚ ਬਲੱਡ ਚੋਰੀ ਕਰਨ ਦੇ ਦੋਸ਼ ਵਿੱਚ ਸੰਸਥਾ ਵਿੱਚੋ ਕੱਢ ਦਿੱਤਾ ਸੀ ਪਰ ਉਹ ਏ.ਪੀ ਦਾ ਚਹੇਤਾ ਹੋਣ ਕਾਰਨ ਮੁੜ ਸੰਸਥਾ ਵਿੱਚ ਆ ਗਿਆ ਤੇ ਅੱਜ ਉਸ ਤੋ ਪਹਿਲਾਂ ਭਰਤੀ ਹੋਣ ਵਾਲੇ ਮੁਲਾਜਮਾਂ ਨਾਲੋ ਵੱਧ ਤਰੱਕੀਆ ਲੈ ਰਿਹਾ ਹੈ। ਇਸੇ ਤਰ੍ਹਾਂ ਸੰਸਥਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਦਾੜੀ ਕੱਟਣ ਵਾਲੇ ਜਸਬੀਰ ਸਿੰਘ ਔਲਖ ਨੂੰ ਕਈ ਤਰੱਕੀਆ ਦਿੱਤੀਆ ਗਈਆ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਡਾ. ਏ.ਪੀ ਜਾਂ ਉਸਦੇ ਕਿਸੇ ਚਹੇਤੇ ਦੀਆ ਧਾਂਦਲੀਆ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗਾਲ ਮੰਦਾ ਵੀ ਬੋਲਿਆ ਜਾਂਦਾ ਹੈ ਅਤੇ ਕਈ ਵਾਰੀ ਤਾਂ ਕੋਈ ਦੋਸ਼ ਲਗਾ ਕੇ ਨੌਕਰੀ ਤੋ ਵੀ ਬਰਖਾਸਤ ਕਰ ਦਿੱਤਾ ਜਾਂਦਾ ਹੈ।

ਸ੍ਰ ਕੁਲਦੀਪ ਸਿੰਘ ਪਨੂੰ ਨੇ ਕੁਝ ਮਾਲ ਵਿਭਾਗ ਦੇ ਦਸਤਾਵੇਜ ਵਿਖਾਉਦਿਆ ਦੱਸਿਆ ਕਿ ਡਾ. ਏ.ਪੀ ਸਿੰਘ ਜਦੋਂ ਬਤੌਰ ਮੈਡੀਕਲ ਅਫਸਰ ਸੰਸਥਾ ਵਿੱਚ 1998 ਵਿੱਚ ਭਰਤੀ ਹੋਏ ਆਏ ਸਨ ਤਾਂ ਉਸੇ ਵੇਲੇ ਤੋਂ ਲੈ ਕੋ ਅੱਜ ਓ.ਐਸ.ਡੀ ਬਨਣ ਤੱਕ ਜੇਕਰ ਉਹਨਾਂ ਦੀ ਬਣਾਈ ਗਈ ਜਾਇਦਾਦ ਦਾ ਵੇਰਵਾ ਇਕੱਠਾ ਕੀਤਾ ਜਾਵੇ ਤਾਂ ਉਹ ਕਰੋੜਾਂ ਵਿੱਚ ਬਣਦਾ ਹੈ। ਸ੍ਰ. ਪੰਨੂੰ ਨੇ ਦੱਸਿਆ ਕਿ ਪਿੰਡ ਗੁਮਾਨਪੁਰਾ ਹੱਦਬਸਤ ਨੰਬਰ 357 ਤਹਿਸੀਲ ਅੰਮ੍ਰਿਤਸਰ ਜਮਾਬੰਦੀ ਸਾਲ 2009-10 ਮੁਤਾਬਕ ਖੇਵਟ ਨੰਬਰ 385, 392 ਖਤੌਨੀ ਨੰਬਰ 857 ਮਾਲਕ ਦੇ ਖਾਨੇ ਵਿੱਚ ਮਨਜੀਤ ਕੌਰ ਪਤਨੀ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ 13/60 ਹਿੱਸਾ, ਅਰਵਿੰਦਰਪਾਲ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ 3/50 , ਕਿਰਨਪ੍ਰੀਤ ਕੌਰ ਪਤਨੀ ਅਰਵਿੰਦਰ ਸਿੰਘ ਪੁੱਤਰ ਦਲੀਪ ਸਿੰਘ 13/600 ਹਿੱਸਾ ਰਕਬਾ ਚਾਹੀ 5 ਕਨਾਲ 3 ਮਰਲੇ ਖ੍ਰੀਦੀ ਅਤੇ ਖੇਵਟ ਨੰਬਰ 201/195 ਖਤੌਨੀ ਨੰਬਰ 436 ਹੱਦਬਸਤ 357 ਦੇ ਕਾਸ਼ਤਕਾਰ ਦੇ ਖਾਨੇ ਵਿੱਚ ਵੀ ਅਰਵਿੰਦਰਪਾਲ ਸਿੰਘ ਪੁੱਤਰ ਦਲੀਪ ਸਿੰਘ ਮੁਸ਼ਤਰੀ ਕਾਸ਼ਤ ਹਿੱਸਾ ਰਕਬਾ 2 ਕਨਾਲ 18 ਮਰਲੇ ਅਤੇ ਖਤੌਨੀ ਨੰਬਰ 437 ਮਾਲਕ ਅਰਵਿੰਦਰਪਾਲ ਸਿੰਘ ਪੁੱਤਰ ਦਲੀਪ ਸਿੰਘ ਕਾਸ਼ਤ ਮੁਸ਼ਤਰੀ ਹਿੱਸਾ ਰਕਬਾ 15 ਕਨਾਲ 2 ਮਰਲੇ ਹੈ। ਇਸੇ ਤਰ੍ਹਾਂ ਪਿੰਡ ਧੱਤਲ ਹੱਦਬਸਤ ਨੰਬਰ 360 ਖੇਵਟ 117/107 ਖਤੌਨੀ 240 ਮਲਕੀਅਤ ਅਜੀਤ ਕੌਰ ਪਤਨੀ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਹਿੱਸਾ 19/59 ਰਕਬਾ 19 ਮਰਲੇ, ਖੇਵਟ ਨੰਬਰ 114/103 ਖਤੌਨੀ 236 ਮਲਕੀਅਤ ਅਜੀਤ ਕੌਰ ਪਤਨੀ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਹਿੱਸਾ 2/7 ਰਕਬਾ 2 ਕਨਾਲ ਸਾਢੇ ਬਾਰਾ ਮਰਲੇ, ਖੇਵਟ ਨੰਬਰ 116/105 ਖਤੌਨੀ 238 ਮਾਲਕ ਅਜੀਤ ਕੌਰ ਪਤਨੀ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਹਿੱਸਾ 2/7 ਹਿੱਸਾ ਰਕਬਾ 14 ਮਰਲੇ 85 ਸਰਸਾਈਆ, ਖੇਵਟ ਨੰਬਰ 115/104 ਖਤੌਨੀ ਨੰਬਰ 237 ਮਾਲਕ ਅਜੀਤ ਕੌਰ ਪਤਨੀ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਹਿੱਸਾ ਰਕਬਾ 1ਕਨਾਲ ਸਾਢੇ 13 ਮਰਲੇ, ਖੇਵਟ ਨੰਬਰ 90/106 ਤੇ 70 ਖਤੌਨੀ ਨੰਬਰ 168 ਮਾਲਕ ਅਰਵਿੰਦਰਪਾਲ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਰਕਬਾ 4 ਮਰਲੇ, ਖਤੌਨੀ ਨੰਬਰ 170 ਮਾਲਕ ਅਰਵਿੰਦਰਪਾਲ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਹਿੱਸਾ 16 ਕਨਾਲ, ਖਤੌਨੀ 171ਅਜੀਤ ਕੌਰ ਪਤਨੀ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਰਕਬਾ 3 ਕਨਾਲ 18ਮਰਲੇ, ਖਤੌਨੀ ਨੰਬਰ 171/1 ਅਜੀਤ ਕੌਰ ਪਤਨੀ ਦਲੀਪ ਸਿੰਘ ਪੁੱਤਰ ਹਰਭਜਨ ਸਿੰਘ ਤਬਾਦਲਾ 2 ਕਨਾਲ 4 ਮਰਲੇ ਜ਼ਮੀਨ ਖਰੀਦੀ ਹੈ ਜੋ ਕਿ ਸਿਰਫ ਹੁਣ ਤੱਕ ਦੇ ਮਿਲੇ ਦਸਤਾਵੇਜ਼ਾਂ ਮੁਤਾਬਕ ਹੈ। ਸ੍ਰ. ਪੰਨੂੰ ਨੇ ਦੱਸਿਆ ਕਿ ਇਸੇ ਤਰ੍ਹਾਂ ਡਾ. ਏ.ਪੀ ਸਿੰਘ ਨੇ ਸਿਰਫ ਦੇਸ ਵਿੱਚ ਹੀ ਨਹੀਂ ਸਗੋ ਵਿਦੇਸ਼ ਵਿੱਚ ਜਾਇਦਾਦ ਬਣਾਉਣ ਦੇ ਚਰਚੇ ਪਾਏ ਜਾ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਖਰੀਦੀ ਜਾਇਦਾਦ ਦੇ ਵੀ ਦਸਤਾਵੇਜ ਪ੍ਰਾਪਤ ਕਰਨ ਦੀਆ ਕੋਸ਼ਿਸ਼ਾਂ ਜਾਰੀ ਹਨ।

ਸ੍ਰ. ਪੰਨੂੰ ਨੇ ਕਿਹਾ ਕਿ ਡਾ. ਏ.ਪੀ ਨੇ ਆਪਣੇ ਬਾਪ ਦੀਆ ਦੋ ਪਤਨੀਆ ਦਾ ਜ਼ਿਕਰ ਕੀਤਾ ਹੈ ਜਿਹਨਾਂ ਵਿੱਚ ਇੱਕ ਦਸਤਾਵੇਜ਼ ਵਿੱਚ ਮਨਜੀਤ ਕੌਰ ਪਤਨੀ ਦਲੀਪ ਸਿੰਘ ਤੇ ਦੂਜਿਆ ਦਸਤਾਵੇਜਾਂ ਵਿੱਚ ਅਜੀਤ ਕੌਰ ਪਤਨੀ ਦਲੀਪ ਸਿੰਘ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਡਾ. ਏ.ਪੀ. ਦੀਆ ਵੀ ਦੋ ਸਾਥੀਆ ਹੋਈਆ ਹਨ ਜਿਹਨਾਂ ਵਿੱਚ ਇੱਕ ਦਾ ਨਾਮ ਕਿਰਨਪ੍ਰੀਤ ਕੌਰ ਲਿਖਿਆ ਗਿਆ ਅਤੇ ਡਾ. ਏ.ਪੀ ਦਾ ਨਾਮ ਅਰਵਿੰਦਰਪਾਲ ਸਿੰਘ ਦੀ ਬਜਾਏ ਕੇਵਲ ਅਰਵਿੰਦਰ ਸਿੰਘ ਲਿਖਿਆ ਗਿਆ ਹੈ। ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵੱਲਾਜਿਹੜੀ ਅੱਜ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੋਲਕ ਦੇ ਆਸਰੇ ਚੱਲਦੀ ਹੈ ਅਤੇ ਕਰੀਬ 15 ਕਰੋੜ ਰੁਪਈਆ ਹਰ ਸਾਲ ਸੰਸਥਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਵਿੱਚੋ ਦਿੱਤਾ ਜਾਂਦਾ ਹੈ ਅਤੇ ਸੰਸਥਾ ਉਸ ਵੇਲੇ ਤੱਕ ਆਪਣੇ ਪੈਰਾਂ ਸਿਰ ਖੜੀ ਨਹੀਂ ਹੋ ਸਕਦੀ ਜਦੋਂ ਤੱਕ ਪ੍ਰਬੰਧਕਾਂ ਵਿੱਚ ਡਾ..ਏ.ਪੀ. ਸਿੰਘ ਵਰਗੇ ਪ੍ਰਬੰਧਕਾਂ ਭ੍ਰਿਸ਼ਟ ਵਿਅਕਤੀ ਬਿਰਾਜਮਾਨ ਹਨ।

ਸ੍ਰ. ਪੰਨੂੰ ਨੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਮੱਕੜ ਤੇ ਕਟਾਸ਼ ਭਰੀ ਟਿੱਪਣੀ ਕਰਦਿਆ ਕਿਹਾ ਕਿ ਇੱਕ ਪਾਸੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ, ਪੰਜਾਬ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਫਰਜ਼ੰਦ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਪੂਰੇ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਖੋਖਲੇ ਦਾਅਵੇ ਕਰ ਰਹੇ ਹਨ ਅਤੇ ਦੂਜੇ ਪਾਸੇ ਉਹਨਾਂ ਦੇ ਸਿੱਧੇ ਪ੍ਰਬੰਧ ਹੇਠ ਚੱਲਦੀ ਸੰਸਥਾ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵੱਲਾ ਵਿੱਚ ਕੈਂਸਰ ਦੇ ਰੋਗ ਵਾਂਗ ਫੈਲਿਆ ਭ੍ਰਿਸ਼ਟਾਚਾਰ ਸ਼ਾਇਦ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਜੇਕਰ ਡਾ. ਏ.ਪੀ . ਸਿੰਘ ਦੀ ਜਾਇਦਾਦ ਦੀ ਕਿਸੇ ਨਿਰਪੱਖ ਏਜੰਸੀ ਤੋ ਜਾਂਚ ਕਰਵਾਈ ਜਾਵੇ ਤਾਂ ਇਸ ਦੇ ਸਕੈਂਡਲ ਵੀ ਕਿਸੇ ਹਰਸ਼ ਮਹਿਤਾ ਤੇ ਦਾਊਦ ਨਾਲੋ ਘੱਟ ਨਹੀਂ ਨਿਕਲਣਗੇ ਪਰ ਕੌਣ ਸਾਹਿਬ ਨੂੰ ਆਖੇ.. .. .. ..!

ਇਹਨਾਂ ਦੋਸ਼ਾਂ ਸਬੰਧੀ ਜਦੋਂ ਡਾ. ਏ.ਪੀ. ਸਿੰਘ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ ਤੇ ਬਾਰ ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਫੋਨ ਬੰਦ ਪਾਇਆ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾ. ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top