Share on Facebook

Main News Page

ਅਮਰੀਕੀ ਸੰਸਥਾ ਸਾਂਭ ਰਹੀ ਹੈ ਸੰਤਾਲੀ ਦੇ ਦਰਦ ਦੀ ਦਾਸਤਾਨ

ਵਾਸ਼ਿੰਗਟਨ, 9 ਮਾਰਚ : ਦੁਨੀਆਂ ਭਰ ਵਿੱਚ ਹੋਈਆਂ ਭਾਰੀ ਹਿਜਰਤਾਂ ਵਿੱਚੋਂ ਇਕ ਦੱਖਣੀ ਏਸ਼ੀਆ ਵਿੱਚ ਹੋਈ 1947 ਦੀ ਭਿਆਨਕ ਵੰਡ ਤੇ ਦੋ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਜਨਮ ਸਮੇਂ ਉਜੜੇ ਲੋਕਾਂ ਦੀਆਂ ਦਿਲ ਕੰਬਾ ਦੇਣ ਵਾਲੀਆਂ ਕਹਾਣੀਆਂ ਇਕੱਠੀਆਂ ਕਰਨ ਦੀ ਇਕ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਕਾਰਜ ਵਿੱਚ ਦੁਨੀਆਂ ਭਰ ਤੋਂ ਹਜ਼ਾਰਾਂ ਲੋਕ ਜੁਟੇ ਹੋਏ ਹਨ।

ਉਸ ਭਿਆਨਕ ਦੁਖਾਂਤ ਦਾ ਇਤਿਹਾਸ ਸਾਂਭਣ ਲਈ ਯੂਨੀਵਰਸਿਟੀ ਆਫ ਕੈਲੇਫੋਰਨੀਆ (ਬਰਕਲੇ) ਵਿੱਚ ਵਲੰਟੀਅਰਾਂ ਦੀ ਇਕ ਛੋਟੀ ਜਿਹੀ ਟੀਮ ਨੇ ਇਕ ਸੰਗਠਨ ‘‘ਦਿ 1947 ਪਾਰਟੀਸ਼ਨ ਆਰਕਾਈਵਜ਼’’ ਵੀ ਕਾਇਮ ਕੀਤਾ ਹੈ।

ਇਹ ਗਰੁੱਪ ਮੂੰਹ-ਜ਼ੁਬਾਨੀ ਇਤਿਹਾਸ ਸਾਂਭਣ ਲਈ ਆਮ ਲੋਕਾਂ ਨੂੰ ਸਰੋਤ ਵਜੋਂ ਵਰਤ ਰਿਹਾ ਹੈ ਅਤੇ ਵੈੱਬ ਆਧਾਰਤ ਢੰਗ-ਤਰੀਕੇ ਵਰਤ ਰਿਹਾ ਹੈ। ਪਿਛਲੇ ਸਾਲ ਕੋਈ 20 ਮੁਲਕਾਂ ਦੇ 500 ਦੇ ਕਰੀਬ ਲੋਕਾਂ ਨੂੰ ਮੁਫ਼ਤ ਆਨਲਾਈਨ ਵਰਕਸ਼ਾਪਾਂ ਰਾਹੀਂ ‘ਸਿਟੀਜ਼ਨ ਹਿਸਟੋਰੀਅਨਜ਼’ ਵਜੋਂ ਸਿੱਖਿਅਤ ਕੀਤਾ ਗਿਆ ਤੇ ਕੋਈ 1000 ਵੀਡੀਓ ਇੰਟਰਵਿਊਆਂ ਸਾਂਭੀਆਂ ਗਈਆਂ। ਇਹ ਇੰਟਰਵਿਊਆਂ ਇਕ ਤੋਂ ਨੌਂ ਘੰਟੇ ਤੱਕ ਲੰਮੀਆਂ ਸਨ। ਇਸ ਸਾਰੇ ਕਾਰਜ ਦੀ ਬਾਨੀ ਗੁਨੀਤਾ ਸਿੰਘ ਭੱਲਾ ਨੇ ਦੱਸਿਆ ਕਿ ਉਹ ਤੇ ਉਸ ਦੀ ਟੀਮ ਆਮ ਲੋਕਾਂ ਵਿੱਚ ਸਰੋਤ ਵਜੋਂ ਵੱਡਾ ਭਰੋਸਾ ਕਰਦੀ ਹੈ, ਇਸ ਕਰਕੇ ਇਹ ਰਸਤਾ ਅਖ਼ਤਿਆਰ ਕੀਤਾ ਗਿਆ। ਇਸ ਤਰ੍ਹਾਂ ਕੋਈ ਕਿਤੋਂ ਵੀ ਇਸ ਕੰਮ ਵਿੱਚ ਯੋਗਦਾਨ ਪਾ ਸਕਦਾ ਹੈ। ਭੱਲਾ ਨੇ ਦਸੰਬਰ 2012 ਵਿੱਚ ਬਰਕਲੇ ਵਿੱਚ ਖੋਜ ਲਈ ਮਿਲਿਆ ਅਹੁਦਾ ਇਸ ਪ੍ਰਾਜੈਕਟ ਨੂੰ ਪੂਰਾ ਸਮਾਂ ਦੇਣ ਲਈ ਛੱਡ ਦਿੱਤਾ ਸੀ।

ਇਸ ਜਥੇਬੰਦੀ ਨੂੰ ਸਾਲ 2014 ਵਿੱਚ 1000 ਲੋਕਾਂ ਨੂੰ ਟਰੇਂਡ ਕਰਕੇ ਕੋਈ 3000 ਘਟਨਾਵਾਂ ਦੇ ਵੇਰਵੇ ਸਾਂਭ ਲੈਣ ਦੀ ਆਸ ਹੈ।

1947 ਦੀ ਦੁਖਦਾਈ ਵੰਡ ਦੇ ਚਸ਼ਮਦੀਦ ਗਵਾਹ ਉਮਰ ਦੇ 80ਵਿਆਂ ਜਾਂ 90ਵਿਆਂ ਵਿੱਚ ਹਨ। ਭੱਲਾ ਦੇ ਗਰੁੱਪ ਨੂੰ ਲੋਕਾਂ ਤੋਂ ਫੰਡ ਇਕੱਠਾ ਕਰਨ ਦੀ ਮੁਹਿੰਮ ਤਹਿਤ ਅਜਿਹੀ ਇਕ ਕੌਮਾਂਤਰੀ ਸਾਈਟ 9ndie 7o 7o ਤੋਂ 35000 ਡਾਲਰ ਰਾਸ਼ੀ ਆਪਣੇ-ਆਪ ਨੂੰ ਬਿਹਤਰ ਢੰਗ ਨਾਲ ਸਾਜ਼ੋ-ਸਮੱਗਰੀ ਨਾਲ ਲੈੱਸ ਕਰਨ ਲਈ ਮਿਲੇ ਸਨ। ਇਹ ਚੱਲ ਰਿਹਾ ਪ੍ਰਾਜੈਕਟ http://www.1947partitionarchive.org/ ਉੱਤੇ ਦੇਖਿਆ ਜਾ ਸਕਦਾ ਹੈ।

ਇਕ ਵਿਅਕਤੀ ਜ਼ੈੱਡ ਅੰਸਾਰੀ ਦਾ ਕਹਿਣਾ ਹੈ ਕਿ ਵੰਡ ਤੋਂ ਮਗਰੋਂ ਮੁਸਲਮਾਨ ਵਜੋਂ ‘ਗਲਤ ਪਾਸੇ’ ਰਹਿਣ ਕਰਕੇ ਉਹ ਰਾਤੋ-ਰਾਤ ਬੇਘਰ ਹੋ ਗਿਆ ਸੀ। ਹੁਣ ਉਹ ਆਪਣੇ-ਆਪ ਨੂੰ ਬੋਤਲ ’ਚ ਲੱਗਿਆ ਬੂਟਾ ਸਮਝਦਾ ਹੈ। ਉਸ ਦੀਆਂ ਜੜ੍ਹਾਂ ਨਹੀਂ ਹਨ।

ਸਾਰਾ ਕੁਝ ਗੁਆ ਕੇ ਉਸ ਨੂੰ ਹੋਰ ਹਜ਼ਾਰਾਂ ਮੁਸਲਮਾਨਾਂ ਨਾਲ ਪਾਕਿਸਤਾਨ ਤੁਰ ਜਾਣਾ ਪਿਆ। ਸਿੰਧ (ਪਾਕਿਸਤਾਨ) ਤੋਂ ਉੱਜੜ ਕੇ ਦਿੱਲੀ ਪੁੱਜੇ ਜੇ. ਹੇਮਰਾਜਾਨੀ ਦਾ ਕਹਿਣਾ ਸੀ ਕਿ ਜਦੋਂ ਉਸ ਨੇ ਉਪਰ ਦੇਖਿਆ ਤਾਂ ਉਹੀ ਅਸਮਾਨ, ਉਹੀ ਤਾਰੇ ਸਨ, ਪਰ ਇਹ ਭਾਰਤ ਸੀ। ਜੀ.ਐਸ. ਸੇਖੋਂ ਦਾ ਕਹਿਣਾ ਸੀ ਕਿ ਉਸ ਨੂੰ ਧੱਕੇ ਨਾਲ ਜਲਾਵਤਨ ਕੀਤਾ ਗਿਆ।

‘ਆਰਕਾਈਵਜ਼’ ਵੱਲੋਂ ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਮਗਰੋਂ ਦਾ ਵੱਖ-ਵੱਖ ਨਸਲਾਂ ਧਰਮਾਂ ਤੇ ਕਿੱਤਾ ਆਧਾਰਤ ਸਮੂਹਾਂ ਦਾ ਜੀਵਨ ਤੇ ਸੱਭਿਆਚਾਰ ਵੀ ਸੰਭਾਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇੰਟਰਵਿਊ ਉਸੇ ਭਾਸ਼ਾ ਵਿੱਚ ਕੀਤੀ ਜਾ ਰਹੀ ਹੈ, ਜਿਸ ਵਿੱਚ ਦੱਸਣ ਵਾਲਾ ਸਹਿਜ ਹੋਵੇ। ਹੁਣ ਤੱਕ ਅੰਗਰੇਜ਼ੀ, ਉਰਦੂ, ਪੰਜਾਬੀ, ਹਿੰਦੀ, ਬੰਗਾਲੀ, ਗੁਜਰਾਤੀ, ਸਿੰਧੀ ਤੇ ਹੋਰ ਕਈ ਭਾਸ਼ਾਵਾਂ ਵਿੱਚ ਇੰਟਰਵਿਊਆਂ ਹੋ ਚੁੱਕੀਆਂ ਹਨ।

ਭੱਲਾ ਦਾ ਕਹਿਣਾ ਹੈ ਕਿ ਉਹ ਕੇਵਲ ਐਨ.ਆਰ.ਆਈਜ਼ ਤੋਂ ਨਹੀਂ, ਬਲਕਿ ਇਸ ਹਿਜਰਤ ਤੋਂ ਪੀੜਤ ਹੋਏ ਦੁਨੀਆਂ ਦੇ ਕਿਸੇ ਵੀ ਵਿਅਕਤੀ ਦਾ ਉਹ ਸਮਾਂ ਸਾਂਭਣਾ ਚਾਹੁੰਦੇ ਹਨ। ਭੱਲਾ ਦੱਸਦੀ ਹੈ ਕਿ ਉਸ ਦੀ ਦਾਦੀ ਵੰਡ ਦੀਆਂ ਕਹਾਣੀਆਂ ਸੁਣਾਇਆ ਕਰਦੀ ਸੀ, ਜੋ ਲਾਹੌਰ ਤੋਂ ਆਪਣੇ ਨਿੱਕੇ-ਨਿੱਕੇ ਬੱਚਿਆਂ ਤੇ ਹੋਰ ਪਰਿਵਾਰ ਨਾਲ ਮਸਾਂ ਬਚ ਕੇ ਅੰਮ੍ਰਿਤਸਰ ਪੁੱਜੀ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top