Share on Facebook

Main News Page

ਕਾਲਿਆਂ ਵਾਲੇ ਖੂਹ ਵਿੱਚ ਸੁੱਟੀਆਂ ਗਈਆਂ ਲਾਸ਼ਾਂ ਬਾਰੇ
-: ਅਵਤਾਰ ਸਿੰਘ ਮਿਸ਼ਨਰੀ
ਖੋਜ ਜਾਂ ਸਟੱਡੀ ਕਰਨ ਤੇ ਜਰੂਰ ਕੋਈ ਨਾਂ ਕੋਈ ਚੰਗਾ ਮਾੜਾ ਸਾਹਮਣੇ ਆ ਜਾਂਦਾ ਹੈ। ਚਾਲਬਾਜ਼ ਖੋਜ ਦੇ ਵੈਰੀ ਲੋਕ, ਦੁਸ਼ਮਣ ਦੀਆਂ ਮੜੀਆਂ ਤੇ ਵੀ ਮੰਦਰ, ਮਸਜਿਦ ਜਾਂ ਗੁਰਦੁਆਰਾ ਉਸਾਰ ਕੇ, ਗੋਲਕਾਂ ਜਾਂ ਦਾਨ ਰਾਹੀਂ ਆਪਣੇ ਹਲਵੇ ਮੰਡੇ ਚਲਾਈ ਰੱਖਦੇ ਅਤੇ ਲੋਕਾਂ ਦੀ ਅੰਨ੍ਹੀ ਸ਼ਰਧਾ ਦਾ ਖੂਬ ਫਾਇਦਾ ਉਠਾਉਂਦੇ ਰਹਿੰਦੇ ਹਨ। ਜੇ ਕਿਤੇ ਪ੍ਰਾਪਰਟੀ ਵੱਡੀ ਹੋਵੇ ਜਾਂ ਚੜ੍ਹਾਵਾ ਵੱਧ ਹੋ ਜਾਵੇ ਤਾਂ ਮਾਇਆ ਖਾਤਰ ਲੜਦੇ ਹਨ। ਨਕਲੀ ਸੰਤ ਬਾਬੇ ਕਾਰ ਸੇਵਾ ਦੇ ਨਾਂ ਤੇ ਅਜਿਹੇ ਅਸਥਾਨਾਂ ਤੇ ਕਾਬਜ ਹੋ ਜਾਂਦੇ ਹਨ। ਪੁਲੀਟੀਕਲ ਲੀਡਰ ਵੋਟਾਂ ਖਾਤਰ ਅਜਿਹੇ ਅਸਥਾਨਾਂ ਦੀਆਂ ਉਸਾਰੀਆਂ ਕਰਵਾ ਦਿੰਦੇ ਹਨ।
ਵਿਦਵਾਨ ਸੱਜਨ ਸਿਰਦਾਰ ਗੁਰਤੇਜ ਸਿੰਘ ਜੀ ਨੇ ਕਾਲਿਆਂ ਵਾਲੇ ਖੂਹ ਵਿੱਚ ਸੁੱਟੀਆਂ ਗਈਆਂ ਲਾਸ਼ਾਂ ਬਾਰੇ ਖੋਜ ਕਰਕੇ ਬਾਦਲੀਲ ਗੱਲ ਕੀਤੀ ਹੈ ਜੋ ਕਾਬਲਿ-ਤਾਰੀਫ ਹੈ। ਜੇ ਹਰੇਕ ਸਿੱਖ ਖੋਜੀ ਹੋ ਜਾਵੇ ਤਾਂ ਸਿੱਖ ਇਤਿਹਾਸ ਅਤੇ ਫਲੌਸਫੀ ਵਿੱਚ ਕੋਈ ਰਲਾ ਨਹੀਂ ਕਰ ਸਕਦਾ। ਇਤਿਹਾਸ ਦਸਦਾ ਹੈ ਕਿ ਇਹ ਸਿੱਖ ਕੌਮ ਦੇ ਵਿਰੋਧੀ ਭਾਰਤੀ ਪੂਰਬੀਏ ਸਨ ਜੋ ਖਾਲਸਾ ਫੌਜਾਂ ਦੇ ਵਿਰੁੱਧ ਲੜਦੇ ਜਾਂ ਲੜਨ ਵਾਲਿਆਂ ਦਾ ਸਾਥ ਦਿੰਦੇ ਸਨ। ਇਹ ਪੂਰਬੀਏ ਗੋਰਿਆਂ ਹੱਥੋਂ ਬੜੀ ਬੇਦਰਦੀ ਨਾਲ ਮਾਰੇ ਗਏ ਤੇ ਇਨ੍ਹਾਂ ਦੀਆਂ ਲਾਸ਼ਾਂ "ਕਾਲਿਆਂ ਵਾਲੇ ਖੂਹ"  ਲਾਗਲੇ ਹੋਰ ਖੂਹਾਂ ਜਾਂ ਦਰਿਆ ਵਿੱਚ ਸੁੱਟ ਦਿੱਤੀਆਂ ਗਈਆਂ।
ਅੱਜ ਜੇ ਕੋਈ ਸੰਸਥਾ ਜਾਂ ਖੋਜੀ ਵਿਦਵਾਨ ਇਤਿਹਾਸਕ ਖੋਜ ਕਰਕੇ ਮੁਰਦਿਆਂ ਦੀਆਂ ਹੱਢੀਆਂ ਲੱਭ ਵੀ ਲੈਂਦਾ ਹੈ ਤਾਂ (ਡੀ.ਐਨ.ਏ. ਟੈਸਟ) ਕਰਵਾ ਕੇ, ਉਨ੍ਹਾਂ ਦੇ ਵਾਰਸ ਪ੍ਰਵਾਰਾਂ ਨੂੰ ਸੌਂਪ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਸਿੱਖ ਭਾਰਤੀ ਬਾਮਣ ਵਾਂਗ ਅਕਿਰਤਘਣ ਨਹੀਂ ਹਨ। ਧਿਆਨ ਦੇਣ ਦੀ ਜਰੂਤ ਹੈ ਕਿ ਓਥੇ ਸ਼ਹੀਦਾਂ ਦੇ ਨਾਂ ਤੇ ਗੁਰਦੁਆਰਾ ਉਸਾਰ ਕੇ, ਇੱਕ ਸਿੱਖ ਸ਼ਹੀਦਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਅਤੇ ਦੂਜਾ ਧਰਮ ਅਤੇ ਸ਼ਹੀਦਾਂ ਦੇ ਨਾਂ ਤੇ ਕੌਮ ਨੂੰ ਲੁੱਟਣਾਂ ਨਹੀਂ ਚਾਹੀਦਾ। ਇਸ ਲਈ ਪੰਜਾਬ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦੀਆਂ ਯਾਦਾਂ ਪੰਜਾਬ ਵਿੱਚ ਨਹੀਂ ਬਣਨੀਆਂ ਚਾਹੀਦੀਆਂ ਪਰ ਜੇ ਮੌਜੂਦਾ ਸਰਕਾਰ ਇਹ ਕਰਦੀ ਹੈ, ਤਾਂ ਕੇਵਲ ਇੱਕ ਫਿਰਕੇ ਦੀਆਂ ਵੋਟਾਂ ਬਟੋਰਨ ਦੇ ਮਕਸਦ ਲਈ ਹੀ ਕਰੇਗੀ ਜੋ ਪਹਿਲੇ ਵੀ ਡੇਰੇਦਾਰ ਸੰਪ੍ਰਦਾਈ ਸਾਧਾਂ ਦੇ ਡੇਰੇ ਉਸਾਰ ਅਤੇ ਬਰਸੀਆਂ ਮਨਾ ਕੇ ਕਰ ਰਹੀ ਹੈ।

ਜ਼ਰਾ ਸੋਚੋ! ਅਸਲੀ ਸਿੱਖ ਤਾਂ ਫਰਾਖਦਿਲ ਕੌਮ ਹਨ ਜੋ ਮੁਰਦਿਆਂ ਦੀਆਂ ਅਸਥੀਆਂ ਤੇ ਰਾਜਨੀਤੀ ਨਹੀਂ ਕਰਦੇ ਸਗੋਂ ਮੁਰਦਿਆਂ ਦੀਆਂ ਨਿਸ਼ਾਨੀਆਂ ਉਨ੍ਹਾਂ ਦੇ ਵਾਰਸਾਂ ਨੂੰ ਸਪੁਰਦ ਕਰਕੇ “ਨਾ ਕੋ ਬੈਰੀ ਨਹੀ ਬੇਗਾਨਾਂ” ਦੇ ਸਿਧਾਂਤ ਦੀ ਪਾਲਨਾ ਕਰਦੇ ਹਨ ਪਰ ਭਾਰਤ ਦੀ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਇਹ ਬੇਇਨਸਾਫੀ ਦਾ ਕਾਲਾ ਦਾਗ਼ ਭਾਰਤ ਸਰਕਾਰ ਦੇ ਮੱਥੇ ਤੇ ਇਤਿਹਾਸ ਵਿੱਚ ਸਦਾ ਲੱਗਾ ਰਹੇਗਾ। ਸ਼ਾਇਦ ਮਿਸਟਰ ਅਰਵਿੰਦ ਕੇਜਰੀਵਾਲ (ਆਮ ਆਦਮੀ ਪਾਰਟੀ) ਸਤਾ ਵਿੱਚ ਆ ਕੇ ਧੋ ਦੇਵੇ ਕਾਂਗਰਸ ਅਤੇ ਭਾਜਪਾ ਜੋ ਭਾਰਤ ਅਤੇ ਭਾਰਤੀ ਜਨਤਾ ਨੂੰ ਲੁੱਟ ਕੇ ਖਾਂਦੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਆਸ ਕਰਨਾ ਤਾਂ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲੀ ਗੱਲ ਹੋਵੇਗੀ- ਪਾਉਂ ਕੁਹਾੜਾ ਮਾਰਿਆ ਗਾਫਤ ਆਪਣੇ ਹਾਥਿ॥ (ਗੁਰੂ ਗ੍ਰੰਥ)

ਨੋਟ- ਪਾਖੰਡੀ ਬਲਾਤਕਾਰੀ ਸਾਧਾਂ ਅਤੇ ਕਾਲੇ ਟੂਣੇ ਵਾਲੇ ਜਾਂ ਤਾਂਤਰਿਕਾਂ ਦੀਆਂ ਵੀ ਯਾਦਗਾਰਾਂ ਜਾਂ ਮੜ੍ਹੀਆਂ ਨਹੀਂ ਬਣਨ ਦਿੱਤੀਆਂ ਜਾਣੀਆਂ ਚਾਹੀਦੀਆਂ, ਜੋ ੜਕਾਂ ਜਾਂ ਗਲੀਆਂ ਵਿਚਾਲੇ ਨਾਜਿੲਜ ਕਬਜੇ ਕਰਕੇ, ਸ਼ਹੀਦੀ ਝੰਡੇ, ਦਰਗਾਹਾਂ, ਮੱਟੀਆਂ ਜਾਂ ਮੰਦਰ ਬਣਾ ਕੇ ਆਵਾਜਾਈ ਵਿੱਚ ਵਿਗਨ ਪਾ, ਧੋਖੇ ਨਾਲ ਯੱਗਾਂ ਤੇ ਨਾਂ ਤੇ ਬੱਚਿਆਂ ਦੀਆਂ ਬਲੀਆਂ ਲਈ, ਕਾਲੇ ਬਕਰੇ ਖਾਈ ਅਤੇ ਸ਼ਰਾਬਾਂ ਪੀ ਪੀ ਕੇ ਗੁਲਸ਼ਰੇ ਉਡਾਈ ਜਾ ਰਹੇ ਹਨ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top