Share on Facebook

Main News Page

ਅਖੌਤੀ ਜਥੇਦਾਰ ਦੀ ਗਿੱਦੜ ਭਬਕੀ ਨੂੰ ਜਰਮਨੀ ਦੇ ਸਿੱਖਾਂ ਨੇ ਨਕਾਰਦੇ ਹੋਏ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਕੋਲੋਂ ਕੀਰਤਨ ਅਤੇ ਗੁਰਮਤਿ ਵੀਚਾਰ ਸਰਵਣ ਕੀਤੇ

* ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਨਵੀਂ ਪੁਸਤਕ "ਬੋਲਹਿ ਸਾਚੁ" ਵੀ ਰੀਲੀਜ਼ ਕੀਤੀ ਗਈ
* 9 ਮਾਰਚ 2014 ਨੂੰ ਪ੍ਰੋ. ਦਰਸ਼ਨ ਸਿੰਘ ਜੀ ਜਿਨੇਵਾ (ਸਵਿਟਜ਼ਰਲੈਂਡ) ਵਿਖੇ ਹੋਣ ਵਾਲੇ ਗੁਰਮਤਿ ਸਮਾਗਮ 'ਚ ਗੁਰਮਤਿ ਵੀਚਾਰ ਸਾਂਝੇ ਕਰਣਗੇ

08 ਮਾਰਚ 2014 : ਅਖੌਤੀ ਜਥੇਦਾਰ ਦੇ ਕੂੜਨਾਮੇ ਦੀ ਪ੍ਰਵਾਹ ਕੀਤੇ ਬਗੈਰ ਸਿੱਖ ਸੰਗਤਾਂ ਨੇ ਭਾਰਤ ਦੇ ਵੱਖ ਵੱਖ ਸ਼ਹਿਰਾਂ 'ਚ ਸਿੱਖ ਸੰਗਤਾਂ ਨੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਕੋਲੋਂ ਗੁਰਮਤਿ ਵੀਚਾਰਾਂ ਸਰਵਣ ਕੀਤੀਆਂ। ਇਸੇ ਲੜੀ ਵਿੱਚ ਪ੍ਰੋ. ਦਰਸ਼ਨ ਸਿੰਘ ਅੱਜ ਜਰਮਨੀ ਦੇ ਸ਼ਹਿਰ ਸਟੁਟਗਾਰਡ ਦੇ ਗੁਰਦੁਆਰਾ ਨਾਨਕ ਨੀਵਾਂ Erligheimer Str 16, 70437 Sttutgart ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਸੰਗਤਾਂ ਨੂੰ ਅਜ਼ੋਕੇ ਹਾਲਤਾਂ ਤੋਂ ਜਾਣੂ ਕਰਵਾਇਆ ਅਤੇ ਕੀਰਤਨ ਅਤੇ ਗੁਰਮਤਿ ਵੀਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ! ਬਹੁੱਤ ਹੀ ਜਲਦੀ ਨਾਲ ਬਣੇ ਪ੍ਰੋਗਰਾਮ ਹੋਣ ਕਾਰਨ ਜਿਆਦਾ ਸੰਗਤ ਨੂੰ ਪਤਾ ਨਾ ਲੱਗ ਸਕਿਆ, ਪਰ ਫਿਰ ਵੀ ਜਰਮਨ ਦੇ ਪ੍ਰਮੁੱਖ ਸ਼ਹਿਰਾਂ 'ਚੋਂ ਸੰਗਤਾਂ ਨੇ ਸ਼ਿਰਕਤ ਕੀਤੀ ! ਜਿਸ ਵਿੱਚ ਕੁਝ ਸੰਗਤਾਂ 500 ਤੋਂ 800 ਕਿਲੋਮੀਟਰ ਦਾ ਸਫਰ ਤੈਅ ਕਰਕੇ ਵੀ ਪਹੁੰਚੀਆਂ ਹੋਈਆਂ ਸਨ !

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਪੰਧੇਰ, ਸ. ਗੁਰਦੀਪ ਸਿੰਘ ਪਰਦੇਸੀ, ਸ. ਨਿਰਮਲ ਸਿੰਘ ਹੰਸਪਾਲ, ਸ. ਗੁਰਚਰਨ ਸਿੰਘ ਗੁਰਾਇਆ, ਸ. ਤਰਸੇਮ ਸਿੰਘ, ਸ. ਰਣਜੀਤ ਸਿੰਘ ਦੂਲੇ (ਤਾਇਆ), ਸ. ਮਲਕੀਤ ਸਿੰਘ, ਸ. ਨਰਿੰਦਰ ਸਿੰਘ ਘੋਤਰਾ ਆਦਿ ਨੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਸਨਮਾਨ ਕੀਤਾ

ਇਸੇ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਨਵੀਂ ਪੁਸਤਕ "ਬੋਲਹਿ ਸਾਚੁ" ਵੀ ਰੀਲੀਜ਼ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਕਾਲ 'ਚ ਬੀਤੀਆਂ ਅਹਿਮ ਘਟਨਾਵਾਂ ਦਾ ਜ਼ਿਕਰ ਬਾਖੂਬੀ ਕੀਤਾ ਹੈ।


ਥੋੜੇ ਸਮੇਂ 'ਚ ਉਲੀਕੇ ਇਸ ਸਮਾਗਮ ਦਾ ਸਿਹਰਾ ਸ. ਅਮਰਜੀਤ ਸਿੰਘ ਜੀ ਨੂੰ ਜਾਂਦਾ ਹੈ। ਸੰਗਤਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦੇ ਹੋਏ ਹੋਰ ਵੀ ਸਮਾਗਮ ਉਲੀਕੇ ਜਾਣਗੇ। 9 ਮਾਰਚ 2014 ਨੂੰ ਪ੍ਰੋ. ਦਰਸ਼ਨ ਸਿੰਘ ਜੀ ਜਿਨੇਵਾ (ਸਵਿਟਜ਼ਰਲੈਂਡ) ਵਿਖੇ ਹੋਣ ਵਾਲੇ ਗੁਰਮਤਿ ਸਮਾਗਮ 'ਚ ਗੁਰਮਤਿ ਵੀਚਾਰ ਸਾਂਝੇ ਕਰਣਗੇ। ਇਸ ਉਪਰੰਤ 10 ਮਾਰਚ ਨੂੰ ਉਹ ਵਾਪਸ ਕੈਨੇਡਾ ਪਹੁੰਚ ਜਾਣਗੇ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਪੰਧੇਰ, ਸ. ਰਣਜੀਤ ਸਿੰਘ ਦੂਲੇ (ਤਾਇਆ), ਸ. ਨਰਿੰਦਰ ਸਿੰਘ ਘੋਤਰਾ ਆਦਿ Left to Right ਸ. ਨਿਰਮਲ ਸਿੰਘ ਹੰਸਪਾਲ, ਸ. ਗੁਰਦੀਪ ਸਿੰਘ ਪਰਦੇਸੀ, ਸ. ਗੁਰਚਰਨ ਸਿੰਘ ਗੁਰਾਇਆ, ਸ. ਤਰਸੇਮ ਸਿੰਘ,  ਸ. ਮਲਕੀਤ ਸਿੰਘ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top